ਘਰ ਸਾਂਭਣ ਵਾਲੇ ਪਤੀ ਦੀ ਸਮਾਜ ਨਾਲ ਜਦੋ-ਜਹਿਦ ਦੀ ਕਹਾਣੀ: #BBCHe

ਮੈਂ ਆਪਣੇ ਸਹੁਰੇ ਘਰ ਵਿੱਚ ਸੀ। ਮੌਕਾ ਸੀ ਮੇਰੀ ਸਾਲੀ ਦੇ ਵਿਆਹ ਦਾ। ਮੈਂ ਤੇ ਮੇਰੀ ਪਤਨੀ ਦੇ ਨਾਲ ਇਸ ਵਾਰ ਪਰਿਵਾਰ ਦਾ ਇੱਕ ਹੋਰ ਮੈਂਬਰ ਵੀ ਸੀ- ਮੇਰੀ ਧੀ
ਮੇਰੀ ਪਤਨੀ ਵਿਆਹ ਦੀ ਇਸ ਰੌਣਕ ਅਤੇ ਗੀਤ-ਸੰਗੀਤ ਵਿੱਚ ਮਸਤ ਸੀ ਅਤੇ ਮੇਰੀ ਧੀ ਮੇਰੇ ਨਾਲ ਚਿਪਕੀ ਹੋਈ ਸੀ ਕਿਉਂਕਿ ਉਸ ਨੂੰ ਮੇਰੀ ਹੀ ਆਦਤ ਸੀ।
ਅਸੀਂ ਗੱਲਬਾਤ ਵਿੱਚ ਲੱਗੇ ਹੋਏ ਸੀ ਉਸ ਵੇਲੇ ਮੇਰੀ ਧੀ ਨੇ ਪੌਟੀ ਕਰ ਦਿੱਤੀ ਜਿਵੇਂ ਹੀ ਮੈਂ ਉਸ ਨੂੰ ਸਾਫ਼ ਕਰਨ ਲਈ ਭੱਜਿਆ ਮੇਰੀ ਸੱਸ ਨੇ ਮੈਨੂੰ ਰੋਕਿਆ।
ਇੱਕ ਕੋਨੇ ਵਿੱਚ ਲਿਜਾ ਕੇ ਮੈਨੂੰ ਸਖ਼ਤੀ ਨਾਲ ਕਿਹਾ - "ਤੁਸੀਂ ਇਸ ਘਰ ਦੇ ਜਵਾਈ ਹੋ, ਇਹ ਤੁਸੀਂ ਕੀ ਕਰ ਰਹੇ ਹੋ। ਰਿਸ਼ਤੇਦਾਰ ਦੇਖਣਗੇ ਤਾਂ ਕੀ ਕਹਿਣਗੇ। ਸੋਨਾਲੀ ਨੂੰ ਸੱਦੋ। ਉਹ ਬੱਚੀ ਦੀ ਪੌਟੀ ਸਾਫ਼ ਕਰੇਗੀ ਤੇ ਡਾਇਪਰ ਬਦਲੇਗੀ।''
ਇਹ ਵੀ ਪੜ੍ਹੋ:
ਮੈਂ ਕੁਝ ਕਹਿ ਸਕਦਾ ਕਿ ਇਹ ਮੇਰਾ ਕੰਮ ਹੈ, ਇੰਨੀ ਦੇਰ ਵਿੱਚ ਮੇਰੀ ਸੱਸ ਨੇ ਮੇਰੀ ਪਤਨੀ ਨੂੰ ਸੱਦਿਆ ਅਤੇ ਕਿਹਾ, - ਜਾਓ ਆਪਣੀ ਧੀ ਦੀ ਪੌਟੀ ਸਾਫ਼ ਕਰੋ।
ਮੈਂ ਤੇ ਮੇਰੀ ਪਤਨੀ ਇੱਕ ਦੂਜੇ ਵੱਲ ਦੇਖਣ ਲੱਗੇ। ਮੇਰੀ ਸੱਸ ਨੇ ਫਿਰ ਸਖ਼ਤੀ ਨਾਲ ਕਿਹਾ- ਸੋਨਾਲੀ...ਅਤੇ ਉਹ ਮੇਰੀ ਧੀ ਨੂੰ ਫੌਰਨ ਵੌਸ਼ਰੂਮ ਵਿੱਚ ਲੈ ਗਈ।
ਮੈਂ ਹੈਰਾਨ ਸੀ ਕਿਉਂਕਿ ਮੇਰੇ ਲਈ ਇਹ ਕੰਮ ਨਵਾਂ ਨਹੀਂ ਸੀ ਅਤੇ ਮੇਰੇ ਸੱਸ-ਸੁਹਰੇ ਨੂੰ ਇਹ ਪਤਾ ਨਹੀਂ ਸੀ ਕਿ ਮੈਂ ਹਾਊਸ ਹਸਬੈਂਡ ਹਾਂ।
