You’re viewing a text-only version of this website that uses less data. View the main version of the website including all images and videos.
ਰਾਤ 9 ਵਜੇ ਤੋਂ ਬਾਅਦ ਮਰਦ ਬਾਹਰ ਨਾ ਨਿਕਲਣ ਤਾਂ ਕੁੜੀਆਂ ਕੀ ਕਰਨਗੀਆਂ?- ਬਲਾਗ
- ਲੇਖਕ, ਵਿਕਾਸ ਤ੍ਰਿਵੇਦੀ
- ਰੋਲ, ਪੱਤਰਕਾਰ, ਬੀਬੀਸੀ
ਅਮਰੀਕਾ ਦੀ ਇੱਕ ਸਮਾਜਿਕ ਕਾਰਕੁਨ ਡੇਨੀਏਲ ਮੁਸਕਾਟੋ ਨੇ ਟਵਿੱਟਰ ਉੱਤੇ ਸਵਾਲ ਪੁੱਛਿਆ- ਰਾਤ 9 ਵਜੇ ਤੋਂ ਬਾਅਦ ਮਰਦਾਂ ਦੇ ਬਾਹਰ ਨਿਕਲਣ 'ਤੇ ਰੋਕ ਲੱਗ ਜਾਵੇ ਤਾਂ ਔਰਤਾਂ ਕੀ ਕਰਨਗੀਆਂ?
ਰਾਤ 9 ਵਜੇ ਮਰਦਾਂ ਦੇ ਬਾਹਰ ਨਿਕਲਣ 'ਤੇ ਪਾਬੰਦੀ ਲੱਗ ਜਾਵੇ ਤਾਂ ਕੁੜੀਆਂ ਕੀ ਕਰਨਗੀਆਂ? ਕੁੜੀਆਂ ਸੋਚਣਗੀਆਂ ਨਹੀਂ ਕਿ ਉਨ੍ਹਾਂ ਨੇ ਕੀ ਕਰਨਾ ਹੈ।
ਉਹ ਉਨ੍ਹਾਂ ਸਾਰੀਆਂ ਥਾਵਾਂ 'ਤੇ ਜਾਣਗੀਆਂ ਜਿੱਥੋਂ ਲੰਘਦੇ ਹੋਏ ਹੁਣ ਤੱਕ ਉਨ੍ਹਾਂ ਨੇ ਅੱਖਾਂ ਨੀਵੀਂਆਂ ਰੱਖਣ ਕਰਕੇ ਸੜਕਾਂ ਹੀ ਦੇਖੀਆਂ ਸਨ।
ਉਹ ਨਜ਼ਰਾਂ ਉੱਪਰ ਚੁੱਕਦੀ ਤਾਂ 'ਦੇਖ...ਦੇਖ ਦੇਖ ਰਹੀ ਹੈ' ਕਹਿਣ ਦੀਆਂ ਸੰਭਵਾਨਾਵਾਂ ਦੀ ਭਾਲ ਕਰ ਲਈ ਜਾਂਦੀ। ਮਨ੍ਹਾ ਕਰਨ 'ਤੇ ਕੁੜੀਆਂ ਖੁਦ ਨੂੰ ਬਦਚਲਨ ਅਖਵਾ ਕੇ ਘਰ ਪਰਤਦੀਆਂ।
ਇਹ ਵੀ ਪੜ੍ਹੋ:
