ਅੰਮ੍ਰਿਤਸਰ ਰੇਲ ਹਾਦਸਾ : 'ਲੋਕ ਰਾਵਣ ਸਾੜਦੇ ਨੇ ਅਸੀਂ ਆਪਣਾ ਘਰ ਹੀ ਸਾੜ ਲਿਆ'

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ ਅੰਮ੍ਰਿਤਸਰ ਤੋਂ
ਅੰਮ੍ਰਿਤਸਰ ਦੇ ਜੌੜਾ ਫਾਟਕ ਇਲਾਕੇ ਤੋਂ ਕੁਝ ਹੀ ਦੂਰੀ ਉੱਤੇ ਹੈ ਕ੍ਰਿਸ਼ਨਾ ਨਗਰ। ਭਰਵੀਂ ਆਬਾਦੀ ਵਾਲੇ ਇਸੀ ਇਲਾਕੇ ਦੇ ਜ਼ਿਆਦਾਤਰ ਲੋਕਾਂ ਦੀ ਮੌਤ ਨੂੰ ਦਸਹਿਰੇ (19 ਅਕਤੂਬਰ 2018) ਮੌਕੇ ਹੋਏ ਦਰਦਨਾਕ ਰੇਲ ਹਾਦਸੇ ਵਿਚ ਹੋਈ ਸੀ।
ਇਸ ਇਲਾਕੇ ਦੀ ਹਰ ਗਲੀ ਨੁੱਕਰ ਵਿਚ ਹਾਦਸੇ ਦੀ ਗੱਲ ਚਲ ਰਹੀ ਸੀ।
ਤੰਗ ਗਲੀਆਂ ਵਿੱਚੋਂ ਹੁੰਦੇ ਹੋਏ ਅਸੀਂ ਇੱਕ ਛੋਟੇ ਜਿਹੇ ਮਕਾਨ ਦੇ ਅੱਗੇ ਰੁਕੇ ਜੋ ਕਿ ਰੇਲ ਹਾਦਸੇ 'ਚ ਮਾਰੇ ਗਏ ਨਰਿੰਦਰਪਾਲ ਦਾ ਸੀ। ਘਰ ਅੰਦਰ ਨਰਿੰਦਰਪਾਲ ਦੀ ਪਤਨੀ ਦਰਸ਼ਨਾਂ ਮਿਲੀ।
ਘਰ ਦੇ ਹਾਲਾਤ ਤੋਂ ਪਤਾ ਲੱਗਦਾ ਸੀ ਕਿ ਨਰਿੰਦਰਪਾਲ ਦਿਹਾੜੀ ਕਰ ਕੇ ਪਰਿਵਾਰ ਦਾ ਪੇਟ ਪਾਲਦਾ ਸੀ। ਇੱਕ ਬੈੱਡ ਅਤੇ ਉਸ ਦੇ ਨਾਲ ਹੀ ਟੁੱਟੀ ਹੋਈ ਲੱਕੜ ਦੀ ਅਲਮਾਰੀ 'ਚ ਰੱਖੇ ਹੋਏ ਭਾਂਡੇ ਨਜ਼ਰ ਆਏ। ਗੈਸ ਦੀ ਥਾਂ ਰਸੋਈ ਵਿਚ ਹੀਟਰ ਪਿਆ ਸੀ ਜਿਸ ਤੋਂ ਸਪਸ਼ਟ ਸੀ ਕਿ ਰੋਟੀ ਹੀਟਰ ਦੇ ਸਹਾਰੇ ਹੀ ਬਣਦੀ ਹੈ।
ਇੰਨੇ ਨੂੰ ਇੱਕ ਹਨੇਰੇ ਕਮਰੇ ਵਿੱਚ 45 ਸਾਲਾ ਦਰਸ਼ਨਾਂ ਬਾਹਰ ਆਈ ਅਤੇ ਪਹਿਲਾਂ ਤੋਂ ਮੌਜੂਦ ਕੁੜੀਆਂ ਨਾਲ ਬੈਠ ਗਈ। ਗੱਲਬਾਤ ਦੌਰਾਨ ਦਰਸ਼ਨਾਂ ਦੇਵੀ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਅਤੇ ਬੇਟਾ ਹੈ ਜਿਸ ਦਾ ਵਿਆਹ ਹੋ ਚੁੱਕਾ ਹੈ।
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦਸਹਿਰੇ ਵਾਲੇ ਦਿਨ ਕੀ ਹੋਇਆ ਸੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਉਸ ਨੇ ਕੁਝ ਤਲਖ਼ੀ ਨਾਲ ਦਿੱਤਾ।
