ਭੀਮਾ ਕੋਰੇਗਾਂਵ ਤੇ ਗ੍ਰਿਫ਼ਤਾਰੀਆਂ ਬਾਰੇ 9 ਜ਼ਰੂਰੀ ਗੱਲਾਂ

ਤਸਵੀਰ ਸਰੋਤ, Getty Images
ਪੁਣੇ ਦੇ ਭੀਮਾ ਕੋਰੇਗਾਂਵ ਵਿੱਚ 31 ਦਿਸੰਬਰ ਨੂੰ 'ਯਲਗਰ ਪਰਿਸ਼ਦ' ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਪੇਸ਼ਵਾ ਬਾਜੀਰਾਵ ਦਵਿਤੀਆ ਦੀ ਫੌਜ ਅਤੇ ਈਸਟ ਇੰਡੀਆ ਕੰਪਨੀ ਦੀ ਇੱਕ ਛੋਟੀ ਜਿਹੀ ਟੁਕੜੀ ਵਿਚਾਲੇ 200 ਸਾਲ ਪੁਰਾਣੀ ਜੰਗ ਦੀ ਵਰੇਗੰਢ ਦਾ ਮੌਕਾ ਸੀ।
- ਭੀਮਾ ਕੋਰੇਗਾਂਵ ਦੀ ਲੜਾਈ ਇੱਕ ਜਨਵਰੀ 1818 ਨੂੰ ਮਹਾਰ ਜਾਤੀ ਦੇ ਲੋਕਾਂ ਨੇ ਈਸਟ ਇੰਡੀਆ ਕੰਪਨੀ ਦੀ ਸੈਨਾ ਵੱਲੋਂ ਲੜਦਿਆਂ ਪੇਸ਼ਵਾਵਾਂ ਦੀ ਆਗਵਾਈ ਵਾਲੀ ਮਰਾਠਾ ਸੈਨਾ ਨੂੰ ਮਾਤ ਦਿੱਤੀ ਸੀ।
- 'ਯਲਗਰ ਪਰਿਸ਼ਦ' ਦੇ ਪ੍ਰੋਗਰਾਮ ਵਿੱਚ ਮੰਚ 'ਤੇ ਮੌਜੂਦ ਲੋਕਾਂ ਵਿੱਚ ਪ੍ਰਕਾਸ਼ ਅੰਬੇਦਕਰ, ਜਿਗਨੇਸ਼ ਮੇਵਾਨੀ, ਉਮਰ ਖ਼ਾਲਿਦ, ਰੋਹਿਤ ਵੇਮੁਲਾ ਦੀ ਮਾਂ ਰਾਧਿਕਾ ਵੇਮੁਲਾ, ਸੋਨੀ ਸੋਰੀ, ਵਿਨੈ ਰਤਨ ਸਿੰਘ, ਪ੍ਰਸ਼ਾਂਤ ਦੌਂਢ, ਮੌਲਾਨਾ ਅਬਦੁਲ ਹਾਮਿਦ ਅਜ਼ਹਰੀ ਸ਼ਾਮਲ ਸਨ।
- ਭੀਮਾ ਕੋਰੇਗਾਂਵ ਜੰਗੀ ਯਾਦਗਾਰ ਤੇ ਲੱਖਾਂ ਦਲਿਤ ਇਕੱਠੇ ਹੁਏ ਸਨ ਜਿੱਥੇ ਕਥਿਤ ਤੌਰ 'ਤੇ ਭਗਵਾ ਝੰਡਾਧਾਰੀ ਕੁਝ ਲੋਕਾਂ ਨੇ ਅਚਾਨਕ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।
- 2 ਜਨਵਰੀ ਨੂੰ ਦੋ ਹਿੰਦੂ ਆਗੂਆਂ ਸਮਸਤ ਹਿੰਦੂ ਅਘਾੜੀ ਦੇ ਮਿਲਿੰਦ ਏਕਬੋਤੇ ਅਤੇ ਸ਼ਿਵ ਪ੍ਰਤਿਸ਼ਠਾਨ ਹਿੰਦੁਸਤਾਨ ਦੇ ਸ਼ੰਭਾ ਜੀ ਭੇੜੇ ਦੇ ਖਿਲਾਫ਼ ਹਿੰਸਾ ਭੜਕਾਉਣ ਦਾ ਮਾਮਲਾ ਦਰਦ ਕੀਤਾ ਗਿਆ।
- 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਚੇਚੇ ਤੌਰ 'ਤੇ ਸੰਭਾ ਜੀ ਭੀੜੇ ਨੂੰ ਮਿਲਣ ਲਈ ਸਾਂਗਲੀ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਗੁਰੂਜੀ ਦੇ ਹੁਕਮ ਤੇ ਇੱਥੇ ਆਏ ਹਨ।
