You’re viewing a text-only version of this website that uses less data. View the main version of the website including all images and videos.
ਕੇਰਲ ਦੇ ਹੜ੍ਹ ਦਾ ਔਰਤਾਂ ਦੇ ਸਬਰੀਮਲਾ ਮੰਦਰ ਜਾਣ ਨਾਲ ਕੀ ਸਬੰਧ
ਕੇਰਲ ਵਿੱਚ ਭਿਆਨਕ ਹੜ੍ਹਾਂ ਨਾਲ ਮਚੀ ਤਬਾਹੀ ਜਾਰੀ ਹੈ। ਅਜਿਹੇ ਵਿੱਚ ਆਰਬੀਆਈ ਬੋਰਡ ਦੇ ਮੈਂਬਰ ਅਤੇ ਸਵਦੇਸ਼ੀ ਜਾਗਰਨ ਮੰਚ ਦੇ ਸਹਿ-ਕਨਵੀਨਰ ਸਵਾਮੀਨਾਥਨ ਗੁਰੂਮੂਰਤੀ ਨੇ ਇੱਕ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
ਉਨ੍ਹਾਂ ਨੇ ਕੇਰਲ ਵਿੱਚ ਆਏ ਹੜ੍ਹਾਂ ਨੂੰ ਸਬਰੀਮਲਾ ਮੰਦਿਰ ਵਿੱਚ ਔਰਤਾਂ ਦੇ ਜਾਣ 'ਤੇ ਪਾਬੰਦੀ ਦੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਮਾਮਲੇ ਨਾਲ ਜੋੜਿਆ , ਭਾਵੇਂ ਕਿ ਬਾਅਦ ਵਿਚ ਉਨ੍ਹਾਂ ਇਸ ਮੁੱਦੇ ਉੱਤੇ ਸਫ਼ਾਈ ਦਿੰਦਿਆਂ ਲਿਖਿਆ ਸੀ ਕੀ ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਜੇ 10 ਲੱਖ ਵਿੱਚੋਂ ਸਿਰਫ਼ ਇੱਕ ਵੀ ਕੇਸ ਅਤੇ ਮੀਂਹ ਦੇ ਆਪਸੀ ਸਬੰਧ ਦਾ ਹੈ ਤਾਂ ਕੇਸ ਭਗਵਾਨ ਦੇ ਖਿਲਾਫ਼ ਨਹੀਂ ਜਾ ਸਕਦਾ। ਉਸ ਨੇ ਕਿਹਾ ਕਿ ਇਹ ਲੋਕਾਂ ਦੇ ਵਿਸ਼ਵਾਸ਼ ਦਾ ਮਾਮਲਾ ਹੈ। ਉਹ ਨਿੱਜੀ ਤੌਰ ਉੱਤੇ ਸਬਰੀਮਲਾ ਨਹੀਂ ਜਾਂਦੇ।
ਐੱਸ ਗੁਰੂਮੂਰਤੀ ਨੇ ਟਵਿੱਟਰ 'ਤੇ ਲਿਖਿਆ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਦੇ ਜੱਜ ਇਹ ਦੇਖਣਾ ਪਸੰਦ ਕਰਨ ਸਬਰੀਮਲਾ ਵਿੱਚ ਜੋ ਵੀ ਰਿਹਾ ਹੈ, ਉਸਦਾ ਇਸ ਕੇਸ ਨਾਲ ਕੋਈ ਸਬੰਧ ਹੈ। ਜੇਕਰ ਇਸ ਮਾਮਲੇ ਨਾਲ ਥੋੜ੍ਹਾ ਵੀ ਸਬੰਧ ਹੋਇਆ ਤਾਂ ਲੋਕ ਨਹੀਂ ਚਾਹੁਣਗੇ ਕਿ ਫ਼ੈਸਲਾ ਅਯੱਪਨ (ਭਗਵਾਨ) ਦੇ ਖ਼ਿਲਾਫ਼ ਆਵੇ।
ਐੱਸ ਗੁਰੂਮੂਰਤੀ ਵੱਲੋਂ ਇਹ ਪੋਸਟ ਲਿਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਹੋ ਰਹੀ ਹੈ।
ਇਹ ਵੀ ਪੜ੍ਹੋ:
