ਅਯੁੱਧਿਆ: ਰਾਮ ਮੰਦਿਰ ਉਸਾਰੀ ਦੀ ਡੇਟ ਲੈਣ ਪਹੁੰਚੇ ਉਧਵ

ਸ਼ਿਵ ਸੈਨਾ ਮੁਖੀ ਉਧਵ ਠਾਕਰੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਹੋ ਰਹੀ ਵਿਸ਼ਵ ਹਿੰਦੂ ਪਰੀਸ਼ਦ ਦੀ ਧਰਮ ਸੰਸਦ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਵੀ ਹੈ।

ਧਰਮ ਸੰਸਦ ਵਿੱਚ ਸ਼ਾਮਿਲ ਹੋਣ ਲਈ ਸ਼ਿਵ ਸੈਨਾ ਕਾਰਕੁਨ ਅਤੇ ਕਈ ਸੂਬਿਆਂ ਤੋਂ ਵਿਸ਼ਵ ਹਿੰਦੂ ਪਰੀਸ਼ਦ ਨਾਲ ਜੁੜੇ ਲੋਕ ਵੀ ਉੱਥੇ ਪਹੁੰਚੇ ਰਹੇ ਹਨ।

ਇਸ ਸਮਾਗਮ ਦੇ ਪ੍ਰਬੰਧਕਾਂ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਅਤੇ ਵੱਡੀ ਸੰਖਿਆ ਵਿੱਚ ਪੁਲਿਸ. ਪੀਐਸੀ ਅਤੇ ਅਰਧਸੈਨਿਕ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਉਧਵ ਠਾਕਰੇ ਸਣੇ ਪਾਰਟੀ ਦੇ ਕਈ ਨੇਤਾ 24 ਅਤੇ 25 ਨਵੰਬਰ ਨੂੰ ਅਯੋਧਿਆ 'ਚ ਰਹਿਣਗੇ। ਇਸ ਦੌਰਾਨ ਮੰਦਿਰ 'ਚ ਦਰਸ਼ਨ ਕਰਨਗੇ, ਸੰਤਾਂ ਨਾਲ ਮੁਲਾਕਾਤ ਅਤੇ ਸੂਰਯ ਆਰਤੀ 'ਚ ਵੀ ਸ਼ਾਮਿਲ ਹੋਣਗੇ।

ਧਰਮ ਸੰਸਦ ਵਿੱਚ ਮੰਦਿਰ ਨਿਰਮਾਣ ਲਈ ਸੰਸਦ 'ਚ ਕਾਨੂੰਨ ਲਿਆਉਣ ਜਾਂ ਹੋਰਨਾਂ ਬਦਲਾਂ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕੀਤਾ ਜਾਣਾ ਹੈ।

'ਕੁੰਭਕਰਨੀ ਨੂੰ ਜਗਾਉਣ ਆਇਆ ਹਾਂ'

ਅਯੁੱਧਿਆ ਪਹੁੰਚ ਕੇ ਉਧਵ ਠਾਕਰੇ ਲਕਸ਼ਮਣ ਕਿਲਾ ਪਹੁੰਚੇ, ਜਿੱਥੇ ਵੱਡੀ ਸੰਖਿਆ ਵਿੱਚ ਲੋਕਾਂ ਦੀ ਭੀੜ ਦੇਖੀ ਜਾ ਰਹੀ ਹੈ। ਇੱਥੇ ਰਾਮ ਮੰਦਿਰ ਨੂੰ ਲੈ ਕੇ ਲੋਕ ਨਾਅਰੇਬਾਜ਼ੀ ਕਰ ਰਹੇ ਹਨ।

ਉਧਵ ਨੇ ਕਿਹਾ, "ਮੈਂ ਕੁੰਭਕਰਨੀ ਨੂੰ ਜਗਾਉਣ ਆਇਆ ਹਾਂ, ਜੋ ਮੰਦਿਰ ਨਿਰਮਾਣ ਦਾ ਵਾਅਦਾ ਕਰਕੇ ਸੁੱਤੇ ਹੋਏ। ਸਾਨੂੰ ਮੰਦਿਰ ਨਿਰਮਾਣ ਤਾਰੀਖ਼ ਚਾਹੀਦੀ ਹੈ।"