ਵਾਪਸ ਆਉਂਦਿਆਂ ਹੀ ਉਹ ਪਹਿਲੀ ਗੱਲ ਜਿਹੜੀ ਸੁਣਦੀ ਉਹ- 'ਸਮੇਂ ਤੇ ਘਰ ਆਉਣ' ਦੀ ਸਲਾਹ ਹੁੰਦੀ। ਸਮਾਂ ਜੋ ਕਦੇ ਤੈਅ ਰਿਹਾ ਨਹੀਂ, ਹਮੇਸ਼ਾ ਚਲਦਾ ਰਿਹਾ। ਕੁੜੀਆਂ ਲਈ ਉਹ ਸਮਾਂ ਹਮੇਸ਼ਾ ਤੈਅ ਰਿਹਾ, ਰੁਕਿਆ ਰਿਹਾ।
ਕੁੜੀਆਂ ਲਈ ਦੇਰ ਦਾ ਮਤਲਬ
ਰਾਤ 9 ਵਜੇ ਘਰ ਪਹੁੰਚਣਾ ਦੇਰ ਕਿਹਾ ਗਿਆ। ਇਸੇ ਦੇ ਨੇੜੇ ਦਾ ਕੋਈ ਸਮਾਂ ਸੀ ਜਦੋਂ ਦਿੱਲੀ ਵਿੱਚ ਫਿਲਮ ਦੇਖ ਕੇ ਪਰਤ ਰਹੀ ਕੁੜੀ ਦਾ ਗੈਂਗਰੇਪ ਕਰਕੇ ਅਹਿਸਾਸ ਕਰਾਇਆ ਗਿਆ ਕਿ ਸੂਰਜ ਡੁੱਬਣ ਤੋਂ ਬਾਅਦ ਘਰੋਂ ਨਿਕਲੀ ਤਾਂ ਦੇਰ ਕਹੀ ਜਾਵੇਗੀ।
ਪਰ ਦੇਰ ਸੂਰਜ ਡੁੱਬਣ ਤੋਂ ਬਾਅਦ ਹੀ ਨਹੀਂ ਕਹੀ ਗਈ। ਸਕੂਲ ਤੋਂ ਆਉਂਦੇ ਹੋਏ, ਅਨਾਥ ਆਸ਼ਰਮ ਵਿੱਚ ਪਲ ਰਹੀਆਂ ਬੱਚੀਆਂ ਲਈ 24 ਘੰਟੇ ਜਾਂ ਦਿਨ ਦੀ ਰੌਸ਼ਨੀ ਵੀ ਦੇਰ ਕਹਾਈ। ਕੋਈ ਵੀ ਸਮਾਂ ਅਜਿਹਾ ਨਹੀਂ ਰਿਹਾ ਜੋ ਉਨ੍ਹਾਂ ਲਈ ਦੇਰ ਨਾਲ ਨਿਕਲਣਾ, ਪਰਤਣਾ ਨਾ ਕਹਾਇਆ ਹੋਵੇ।
ਉਨ੍ਹਾਂ ਅਧੂਰੇ ਸੀਰੀਅਲਜ਼ ਨੂੰ ਦੇਖਦੇ ਹੋਏ, ਜੋ ਉਹ 8 ਵੱਜ ਕੇ 59 ਮਿੰਟ ਤੱਕ ਦੇਖਦੀਆਂ ਰਹੀਆਂ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਉਹ ਲੜੀਵਾਰ ਪਸੰਦ ਹਨ। ਸਗੋਂ ਇਸ ਲਈ ਕਿ ਉਹ ਉਨ੍ਹਾਂ ਛੋਟੇ ਪਰਦਿਆਂ ਦੀਆਂ ਕਹਾਣੀਆਂ ਨਾਲ ਆਪਣੀ ਜ਼ਿੰਦਗੀ ਦੇ ਹੱਲ ਕੱਢਣਾ ਚਾਹੁੰਦੀਆਂ ਹਨ।
ਨਾਇਕਾ ਨੂੰ ਦੁਖ ਪਹੁੰਚਾਉਣ ਵਾਲੇ ਕਿਰਦਾਰ ਨੂੰ ਮਾਰੇ ਇੱਕ ਥੱਪੜ ਦੇ ਤਿੰਨ ਰਿਪੀਟ ਟੈਲੀਕਾਸਟ ਦੇਖ ਕੇ ਉਹ ਖੁਸ਼ ਹੁੰਦੀਆਂ ਹਨ।
ਅਸਲ ਜ਼ਿੰਦਗੀ ਵਿੱਚ ਸੱਟ ਮਾਰਨ ਦੀ ਹਿੰਮਤ ਸ਼ਾਇਦ ਘੱਟ ਹੀ ਕਰ ਸਕੀਆਂ ਕਿਉਂਕਿ ਜਿਸ ਘਰ ਵਿੱਚ ਪੈਦਾ ਹੋਈਆਂ, ਉਸੇ ਘਰ ਨੇ ਵਿਦਾ ਕਰਦੇ ਹੋਏ ਕਿਹਾ ਸੀ- ਹੁਣ ਉਹ ਤੇਰਾ ਘਰ ਹੈ ਤੂੰ ਪਰਾਇਆ ਧੰਨ ਹੈ।
ਖੁਦ ਨੂੰ ਪਰਾਇਆ ਧੰਨ ਸਮਝ ਕੇ ਆਪਣਿਆਂ ਦਾ ਧੰਨ ਪਰਾਇਆਂ ਨੂੰ ਸੌਂਪਣਾ ਹੀ ਨਿਯਮ ਲੱਗਿਆ। ਨਿਯਮਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਖੁਦ ਨੂੰ ਤੋੜਨ ਵਰਗੀਆਂ ਹੁੰਦੀਆਂ ਹਨ। ਅਸੀਂ ਸਾਰੇ ਟੁੱਟਣ ਤੋਂ ਡਰਦੇ ਹਾਂ। ਉਪਰੋਂ ਘਰ ਬਚਾਉਣ ਅਤੇ ਬਣਾਉਣ ਦੀ ਨੈਤਿਕ ਜ਼ਿੰਮੇਵਾਰੀ ਹਮੇਸ਼ਾਂ ਤੋਂ ਔਰਤਾਂ ਦੇ ਸਿਰ ਆਈ ਹੈ।
ਮਾਵਾਂ ਤੋਂ ਨਹੀਂ ਔਰਤ ਤੋਂ ਸਵਾਲ
ਰਾਤ 9 ਵਜੇ ਤੋਂ ਬਾਅਦ ਮਰਦ ਨਹੀਂ ਨਿਕਲੇ ਤਾਂ ਉਹ ਔਰਤਾਂ ਨਿਕਲ ਆਉਣਗੀਆਂ ਜੋ ਬਲਾਤਕਾਰੀ, ਛੇੜਛਾੜ ਕਰਨ ਵਾਲੇ ਪੁੱਤਰਾਂ ਨੂੰ ਪੁਚਕਾਰਦੇ ਹੋਏ ਕਹਿੰਦੀਆਂ ਹਨ-ਕੁੜੀਆਂ ਨੇ ਹੀ ਛੋਟੇ ਕੱਪੜੇ ਪਾਏ ਸਨ, ਕੀ ਦੱਸਾਂ ਤੁਹਾਨੂੰ।
ਇਨ੍ਹਾਂ ਔਰਤਾਂ ਦੇ ਅੰਦਰ ਜੋ 'ਮਰਦ' ਲੁਕਿਆ ਹੋਇਆ ਹੈ, ਉਸ ਨੂੰ ਕਿਵੇਂ ਪਛਾਣੋਗੇ? ਉਹ ਮਾਵਾਂ ਜੋ ਦੁਨੀਆਂ ਦੀਆਂ ਸਭ ਤੋਂ ਪਿਆਰੀਆਂ ਮਾਵਾਂ ਹਨ ਪਰ ਉਹ ਪੁੱਤਾਂ ਅਤੇ ਧੀਆਂ ਵਿੱਚ ਹਾਲੇ ਵੀ ਫਰਕ ਸਮਝਦੀਆਂ ਹਨ।
ਧੀ ਪਰਾਇਆ ਧੰਨ, ਪੁੱਤਰ ਆਪਣਾ ਧੰਨ, ਸਿਰ 'ਤੇ ਡਾਂਗ ਮਾਰੇਗਾ ਚਿਤਾ ਸੜਦੇ ਹੋਏ, ਕਬਰ 'ਤੇ ਮਿੱਟੀ ਪਾਏਗਾ। ਇਹ ਮਾਵਾਂ ਇਸ ਗੱਲ ਤੋਂ ਅਣਜਾਨ ਹਨ ਕਿ ਪੁੱਤਰ ਨੇ ਪਹਿਲੀ ਡਾਂਗ ਉਸ ਦਿਨ ਹੀ ਮਾਰ ਦਿੱਤੀ ਸੀ ਜਦੋਂ ਕਿਸੇ ਕੁੜੀ ਨੇ ਉਨ੍ਹਾਂ ਦੇ ਪੁੱਤ ਤੋਂ ਖਿੱਝ ਕੇ ਸਾਲਾਂ ਤੋਂ ਫਿਲਮਾਂ ਅਤੇ ਅਸਲ ਜ਼ਿੰਦਗੀ ਵਿੱਚ ਕਹੀ ਜਾ ਰਹੀ ਗੱਲ ਨੂੰ ਕਿਹਾ ਸੀ- ਤੇਰੇ ਘਰ ਵਿੱਚ ਮਾਂ-ਭੈਣ ਨਹੀਂ ਹੈ।
ਇਨ੍ਹਾਂ ਪੁੱਤਾਂ ਨੇ ਉਸ ਲਾਈਨ ਨੂੰ ਹੱਸ ਕੇ ਟਾਲ ਦਿੱਤਾ ਸੀ ਪਰ ਉਹ ਸਵਾਲ ਇਨ੍ਹਾਂ ਮਾਵਾਂ ਦੇ ਮੱਥੇ 'ਤੇ ਹਮੇਸ਼ਾ ਚਿਪਕਿਆ ਰਹੇਗਾ।
ਤੁਹਾਡੇ ਪੁੱਤ ਤੋਂ 'ਹਲਕੀ ਜਿਹੀ ਛਿੜੀ' ਉਸ ਕੁੜੀ ਦਾ ਸਵਾਲ ਸਿਰਫ਼ ਤੁਹਾਨੂੰ ਸੀ। ਇੱਕ ਔਰਤ ਤੋਂ, ਜਿਸ ਦੇ ਅੰਦਰ ਕੋਈ ਮਰਦ ਲੁਕਿਆ ਬੈਠਾ ਹੈ? ਜਵਾਬ ਇਹ ਮਾਵਾਂ ਜਾਣਦੀਆਂ ਹਨ।
ਮਰਦਾਂ ਦੇ ਨਿਕਲਣ 'ਤੇ ਪਾਬੰਦੀ ਲਾ ਕੇ ਸ਼ਾਇਦ ਸਭ ਕੁਝ ਹਾਸਿਲ ਨਾ ਹੋਵੇ। ਉਹ ਕੁੜੀਆਂ ਜੋ ਆਪਣੇ ਪ੍ਰੇਮੀਆਂ ਨਾਲ ਦਿਨ ਦੀ ਰੌਸ਼ਨੀ ਵਿੱਚ ਹੱਥ ਫੜ੍ਹ ਕੇ ਨਹੀਂ ਚੱਲ ਸਕਦੀਆਂ। ਕਿਉਂਕਿ ਡਰ ਹੈ ਕਿ ਸੱਭਿਆਚਾਰ ਦਾ ਚੋਲਾ ਪਾਏ ਕੋਈ ਐਂਟੀ ਰੋਮੀਓ ਸੁਕਾਅਡ ਆ ਜਾਵੇਗਾ।
ਜਿਨ੍ਹਾਂ ਪ੍ਰੇਮੀਆਂ ਦੇ ਗੱਲ 'ਤੇ ਕੁੜੀਆਂ ਨੇ ਪਹਿਲਾਂ ਕੁਝ ਦੇਰ ਲਾਡ ਲਡਾਏ ਸੀ, ਉਨ੍ਹਾਂ ਗੱਲਾਂ 'ਤੇ ਸੱਭਿਆਚਾਰ ਆਪਣੇ ਠੇਕੇਦਾਰਾਂ ਤੋਂ ਥੱਪੜ ਮਰਵਾ ਰਹੀ ਹੈ।
ਗੱਲਾਂ ਦੀ ਲਾਲੀ ਅੱਖਾਂ 'ਚ ਖ਼ੂਨ ਬਣ ਕੇ ਉਤਰ ਰਹੀ ਹੈ । ਰਾਤ 9 ਵਜੇ ਸ਼ਾਇਦ ਇਹ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਮਿਲਣਾ ਚਾਹੁਣ, ਜੋ ਅਸਲ 'ਚ ਮਰਦ ਹਨ।
ਮਰਦਾਂ ਨੂੰ ਬੈਨ ਕਰਨ 'ਤੇ ਕੁੜੀਆਂ ਆਪਣੇ ਪ੍ਰੇਮੀਆਂ ਨਾਲ ਉਸ ਵੇਲੇ ਵੀ ਮਿਲ ਨਹੀਂ ਸਕਣਗੀਆਂ, ਜੋ ਉਨ੍ਹਾਂ ਦੀ ਆਜ਼ਾਦੀ ਲਈ ਚੁਣਿਆ ਹੈ।
ਉਹ ਕੁੜੀਆਂ ਜੋ ਆਪਣੇ ਪਤੀ, ਪਿਤਾ, ਭਰਾ ਜਾਂ ਫੇਰ ਦੋਸਤਾਂ ਨਾਲ ਕਿਸੇ ਸ਼ਹਿਰ ਦੀ ਕੋਈ ਸ਼ਾਮ ਦੇਖਣਾ ਚਾਹੁੰਦੀਆਂ ਹਨ ਪਰ 9 ਵਜੇ ਮਰਦ ਨਹੀਂ ਨਿਕਲਣ ਤਾਂ ਕੁੜੀਆਂ ਦੀ ਇਹ ਇੱਛਾ ਵੀ ਸ਼ਾਇਦ ਦੱਬੀ ਰਹਿ ਜਾਵੇਗੀ ਕਿਉਂਕਿ ਦਿਨ ਦੇ ਉਜਾਲੇ ਜਾਂ ਪਾਬੰਦੀਸ਼ੁਦਾ ਸਮੇਂ ਤੋਂ ਪਹਿਲਾਂ ਬਾਈਕ 'ਤੇ ਭਰਾ, ਪਿਤਾ ਅਤੇ ਦੋਸਤ ਦੇ ਪਿੱਛੇ ਜਾਂ ਅੱਗੇ ਬੈਠੀ ਕੁੜੀ ਹਮੇਸ਼ਾ 'ਸੈਟਿੰਗ ਜਾਂ ਸੰਭਾਵਨਾ' ਹੀ ਕਹੀ ਜਾਵੇਗੀ।
'ਸਿਰਫ਼ ਜਨਮ ਦੇਣਾ ਹੈ ਇਸਤਰੀ ਹੋਣਾ ਨਹੀਂ'
ਇਹ ਅੱਖਾਂ ਇੰਨੀਆਂ ਸਮਝਦਾਰ ਨਹੀਂ ਹੋਈਆਂ ਕਿ ਕਹਿ ਸਕਣ 'ਸਿਰਫ਼ ਜਨਮ ਦੇਣਾ ਹੀ ਇਸਤਰੀ ਹੋਣਾ ਨਹੀਂ ਹੈ।'
ਰਾਤ 9 ਵਜੇ ਮਰਦਾਂ ਦਾ ਬਾਹਰ ਨਿਕਲਣਾ ਬੈਨ ਹੋਇਆ ਤਾਂ ਸੜਕ 'ਤੇ ਸਿਰਫ਼ ਔਰਤਾਂ ਹੀ ਔਰਤਾਂ ਹੋਣਗੀਆਂ ਤੇ ਘਰਾਂ 'ਚ ਸਿਰਫ਼ ਮਰਦ ਹੀ ਮਰਦ।
ਕੀ ਬਾਹਰ ਹੋਣਾ ਸੁਰੱਖਿਅਤ ਹੈ? ਤਾਂ ਫੇਰ ਉਹ ਸਾਰੇ ਅਖ਼ਬਾਰ ਵੱਖ-ਵੱਖ ਹੈਡਿੰਗ 'ਚ ਕਿਉਂ ਕਹਿੰਦੇ ਹਨ-ਆਪਣੇ ਹੀ ਮਾਮਾ, ਚਾਚਾ, ਪਿਤਾ, ਭਰਾ ਨੇ ਕੀਤਾ ਬੱਚੀ ਨਾਲ ਰੇਪ।
ਮਰਦ ਅੰਦਰ ਕੈਦ ਰਹੇ ਅਤੇ ਸਿਰਫ਼ ਔਰਤ ਬਾਹਰ ਤਾਂ ਸਭ ਵੈਸਾ ਹੀ ਰਹੇਗਾ ਜਿਵੇਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ।
ਜਾਂ ਫੇਰ ਕਿ ਇਹ ਹੋਵੇ ਕਿ ਰਾਤ 9, 10 ਜਾਂ ਕਿਸੇ ਵੀ ਵੇਲੇ ਸੜਕ 'ਤੇ ਅੱਧੀ ਔਰਤਾਂ ਹੋਣ ਅਤੇ ਅੱਧੇ ਪੁਰਸ਼। ਇੱਕ-ਦੂਜੇ ਦੇ ਮਨ ਨੂੰ ਸਮਝਦੇ ਹੋਏ, ਆਪਣੇ-ਆਪਣੇ ਮਨ ਦੀਆਂ ਕਰਦੇ ਹੋਏ।
ਇਹ ਵੀ ਪੜ੍ਹੋ:
ਇੱਕ ਦੂਜੇ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਤੁਸੀਂ ਕਦੇ ਵੀ ਆਓ ਘਰ ਜਾਂ ਬਾਹਰ। ਕੋਈ ਸਮਾਂ ਅਜਿਹਾ ਨਹੀਂ ਹੈ ਜੋ ਤੁਹਾਡੇ ਘਰ ਦੇਰ ਨਾਲ ਆਉਣ ਦਾ ਐਲਾਨ ਕਰੇ।
ਜਿਸ ਵੇਲੇ ਮਰਦਾਂ ਨੂੰ ਬੈਨ ਕੀਤੇ ਜਾਣ ਬਾਰੇ ਗੱਲ ਹੋਵੇ, ਉਸੇ ਵੇਲੇ ਉਨ੍ਹਾਂ ਨੂੰ ਕਹੋ ਕਿ ਆਓ ਦੇਖੋ ਤੁਹਾਡੇ ਬੈਨ 'ਤੇ ਅਸੀਂ ਇਹ ਕਰ ਰਹੇ ਹਨ।
ਤੁਸੀਂ ਦੇਖੋ ਅਤੇ ਸਾਨੂੰ ਉਹ ਭਰੋਸਾ ਦਿਵਾਓ ਕਿ ਤੁਹਾਡੇ ਰਾਤ 9 ਵਜੇ ਤੋਂ ਬਾਅਦ ਬਾਹਰ ਹੋਣ ਨਾਲ ਸਾਡੇ ਇਹ ਕਰਨ ਨਾਲ ਕੋਈ ਅਸਰ ਨਹੀਂ ਹੋਵੇਗਾ।
ਇਹ ਵਿਸ਼ਵਾਸ ਸਿਰਫ਼ ਮਰਦ ਨਹੀਂ ਦਿਵਾ ਸਕਦੇ ਹਨ। ਉਹ ਔਰਤਾਂ, ਜਿਨ੍ਹਾਂ ਨੇ ਆਪਣੇ ਅੰਦਰ ਪਿਤਾ ਪ੍ਰਧਾਨ ਸਮਾਜ ਵਰਗੇ ਕਠਿਨ ਅਤੇ ਜ਼ਿੰਦਗੀ ਮੁਸ਼ਕਲ ਬਣਾਉਣ ਵਾਲੇ ਸ਼ਬਦ ਬਿਠਾ ਲਏ ਹਨ, ਇਹੀ ਔਰਤਾਂ ਇਸ ਵਿਸ਼ਵਾਸ ਨੂੰ ਸਭ ਤੋਂ ਵੱਧ ਸਮਝ ਸਕਦੀਆਂ ਹਨ।
'ਮੈਂ ਤੇਰਾ ਸਾਥ ਨਹੀਂ ਸਕਦੀ'
ਇੱਕ ਔਰਤ ਰਿਸ਼ਤੇ 'ਚ ਆ ਕੇ ਉਹ ਸਭ ਮੁਆਫ਼ ਕਰ ਦਿੰਦੀ ਹੈ, ਜਿਸ ਦੀ ਸ਼ਿਕਾਰ ਉਹ ਖ਼ੁਦ ਵੀ ਰਹੀ ਹੈ। ਔਰਤਾਂ ਨੂੰ ਆਪਣੀ ਮੁਆਫ਼ ਕਰਨ ਦੀਆਂ ਆਦਤਾਂ ਨੂੰ ਸੁਧਰਾਨਾ ਹੋਵੇਗਾ।
ਆਪਣੇ ਧੋਖਾ ਦੇਣ ਵਾਲੇ ਪੁੱਤਰਾਂ, ਪ੍ਰੇਮੀਆਂ, ਪਤੀਆਂ ਅਤੇ ਦੋਸਤਾਂ ਨੂੰ ਇਹ ਕੰਨ 'ਚ ਹੌਲੀ ਜਿਹੀ ਜਾਂ ਚੁਰਾਹੇ 'ਤੇ ਚੀਕ ਚੀਕ ਦੇ ਦੱਸਣਾ ਹੋਵੇਗਾ ਕਿ ਤੁਸੀਂ ਮੇਰੇ ਆਪਣੇ ਹੋ ਪਰ ਤੁਸੀਂ ਗ਼ਲਤ ਹੋ ਮੇਰੇ ਦੋਸਤ, ਮੇਰੇ ਪੁੱਤਰ, ਮੇਰੇ ਪ੍ਰੇਮੀ... ਮੈਂ ਤੁਹਾਡਾ ਸਾਥ ਨਹੀਂ ਦੇ ਸਕਦੀ।
ਔਰਤਾਂ ਅੰਦਰ ਬੈਠਾ 'ਮਰਦ' ਇਹ ਸੁਣ ਕੇ ਸ਼ਾਇਦ ਮਰ ਜਾਵੇਗਾ ਅਤੇ ਜੋ ਮਰਦ ਇਹ ਸਭ ਸੁਣ ਰਹੇ ਹੋਣਗੇ, ਉਨ੍ਹਾਂ ਵਿੱਚ ਇੱਕ ਵੀ ਸੁਧਰਿਆ ਤਾਂ ਯਕੀਨ ਮੰਨੋ।
ਇਹ ਵੀ ਪੜ੍ਹੋ:
ਦੇਰ ਲੱਗੇਗੀ ਪਰ ਵਕਤ ਆਵੇਗਾ ਜਦੋਂ ਕੁੜੀਆਂ ਦੇ ਬਾਹਰ ਨਿਕਲਣ ਅਤੇ ਮਨ ਦੀ ਕਰਨ ਲਈ ਮੁੰਡਿਆਂ 'ਤੇ ਬੈਨ ਨਹੀਂ ਲਗਾਉਣਾ ਪਵੇਗਾ।
ਔਰਤਾਂ ਵੀ ਵੈਸੇ ਹੀ ਆਜ਼ਾਦ ਹੋਣਗੀਆਂ, ਜਿਵੇਂ ਅੱਜ ਬੈਨ ਹੋਣ ਦੀ ਦਿਸ਼ਾ ਵੱਲ ਵਧਦੇ ਮਰਦ ਹਨ।