--------------------------------------------------------------------------
ਬੀਬੀਸੀ ਦੀ ਖ਼ਾਸ ਸੀਰੀਜ਼ #HisChoice 10 ਭਾਰਤੀ ਮਰਦਾਂ ਦੇ ਜੀਵਨ ਦੀਆਂ ਸੱਚੀ ਕਹਾਣੀਆਂ ਹਨ
ਇਹ ਕਹਾਣੀਆਂ ਆਧੁਨਿਕ ਭਾਰਤੀ ਮਰਦ ਦੇ ਵਿਚਾਰ ਅਤੇ ਉਸ ਦੇ ਸਾਹਮਣੇ ਮੌਜੂਦ ਵਿਕਲਪ, ਉਸਦੀਆਂ ਇੱਛਾਵਾਂ, ਉਸਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੇਸ਼ ਕਰਦੀਆਂ ਹਨ।
--------------------------------------------------------------------------
ਪਰ ਸ਼ਰਮਿੰਦਗੀ ਸ਼ਾਇਦ ਹੋਰ ਲੋਕਾਂ ਕਾਰਨ ਰਹੀ ਹੋਵੇਗੀ। ਕਈਆਂ ਦੇ ਚਿਹਰਿਆਂ 'ਤੇ ਇੱਕ ਤੰਜ ਭਰੀ ਮੁਸਕਾਨ ਸੀ। ਵਿਆਹ ਦੇ ਇਸ ਸ਼ੋਰ ਸ਼ਰਾਬੇ ਵਿੱਚ ਦਬੀ ਜ਼ੁਬਾਨ ਵਿੱਚ ਮੇਰੇ ਕੰਨਾਂ ਵਿੱਚ ਇਹ ਆਵਾਜ਼ ਕਈ ਵਾਰ ਪੈ ਰਹੀ ਸੀ ਕਿ ਇਹ ਹਾਊਸ ਹਸਬੈਂਡ ਹੈ ਨਾ।
'ਦੋਸਤ ਮੇਰਾ ਮਜ਼ਾਕ ਉਡਾਉਂਦੇ'
ਮੇਰੇ ਸੱਸ-ਸੁਹਰੇ ਨਹੀਂ ਚਾਹੁੰਦੇ ਸਨ ਕਿ ਇਹ ਗੱਲ ਲੋਕਾਂ ਨੂੰ ਪਤਾ ਚੱਲੇ।
ਮੈਂ ਜਾਣਦਾ ਹਾਂ ਕਿ ਲੋਕ ਤਾਂ ਤੁਹਾਡਾ ਮਜ਼ਾਕ ਉਡਾਉਂਦੇ ਹੀ ਇਸ ਲਈ ਹਨ ਤਾਂ ਜੋ ਤੁਸੀਂ ਬੇਇੱਜ਼ਤ ਮਹਿਸੂਸ ਕਰੋ।
ਪਰ ਮੈਂ ਵੀ ਤੈਅ ਕਰ ਲਿਆ ਸੀ ਕਿ ਨਾ ਮੈਂ ਸ਼ਰਮਿੰਦਾ ਹੋਵਾਂਗਾ ਅਤੇ ਨਾ ਆਪਣਾ ਨਜ਼ਰੀਆ ਬਦਲਾਂਗਾ।