ਟਵਿੱਟਰ ਯੂਜ਼ਰ ਤਸਲੀਮਾ ਨਸਰੀਨ ਨੇ ਲਿਖਿਆ ਕਿ ਔਰਤਾਂ ਸਬਰੀਮਲਾ ਮੰਦਿਰ ਜਾਣਾ ਚਾਹੁੰਦੀਆਂ ਹਨ ਤੇ ਭਗਵਾਨ ਨਰਾਜ਼ ਹੋ ਗਏ। ਇਸ ਕਰਕੇ ਉਨ੍ਹਾਂ ਨੇ ਹੜ੍ਹ ਲਿਆਂਦੇ! ਕੁਦਰਤੀ ਤਰਾਸਦੀ ਲਈ ਔਰਤਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਬੰਦ ਕਰੋ। ਅੰਧਵਿਸ਼ਵਾਸੀ ਨਾ ਬਣੋ ਤੇ ਸਾਇੰਸ ਵਿੱਚ ਵਿਸ਼ਵਾਸ ਕਰੋ।
ਟਵਿੱਟਰ ਯੂਜ਼ਰ ਯਸ਼ਵੰਤ ਦੇਸ਼ਮੁੱਖ ਲਿਖਦੇ ਹਨ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇੱਕ ਕੋਰਟ ਦੇ ਕਿਸੇ ਫ਼ੈਸਲੇ ਕਾਰਨ ਭਗਵਾਨ ਨਿਰਦੋਸ਼ ਲੋਕਾਂ ਨੂੰ ਸਜ਼ਾ ਦੇਣ।
ਹਰੀਸ਼ ਅਈਅਰ ਕਹਿੰਦੇ ਹਨ ਭਗਵਾਨ ਦਾ ਸ਼ੁਕਰ ਹੈ ਕਿ ਔਰਤਾਂ ਨੂੰ ਮੰਦਿਰ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ। ਇਹ ਬਰਾਬਰਤਾ ਦਾ ਚੰਗਾ ਕਰਮ ਹੈ ਕਿ ਭਗਵਾਨ ਅਯੱਪਾ ਨੇ ਮੀਂਹ ਰੋਕ ਦਿੱਤਾ ਹੈ।
ਇਹ ਵੀ ਪੜ੍ਹੋ:
ਰਮੇਸ਼ ਮੈਨਨ ਲਿਖਦੇ ਹਨ ਕਿ ਪੰਬਾ ਨਦੀ ਵਿੱਚ ਹੜ੍ਹ ਆ ਗਿਆ ਅਤੇ ਮੰਦਿਰ ਦੀ ਚੜ੍ਹਾਈ ਤੱਕ ਪਾਣੀ ਪਹੁੰਚ ਗਿਆ। ਭਗਵਾਨ ਅਯੱਪਾ ਨੇ ਸੰਕੇਤ ਦਿੱਤਾ ਹੈ ਕਿ ਲੋਕ ਅਤੇ ਸੁਪਰੀਮ ਕੋਰਟ ਦਖ਼ਲਅੰਦਾਜ਼ੀ ਬੰਦ ਕਰਨ।
ਖ਼ੁਦ ਦੀ ਪਛਾਣ 'ਸਮਾਜਕ ਸੁਧਾਰਕ', 'ਸਿਆਸੀ ਵਿਸ਼ਲੇਸ਼ਕ' ਅਤੇ 'ਰਾਸ਼ਟਰਵਾਦੀ' ਦੱਸਣ ਵਾਲੇ ਹੇਮੰਤ ਗੋਸਵਾਮੀ ਨੇ ਟਵੀਟ ਕੀਤਾ ਕਿ ਕੇਰਲ 'ਚ ਰਾਜ ਕਰ ਰਹੀ ਕਮਿਊਨਿਸਟ (ਵਾਮਪੰਥੀ) ਪਾਰਟੀ ਰੱਬ ਨੂੰ ਨਹੀਂ ਮੰਨਦੀ। ਉਨ੍ਹਾਂ ਲਿਖਿਆ ਕਿ ਇਸ ਤੋਂ ਵੱਧ ਕੇ ਕੁਦਰਤ ਦੇ ਖਿਲਾਫ ਕਾਰਜਾਂ ਨੇ ਰੱਬ ਨੂੰ ਕੇਰਲ ਤੇ ਉਸਦੇ ਲੋਕਾਂ ਨੂੰ ਛੱਡ ਕੇ ਜਾਣ 'ਤੇ ਮਜਬੂਰ ਕਰ ਦਿੱਤਾ।
ਸਬਰੀਮਲਾ ਮੰਦਿਰ ਵਿੱਚ ਔਰਤਾਂ ਦੇ ਜਾਣ ਦਾ ਮਾਮਲਾ
ਕੇਰਲ ਦੇ ਸਬਰੀਮਲਾ ਮੰਦਿਰ ਵਿੱਚ 10 ਤੋਂ 50 ਸਾਲ ਦੀਆਂ ਔਰਤਾਂ ਦੇ ਜਾਣ 'ਤੇ ਪਾਬੰਦੀ ਹੈ।
ਜਿਸ ਨੂੰ ਲੈ ਕੇ ਔਰਤਾਂ ਨੇ ਸੁਪਰੀਮ ਕੋਰਟ ਵਿੱਚ ਆਪਣੇ ਮੰਦਿਰ ਜਾਣ ਦੇ ਹੱਕ ਨੂੰ ਲੈ ਕੇ ਪਟੀਸ਼ਨ ਦਾਖ਼ਲ ਕੀਤੀ ਸੀ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਵਿੱਚ ਸੁਣਵਾਈ ਜਾਰੀ ਹੈ।
ਹਾਲਾਂਕਿ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਕਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਇਹ ਵੀ ਪੜ੍ਹੋ: