You’re viewing a text-only version of this website that uses less data. View the main version of the website including all images and videos.
ਪਿਛਲੇ ਸਾਲ 50 ਹਜ਼ਾਰ ਭਾਰਤੀਆਂ ਨੂੰ ਮਿਲੀ ਅਮਰੀਕੀ ਨਾਗਰਿਕਤਾ - 5 ਅਹਿਮ ਖਬਰਾਂ
ਟਾਈਮਜ਼ ਆਫ਼ ਇੰਡੀਆ ਮੁਤਾਬਕ ਅਮਰੀਕਾ ਦੇ ਹੋਮਲੈਂਡ ਸਕਿਊਰਿਟੀ ਵਿਭਾਗ ਨੇ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ ਸਾਲ 2017 ਵਿੱਚ 50,082 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ।
ਇਸ ਤਰ੍ਹਾਂ ਮੈਕਸੀਕੋ ਦੇ ਲੋਕਾਂ ਤੋਂ ਬਾਅਦ ਭਾਰਤੀ ਦੂਜੇ ਨੰਬਰ 'ਤੇ ਹਨ ਜਿਨ੍ਹਾਂ ਨੂੰ ਸਭ ਤੋਂ ਵੱਧ ਅਮੀਰੀਕੀ ਨਾਗਰਿਕਤਾ ਹਾਸਿਲ ਹੋਈ ਹੈ।
ਪਿਛਲੇ 7 ਸਾਲਾਂ ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ ਵਿੱਚ 8.3 ਲੱਖ ਦਾ ਵਾਧਾ ਹੋਇਆ ਹੈ। ਸਾਲ 2017 ਵਿੱਚ ਸੱਤ ਲੱਖ ਪਰਵਾਸੀਆਂ ਨੇ ਨਾਗਰਿਕਤਾ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ਵਿੱਚੋਂ 7 ਫੀਸਦੀ ਭਾਰਤੀ ਸਨ।
ਇਹ ਵੀ ਪੜ੍ਹੋ:
ਭਾਰਤ-ਪਾਕਿ ਬਾਰਡਰ 'ਤੇ ਨਵਾਂ ਰੇਡੀਓ ਚੈਨਲ ਸ਼ੁਰੂ ਕਰਨ ਦੀ ਤਿਆਰੀ
ਦਿ ਟ੍ਰਿੂਬਿਊਨ ਮੁਤਾਬਕ ਬਾਰਡਰ ਬੈਲਟ ਦੇ ਲਈ ਭਾਰਤ ਨੇ ਨਵਾਂ ਰੇਡੀਓ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਸ ਐਫਐਮ ਚੈਨਲ ਦਾ ਨਾਮ 'ਦੇਸ ਪੰਜਾਬ' ਰੱਖਿਆ ਗਿਆ ਹੈ ਅਤੇ ਇਹ ਸਰਹੱਦ ਪਾਰ ਪੰਜਾਬੀ ਭਾਈਚਾਰੇ ਨੂੰ ਸੱਭਿਆਚਾਰਕ ਸਾਂਜ ਦਾ ਸੁਨੇਹਾ ਭੇਜੇਗਾ।
ਪੰਜਾਬੀ ਡਾਇਸਪੋਰਾ ਤੱਕ ਪਹੁੰਚ ਕਰਨ ਅਤੇ ਪਾਕਿਸਤਾਨ ਦੇ ਰੇਡੀਓ ਦੀ ਭਾਰਤ ਤੱਕ ਹੋ ਰਹੀ ਪਹੁੰਚ ਦੇ ਵਿਰੋਧ ਵਿੱਚ ਹੀ ਇਹ ਰੇਡੀਓ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ।
ਅਟਾਰੀ-ਵਾਹਘਾ ਸਰਹੱਦ ਤੋਂ 5 ਕਿਲੋਮੀਟਰ ਦੂਰ ਘਰਿੰਦਾ ਵਿੱਚ ਟਰਾਂਸਮੀਟਰ ਟਾਵਰ ਲਾਏ ਗਏ ਹਨ।
ਆਲ ਇੰਡੀਆ ਰੇਡੀਓ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰੇਡੀਓ 80 ਕਿਲੋਮੀਟਰ ਦੀ ਦੂਰੀ ਤੱਕ ਸੁਣਿਆ ਜਾ ਸਕਦਾ ਹੈ।
ਇਹ ਪਾਕਿਸਤਾਨ ਵਿੱਚ ਸਿਆਲਕੋਟ, ਲਾਹੌਰ ਅਤੇ ਗੁਜਰਾਂਵਾਲਾ ਜਿੱਥੇ ਪੰਜਾਬੀ ਵਸੋਂ ਵਧੇਰੇ ਹੈ, ਸੁਣਿਆ ਜਾ ਸਕਦਾ ਹੈ।