- ਜੂਨ ਵਿੱਚ ਪੁਣੇ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇੱਕ ਚਿੱਠੀ ਮਿਲੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਸਾਜਿਸ਼ ਰਚੀ ਗਈ ਸੀ।
- 'ਕਾਮਰੇਡ ਪ੍ਰਕਾਸ਼' ਨੂੰ ਲਿਖੀ ਇਸ ਚਿੱਠੀ ਵਿੱਚ ਕਿਹਾ ਗਿਆ ਸੀ, "ਮੋਦੀ ਨੇ 15 ਨਾਲੋਂ ਵਧੇਰੇ ਸੂਬਿਆਂ ਵਿੱਚ ਸਰਕਾਰ ਬਣਾ ਲਈ ਹੈ। ਜੇ ਇਹ ਜਾਰੀ ਰਿਹਾ ਤਾਂ ਇਸ ਦਾ ਮਤਲਬ ਹੋਏਗਾ ਪਾਰਟੀ ਨੂੰ ਭਾਰੀ ਨੁਕਸਾਨ। ਅਸੀਂ ਰਾਜੀਵ ਗਾਂਧੀ ਵਰਗੀ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚ ਰਹੇ ਹਾਂ ਇਹ ਖੁਦਕੁਸ਼ੀ ਵਾਂਗ ਹੈ ਪਰ ਹੋ ਸਕਦਾ ਹੈ ਕਿ ਅਸੀਂ ਫੇਲ੍ਹ ਹੋ ਜਾਈਏ।"
- ਮਹਾਰਾਸ਼ਟਰ ਪੁਲਿਸ ਨੇ ਭੀਮਾ ਕੋਰੇਗਾਂਵ ਹਿੰਸਾ ਦੀ ਜਾਂਚ ਦੇ ਸਬੰਧ ਵਿੱਚ ਪੰਜ ਆਦੀਵਾਸੀ, ਦਲਿਤ ਤੇ ਸ਼ਹਿਰੀ ਹਕੂਕ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਸੁਧਾ ਭਾਰਦਵਾਜ, ਗੌਤਮ ਨਵਲਖਾ, ਵਰਵਰ ਰਾਓ, ਵਾਰਾਨੋਂਗੋਜ਼ਾਲਵੀਸ ਅਤੇ ਅਰੁਨ ਫਰਰੇਰਾ ਸ਼ਾਮਲ ਹਨ।
- ਮੰਗਲਵਾਰ ਸਵੇਰੇ ਦੇਸ ਦੇ ਕਈ ਸੂਬਿਆਂ ਵਿੱਚ ਇਨ੍ਹਾਂ ਕਾਰਕੁਨਾਂ ਦੇ ਘਰਾਂ 'ਤੇ ਛਾਪੇਮਾਰੀ ਹੋਈ। ਪੁਲਿਸ ਦਾ ਦਾਅਵਾ ਹੈ ਕਿ ਪੁਣੇ 'ਚ 31 ਦਸੰਬਰ 2017 ਨੂੰ ਦਿੱਤੇ ਗਏ ਇਨ੍ਹਾਂ ਦੇ ਭਾਸ਼ਣਾਂ ਕਾਰਨ ਹੀ ਅਗਲੇ ਦਿਨ ਤੋਂ ਵੱਡੇ ਪੱਧਰ 'ਤੇ ਹਿੰਸਾ ਹੋਈ ਤੇ ਇੱਕ ਸ਼ਖਸ ਮਾਰਿਆ ਗਿਆ ਸੀ।
-ਗੌਤਮ ਨਵਲਖਾ ਪਿਛਲੇ ਚਾਰ ਦਹਾਕਿਆਂ ਤੋਂ ਮਨੁੱਖੀ ਹਕੂਕ ਅਤੇ ਸ਼ਹਿਰੀ ਹਕੂਕ ਦੇ ਕਾਰਕੁਨ ਹਨ। ਉਹ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (PUDR) ਦੇ ਕਈ ਵਾਰ ਸਕੱਤਰ ਰਹੇ ਹਨ

