You’re viewing a text-only version of this website that uses less data. View the main version of the website including all images and videos.
ਵਿਰਾਟ ਕੋਹਲੀ ਨੇ ਕਿਹਾ, 'ਵਿਦੇਸ਼ੀ ਖਿਡਾਰੀ ਪਸੰਦ ਤਾਂ ਭਾਰਤ ਛੱਡੋ'
ਵਿਰਾਟ ਕੋਹਲੀ ਦਾ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਟਰੈਂਡ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ "ਜੋ ਭਾਰਤੀ ਵਿਦੇਸ਼ੀ ਬੱਲੇਬਾਜ਼ਾਂ ਨੂੰ ਪਸੰਦ ਕਰਦੇ ਹਨ ਉਨ੍ਹਾਂ ਨੂੰ ਇਹ ਦੇਸ ਛੱਡ ਕੇ ਚਲੇ ਜਾਣਾ ਚਾਹੀਦਾ ਹੈ।"
ਵਿਰਾਟ ਕੋਹਲੀ ਦੀ ਹਾਲ ਹੀ ਵਿੱਚ ਉਨ੍ਹਾਂ ਦੇ ਜਨਮ ਦਿਨ ਮੌਕੇ ਲਾਂਚ ਹੋਈ ਐਪ ਦਾ ਇਹ ਵੀਡੀਓ ਹੈ।
ਇਸ ਵੀਡੀਓ ਵਿੱਚ ਉਹ ਟਵਿੱਟਰ ਅਤੇ ਇੰਸਟਾਗਰਾਮ ਦੇ ਮੈਸੇਜ ਪੜ੍ਹ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਮੈਸੇਜ ਪੜ੍ਹਿਆ ਹੈ ਜਿਸ ਵਿੱਚ ਕੋਈ ਯੂਜ਼ਰ ਉਨ੍ਹਾਂ ਨੂੰ 'ਓਵਰਰੇਟਿਡ' ਖਿਡਾਰੀ ਕਹਿ ਰਿਹਾ ਹੈ।
ਉਸ ਯੂਜ਼ਰ ਨੇ ਮੈਸੇਜ ਵਿੱਚ ਯੂਜ਼ਰ ਨੇ ਲਿਖਿਆ "ਤੁਸੀਂ ਓਵਰਰੇਟਿਡ ਬੱਲੇਬਾਜ਼ ਹੋ। ਮੈਨੂੰ ਨਿੱਜੀ ਤੌਰ ਉੱਤੇ ਕੁਝ ਵੀ ਖਾਸ ਨਜ਼ਰ ਨਹੀਂ ਆਉਂਦਾ। ਮੈਨੂੰ ਅਜਿਹੇ ਭਾਰਤੀ ਖਿਡਾਰੀਆਂ ਨਾਲੋਂ ਬਰਤਾਨਵੀ ਅਤੇ ਆਸਟਰੇਲੀਆਈ ਬੱਲੇਬਾਜ਼ ਪਸੰਦ ਹਨ।"
ਇਹ ਵੀ ਪੜ੍ਹੋ:
ਜਿਸ ਦਾ ਜਵਾਬ ਦਿੰਦਿਆਂ ਵਿਰਾਟ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਫਿਰ ਤੁਹਾਨੂੰ ਭਾਰਤ ਵਿੱਚ ਨਹੀਂ ਰਹਿਣਾ ਚਾਹੀਦਾ...ਕਿਤੇ ਹੋਰ ਰਹਿਣਾ ਚਾਹੀਦਾ ਹੈ।''
