Environment Day : ਪੰਜਾਬ ਦੇ ਇਨ੍ਹਾਂ ਮੁੰਡਿਆਂ ਦੀ ਚਰਚਾ ਕਿਉਂ ਨਹੀਂ ਹੁੰਦੀ

ਤਸਵੀਰ ਸਰੋਤ, Sukhcharan preet/bbc
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬਰਨਾਲਾ ਤੋਂ ਬੀਬੀਸੀ ਪੰਜਾਬੀ ਲਈ
ਨਵੀਂਆਂ ਫ਼ਸਲਾਂ ਬੀਜਣ ਵੇਲੇ ਚਿੜੀ-ਜਨੌਰ ਦੇ ਹਿੱਸੇ ਦਾ ਬੀਜ ਬੀਜਣ ਵਾਲੇ ਕਿਸਾਨਾਂ ਨੇ ਚਿੜੀ-ਜਨੌਰਾਂ ਦਾ ਉਜਾੜਾ ਹੁੰਦਾ ਦੇਖਿਆ ਹੈ।
ਚੌਗਿਰਦਾ ਮਾਹਰ ਦੱਸਦੇ ਹਨ ਕਿ ਮਨੁੱਖ ਨੇ ਆਪਣੀ ਹਿਰਸ ਪੂਰੀ ਕਰਨ ਲਈ ਜੀਆ-ਜੰਤ ਦਾ ਉਜਾੜਾ ਕੀਤਾ ਹੈ। ਧੌਲਾ ਪਿੰਡ ਦੇ ਨੌਜਵਾਨ ਚੌਗਿਰਦਾ ਪ੍ਰੇਮੀਆਂ ਦੇ ਇਸ ਮਿਹਣੇ ਦਾ ਜੁਆਬ ਦੇ ਰਹੇ ਹਨ ਅਤੇ ਉਜੜੇ ਪੰਛੀਆਂ ਨੂੰ ਵਸਾਉਣ ਦਾ ਉਪਰਾਲਾ ਕਰ ਰਹੇ ਹਨ।
ਉਹ ਮਨੁੱਖ ਦੇ ਜੀਆ-ਜੰਤ ਨਾਲ ਰਿਸ਼ਤੇ ਦੀ ਬਾਤ ਨਵੇਂ ਸਿਰੇ ਤੋਂ ਪਾ ਰਹੇ ਹਨ।
( ਇਹ ਸਟੋਰੀ ਬੀਬੀਸੀ ਪੰਜਾਬੀ ਨੇ 18 ਅਗਸਤ 2018 ਨੂੰ ਪ੍ਰਕਾਸ਼ਿਤ ਕੀਤੀ ਸੀ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਇੱਕ ਫੇਰ ਪਾਠਕਾਂ ਦੀ ਰੂਚੀ ਲਈ ਛਾਪ ਰਹੇ ਹਾਂ)
ਇਹ ਵੀ ਪੜ੍ਹੋ:
"ਚੁਗਲ ਆਪਣੇ ਨੇੜੇ ਚੂਹਿਆਂ ਜਾਂ ਕਿਰਲੀਆਂ ਨੂੰ ਨਹੀਂ ਰਹਿਣ ਦਿੰਦਾ। ਜੇ ਰਾਤ ਨੂੰ ਕੋਈ ਓਪਰਾ ਬੰਦਾ ਜਾਂ ਜਾਨਵਰ ਖੇਤ ਜਾਂ ਘਰ ਵਿੱਚ ਵੜ ਜਾਵੇ ਤਾਂ ਇਹ ਰੌਲਾ ਪਾ ਕੇ ਮਨੁੱਖ ਨੂੰ ਸੁਚੇਤ ਵੀ ਕਰਦਾ ਹੈ। ਫ਼ਿਕਰ ਦੀ ਗੱਲ ਇਹ ਹੈ ਕਿ ਮਨੁੱਖ ਦੇ ਇਸ ਚੰਗੇ ਮਿੱਤਰ ਦੀ ਪ੍ਰਜਾਤੀ ਖ਼ਤਰੇ ਵਿੱਚ ਹੈ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਗੱਲ ਦਾ ਪ੍ਰਗਟਾਵਾ ਚੌਗਿਰਦਾ ਪ੍ਰੇਮੀ ਸੰਦੀਪ ਬਾਵਾ ਨੇ ਬੀਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਕੀਤਾ।
ਪੰਛੀਆਂ ਦੇ ਵਸੇਬੇ ਲਈ ਕੰਮ ਕਰ ਰਹੇ ਨੌਜਵਾਨ