ਦਰਸ਼ਨਾਂ ਨੇ ਦੱਸਿਆ, "ਸਾਡਾ ਕਿਸ ਗੱਲ ਦਾ ਦਸਹਿਰਾ, ਲੋਕਾਂ ਨੇ ਰਾਵਣ ਸਾੜਿਆ ਅਸੀਂ ਆਪਣਾ ਘਰ ਹੀ ਸਾੜ ਲਿਆ। ਜਦੋਂ ਵੀ ਦਸਹਿਰਾ ਆਵੇਗਾ ਸਾਨੂੰ ਇਹ ਹਾਦਸਾ ਯਾਦ ਆਵੇਗਾ।"
ਦਰਸਨਾ ਨੇ ਦੱਸਿਆ ਕਿ ਦਸਹਿਰੇ ਵਾਲੇ ਦਿਨ ਉਸ ਦਾ ਪਤੀ ਨਰਿੰਦਰਪਾਲ ਖ਼ਾਸ ਤੌਰ ਉੱਤੇ ਨਵੇਂ ਕੱਪੜੇ ਪਾ ਕੇ ਮੇਲਾ ਦੇਖਣ ਗਿਆ ਸੀ।

ਅਸਲ ਮੌਤਾਂ ਕਿੰਨੀਆਂ?
ਐਤਵਾਰ ਸ਼ਾਮ ਤੱਕ ਇੱਕ ਹੋਰ ਵਿਅਕਤੀ ਵੱਲੋਂ ਹਸਪਤਾਲ ਵਿੱਚ ਦਮ ਤੋੜ ਜਾਣ ਕਰਕੇ ਇਹ ਗਿਣਤੀ 58 ਹੋ ਗਈ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਸਥਾਨਕ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਨੂੰ ਡਿਪਟੀ ਕਮਿਸ਼ਨਰ, ਕਮਲਦੀਪ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ 57 ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ, "ਪਹਿਲੀ ਗਿਣਤੀ ਹਾਦਸੇ ਵਾਲੀ ਥਾਂ ਤੋਂ ਮਿਲੇ ਬੈਗਾਂ ਉੱਪਰ ਆਧਾਰਿਤ ਸੀ ਜਦਕਿ ਹੁਣ ਜੋ ਗਿਣਤੀ ਦੱਸੀ ਜਾ ਰਹੀ ਹੈ ਉਹ ਉਨ੍ਹਾਂ ਲਾਸ਼ਾਂ 'ਤੇ ਆਧਾਰਿਤ ਹੈ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਹੈ।"
ਉਨ੍ਹਾਂ ਅੱਗੇ ਕਿਹਾ ਕਿ 57 ਵਿੱਚੋਂ 56 ਦੀ ਪਹਿਚਾਣ ਹੋ ਚੁੱਕੀ ਹੈ ਅਤੇ ਇੱਕ ਦੀ ਪਹਿਚਾਣ ਹੋਣੀ ਹਾਲੇ ਬਾਕੀ ਹੈ।
ਮੌਤਾਂ ਬਾਰੇ ਹਾਦਸੇ ਵਾਲੇ ਦਿਨ ਪੁਲਿਸ ਕਮਿਸ਼ਨਰ ਐੱਸਐੱਸ ਸ੍ਰੀਵਾਸਤਵ ਨੇ ਬੀਬੀਸੀ ਨੂੰ ਦੱਸਿਆ ਸੀ ਕਿ 59 ਮੌਤਾਂ ਹੋਈਆਂ ਹਨ ਅਤੇ 57 ਜ਼ਖਮੀਂ ਹੋਏ ਹਨ।

ਸ਼ਨਿੱਚਰਵਾਰ ਸਵੇਰੇ ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਨੇ ਵੀ 59 ਮੌਤਾਂ ਦੀ ਪੁਸ਼ਟੀ ਕੀਤੀ ਸੀ।
ਦਰਸਨਾ ਮੁਤਾਬਕ ਜਦੋਂ ਗੱਡੀ ਲੋਕਾਂ ਨੂੰ ਕੁਚਲਦੀ ਹੋਈ ਨਿਕਲੀ ਤਾਂ ਮੁਹੱਲੇ ਵਿਚ ਰੌਲਾ ਪੈ ਗਿਆ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਦੀ ਭਾਲ ਸ਼ੁਰੂ ਕੀਤੀ।
