You’re viewing a text-only version of this website that uses less data. View the main version of the website including all images and videos.
ਮਾਪਿਆਂ ਦੀ ਤੰਬਾਕੂਨੋਸ਼ੀ ਬੱਚਿਆਂ ਲਈ ਕਿਵੇਂ ਬਣਦੀ ਹੈ ਜਾਨਲੇਵਾ?
ਅਮਰੀਕਾ ਦੀ ਇੱਕ ਰਿਸਰਚ ਮੁਤਾਬਰ ਜੇਕਰ ਬੱਚਿਆਂ ਦਾ ਪਾਲਣ-ਪੋਸ਼ਣ ਸਿਗਰਟ ਪੀਣ ਵਾਲੇ ਮਾਪਿਆਂ ਵੱਲੋਂ ਕੀਤਾ ਜਾਂਦਾ ਹੈ ਤਾਂ ਸਿਗਰਟ ਨਾ ਪੀਣ ਦੇ ਬਾਵਜੂਦ ਬਾਲਗ ਅਵਸਥਾ ਵਿੱਚ ਪਹੁੰਚਣ 'ਤੇ ਉਹ ਫੇਫੜਿਆਂ ਦੀ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹਨ ਅਤੇ ਉਨ੍ਹਾਂ 'ਤੇ ਮੌਤ ਦਾ ਖ਼ਤਰਾ ਮੰਡਰਾਉਣ ਲਗਦਾ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਸਿਗਰਟ ਨਾ ਪੀਣ ਵਾਲੇ ਲੋਕਾਂ ਦੀਆਂ ਹੋਣ ਵਾਲੀਆਂ ਇੱਕ ਲੱਖ ਮੌਤਾਂ ਵਿੱਚੋਂ 7 ਬਚਪਨ ਵਿੱਚ ਸਿਗਰਟਨੋਸ਼ੀ ਵਾਲਿਆਂ ਕੋਲ ਬੈਠਣ ਕਰਕੇ ਹੋ ਸਕਦੀਆਂ ਹਨ।
ਇਹ ਸਰਵੇਖਣ ਅਮਰੀਕਾ ਦੀ ਕੈਂਸਰ ਸੁਸਾਇਟੀ ਦੀ ਅਗਵਾਈ ਵਿੱਚ 70,900 ਨਾਨ-ਸਮੋਕਿੰਗ ਮਰਦਾਂ ਅਤੇ ਔਰਤਾਂ 'ਤੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਮਾਹਿਰਾਂ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਬਚਾਉਣ ਦਾ ਬਿਹਤਰ ਤਰੀਕਾ ਮਾਪਿਆਂ ਨੂੰ ਸਿਗਰਟ ਛੱਡਣਾ ਸੀ।
ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਲੋਕ ਆਪਣੀ ਬਾਲਗ ਅਵਸਥਾ ਵਿੱਚ 'ਸਮੋਕਰ' ਦੇ ਨਾਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਸਿਹਤ ਸਬੰਧੀ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਸਿਗਰਟ ਨਾ ਪੀਣ ਵਾਲਿਆਂ ਨਾਲ ਰਹਿਣ ਦੇ ਮੁਕਾਬਲੇ ਸਿਗਰਟ ਪੀਣ ਵਾਲਿਆਂ ਦਾ ਹਰ ਹਫ਼ਤੇ ਇਸਕੀਮੀਆ ਦਿਲ ਦੀ ਬਿਮਾਰੀ ਨਾਲ 27 ਫ਼ੀਸਦ, ਦੌਰਾ ਪੈਣ ਨਾਲ 23 ਫ਼ੀਸਦ ਅਤੇ ਫੇਫੜਿਆਂ ਦੀ ਬਿਮਾਰੀ ਨਾਲ 42 ਫ਼ੀਸਦ ਮੌਤਾਂ ਹੋਣ ਦਾ ਖ਼ਤਰਾ ਹਰ ਹਫ਼ਤੇ 10 ਘੰਟੇ ਵਧ ਜਾਂਦਾ ਹੈ।
ਇਹ ਸਰਵੇਖਣ ਅਮਰੀਕੀ ਜਰਨਲ ਆਫ਼ ਵਿੱਚ ਛਪੀ ਸੀ।
'ਬਾਹਰ ਜਾ ਕੇ ਕੀਤੀ ਜਾਵੇ ਤੰਬਾਕੂਨੋਸ਼ੀ'
