ਕੇਰਲ ਹੜ੍ਹ ਬਾਰੇ ਹੁਣ ਤੱਕ ਦੀ ਤਾਜ਼ਾ ਜਾਣਕਾਰੀ

ਭਾਰੀ ਹੜ੍ਹ ਦਾ ਸਾਹਮਣਾ ਕਰ ਰਹੇ ਕੇਰਲ ਵਿੱਚ ਮੀਂਹ ਰੁਕ ਗਿਆ ਹੈ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ।

ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਸਿਹਤ ਸਹੂਲਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਕੇਰਲ ਵਿੱਚ 3757 ਸਿਹਤ ਕੈਂਪ ਸਥਾਪਿਤ ਕੀਤੇ ਗਏ ਹਨ।

ਉਨ੍ਹਾਂ ਕਿਹਾ, ''ਕੇਰਲ ਵਿੱਚ 90 ਵੱਖ-ਵੱਖ ਦਵਾਈਆਂ ਦੀ ਲੋੜ ਹੈ ਅਤੇ ਪਹਿਲੀ ਖੇਪ ਉੱਥੇ ਪਹੁੰਚ ਚੁੱਕੀ ਹੈ। ਪਾਣੀ ਦਾ ਪੱਧਰ ਘੱਟ ਹੁੰਦੇ ਹੀ ਡਾਕਟਰਾਂ ਦੀ ਟੀਮ ਕੰਮ ਸ਼ੁਰੂ ਕਰੇਗੀ।''

ਇਹ ਵੀ ਪੜ੍ਹੋ:

  • ਭਾਰਤ ਦੇ ਮੌਸਮ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਤੋਂ 'ਰੈੱਡ ਅਲਰਟ' ਹਟਾ ਦਿੱਤਾ ਹੈ। ਹਾਲਾਂਕਿ, ਅਜੇ ਵੀ ਕੁਝ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਹਨ।
  • ਭਾਰਤੀ ਹਵਾਈ ਫੌਜ ਅਤੇ ਜਲ ਸੈਨਾ ਫਸੇ ਹੋਏ ਲੋਕਾਂ ਨੂੰ ਛੱਤਾਂ ਤੋਂ ਏਅਰਲਿਫ਼ਟ ਕਰ ਰਹੀ ਹੈ। ਜਿਨ੍ਹਾਂ ਲੋਕਾਂ ਤੱਕ ਪੁੱਜਣਾ ਅਜੇ ਮੁਸ਼ਕਿਲ ਹੈ, ਉਨ੍ਹਾਂ ਲਈ ਖਾਣ ਦਾ ਸਮਾਨ ਹੈਲੀਕਾਪਟਰ ਜ਼ਰੀਏ ਛੱਤਾਂ 'ਤੇ ਸੁੱਟਿਆ ਜਾ ਰਿਹਾ ਹੈ।
  • ਹੁਣ ਤੱਕ 350 ਤੋਂ ਵੱਧ ਲੋਕ ਕੇਰਲ ਦੇ ਹੜ੍ਹ ਵਿੱਚ ਮਾਰੇ ਜਾ ਚੁੱਕੇ ਹਨ। ਲੱਖਾਂ ਲੋਕ ਬੇਘਰ ਹੋ ਗਏ ਹਨ। ਹਜ਼ਾਰਾਂ ਲੋਕ ਅਜੇ ਵੀ ਹੜ੍ਹ ਵਿੱਚ ਫਸੇ ਹੋਏ ਹਨ।
  • ਅਧਿਕਾਰੀਆਂ ਦਾ ਕਹਿਣਾ ਹੈ ਕਿ ਬਚਾਅ ਟੀਮਾਂ ਫਿਲਹਾਲ ਨਦੀ ਕਿਨਾਰੇ ਵਸੇ ਕਸਬੇ ਚੇਂਗਨੁਰ ਵੱਲ ਧਿਆਨ ਦੇ ਰਹੀਆਂ ਹਨ ਜਿੱਥੇ ਪੰਜ ਹਜ਼ਾਰ ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।
  • ਕੇਰਲ ਵਿੱਚ 40 ਤੋਂ ਵੱਧ ਨਦੀਆਂ ਹਨ ਜੋ ਅਰਬ ਸਾਗਰ ਵਿੱਚ ਡਿੱਗਦੀਆ ਹਨ। ਵਾਧੂ ਪਾਣੀ ਕਾਰਨ ਸੂਬੇ ਦੇ 80 ਡੈਮ ਖੋਲ੍ਹ ਦਿੱਤੇ ਗਏ ਹਨ ਜਿਸ ਕਾਰਨ ਹਾਲਾਤ ਹੋਰ ਖ਼ਰਾਬ ਹੋ ਗਏ ਹਨ।

ਇਹ ਵੀ ਪੜ੍ਹੋ:

  • ਇਸ ਵਾਰ ਕਰੀਬ ਦੋ-ਢਾਈ ਮਹੀਨਿਆਂ 'ਚ 37 ਫੀਸਦ ਵੱਧ ਬਰਸਾਤ ਹੋਈ ਹੈ, ਇਸ ਤੋਂ ਪਹਿਲਾਂ ਅਜਿਹਾ ਪੂਰੇ ਮਾਨਸੂਨ ਦੇ ਚਾਰ ਮਹੀਨਿਆਂ ਵਿੱਚ ਹੁੰਦਾ ਸੀ।
  • ਬਚਾਅ ਕਾਰਜ ਲਈ ਭਾਰਤੀ ਫੌਜ ਦੇ ਇੰਜਨੀਅਰਾਂ ਦੀਆਂ 10 ਟੀਮਾਂ, ਜਲ ਸੈਨਾ ਦੀਆਂ 82 ਅਤੇ ਕੋਸਟ ਗਾਰਡ ਦੀਆਂ 42 ਤੇ NDRF ਦੀਆਂ 58 ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਪੀੜਤਾਂ ਨੂੰ ਕੱਢਣ ਅਤੇ ਉਨ੍ਹਾਂ ਤੱਕ ਰਸਦ ਪਹੁੰਚਾਉਣ ਲਈ ਹੈਲੀਕਾਪਟਰ ਅਤੇ ਪਾਣੀ ਵਾਲੇ ਜਹਾਜ਼ਾਂ ਦੀ ਵੀ ਮਦਦ ਲਈ ਜਾ ਰਹੀ ਹੈ।
  • ਦੇਸ ਭਰ ਵਿੱਚੋਂ ਲੋਕ ਮਦਦ ਦੇ ਰੂਪ ਵਿੱਚ ਕੱਪੜੇ, ਖਾਣਾ, ਦਵਾਈਆਂ ਕੇਰਲ ਭੇਜ ਰਹੇ ਹਨ। ਪੰਜਾਬ ਦੇ ਕਾਂਗਰਸ ਅਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਵਿਧਾਇਕਾਂ ਨੇ ਇੱਕ ਮਹੀਨੇ ਦੀ ਤਨਖਾਹ ਕੇਰਲ ਵਿੱਚ ਪੀੜਤਾਂ ਦੀ ਮਦਦ ਲਈ ਦੇਣ ਦਾ ਐਲਾਨ ਕੀਤਾ ਹੈ।

ਕੇਰਲ ਦੇ ਹੜ੍ਹਾਂ ਦੀ ਕਹਾਣੀ ਇਨ੍ਹਾਂ ਵੀਡੀਓਜ਼ ਦੀ ਜ਼ੁਬਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)