ਦਰਸਨਾ ਨੇ ਦੱਸਿਆ, ''ਰੇਲਵੇ ਟਰੈਕ ਦੇ ਨੇੜੇ ਬੇਸੁੱਧ ਹਾਲਤ 'ਚ ਪਤੀ ਨਰਿੰਦਰਪਾਲ ਉਨ੍ਹਾਂ ਨੂੰ ਮਿਲਿਆ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।''
'ਪੁੱਤਰ ਦੀ ਲਾਸ਼ ਚੁੱਕਣੀ ਪਵੇਗੀ ਕਦੇ ਸੋਚਿਆ ਵੀ ਨਹੀਂ ਸੀ'
ਕ੍ਰਿਸ਼ਨਾ ਨਗਰ ਦੀ ਇੱਕ ਹੋਰ ਗਲੀ 'ਚ ਅਸੀਂ ਦਾਖਲ ਹੋਏ ਤਾਂ ਮਹਿਲਾਵਾਂ ਦੇ ਰੋਣ ਦੀ ਆਵਾਜ਼ ਨੇ ਸਾਡਾ ਧਿਆਨ ਖਿੱਚਿਆ।

ਜਦੋਂ ਥੋੜ੍ਹਾ ਅੱਗੇ ਜਾ ਕੇ ਦੇਖਿਆ ਤਾਂ ਤਕਰੀਬਨ 45 ਕੂ ਸਾਲਾ ਅਨਿਲ ਕੁਮਾਰ ਨਜ਼ਰ ਆਇਆ। ਮੂਲ ਰੂਪ 'ਚ ਇਲਾਹਾਦਾਬਦ ਦਾ ਰਹਿਣ ਵਾਲਾ ਅਨਿਲ ਕੁਮਾਰ ਪਿਛਲੇ ਵੀਹ ਸਾਲਾਂ ਤੋਂ ਅੰਮ੍ਰਿਤਸਰ ਇੱਕ ਦੁਕਾਨਦਾਰ ਦੇ ਕੋਲ ਨੌਕਰੀ ਕਰ ਰਿਹਾ ਸੀ।
ਅਨਿਲ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ ਅਤੇ ਇਕਲੌਤੇ ਬੇਟੇ ਆਕਾਸ਼ ਦੇ ਚਲੇ ਜਾਣ ਤੋਂ ਬਾਅਦ ਹੁਣ ਧੀ ਦਾ ਸਹਾਰਾ ਰਹਿ ਗਿਆ ਹੈ।
ਭਰੀਆਂ ਅੱਖਾਂ ਨਾਲ ਅਨਿਲ ਨੇ ਦੱਸਿਆ, ''ਆਕਾਸ਼ ਦੀ ਮਾਂ ਨੂੰ ਅਜੇ ਇਸ ਘਟਨਾ ਬਾਰੇ ਪਤਾ ਨਹੀਂ ਹੈ। ਦਸਹਿਰੇ ਵਾਲੇ ਦਿਨ ਦੁਪਹਿਰੇ ਸਮੇਂ ਮੈਂ ਆਕਾਸ਼ ਦੇ ਨਾਲ ਇਕੱਠਿਆਂ ਖਾਣਾ ਖਾਧਾ ਸੀ। ਸ਼ਾਮੀ ਚਾਰ ਵਜੇ ਦੇ ਕਰੀਬ ਉਹ ਆਪਣੇ ਦੋਸਤ ਦੇ ਨਾਲ ਦਸਹਿਰਾ ਦੇਖਣ ਚਲਾ ਗਿਆ।"

ਅਨਿਲ ਨੇ ਦੱਸਿਆ ਕਿ ਰਾਤੀ ਨੌਂ ਵਜੇ ਉਸ ਨੂੰ ਹਾਦਸੇ ਬਾਰੇ ਪਤਾ ਲੱਗਾ ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਪਹੁੰਚਿਆ ਜਿੱਥੇ ਮ੍ਰਿਤਕ ਲੋਕਾਂ ਵਿਚ ਆਕਾਸ਼ ਵੀ ਸ਼ਾਮਲ ਸੀ।
"ਜਿਸ ਪੁੱਤਰ ਨੇ ਬੁਢਾਪੇ 'ਚ ਬੋਝ ਚੁੱਕਣਾ ਸੀ ਹੁਣ ਉਸ ਦੀ ਲਾਸ਼ ਚੁੱਕਣੀ ਪਵੇਗੀ ਇਹ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਸੀ।"
'ਹਾਦਸਾ ਭੁੱਲਣਾ ਔਖਾ'
35 ਸਾਲਾ ਸੁਮਨ ਦਾ ਘਰ ਜੌੜਾ ਫਾਟਕ ਦੇ ਬਿਲਕੁਲ ਨੇੜੇ ਹੈ ਅਤੇ ਹਾਦਸੇ ਵਕਤ ਉਹ ਛੱਤ ਉੱਤੇ ਹੋਰ ਮਹਿਲਾਵਾਂ ਨਾਲ ਦਸਹਿਰਾ ਦੇਖ ਰਹੀ ਸੀ।
ਇਹ ਵੀ ਪੜ੍ਹੋ ਅਤੇ ਦੇਖੋ

ਬੀਬੀਸੀ ਦੀ ਟੀਮ ਜਦੋਂ ਉਸ ਦੇ ਘਰ ਪਹੁੰਚੀ ਤਾਂ ਉਹ ਛੱਤ ਉੱਤੇ ਖੜ੍ਹ ਕੇ ਆਪਣੇ ਮੋਬਾਈਲ ਉੱਤੇ ਹਾਦਸੇ ਦੀ ਵੀਡੀਓ ਦੇਖ ਰਹੀ ਸੀ ਜੋ ਉਸ ਦੀ ਬੇਟੀ ਨੇ ਆਪਣੇ ਮੋਬਾਈਲ ਵਿਚ ਕੈਦ ਕੀਤੀ ਹੋਈ ਸੀ।
ਸੁਮਨ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਦਾ ਮਾਹੌਲ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਬਹੁਤ ਖੌਫਜਾਦਾ ਸੀ। ਸੁਮਨ ਨੇ ਦੱਸਿਆ ਕਿ ਉਹ ਪਿਛਲੇ ਵੀਹ ਸਾਲ ਤੋਂ ਇੱਥੇ ਰਹਿ ਰਹੀ ਹੈ ਅਤੇ ਹਰ ਸਾਲ ਇੱਥੇ ਦਸਹਿਰਾ ਹੁੰਦਾ ਸੀ।
ਰੋਜ਼ਾਨਾ ਕਈ ਗੱਡੀਆਂ ਇੱਥੇ ਟਰੈਕ ਤੋਂ ਲੰਘਦੀਆਂ ਹਨ ਪਰ ਕਦੇ ਕੋਈ ਹਾਦਸੇ ਨਹੀਂ ਹੋਇਆ। ਇਸ ਵਾਰ ਇਸ ਹਾਦਸੇ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ।
ਇੰਨੀ ਦੇਰ ਨੂੰ ਛੱਤ ਉੱਤੇ ਦੀਪ ਨਾਮਕ ਇੱਕ ਹੋਰ ਮਹਿਲਾ ਆਈ। ਉਸ ਨੇ ਦੱਸਿਆ ਕਿ ਸਭ ਕੁਝ ਉਸ ਦੀਆਂ ਅੱਖਾਂ ਸਾਹਮਣੇ ਹੋਇਆ। ਇੱਕ ਪਲ ਵਿਚ ਖ਼ੁਸ਼ੀਆਂ ਗ਼ਮ ਵਿਚ ਬਦਲ ਗਈਆਂ। ਹਰ ਪਾਸੇ ਚੀਕਾਂ ਹੀ ਚੀਕਾਂ ਸੁਣਾਈ ਦੇ ਰਹੀਆਂ ਸਨ।
ਦੀਪ ਮੁਤਾਬਕ ਉਨ੍ਹਾਂ ਨੇ ਆਪਣੇ ਘਰ ਦੀਆਂ ਚਾਦਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਢੱਕਣ ਲਈ ਦਿੱਤੀਆਂ। ਦੀਪ ਨੇ ਦੱਸਿਆ 1947 ਦੀ ਵੰਡ ਸਮੇਂ ਹੋਈ ਕਾਤਲੋ ਗਾਰਤ ਬਾਰੇ ਸੁਣਿਆ ਸੀ ਪਰ ਇਸ ਹਾਦਸੇ ਦੌਰਾਨ ਇਹ ਸਾਰਾ ਕੁਝ ਆਪਣੀ ਅੱਖੀਂ ਦੇਖਿਆ।
ਹਾਦਸੇ ਨਾਲ ਜੁੜੀਆਂ ਵੀਡੀਓ꞉
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