ਮੈਂ ਤੇ ਮੇਰੀ ਪਤਨੀ ਵੱਖ-ਵੱਖ ਜਾਤੀਆਂ ਨਾਲ ਸਬੰਧ ਰੱਖਦੇ ਹਾਂ। ਅਸੀਂ ਪ੍ਰੇਮ ਵਿਆਹ ਕੀਤਾ ਸੀ। ਸ਼ੁਰੂਆਤ ਵਿੱਚ ਹੀ ਅਸੀਂ ਤੈਅ ਕਰ ਲਿਆ ਸੀ ਕਿ ਕਰੀਅਰ ਵਿੱਚ ਜਿਸ ਨੂੰ ਚੰਗਾ ਮੌਕਾ ਮਿਲਿਆ ਉਹ ਅੱਗੇ ਜਾਵੇਗਾ। ਸ਼ੁਰੂ ਤੋਂ ਹੀ ਮੇਰਾ ਕਰੀਅਰ ਠੀਕ ਨਹੀਂ ਚੱਲ ਰਿਹਾ ਸੀ।
ਇਸ ਵਿਚਾਲੇ ਸੋਨਾਲੀ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੀ ਚਲੀ ਗਈ।
ਅਸੀਂ ਤੈਅ ਕਰਨ ਲਿਆ ਕਿ ਮੈਂ ਘਰ ਦਾ ਕੰਮ ਦੇਖਾਂਗਾ ਅਤੇ ਉਹ ਨੌਕਰੀ ਕਰੇਗੀ।
ਮੇਰੇ ਘਰ ਵਿੱਚ ਕੋਈ ਕੰਮਵਾਲੀ ਨਹੀਂ ਆਉਂਦੀ। ਮੈਂ ਹੀ ਝਾੜੂ-ਪੋਚਾ ਅਤੇ ਬਰਤਨ ਧੌਣ ਦੇ ਨਾਲ-ਨਾਲ ਸਾਗ-ਸਬਜ਼ੀ ਅਤੇ ਖਾਣਾ ਬਣਾਉਣ ਦਾ ਕੰਮ ਕਰਦਾ ਹਾਂ।
ਮੈਨੂੰ 'ਗ੍ਰਹਿਣੀ' ਕਹਿਣ ਲੱਗੇ
ਸ਼ਾਇਦ ਉਨ੍ਹਾਂ ਨੂੰ ਮੇਰੇ ਘਰ ਵਿੱਚ ਕੰਮ ਕਰਨਾ ਅਜੀਬ ਲੱਗਦਾ ਸੀ ਪਰ ਘਰ ਦਾ ਕੰਮ ਕਰਨਾ ਮੇਰੇ ਲਈ ਆਮ ਗੱਲ ਸੀ।
ਮੈਂ ਆਪਣੇ ਘਰ ਵਿੱਚ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾਂ ਹਾਂ। ਮੈ ਆਪਣੇ ਘਰ ਵਿੱਚ ਵੀ ਆਪਣੀ ਮਾਂ ਦੀ ਮਦਦ ਕਰਦਾ ਸੀ ਅਤੇ ਉਸ ਵੇਲੇ ਮੇਰੇ ਦੋਸਤ ਮੈਨੂੰ 'ਗ੍ਰਹਿਣੀ' ਨਾਂ ਨਾਲ ਚਿੜ੍ਹਾਉਂਦੇ ਸੀ।

ਹੁਣ ਦਿੱਲੀ ਦੇ ਮੇਰੇ ਪੜ੍ਹੇ-ਲਿਖੇ ਦੋਸਤ ਮੇਰੀ ਘਰ ਵਿੱਚ ਕੰਮ ਕਰਨ ਦੀ ਇੱਛਾ ਨੂੰ ਸਮਝਣ ਲੱਗੇ ਪਰ ਜਦੋਂ ਮੈਂ ਆਪਣੇ ਸ਼ਹਿਰ ਭੋਪਾਲ ਜਾਂਦਾ ਹਾਂ ਤਾਂ ਮੇਰੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਹਨ।
ਜਦੋਂ ਕਿਸੇ ਸਿਆਸੀ ਜਾਂ ਗੰਭੀਰ ਮੁੱਦੇ 'ਤੇ ਬਹਿਸ ਹੁੰਦੀ ਹੈ ਤਾਂ ਸਭ ਮੇਰੀ ਗੱਲ ਵਿਚਾਲੇ ਕੱਟ ਦਿੰਦੇ ਹਨ ਕਿ ਤੂੰ ਨਹੀਂ ਜਾਣਦਾ ਇਹ ਤਾਂ ਵੱਡੇ ਮੁੱਦੇ ਹਨ।
