ਪਾਣੀ ਵਿੱਚ ਡੁੱਬੇ ਕੇਰਲ ਦੀਆਂ ਖੌਫ਼ਨਾਕ ਤਸਵੀਰਾਂ

ਕੇਰਲ ਵਿੱਚ ਮੀਂਹ ਤੇ ਹੜ੍ਹ ਕਾਰਨ ਹੁਣ ਤਕ ਘੱਟੋ ਘੱਟ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਡੱਕੀ ਡੈਮ ਦੇ ਗੇਟ ਖੁੱਲਣ ਤੋਂ ਬਾਅਦ ਪੇਰੀਆਰ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤੇ ਹੇਠਲੇ ਇਲਾਕਿਆਂ ਲਈ ਬੇਹੱਦ ਔਖਾ ਹੋ ਗਿਆ ਹੈ।

ਕੇਰਲ ਵਿੱਚ ਹੁਣ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਸਕੂਲ ਅਤੇ ਦਫ਼ਤਰ ਵੀ ਬੰਦ ਕਰ ਦਿੱਤੇ ਗਏ ਹਨ।

ਕੋਚੀ ਦਾ ਇੱਕ ਸ਼ਿਵ ਮੰਦਿਰ ਵੀ ਪਾਣੀ ਵਿੱਚ ਡੁੱਬ ਗਿਆ ਹੈ।

ਇਹ ਵੀ ਪੜ੍ਹੋ:

ਅਧਿਕਾਰੀਆਂ ਦਾ ਕਹਿਣਾ ਹੈ ਕਿ ਘੱਟੋ ਘੱਟ 4000 ਲੋਕਾਂ ਨੂੰ ਹੇਠਲੇ ਇਲਾਕਿਆਂ 'ਚੋਂ ਕੱਢਿਆ ਗਿਆ ਹੈ। ਕਾਫੀ 56 ਸੈਲਾਨੀਆਂ ਦੇ ਵੀ ਫਸੇ ਹੋਣ ਦੀ ਖ਼ਦਸਾ ਹੈ ਇਨ੍ਹਾਂ ਵਿੱਚੋਂ 22 ਵਿਦੇਸ਼ੀ ਹਨ।

ਕੋਚੀਨ ਇੰਟਰਨੈਸ਼ਨਲ ਏਅਰਪੋਰਟ ਨੂੰ ਵੀ ਖਤਰਾ ਹੋ ਸਕਦਾ ਹੈ।

ਜ਼ਿਲੇ ਏਰਨਾਕੁਲਮ ਦੇ ਸੂਬੇ ਕੁੱਤਮਪੂਜ਼ਾ ਵਿੱਚ ਲੈਂਡਸਲਾਈਡ ਤੋਂ ਬਾਅਦ ਸੁਰੱਖਿਆ ਕਾਰਜ ਚਲ ਰਹੇ ਹਨ।

ਇਸ ਸਾਲ ਪੂਰੇ ਦੇਸ ਵਿੱਚ ਮੌਨਸੂਨ ਵਿੱਚ ਮਰਨ ਵਾਲਿਆਂ ਦੀ ਗਿਣਤੀ 700 ਤੋਂ ਪਾਰ ਹੋ ਗਈ ਹੈ।

ਮੈੱਟ ਡਿਪਾਰਟਮੈਂਟ ਅਨੁਸਾਰ ਕੇਰਲ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਜਾਰੀ ਰਹੇਗਾ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)