ਸਬਰੀਮਲਾ ਮੰਦਿਰ 'ਚ ਦਾਖਲ ਹੋਣ ਪਹੁੰਚੀ ਤ੍ਰਿਪਤੀ ਦੇਸਾਈ ਕੋਚੀ ਹਵਾਈ ਅੱਡੇ 'ਤੇ ਫਸੀ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਕੋਚੀ (ਕੇਰਲ) ਤੋਂ ਬੀਬੀਸੀ ਲਈ

ਮਹਿਲਾ ਅਧਿਕਾਰਾਂ ਲਈ ਕੰਮ ਕਰਨ ਵਾਲੀ ਸਮਾਜਿਕ ਕਾਰਕੁਨ ਤ੍ਰਿਪਤੀ ਦੇਸਾਈ 800 ਸਾਲ ਪੁਰਾਣੇ ਸਮਰੀਮਲਾ ਮੰਦਿਰ ਵਿੱਚ ਦਾਖਲ ਹੋਣ ਲਈ ਪਹੁੰਚੀ ਹੈ, ਪਰ ਆਪਣੇ ਸਮਰਥਕਾਂ ਦੇ ਨਾਲ ਉਹ ਕੋਚੀ ਹਵਾਈ ਅੱਡੇ ਉੱਤੇ ਫਸੀ ਹੋਈ ਹੈ।

ਸ਼ਰਧਾਲੂਆਂ ਨੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਦੇ ਰਸਤੇ ਨੂੰ ਬੰਦ ਕਰ ਦਿੱਤਾ ਹੈ ਤਾਂ ਜੋ ਤ੍ਰਿਪਤੀ ਅਤੇ ਹੋਰ ਛੇ ਔਰਤਾਂ ਸਬਰੀਮਲਾ ਤੱਕ ਨਾ ਪਹੁੰਚ ਸਕਣ।

ਤ੍ਰਿਪਤੀ ਆਪਣੀ ਸਾਥੀ ਔਰਤਾਂ ਨਾਲ ਸ਼ੁੱਕਰਵਾਰ ਤੜਕੇ 4.30 ਵਜੇ ਹੀ ਹਵਾਈ ਅੱਡੇ ਪਹੁੰਚ ਗਏ ਗਈ ਪਰ ਉੱਥੇ ਉਨ੍ਹਾਂ ਨੂੰ ਇੱਕ ਵੀ ਟੈਕਸੀ ਨਹੀਂ ਮਿਲੀ ਜੋ ਸਬਰੀਮਲਾ ਤੱਕ ਲਿਜਾ ਸਕੇ।

ਤ੍ਰਿਪਤੀ ਨੇ ਬੀਬੀਸੀ ਨੂੰ ਦੱਸਿਆ, ''ਟੈਕਸੀ ਵਾਲਿਆਂ ਨੂੰ ਡਰ ਸੀ ਕਿ ਲੋਕ ਹਮਲਾ ਕਰਕੇ ਗੱਡੀ ਨੂੰ ਨੁਕਸਾਨ ਪਹੁੰਚਾਉਣਗੇ।''

ਮਾਹਵਾਰੀ ਵਾਲੀ ਉਮਰ ਦੀਆਂ ਔਰਤਾਂ ਦੇ ਮੰਦਰ ਵਿੱਚ ਦਾਖਲੇ ਬਾਰੇ ਛਿੜੀ ਬਹਿਸ ਤੋਂ ਬਾਅਦ ਕੇਰਲ ਦੇ ਸਬਰੀਮਲਾ ਮੰਦਰ ਦੇ ਕਿਵਾੜ ਸ਼ੁੱਕਰਵਾਰ ਪੰਜ ਵਜੇ ਸ਼ਾਮ ਨੂੰ ਖੋਲ੍ਹੇ ਜਾਣਗੇ। ਇਸ ਤੋਂ ਬਾਅਦ ਇਹ 64 ਦਿਨਾਂ ਲਈ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੁੱਲ੍ਹਾ ਰਹੇਗਾ।

10 ਤੋਂ 50 ਸਾਲ ਦੀਆਂ ਔਰਤਾਂ ਦੇ ਮੰਦਰ ਵਿੱਚ ਦਾਖਲੇ ਸੰਬੰਧੀ ਸੁਪਰੀਮ ਕੋਰਟ ਦੇ ਅਗਾਂਹ ਵਧੂ ਫੈਸਲੇ ਤੋਂ ਬਾਅਦ ਹੀ ਸੂਬੇ ਵਿੱਚ ਵਿਵਾਦ ਅਤੇ ਤਣਾਅ ਵਾਲਾ ਮਾਹੌਲ ਹੈ।

ਸ਼ਨੀ ਸ਼ਿਗਣਾਪੁਰ ਮੰਦਿਰ ਲਈ ਚਲਾਇਆ ਸੀ ਅੰਦੋਲਨ

ਤ੍ਰਿਪਤੀ ਦੇਸਾਈ ਪਹਿਲਾਂ ਮਹਾਰਾਸ਼ਟਰ ਦੇ ਸ਼ਨੀ ਸ਼ਿਗਣਾਪੁਰ ਮੰਦਿਰ ਵਿੱਚ ਔਰਤਾਂ ਦੇ ਦਾਖਲ ਹੋਣ ਸਬੰਧੀ ਅੰਦੋਲਨ ਦੀ ਅਗਵਾਈ ਕਰਨ ਚੁੱਕੀ ਹੈ। ਉੱਥੇ ਵੀ ਤ੍ਰਿਪਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।