"ਤੁਸੀਂ ਸਾਡੇ ਦੇਸ ਵਿੱਚ ਕਿਉਂ ਰਿਹ ਰਹੇ ਹੋ ਤੇ ਹੋਰਨਾਂ ਦੇਸਾਂ ਨੂੰ ਪਸੰਦ ਕਰ ਰਹੇ ਹੋ? ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਕੋਈ ਗੱਲ ਨਹੀਂ ਪਰ ਮੈਨੂੰ ਨਹੀਂ ਲਗਦਾ ਹੈ ਕਿ ਤੁਹਾਨੂੰ ਸਾਡੇ ਦੇਸ ਵਿੱਚ ਰਹਿ ਕੇ ਹੋਰਨਾਂ ਚੀਜ਼ਾਂ ਨੂੰ ਪਸੰਦ ਕਰਨਾ ਚਾਹੀਦਾ ਹੈ।"
ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਪ੍ਰਤੀਕਰਮ ਦਿੱਤੇ।
ਅਸ਼ਰਫ ਅਫਰੀਦੀ ਨੇ ਟਵਿੱਟਰ ਅਕਾਊਂਟ ਤੋਂ ਪੋਸਟ ਕੀਤਾ, "ਦੁਖ ਦੀ ਗੱਲ ਹੈ ਕਿ ਵਿਰਾਟ ਕੋਹਲੀ ਮੁਤਾਬਕ ਜੋ ਵਿਦੇਸ਼ੀ ਖਿਡਾਰੀਆਂ ਨੂੰ ਪਸੰਦ ਕਰਦੇ ਹਨ ਉਨ੍ਹਾਂ ਨੂੰ ਭਾਰਤ ਵਿੱਚ ਨਹੀਂ ਰਹਿਣਾ ਚਾਹੀਦਾ। ਪਰ ਉਨ੍ਹਾਂ ਨੇ ਖੁਦ ਇਟਲੀ ਵਿੱਚ ਵਿਆਹ ਕਰਵਾਇਆ ਅਤੇ ਵਿਦੇਸ਼ੀ ਬਰਾਂਡਜ਼ ਨੂੰ ਐਂਡੋਰਸ ਕਰਦੇ ਹਨ।"
ਸਿੱਧਾਰਥ ਵਿਸ਼ੀ ਨੇ ਟਵੀਟ ਕੀਤਾ, "ਵਿਰਾਟ ਕੋਹਲੀ ਦਾ ਤਾਜ਼ਾ ਬਿਆਨ ਖੇਡ ਪ੍ਰਕਿਰਤੀ ਦੇ ਖਿਲਾਫ਼ ਹੈ। ਖੇਡ ਦਾ ਮਤਲਬ ਹੈ ਕਿਸੇ ਦੀ ਪਰਫਾਰਮੈਂਸ ਨੂੰ ਉਨ੍ਹਾਂ ਦੀ ਕੌਮ ਨੂੰ ਧਿਆਨ ਵਿੱਚ ਰੱਖੇ ਬਿਨਾਂ ਹੀ ਸ਼ਲਾਘਾ ਕਰਨਾ।"
ਜੈਰੇਮੀ ਹਸਨ ਨੇ ਲਿਖਿਆ, "ਤੁਹਾਡੇ ਟੈਲੇਂਟ ਅਤੇ ਕਾਮਯਾਬੀਆਂ ਨੂੰ ਸਨਮਾਨ ਸਹਿਤ ਮੈਂ ਕਹਿਣਾ ਚਾਹਾਂਗਾਂ ਕਿ ਖੇਡ ਦੀ ਭਾਵਨਾ ਦਾ ਸਨਮਾਨ ਬਰਕਾਰ ਰੱਖੋ। ਦੁਨੀਆਂ ਤੁਹਾਡਾ ਸਨਮਾਨ ਬਾਰਤੀ ਹੋਣ ਕਰਕੇ ਨਹੀਂ ਸਗੋਂ ਇੱਕ ਵੱਡਾ ਖਿਡਾਰੀ ਹੋਣ ਕਾਰਨ ਕਰਦੀ ਹੈ।"
ਹਾਲਾਂਕਿ ਇਸ ਦੌਰਾਨ ਆਰਨੀ ਆਫ਼ ਇੰਡੀਆ ਦੇ ਟਵਿੱਟਰ ਅਕਾਊਂਟ ਤੋਂ ਵਿਰਾਟ ਕੋਹਲੀ ਦਾ ਇੱਕ ਪੁਰਾਣਾ ਵੀਡੀਓ ਪੋਸਟ ਕੀਤਾ ਗਿਆ ਹੈ। ਜਿਸ ਵਿੱਚ ਉਹ ਅੰਡਰ 19 ਵਿਸ਼ਵ ਕੱਪ ਵਿੱਚ ਕਹਿ ਰਹੇ ਹਨ, "ਮੈਂ ਵਿਰਾਟ ਕੋਹਲੀ ਹਾਂ ਤੇ ਮੇਰਾ ਪਸੰਦੀਦਾ ਕ੍ਰਿਕਟ ਖਿਡਾਰੀ ਹਰਸ਼ਲ ਗਿਬਜ਼ ਹੈ।"