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ਿਵਸੈਨਾ ਨੇ ਭਾਜਪਾ ਕੋਲੋਂ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਆਰਡੀਨੈਂਸ ਅਤੇ ਤਰੀਕ ਦਾ ਐਲਾਨ ਕਰਨ ਲਈ ਕਿਹਾ।

ਪਾਰਟੀ ਨੇ ਉਧਵ ਠਾਕਰੇ ਦਾ ਇੱਕ ਬਿਆਨ ਕੀਤਾ ਸੀ, ਜਿਸ ਵਿੱਚ ਗਿਆ ਸੀ, "ਹਰ ਹਿੰਦੂ ਦੀ ਇਹੀ ਪੁਕਾਰ, ਪਹਿਲੇ ਮੰਦਿਰ ਫਿਰ ਸਰਕਾਰ।"

ਇਸ ਤੋਂ ਪਹਿਲਾਂ, ਪਿਛਲੇ ਮਹੀਨੇ ਕੌਮਾਂਤਰੀ ਹਿੰਦੂ ਪਰੀਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਵੀ ਅਯੁੱਧਿਆ ਵਿੱਚ 'ਰਾਮ ਮੰਦਿਰ ਦੇ ਪੱਖ ਵਿੱਚ ਮਾਹੌਲ'ਬਣਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ।

ਸ਼ੱਕ ਦਾ ਮਾਹੌਲ

ਇਧਰ, ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਅਯੋਧਿਆ ਦੇ ਸਥਾਨਕ ਲੋਕਾਂ ਵਿੱਚ ਸ਼ੱਕ ਦਾ ਮਾਹੌਲ ਹੈ।

ਸਰਯੂ ਘਾਟ 'ਚੇ ਘੁੰਮਣ ਆਏ ਕੁਝ ਲੋਕਾਂ ਮੁਤਾਬਕ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਵਾਧੂ ਰਾਸ਼ਨ ਇਕੱਠਾ ਕਰਕੇ ਰੱਖ ਲਿਆ ਹੈ ਤਾਂ ਜੋ ਕਿਸੇ ਅਣਹੋਣੀ ਦੇ ਹਾਲਾਤ ਵਿੱਚ ਭੁੱਖੇ ਨਾ ਰਹਿਣਾ ਪਵੇ।

ਇਹ ਵੀ ਪੜ੍ਹੋ-

ਅਯੋਧਿਆ ਵਿੱਚ ਰਹਿਣ ਵਾਲੇ ਇਸ਼ਤਿਆਕ ਅਹਿਮਦ ਕਹਿੰਦੇ ਹਨ, "ਭੀੜ ਵਧ ਰਹੀ ਹੈ ਅਤੇ ਲੋਕਾਂ ਨੂੰ ਸ਼ੱਕ ਹੋ ਰਿਹਾ ਹੈ ਕਿ 90-92 ਵਰਗਾ ਕੋਈ ਹਾਦਸਾ ਨਾ ਹੋ ਜਾਵੇ। ਲੋਕ ਡਰ ਰਹੇ ਹਨ, ਕੁਝ ਲੋਕਾਂ ਨੇ ਆਪਣੇ ਘਰਾਂ ਦੀਆਂ ਔਰਤਾਂ ਨੂੰ ਦੂਜੀ ਥਾਂ ਭੇਜ ਦਿੱਤਾ ਹੈ।"

"ਕੁਝ ਲੋਕਾਂ ਨੇ ਰਾਸ਼ਨ ਪਾਣੀ ਆਪਣੇ ਘਰ ਵਿੱਚ ਜਮ੍ਹਾਂ ਕਰ ਲਿਆ ਹੈ। 90-92 ਵਿੱਚ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਸੀ।"

ਰਈਸ ਅਹਿਮਦ ਕਹਿੰਦੇ ਹਨ, "ਸਰਕਾਰ ਨੇ ਹੁਣ ਤੱਕ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਹੈ ਕਿ ਸਾਡੇ ਲੋਕਾਂ ਦਾ ਭਰੋਸਾ ਪ੍ਰਸ਼ਾਸਨ 'ਤੇ ਜਾਗੇ।"

"ਪਿਛਲੇ ਦਿਨੀਂ ਸੁਰੱਖਿਆ ਬਲ ਖੜੇ ਸਨ ਅਤੇ ਸਾਰੇ ਕਾਂਡ ਉਨ੍ਹਾਂ ਦੇ ਸਾਹਮਣੇ ਹੋ ਗਏ ਸਨ। ਸਾਨੂੰ ਪੂਰੀ ਤਰ੍ਹਾਂ ਭਰੋਸਾ ਨਹੀਂ ਹੈ ਕਿ ਸਾਡੀ ਸੁਰੱਖਿਆ ਹੋ ਸਕੇਗੀ।"

ਸ਼ੇਰ ਅਲੀ ਕਹਿੰਦੇ ਹਨ, "ਇੱਥੇ ਮਾਹੌਲ 90-92 ਵਾਲਾ ਹੀ ਹੈ। ਫਿਰ ਵੀ ਅਸੀਂ ਸਰਕਾਰ ਅਤੇ ਪ੍ਰਸ਼ਾਸਨ 'ਤੇ ਭਰੋਸਾ ਰੱਖਦੇ ਹਾਂ। ਅਸੀਂ ਨਹੀਂ ਚਾਹੁੰਦੇ ਕੋਈ ਹਾਦਸਾ ਹੋਵੇ, ਅਸੀਂ ਚਾਹੁੰਦੇ ਹਾਂ ਕਿ ਆਪਸ ਵਿੱਚ ਭਾਈਚਾਰਾ ਰਹੇ।"

ਇਸ ਸਮਾਗਮ ਦੇ ਮੱਦੇਨਜ਼ਰ ਅਯੁੱਧਿਆ ਮਾਮਲੇ ਵਿੱਚ ਪਟੀਸ਼ਨਕਰਤਾ ਇਕਬਾਲ ਅੰਸਾਰੀ ਦੇ ਘਰ ਦੇ ਆਸੇ-ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਇਕਬਾਲ ਅੰਸਾਰੀ ਨੇ ਡਰ ਦੇ ਸ਼ੱਕ ਜਤਾਇਆ ਗਿਆ ਸੀ ਅਤੇ ਕਿਹਾ ਸੀ ਕਿ ਮਾਹੌਲ ਅਜਿਹਾ ਹੀ ਰਿਹਾ ਤਾਂ ਉਹ ਅਯੁੱਧਿਆ ਤੋਂ ਬਾਹਰ ਚਲੇ ਜਾਣਗੇ।

ਉਨ੍ਹਾਂ ਦਾ ਕਹਿਣਾ ਸੀ, "ਸਾਲ 1992 ਵਿੱਚ ਵੀ ਇਸ ਤਰ੍ਹਾਂ ਹੀ ਭੀੜ ਵਧੀ ਸੀ। ਕਈ ਮਸਜਿਦਾਂ ਤੋੜੀਆਂ ਗਈਆਂ ਸਨ ਅਤੇ ਮਕਾਨ ਸਾੜੇ ਗਏ ਸਨ। ਅਯੁੱਧਿਆ ਦੇ ਮੁਸਲਮਾਲ ਬਾਹਰੋਂ ਆਉਣ ਵਾਲੇ ਲੋਕਾਂ ਤੋਂ ਡਰੇ ਹੋਏ ਹਨ।"

ਭਾਜਪਾ ਦਾ ਪੱਖ

ਵੀਰਵਾਰ ਨੂੰ ਇੱਕ ਇੰਟਰਵਿਊ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਭਾਜਪਾ ਇਸ ਮੁੱਦੇ ਨੂੰ ਸੰਵੈਧਾਨਿਕ ਤਰੀਕੇ ਨਾਲ ਸੁਲਝਾਉਣ ਲਈ ਵਚਨਬੱਧ ਹੈ। ਇਹ ਸਾਡੇ ਲਈ ਮੁੱਦਾ ਹੈ ਅਤੇ ਰਹੇਗਾ।

ਉਨ੍ਹਾਂ ਦਾ ਕਹਿਣਾ ਸੀ ਕਿ ਜਨਵਰੀ 'ਚ ਰਾਮ ਜਨਮ ਭੂਮੀਅਯੁੱਧਿਆ ਮਾਮਲੇ ਵਿੱਚ ਸੁਣਵਾਈ ਹੋਣੀ ਹੈ ਅਤੇ ਜਿਵੇਂ ਕੋਰਟ ਕਹੇਗੀ ਅਸੀਂ ਉਵੇਂ ਹੀ ਕਰਾਂਗੇ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)