'ਖਹਿਰੇ ਦੀਆਂ ਗੱਲਾਂ ਚੰਗੀਆਂ ਪਰ ਪਾਰਟੀ ਰੌਲੇ ਬਾਰੇ ਕੁਝ ਨੀ ਪਤਾ'

ਤਸਵੀਰ ਸਰੋਤ, Sukhcharanpreet/BBC
ਬਠਿੰਡਾ ਵਿਖੇ ਸੁਖਪਾਲ ਖਹਿਰਾ ਦੀ ਅਗਵਾਈ ਵਿੱਚ 'ਆਪ' ਦੇ ਵਲੰਟੀਅਰਾਂ ਦੀ ਰੈਲੀ ਹੋਈ, ਜਿਸ ਵਿੱਚ ਕਾਫੀ ਵੱਡਾ ਇਕੱਠ ਹੋਇਆ ਪਰ ਔਰਤਾਂ ਦੀ ਗਿਣਤੀ ਦਰਜਨਾਂ ਵਿੱਚ ਹੀ ਸੀ।
ਇਹ ਤੱਥ ਹੈਰਾਨ ਕਰਨ ਵਾਲਾ ਹੈ ਕਿ ਜਦੋਂ ਇੱਕ ਮੁੱਦੇ ਉੱਤੇ ਹਜ਼ਾਰਾਂ ਲੋਕਾਂ ਇਕੱਠੇ ਹੁੰਦੇ ਹਨ, ਉਸ ਵਿਚ 50-100 ਔਰਤਾਂ ਹੀ ਪਹੁੰਚਣ, ਇਹ ਕਿਸ ਤਰ੍ਹਾਂ ਦੇ ਰੁਝਾਨ ਵੱਲ ਇਸ਼ਾਰਾ ਕਰਦਾ ਹੈ। ਇਸ ਦਾ ਅਰਥ ਸ਼ਾਇਦ ਇਹ ਵੀ ਹੈ ਕਿ ਔਰਤਾਂ ਦੀ ਸਿਆਸਤ ਵਿਚ ਸ਼ਮੂਲੀਅਤ ਤੇ ਗਤੀਵਿਧੀਆਂ ਅਜੇ ਵੀ ਮਰਦਾਂ ਦੇ ਰਿਮੋਟ ਨਾਲ ਚੱਲਦੀਆਂ ਹਨ।
ਇਹ ਰੁਝਾਨ ਸਿਰਫ਼ ਕਿਸੇ ਇੱਕ ਪਾਰਟੀ ਜਾਂ ਧੜ੍ਹੇ ਦਾ ਨਹੀਂ ਹੈ। ਔਰਤਾਂ ਦੀ ਸਮਾਜ ਵਿਚ ਆਬਾਦੀ ਮਰਦਾਂ ਦੇ ਲਗਪਗ ਬਰਾਬਰ ਹੀ ਹੈ। ਪਰ ਸਿਆਸਤ ਵਿਚ ਉਨ੍ਹਾਂ ਦੀ ਸਰਗਰਮੀ ਅਜੇ ਵੀ ਮਰਦ ਤੈਅ ਕਰਦੇ ਹਨ।
ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਨੇ ਰੈਲੀ ਵਿੱਚ ਪਹੁੰਚੀਆਂ ਮਹਿਲਾ ਵਰਕਰਾਂ ਨਾਲ ਰੈਲੀ ਵਿੱਚ ਆਉਣ ਦੇ ਮਕਸਦ ਬਾਰੇ ਗੱਲਬਾਤ ਕੀਤੀ।
ਜਸਵਿੰਦਰ ਕੌਰ 'ਆਪ' ਦੀ ਇਸਤਰੀ ਵਿੰਗ ਦੀ ਆਗੂ ਹੈ। ਉਸਦਾ ਕਹਿਣਾ ਸੀ ਕਿ ੳਹ ਸਮਾਜ ਸੇਵਿਕਾ ਹੈ, ਪਹਿਲਾਂ ਉਹ ਅਕਾਲੀ ਦਲ ਵਿੱਚ ਸੀ ਪਰ ਹੁਣ 'ਆਪ' ਲਈ ਕੰਮ ਕਰਦੀ ਹੈ।
ਇਹ ਵੀ ਪੜ੍ਹੋ:
ਜਸਵਿੰਦਰ ਮੁਤਾਬਕ ਹੱਥਾਂ ਵਿੱਚ ਸੱਤਾ ਆਉਂਦੇ ਹੀ ਪਾਰਟੀਆਂ ਗਰੀਬਾਂ ਨੂੰ ਭੁਲਾ ਦਿੰਦੀਆਂ ਹਨ।
'ਆਪ' ਦੇ ਮਾਮਲੇ ਵਿੱਚ ੳਨ੍ਹਾਂ ਦਾ ਕਹਿਣਾ ਸੀ ਕਿ ਜੇ ਖਹਿਰਾ ਅਤੇ ਸਾਥੀ ਨਵੀਂ ਪਾਰਟੀ ਬਣਾਉਣਗੇ ਤਾਂ ਉਹ ਸਾਥ ਦੇਣਗੇ ਕਿਉਂਕਿ ਉਨ੍ਹਾਂ ਦੇ ਹਲਕੇ ਦਾ ਵਿਧਾਇਕ ਜਿੱਧਰ ਜਾਵੇਗਾ ਉਹ ਉੱਧਰ ਹੀ ਜਾਣਗੇ।

ਤਸਵੀਰ ਸਰੋਤ, Sukhcharanpreet/BBC
ਸ਼ਿੰਦਰ ਕੌਰ ਝੰਡੂਕੇ ਕਲਾਂ ਤੋਂ ਹਨ। ੳਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਲੀਡਰਾਂ ਦੀਆਂ ਗੱਲਾਂ ਚੰਗੀਆਂ ਲੱਗੀਆਂ ਪਰ ਪੁੱਛੇ ਜਾਣ 'ਤੇ ੳਹ ਕੇਜਰੀਵਾਲ ਅਤੇ ਖਹਿਰਾ ਗਰੁੱਪ ਵਿੱਚ ਫਰਕ ਨਹੀਂ ਦੱਸ ਸਕੇ।
ਇਹ ਵੀ ਪੜ੍ਹੋ:

ਤਸਵੀਰ ਸਰੋਤ, SUKHCHARANPREET/BBC
ਚਰਨਜੀਤ ਕੌਰ ਵੀ ਝੰਡੂਕੇ ਕਲਾਂ ਤੋਂ ਹਨ, ੳਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਕਰਜਾ ਵੀ ਲਾਹੁਣਾ ਹੈ। ਉਨ੍ਹਾਂ ਮੁਤਾਬਕ ਪਾਰਟੀ ਦੇ ਲੀਡਰ ਗਰੀਬਾਂ ਲਈ ਚੰਗੀਆਂ ਗੱਲਾਂ ਕਰਦੇ ਹਨ।
ਸ਼ਾਇਦ ਇਸ ਲਈ ਉਹ ਇਨ੍ਹਾਂ ਨਾਲ ਜੁੜੀ ਹਨ, ਉਂਝ ਪਾਰਟੀ ਵਿੱਚ ਪਏ ਰੌਲੇ ਬਾਰੇ ਉਨ੍ਹਾਂ ਨੂੰ ਬਹੁਤਾ ਪਤਾ ਨਹੀਂ ਹੈ।