ਇੱਕ ਵਾਰ ਤਾਂ ਅਜਿਹਾ ਹੋਇਆ ਕਿ ਦੋਸਤ ਕਿਸੇ ਮਸਲੇ 'ਤੇ ਚਰਚਾ ਕਰ ਰਹੇ ਸਨ ਕਿ ਮੈਂ ਜਿਵੇਂ ਹੀ ਕੁਝ ਕਹਿਣ ਲਈ ਮੂੰਹ ਖੋਲ੍ਹਿਆ-ਮੇਰੇ ਦੋਸਤ ਨੇ ਕਿਹਾ ਅਰੇ ਤੁਸੀਂ ਛੱਡੋ ਅਤੇ ਚਾਹ ਬਣਾ ਲਓ।
ਤਾਂ ਮੈਂ ਵੀ ਮੁਸਕੁਰਾ ਕੇ ਉਸ ਨੂੰ ਜਵਾਬ ਦਿੱਤਾ, "ਸਿਰਫ਼ ਚਾਹ ਕਿਉਂ ਪਕੌੜੇ ਵੀ ਬਣਾ ਲੈਂਦਾ ਹਾਂ।''
ਮੇਰੇ ਕੁਝ ਦੋਸਤ ਤਾਂ ਹੁਣ ਵੀ ਫੋਨ ਕਰਕੇ ਮੇਰਾ ਮਜ਼ਾਕ ਉਡਾਉਂਦੇ ਹਨ ਕਿ ਭਾਈ ਅੱਜ ਖਾਣੇ ਵਿੱਚ ਕੀ ਬਣਾ ਰਿਹਾ ਹੈ?
ਲੋਕ ਘਰ ਦੇ ਕੰਮ ਨੂੰ ਕੰਮ ਨਹੀਂ ਸਮਝਦੇ। ਦੋਸਤ ਤਾਂ ਇਹ ਕਹਿ ਕੇ ਮਜ਼ਾਕ ਬਣਾਉਂਦੇ ਸੀ ਕਿ ਤੂੰ ਤਾਂ ਘਰ ਤੇ ਬੈਠ ਕੇ ਐਸ਼ ਕਰਦਾ ਹੈ।
ਪਰ ਉਹ ਇਹ ਨਹੀਂ ਜਾਣਦੇ ਕਿ ਮੈਂ ਵੀ ਕੰਮ 'ਤੇ ਜਾਣ ਵਾਲੇ ਕਿਸੇ ਮਰਦ ਵਾਂਗ ਤੜਕੇ ਸਵੇਰੇ ਉੱਠਦਾ ਹਾਂ। ਘਰ ਅਤੇ ਬਾਹਰ ਦੇ ਸਾਰੇ ਕੰਮ ਕਰਦਾ ਹਾਂ।
ਇਹ ਵੀ ਪੜ੍ਹੋ:
ਔਰਤਾਂ ਨੇ ਵੀ 'ਫੋਕਟ' ਕਿਹਾ
ਅਤੇ ਮੈਂ ਇਹ ਵੀ ਸਮਝ ਗਿਆ ਹਾਂ ਕਿ ਅਜਿਹਾ ਬੋਲਣ ਵਾਲੇ ਲੋਕ ਹਾਊਸਵਾਈਫ ਨੂੰ ਕਿੰਨੀ ਹੀਨ ਭਾਵਨਾ ਨਾਲ ਦੇਖਦੇ ਹਨ ਅਤੇ ਉਸ ਦੇ ਕੰਮ ਦੀ ਕੋਈ ਕਦਰ ਨਹੀਂ ਕਰਦੇ ਹਨ।
ਸਾਡੇ ਵਿਆਹ ਦੇ ਚਾਰ ਸਾਲ ਬਾਅਦ ਸਾਡੀ ਧੀ ਦਾ ਜਨਮ ਹੋਇਆ। ਹੁਣ ਮੇਰੇ 'ਤੇ ਜ਼ਿੰਮੇਵਾਰੀ ਦਾ ਹੋਰ ਬੋਝ ਵੱਧ ਗਿਆ। ਮਾਂ ਹੋਣਾ ਤਾਂ ਇੱਕ ਫੁੱਲਟਾਈਮ ਜੌਬ ਵਰਗਾ ਸੀ।
ਘਰ ਦੇਖਣ ਦੇ ਨਾਲ ਧੀ ਨੂੰ ਨਹਿਲਾਉਣਾ, ਖਿਡਾਉਣਾ ਅਤੇ ਉਸ ਨੂੰ ਸੈਰ ਕਰਵਾਉਣਾ ਸਾਰੀ ਮੇਰੀ ਜ਼ਿੰਮੇਵਾਰੀ ਸੀ।