ਤ੍ਰਿਪਤੀ ਨੂੰ ਸਬਰੀਮਲਾ ਮੰਦਿਰ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸਿਸ਼ ਕਰਨ ਵਾਲੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਭਗਵਾਨ ਅਯੱਪਾ ਬ੍ਰਹਮਚਾਰੀ ਹਨ ਇਸ ਲਈ ਰਵਾਇਤ ਦੀ ਪਾਲਣਾ ਕੀਤੀ ਜਾਣੀ ਚਾਹੀਦੀ

ਇਹ ਸਭ ਸੁਪਰੀਮ ਕੋਰਟ ਦੇ ਔਰਤਾਂ ਦੇ ਪੱਖ ਵਿੱਚ ਦਿੱਤੇ 28 ਸਤੰਬਰ ਨੂੰ ਦਿੱਤੇ ਫੈਸਲੇ ਦੇ ਬਾਵਜੂਦ ਜਾਰੀ ਹੈ।

ਇਹ ਵੀ ਪੜ੍ਹੋ:

800 ਔਰਤਾਂ ਨੇ ਮੰਦਿਰ 'ਚ ਦਾਖਲ ਹੋਣ ਲਈ ਕਰਵਾਇਆ ਰਜਿਸਟਰੇਸ਼ਨ

ਤ੍ਰਿਪਤੀ ਖੁਸ਼ ਹਨ ਕਿ ਕੇਰਲ ਪੁਲਿਸ ਨੇ ਹਵਾਈ ਅੱਡੇ ਤੇ ਉਨ੍ਹਾਂ ਦੀ ਸੁਰੱਖਿਆ ਲਈ 150 ਪੁਲਿਸ ਕਰਮੀ ਤੈਨਾਤ ਕੀਤੇ ਹੋਏ ਹਨ।

ਉਨ੍ਹਾਂ ਦੱਸਿਆ, "ਉਨ੍ਹਾਂ ਨੇ ਮੈਨੂੰ ਪਤਨਮਥਿੱਟਾ ਲਿਜਾਣ ਤੋਂ ਪਹਿਲਾਂ ਕੁਝ ਦੇਰ ਉਡੀਕ ਕਰਨ ਨੂੰ ਕਿਹਾ ਹੈ। ਉੱਥੋਂ ਹੀ ਸਾਡੀ ਸਬਰੀਮਲ ਜਾਣ ਦੀ ਯੋਜਨਾ ਹੈ।

ਤੁਰਪਤੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਲਗਪਗ 300 ਧਮਕੀਆਂ ਮਿਲੀਆਂ ਹਨ ਕਿ ਉਹ ਜਿਉਂਦੇ ਜੀਅ ਮਹਾਰਾਸ਼ਟਰ ਵਾਪਸ ਨਹੀਂ ਪਰਤਣਗੇ।

50 ਸਾਲ ਤੋਂ ਘੱਟ ਉਮਰ ਦੀਆਂ ਲਗਪਗ 800 ਔਰਤਾਂ ਨੇ ਕੇਰਲ ਪੁਲਿਸ ਕੋਲ ਦਰਸ਼ਨਾਂ ਲਈ ਅਗਾਊਂ ਬੁਕਿੰਗ ਕਰਵਾਈ ਹੈ।

ਇਹ ਵੀ ਪੜ੍ਹੋ:

ਕੇਰਲ ਦੇ ਮੁੱਖ ਮੰਤਰੀ ਨੇ ਪਿਨਾਰੀ ਵਿਜਿਯਨ ਨੇ ਕਿਹਾ, "ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਔਰਤਾਂ ਨੂੰ ਮੰਦਰ ਦੇ ਅੰਦਰ ਦਾਖਲ ਹੋਣ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਉਸਦੇ ਫੈਸਲੇ ਦੇ ਉਲਟ ਕਿਵੇਂ ਜਾ ਸਕਦੇ ਹਾਂ। ਅਸੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹਾਂ ਪਰ ਫੈਸਲਾ ਅਮਲ ਵਿੱਚ ਲਿਆਉਣ ਲਈ ਪਾਬੰਦ ਹਾਂ। ਅਸੀਂ ਅਦਾਲਤ ਦੀ ਹੁਕਮ-ਅਦੂਲੀ ਨਹੀਂ ਕਰਨਾ ਚਾਹੁੰਦੇ ਪਰ ਸਬਰੀਮਾਲਾ ਵਿੱਚ ਕਿਸੇ ਕਿਸਮ ਦੀ ਹਿੰਸਾ ਵੀ ਨਹੀਂ ਚਾਹੁੰਦੇ।"

ਵਿਰੋਧੀ ਧਿਰ ਕਾਂਗਰਸ ਦੇ ਆਗੂ ਰਮੇਸ਼ ਚਿੰਨੀਤਲਾ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀਧਰਨ ਪਿੱਲੈ ਨੇ ਮੁੱਖ ਮੰਤਰੀ ਦੇ ਵਤੀਰੇ ਨੂੰ "ਅੜੀਅਲ" ਕਹਿ ਕੇ ਵਿਧਾਨ ਸਭਾ ਚੋਂ ਵਾਕਆਊਟ ਕੀਤਾ।

ਸ਼੍ਰੀਧਰਨ ਨੇ ਮੁੱਖ ਮੰਤਰੀ ਉੱਪਰ ਹੰਕਾਰ ਵਾਲੇ "ਬੋਲ ਬੋਲਣ ਅਤੇ ਕਮਿਊਨਿਸਟ ਵਿਚਾਰਧਾਰਾ ਥੋਪਣ" ਦੇ ਇਲਜ਼ਾਮ ਲਾਏ।:

ਸਬਰੀਮਲਾ ਬਾਰੇ ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, YouTube 'ਤੇ ਜੁੜੋ।)