ਤਸਵੀਰ ਸਰੋਤ, Getty Images
-ਮੁੰਬਈ ਦੇ ਬਾਂਦਰਾ ਇਲਾਕੇ ਦੇ ਰਹਿਣ ਵਾਲੇ ਅਰੁਨ ਫਰੇਰਾ ਬੰਬੇ ਸੈਸ਼ਨ ਕੋਰਟ ਅਤੇ ਬੰਬੇ ਹਾਈ ਕੋਰਟ ਵਿੱਚ ਵਕਾਲਤ ਕਰਦੇ ਹਨ। ਇਸ ਤੋਂ ਪਹਿਲਾਂ ਉਹ ਤਕਰੀਬਨ ਚਾਰ ਸਾਲ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA) ਅਤੇ ਦੇਸ਼ ਧ੍ਰੋਹ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਰਹੇ ਹਨ।
-ਮੁੰਬਈ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਲੇਖਕ ਵਰਨਨ ਗੋਂਜ਼ਾਲਵਿਸ ਮੁੰਬਈ ਵਿੱਚ ਰਹਿੰਦੇ ਹਨ ਅਤੇ ਕਮਰਸ ਪੜ੍ਹਾਉਂਦੇ ਹਨ।
-ਪੁਣੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤੇਲੰਗਾਨਾ ਦੇ ਰਹਿਣ ਵਾਲੇ ਵਰਵਰਾ ਰਾਓ ਖੱਬੇ ਪੱਖੀਆਂ ਦੇ ਸਮਰਥਕ, ਲੇਖਕ, ਕਵੀ ਅਤੇ ਲੇਖਕਾਂ ਦੀ ਕ੍ਰਾਂਤੀਕਾਰੀ 'ਐਸੋਸ਼ੀਏਸ਼ਨ ਵਿਪਲਵ ਰਚਯਤਾਲਾ ਸੰਘਮ' ਸੰਸਥਾਪਕ ਹਨ, ਇਸ ਨੂੰ ਵਿਰਾਸਮ ਵੀ ਕਿਹਾ ਜਾਂਦਾ ਹੈ।

ਤਸਵੀਰ ਸਰੋਤ, BBC/ALOK PUTUL
-ਸੁਧਾ ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਗੈਸਟ ਟੀਚਰ ਵਜੋਂ ਪੜ੍ਹਾਉਂਦੇ ਹਨ। ਉਹ ਟਰੇਡ ਯੂਨੀਅਨ ਨਾਲ ਵੀ ਜੁੜੇ ਹੋਏ ਹਨ ਅਤੇ ਕਾਮਿਆਂ ਦੇ ਮਾਮਲਿਆਂ ਨੂੰ ਵੀ ਚੁੱਕਦੇ ਹਨ।
ਮਨੁੱਖੀ ਅਧਿਕਾਰਾਂ ਦੀ ਵਕੀਲ ਹੋਣ ਕਾਰਨ ਸੁਧਾ ਛੱਤੀਸਗੜ੍ਹ ਦੀ ਹਾਈ ਕੋਰਟ ਵਿੱਚ ਹੇਬੀਅਸ ਕੋਰਪਸ (ਕਾਨੂੰਨ ਮੁਤਾਬਕ ਅਦਾਲਤ ਵਿੱਚ ਤੈਅ ਸਮੇਂ ਅੰਦਰ ਹਿਰਾਸਤ 'ਚ ਲਏ ਸ਼ਖਸ ਨੂੰ ਪੇਸ਼ ਕਰਨਾ), ਆਦੀਵਾਸੀਆਂ ਦੇ ਫੇਕ ਐਨਕਾਊਂਟਰ ਦੇ ਮਾਮਲੇ ਵਿੱਚ ਪੀੜਤਾਂ ਵੱਲੋਂ ਪੇਸ਼ ਹੋਏ ਹਨ।