ਜਦੋਂ ਮੈਂ ਆਪਣੀ ਧੀ ਨੂੰ ਪਾਰਕ ਵਿੱਚ ਲੈ ਜਾਂਦਾ ਤਾਂ ਸ਼ੁਰੂਆਤ ਵਿੱਚ ਔਰਤਾਂ ਮੈਨੂੰ ਦੇਖ ਕੇ ਮੁਸਕੁਰਾਉਂਦੀਆਂ ਤੇ ਧੀ ਨੂੰ ਪਿਆਰ ਵੀ ਕਰਦੀਆਂ।
ਪਰ ਚਾਰ-ਪੰਜ ਦਿਨਾਂ ਬਾਅਦ ਉਨ੍ਹਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਅੱਜ ਵੀ ਤੁਸੀਂ ਆਏ ਹੋ? ਮਾਂ ਕਿੱਥੇ ਹੈ? ਕੀ ਤਬੀਅਤ ਠੀਕ ਨਹੀਂ ਹੈ?

ਜਦੋਂ ਮੈਂ ਜਵਾਬ ਦਿੱਤਾ ਸੀ ਕਿ ਮੇਰੀ ਪਤਨੀ ਕੰਮ 'ਤੇ ਜਾਂਦੀ ਹੈ ਅਤੇ ਮੈਂ ਬੱਚੀ ਨੂੰ ਸਾਂਭਦਾ ਹਾਂ, ਤਾਂ ਸਵਾਲਾਂ ਦੀ ਨਵੀਂ ਬੁਛਾੜ ਸ਼ੁਰੂ ਹੋ ਗਈ।
ਤੁਸੀਂ ਇੰਨੀ ਛੋਟੀ ਬੱਚੀ ਨੂੰ ਕਿਵੇਂ ਸੰਭਾਲ ਲੈਂਦੇ ਹੋ? ਉਹ ਕੀ ਤੁਹਾਡੇ ਕੋਲ ਰਹਿ ਜਾਂਦੀ ਹੈ? ਉਸ ਨੂੰ ਕੌਣ ਨਹਿਲਾਉਂਦਾ ਹੈ? ਉਸ ਨੂੰ ਖਾਣਾ ਕੌਣ ਖੁਆਉਂਦਾ ਹੈ?
ਉਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ ਅਜਿਹੇ ਹੁੰਦੇ ਜਿਵੇਂ ਮੈਂ ਕੋਈ ਨਾਯਾਬ ਕੰਮ ਕਰ ਰਿਹਾ ਹਾਂ। ਮੈਂ ਇਹ ਕਿਵੇਂ ਕਰ ਸਕਦਾ ਹਾਂ। ਮੈਂ ਕਿਹੋ ਜਿਹਾ ਆਦਮੀ ਹਾਂ ਜੋ ਘਰ ਵਿੱਚ ਰਹਿੰਦਾ ਹੈ ਅਤੇ ਕੰਮ 'ਤੇ ਨਹੀਂ ਜਾਂਦਾ।
ਇੱਥੋਂ ਤੱਕ ਉਹ ਵੀ ਮੈਨੂੰ 'ਫੋਕਟ' ਕਹਿ ਕੇ ਮੇਰੇ ਪਿੱਛੇ ਮੇਰਾ ਮਜ਼ਾਕ ਉਡਾਉਂਦੇ ਹਨ।
ਵਿਆਹ ਤੋਂ ਬਾਅਦ ਜਦੋਂ ਪਹਿਲੀ ਵਾਰ ਮੇਰੇ ਮਾਤਾ-ਪਿਤਾ ਘਰ ਆਏ ਅਤੇ ਮੈਨੂੰ ਘਰ ਦਾ ਕੰਮ ਕਰਦੇ ਹੋਏ ਦੇਖਿਆ ਤਾਂ ਮੇਰੀ ਮਾਂ ਨੂੰ ਵੀ ਪਸੰਦ ਨਹੀਂ ਆਇਆ।