ਤੰਬਾਕੂਨੋਸ਼ੀ ਅਤੇ ਸਿਹਤ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਗਰੁੱਪ ਦੀ ਮੈਂਬਰ ਹੇਜ਼ਲ ਚੀਸੀਮੈਨ ਕਹਿੰਦੀ ਹੈ,''ਇਸ ਨਵੇਂ ਸਰਵੇਖਣ ਸਟੱਡੀ ਤੋਂ ਇਹ ਬਿਲਕੁਲ ਸਾਫ਼ ਹੈ ਕਿ ਬੱਚਿਆਂ ਨੂੰ ਬੁਰੇ ਅਸਰ ਤੋਂ ਬਚਾਉਣ ਲਈ ਸਿਗਰਟਨੋਸ਼ੀ ਬਾਹਰ ਜਾ ਕੇ ਹੀ ਕਰਨੀ ਚਾਹੀਦੀ ਹੈ।''
''ਹਾਲਾਂਕਿ ਬੱਚਿਆਂ ਨੂੰ ਇਸ ਦੇ ਮਾੜੇ ਅਸਰ ਤੋਂ ਬਚਾਉਣਾ ਹੈ ਤਾਂ ਮਾਤਾ-ਪਿਤਾ ਦੋਵਾਂ ਨੂੰ ਸਿਗਰਟ ਪੀਣੀ ਛੱਡ ਦੇਣੀ ਚਾਹੀਦੀ ਹੈ।''
ਉਨ੍ਹਾਂ ਨੇ ਐਨਐਚਐਸ ਸਟੌਪ ਸਮੋਕਿੰਗ ਸਰਵਿਸ ਦੀਆਂ ਡਾਟਾ ਜਾਣਕਾਰੀਆਂ ਦੇ ਹਵਾਲੇ ਨਾਲ ਮੰਗ ਕੀਤੀ ਹੈ ਕਿ ਇੰਗਲੈਡ ਵਿੱਚ ਖਾਸ ਕਰਕੇ ਇਨ੍ਹਾਂ ਮਾਮਲਿਆਂ ਵਿੱਚ ਫਡਿੰਗ ਵਧਾਉਣ ਦੀ ਲੋੜ ਹੈ।
ਬ੍ਰਿਟਿਸ਼ ਲੰਗਜ਼ ਫਾਊਂਡੇਸ਼ਨ ਦੇ ਮੈਡੀਕਲ ਅਡਵਾਈਜ਼ਰ ਡਾ. ਨਿੱਕ ਹੋਪਕਿੰਸਨ ਵੀ ਇਸ ਗੱਲ ਨਾਲ ਸਹਿਮਤ ਹਨ, ''ਲਗਾਤਾਰ ਸਿਗਰਟਨੋਸ਼ੀ ਦਾ ਅਸਰ ਬਚਪਨ 'ਤੇ ਹੀ ਨਹੀਂ ਸਗੋਂ ਬਚਪਨ ਦੇ ਅੱਗੇ ਤੱਕ ਪੈਂਦਾ ਹੈ।''
''ਬਦਕਿਸਮਤੀ ਨਾਲ ਇੰਗਲੈਡ ਵਿੱਚ ਸਟੌਪ ਸਮੋਕਿੰਗ ਵਰਗੀ ਸਰਵਿਸ ਨੂੰ ਬੰਦ ਕੀਤਾ ਜਾ ਰਿਹਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚਿਆਂ ਦੇ ਮਾਤਾ-ਪਿਤਾ ਅਤੇ ਗਰਭਵਤੀ ਔਰਤਾਂ, ਜਿਹੜੇ ਕਿ ਸਿਗਰਟਨੋਸ਼ੀ ਕਰਦੇ ਹਨ, ਉਨ੍ਹਾਂ ਨੂੰ ਇਸਦੇ ਉਮਰ ਭਰ ਦੇ ਮਾੜੇ ਨਤੀਜਿਆਂ ਵਿੱਚੋਂ ਬਾਹਰ ਕੱਢਣ 'ਚ ਮਦਦ ਕੀਤੀ ਜਾਵੇ।''
ਜ਼ਿੰਦਗੀ ਭਰ ਦਾ ਖ਼ਤਰਾ
ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਸਿਗਰਟਨੋਸ਼ੀ ਕਰਦੇ ਹਨ, ਉਨ੍ਹਾਂ ਬੱਚਿਆਂ ਵਿੱਚ ਅਕਸਰ ਅਸਥਮਾ ਅਤੇ ਫੇਫ਼ੜਿਆਂ ਦੇ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਟੱਡੀ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਦੇ ਸਾਹਮਣੇ ਸਿਗਰਟ ਪੀਂਦੇ ਹਨ, ਉਨ੍ਹਾਂ ਬੱਚਿਆਂ ਵਿੱਚ ਹੌਲੀ-ਹੌਲੀ ਫੇਫ਼ੜਿਆਂ ਦੀ ਬਿਮਾਰੀ ਸ਼ੁਰੂ ਹੁੰਦੀ ਹੈ, ਉਹ ਉਨ੍ਹਾਂ ਦੇ ਜਵਾਨ ਹੋਣ ਤੱਕ ਰਹਿੰਦੀ ਹੈ ਅਤੇ ਕਾਫ਼ੀ ਵਧ ਜਾਂਦੀ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਮੌਤ ਦਰ ਉੱਤੇ ਧਿਆਨ ਦਿੱਤਾ ਜਾਵੇ ਤਾਂ ਰਿਸਰਚ ਕਹਿੰਦੀ ਹੈ ਕਿ ਸੈਕਿੰਡ ਹੈਂਡ ਤੰਬਾਕੂਨੋਸ਼ੀ ਕਾਰਨ ਹੌਲੀ-ਹੌਲੀ ਬਿਮਾਰੀ ਵਧਦੀ ਹੈ ਅਤੇ ਬਾਅਦ ਵਿੱਚ ਉਮਰ ਭਰ ਲਈ ਬਿਮਾਰੀਆਂ ਝੱਲਣੀਆਂ ਪੈ ਸਕਦੀਆਂ ਹਨ।