ਇਸ ਦਾ ਟਰਾਇਲ ਰਨ 103.6 ਮੈਗਾ ਹਾਰਟਜ਼ ਤੇ ਸ਼ੁਰੂ ਹੋ ਗਿਆ ਹੈ ਤੇ 24 ਸਤੰਬਰ ਨੂੰ ਰਸਮੀ ਤੌਰ 'ਤੇ ਲਾਂਚ ਕਰ ਦਿੱਤਾ ਜਾਵੇਗਾ।
ਬ੍ਰਿਟੇਨ ਅਧਿਕਾਰੀਆਂ ਨੇ ਦਿੱਤੀ ਸੀ ਮਾਲਿਆ ਵੱਲੋਂ ਪੈਸੇ ਟਰਾਂਸਫਰ ਕਰਨ ਦੀ ਜਾਣਕਾਰੀ
ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਬ੍ਰਿਟੇਨ ਦੇ ਹੀ ਅਧਿਕਾਰੀਆਂ ਨੇ ਵਿਜੇ ਮਾਲਿਆ ਵੱਲੋਂ 170 ਕਰੋੜ ਰੁਪਏ ਸਵਿਟਜ਼ਰਲੈਂਡ ਦੇ ਇੱਕ ਬੈਂਕ ਵਿੱਚ ਭੇਜਣ ਦੀ ਜਾਣਕਾਰੀ ਦਿੱਤੀ ਸੀ।
'ਯੂਕੇ ਫਾਈਨੈਨਸ਼ੀਅਲ ਇੰਟੈਲੀਜੈਂਸ ਯੂਨਿਟ' ਨੇ 28 ਜੂਨ, 2017 ਨੂੰ ਇਹ ਅਲਰਟ ਭਾਰਤੀ ਜਾਂਚ ਏਜੰਸੀਆਂ ਨੂੰ ਦੇ ਦਿੱਤਾ ਸੀ।
ਫਿਰ 13 ਬੈਂਕ ਜਿਨ੍ਹਾਂ ਤੋਂ ਮਾਲਿਆ ਨੇ ਲੋਨ ਲਿਆ ਸੀ, ਨੇ ਯੂਕੇ ਵਿੱਚ ਉਸ ਦੀ ਜਾਇਦਾਦ ਨੂੰ ਫਰੀਜ਼ ਕਰਨ ਲਈ ਅਪਾਲ ਕੀਤੀ।
ਕੇਜਰੀਵਾਲ ਤੇ 12 'ਆਪ' ਵਿਧਾਇਕਾਂ ਨੂੰ ਸੰਮਨ
ਹਿੰਦੁਸਤਾਨ ਟਾਈਮਜ਼ ਮੁਤਾਬਕ ਦਿੱਲੀ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 11 ਆਪ ਵਿਧਾਇਕਾਂ ਨੂੰ ਸੰਮਨ ਭੇਜੇ ਹਨ।
ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ਤੇ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਕਰਨ ਦੇ ਇਲਜ਼ਾਮ ਵਿੱਚ ਇਹ ਸੰਮਨ ਜਾਰੀ ਹੋਏ ਹਨ।
ਇਹ ਵੀ ਪੜ੍ਹੋ:
ਪੁਲਿਸ ਵੱਲੋਂ 13 ਅਗਸਤ ਨੂੰ ਕੇਜਰੀਵਾਲ ਅਤੇ 12 ਵਿਧਾਇਕਾਂ ਖਿਲਾਫ਼ 13 ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਹੋਇਆ ਸੀ।
ਉਸੇ ਨੂੰ ਅਧਾਰ ਬਣਾ ਕੇ ਅਦਾਲਤ ਨੇ ਇਹ ਕਾਰਵਾਈ ਕੀਤੀ ਹੈ ਅਤੇ 25 ਅਕਤੂਬਰ ਨੂੰ ਅਦਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਪਰਮਾਣੂ'ਤੇ ਪੂਰਨ ਪਾਬੰਦੀ ਸਬੰਧੀ ਗੱਲਬਾਤ ਕਰਨਗੇ ਉੱਤਰੀ ਤੇ ਦੱਖਣੀ ਕੋਰੀਆ
ਹਿੰਦੁਸਤਾਨ ਟਾਈਮਜ਼ ਮੁਤਾਬਕ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਅ-ਇਨ ਪਿਓਂਗਯਾਗ ਵਿੱਚ ਤਿੰਨ ਰੋਜ਼ਾ ਦੌਰੇ 'ਤੇ ਹਨ।
ਇਸ ਦੌਰਾਨ ਉਹ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਪਰਮਾਣੂ 'ਤੇ ਪੂਰਨ ਪਾਬੰਦੀ ਸਬੰਧੀ ਮੁੜ ਗੱਲਬਾਤ ਕਰਨਗੇ।
ਇਸ ਦੌਰਾਨ ਮੂਨ ਨੇ ਕਿਹਾ, "ਪੂਰੀ ਦੁਨੀਆਂ ਸਾਨੂੰ ਦੇਖ ਰਹੀ ਹੈ ਅਤੇ ਮੈਂ ਦੁਨੀਆਂ ਨੂੰ ਸ਼ਾਂਤੀ ਅਤੇ ਵਿਕਾਸ ਦਾ ਰਾਹ ਦਿਖਾਉਣਾ ਚਾਹੁੰਦਾ ਹਾਂ।"