ਮੇਰੀ ਮਾਂ ਮੈਨੂੰ ਕੁਝ ਕਹਿੰਦੀ ਤਾਂ ਨਹੀਂ ਸੀ ਪਰ ਮੈਂ ਉਨ੍ਹਾਂ ਦੇ ਹਾਵ-ਭਾਵ ਤੋਂ ਸਮਝ ਜਾਂਦਾ ਸੀ ਕਿ ਉਹ ਸਹਿਜ ਨਹੀਂ ਹਨ।
ਜਿਵੇਂ ਅੱਖਾਂ ਤੋਂ ਹੀ ਪੁੱਛਦੇ ਹੋਣ - ਤੁਸੀਂ ਕਮਾਉਣ ਲਈ ਬਾਹਰ ਕਿਉਂ ਨਹੀਂ ਜਾਂਦੇ ਹੋ ਅਤੇ ਨੂੰਹ ਕਿਉਂ ਨਹੀਂ ਨੌਕਰੀ ਦੇ ਨਾਲ-ਨਾਲ ਘਰ ਦਾ ਕੰਮ ਕਰਦੀ?
ਮੇਰੀ ਪਤਨੀ ਨੇ ਮੇਰੀ ਮਾਂ ਦੀ ਅਸਹਿਜਤਾ ਨੂੰ ਦੇਖ ਕੇ ਘਰ ਦਾ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਪਰ ਉਹ ਕਰ ਨਹੀਂ ਸਕੀ। ਇਸ ਤੋਂ ਬਾਅਦ ਮੈਂ ਹੀ ਸੋਨਾਲੀ ਨੂੰ ਘਰ ਦਾ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ।
ਮੇਰੀ ਮਾਂ ਨੂੰ ਇਹ ਗੱਲ ਸਮਝ ਤਾਂ ਆ ਗਈ ਪਰ ਉਹ ਕੁਝ ਨਹੀਂ ਬੋਲੀ ਅਤੇ ਇਸ ਮਾਮਲੇ ਤੇ ਹਮੇਸ਼ਾ ਲਈ ਚੁੱਪੀ ਧਾਰ ਲਈ।
ਹੁਣ ਮੇਰੀ ਧੀ ਸਕੂਲ ਜਾਂਦੀ ਹੈ। ਉਸ ਨੂੰ ਸਕੂਲ ਵੱਲੋਂ ਫੈਮਲੀ ਟ੍ਰੀ ਬਣਾਉਣ ਲਈ ਦਿੱਤਾ ਗਿਆ।
ਮੈਂ ਘਰ ਤੋਂ ਬਾਹਰ ਸੀ ਅਤੇ ਮੇਰੀ ਪਤਨੀ ਨੇ ਮੇਰੀ ਬੱਚੀ ਦੀ ਮਦਦ ਕੀਤੀ ਅਤੇ ਉਸਨੇ ਫੈਮਲੀ ਟ੍ਰੀ ਵਿੱਚ ਮੇਰਾ ਨਾਂ 'ਹੈੱਡ ਆਫ ਦਿ ਫੈਮਿਲੀ' ਵਿੱਚ ਲਿਖ ਦਿੱਤਾ।
ਜਦੋਂ ਮੈਂ ਦੇਖਿਆ ਤਾਂ ਇਸ 'ਤੇ ਇਤਰਾਜ਼ ਜਤਾਇਆ ਮੇਰਾ ਕਹਿਣਾ ਸੀ ਜਦੋਂ ਸੋਨਾਲੀ ਨੌਕਰੀ ਕਰਦੀ ਹੋਵੇ, ਘਰ ਵਿੱਚ ਪੈਸਾ ਲਾਉਂਦੀ ਹੋਵੇ ਤਾਂ ਉਹ ਹੀ ਹੈਡ ਆਫ ਦਿ ਫੈਮਿਲੀ ਹੋਈ।
ਪਰ ਸੋਨਾਲੀ ਨਹੀਂ ਮੰਨੀ। ਉਸ ਨੇ ਕਿਹਾ ਹੈਡ ਆਫ ਦਿ ਫੈਮਲੀ ਉਹ ਮਰਦ ਜਾਂ ਔਰਤ ਹੋਣੀ ਚਾਹੀਦੀ ਜੋ ਘਰ ਚਲਾਉਂਦੇ ਹੋਵੇ। ਉਸ ਨੇ ਮੇਰਾ ਨਾਂ ਨਹੀਂ ਹਟਾਇਆ।
ਉਂਝ ਮੈਂ ਫ੍ਰੀਲਾਂਸਰ ਲੇਖਕ ਹਾਂ ਅਤੇ ਘਰ 'ਤੇ ਰਹਿ ਕੇ ਲਿਖਣ ਦਾ ਕੰਮ ਕਰਦਾ ਹਾਂ। ਮੇਰੀ ਦੋ ਕਿਤਾਬਾਂ ਛੱਪ ਚੁੱਕੀਆਂ ਹਨ ਅਤੇ ਤੀਜੀ ਛੱਪਣ ਵਾਲੀ ਹੈ ਪਰ ਲੋਕ ਇਸ ਦੀ ਅਹਿਮੀਅਤ ਨਹੀਂ ਸਮਝ ਸਕਦੇ ਹਨ।
ਮੇਰੀ ਪਤਨੀ ਨੂੰ ਵੀ ਦਫ਼ਤਰ ਵਿੱਚ ਅਜਿਹੇ ਹੀ ਕੁਝ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਾਡੇ ਦੋਵਾਂ ਵਿੱਚ ਇੰਨਾ ਪਿਆਰ ਹੈ ਕਿ ਸਾਡੇ ਰਿਸ਼ਤੇ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ।
ਮੇਰੇ ਭਰਾ ਮੇਰੇ ਘਰ 'ਤੇ ਕੰਮ ਕਰਨ ਨੂੰ ਲੈ ਕੇ ਕੁਝ ਨਹੀਂ ਕਹਿੰਦੇ ਹਨ ਪਰ ਉਸ ਦੀ ਤਾਰੀਫ਼ ਵੀ ਨਹੀਂ ਕਰਦੇ ਹਨ। ਪਰ ਘਰੇਲੂ ਔਰਤਾਂ ਮੇਰੀ ਖਾਸ ਇੱਜ਼ਤ ਕਰਦੀਆਂ ਹਨ।
ਮੈਂ ਜਾਣਦਾ ਹਾਂ ਕਿ ਤੁਸੀਂ ਜਦੋਂ ਕੁਝ ਵੱਖ ਕਰਦੇ ਹੋ ਤਾਂ ਪਹਿਲਾਂ ਲੋਕ ਮਜ਼ਾਕ ਉਡਾਉਂਦੇ ਹਨ, ਫਿਰ ਆਲੋਚਨਾ ਕਰਦੇ ਹਨ ਅਤੇ ਆਖਿਰ ਵਿੱਚ ਸਵੀਕਾਰ ਕਰਨ ਲੱਗਦੇ ਹਨ।
ਮੈਂ ਅਜੇ ਪਹਿਲੀ ਪੌੜੀ 'ਤੇ ਹਾਂ।
(ਇਹ ਕਹਾਣੀ ਇੱਕ ਮਰਦ ਦੀ ਜ਼ਿੰਦਗੀ 'ਤੇ ਆਧਾਰਿਤ ਹੈ ਜਿਨ੍ਹਾਂ ਨਾਲ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਨੀਲੇਸ਼ ਧੋਤਰੇ ਨੇ। ਉਨ੍ਹਾਂ ਦੀ ਪਛਾਣ ਗੁਪਤ ਰੱਖੀ ਗਈ ਹੈ। ਇਸ ਸੀਰੀਜ਼ ਦੀ ਪ੍ਰੋਡੀਊਸਰ ਸੁਸ਼ੀਲਾ ਸਿੰਘ ਹਨ)
ਤੁਹਾਨੂੰ ਇਹ ਵੀਡੀਓ ਪਸੰਦਾ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