ਬਰਨਾਲਾ ਦੇ ਪਿੰਡ ਧੌਲਾ ਦੇ ਰਹਿਣ ਵਾਲੇ ਸੰਦੀਪ ਸਮੇਤ ਪਿੰਡ ਦੇ ਨੌਜਵਾਨ ਪਿਛਲੇ ਪੰਜ ਸਾਲਾਂ ਤੋਂ ਲੋਪ ਹੋ ਰਹੀਆਂ ਪੰਛੀਆਂ ਦੀਆਂ ਨਸਲਾਂ ਦੇ ਵਸੇਬੇ ਲਈ ਕੰਮ ਕਰ ਰਹੇ ਹਨ। ਇਹ ਪੰਛੀਆਂ ਦੀਆਂ ਲੋਪ ਹੋ ਰਹੀਆਂ ਨਸਲਾਂ ਲਈ ਆਲ੍ਹਣੇ ਅਤੇ ਵਿਰਾਸਤੀ ਦਰਖ਼ਤ ਲਗਾਉਣ ਦਾ ਕੰਮ ਆਪਣੇ ਬਲਬੂਤੇ ਉੱਤੇ ਕਰਦੇ ਹਨ।

ਤਸਵੀਰ ਸਰੋਤ, Sukhcharan preet/bbc
ਇਨ੍ਹਾਂ ਵਿੱਚ ਸ਼ਾਮਲ ਨੌਜਵਾਨ ਬੇਅੰਤ ਬਾਜਵਾ ਦੱਸਦੇ ਹਨ, "ਪਹਿਲਾਂ ਅਸੀਂ ਦੋ ਤਿੰਨ ਜਣਿਆਂ ਨੇ ਹੀ ਇਸ ਲਈ ਯਤਨ ਸ਼ੁਰੂ ਕੀਤੇ। ਸ਼ੁਰੂ-ਸ਼ੁਰੂ ਵਿੱਚ ਲੋਕ ਮਜ਼ਾਕ ਵੀ ਉਡਾਉਂਦੇ ਸੀ ਪਰ ਬਾਅਦ ਵਿੱਚ ਹੋਰ ਮੁੰਡੇ ਸਾਡੇ ਨਾਲ ਜੁੜਦੇ ਗਏ। ਹੁਣ ਅਸੀਂ ਸੱਤ-ਅੱਠ ਮੁੰਡੇ ਹਾਂ। ਐਨੇ ਸਮੇਂ ਵਿੱਚ ਸਾਨੂੰ ਪੰਛੀਆਂ ਬਾਰੇ ਕਾਫ਼ੀ ਜਾਣਕਾਰੀ ਹੋ ਗਈ ਹੈ। ਅਸੀਂ ਪਿੰਡਾਂ, ਸਕੂਲਾਂ ਵਿੱਚ ਜਾ ਕੇ ਲੋਪ ਹੋ ਰਹੇ ਪੰਛੀਆਂ ਦੀ ਅਹਿਮੀਅਤ ਅਤੇ ਇਨ੍ਹਾਂ ਨੂੰ ਬਚਾਉਣ ਬਾਰੇ ਲੋਕਾਂ ਨੂੰ ਦੱਸਦੇ ਹਾਂ।"
ਮਸਨੂਈ ਆਲ੍ਹਣੇ ਬਣਾ ਕੇ ਕੁਦਰਤ ਦੇ ਚੱਕਰ ਵਿੱਚ ਛੇੜਛਾੜ ਦੇ ਤਰਕ ਬਾਰੇ ਸੰਦੀਪ ਬਾਵਾ ਕਹਿੰਦੇ ਹਨ, "ਆਲ੍ਹਣੇ ਪੰਛੀ ਸਿਰਫ਼ ਪ੍ਰਜਨਣ ਲਈ ਹੀ ਵਰਤਦੇ ਹਨ। ਕੁਝ ਪੰਛੀਆਂ ਦੀਆਂ ਨਸਲਾਂ ਆਪ ਆਲ੍ਹਣੇ ਨਹੀਂ ਬਣਾਉਂਦੀਆਂ ਸਗੋਂ ਖੁੱਡਾਂ ਵਿੱਚ ਪ੍ਰਜਣਨ ਕਰਦੀਆਂ ਹਨ।"
"ਚੁਗਲ ਸਮੇਤ ਚਿੜੀ, ਗਰੁੜ, ਡੱਬੀ ਮੈਨਾ (ਗੁਟਾਰ ਦੀ ਇੱਕ ਨਸਲ), ਤਿਲੀਅਰ, ਧਾਨ ਚਿੜੀ, ਕਾਲਰ ਵਾਲਾ ਉੱਲੂ ਵਰਗੀਆਂ ਅਜਿਹੀਆਂ ਬਹੁਤ ਸਾਰੀਆਂ ਨਸਲਾਂ ਅਣਹੋਂਦ ਦੇ ਕੰਢੇ ਪਹੁੰਚ ਗਈਆਂ ਹਨ। ਇਨ੍ਹਾਂ ਦੇ ਕੁਦਰਤੀ ਟਿਕਾਣੇ ਜਿਵੇਂ ਰਵਾਇਤੀ ਦਰਖ਼ਤ, ਟਿੱਬੇ ਅਤੇ ਕੱਚੇ ਘਰ ਖ਼ਤਮ ਹੋ ਗਏ ਹਨ। ਇਸ ਲਈ ਅਸੀਂ ਅਜਿਹੇ ਅਨਮੋਲ ਪੰਛੀਆਂ ਨੂੰ ਬਚਾਉਣ ਲਈ ਲਗਾ ਰਹੇ ਹਾਂ।"
ਇਹ ਵੀ ਪੜ੍ਹੋ:
ਕੁਲਦੀਪ ਸਿੰਘ ਰਾਜੂ ਵੀ ਇਸ ਗਰੁੱਪ ਦਾ ਹਿੱਸਾ ਹਨ। ਕੁਲਦੀਪ ਸਿੰਘ ਆਪਣੇ ਪਿੰਡ ਦੇ ਚੌਗਿਰਦੇ ਵਿੱਚ ਆਏ ਬਦਲਾਅ ਬਾਰੇ ਦੱਸਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਤਸੱਲੀ ਲਿਸ਼ਕ ਪੈਂਦੀ ਹੈ, "ਅਸੀਂ ਪੰਛੀਆਂ ਨੂੰ ਕੁਦਰਤੀ ਚੌਗਿਰਦਾ ਦੇਣ ਲਈ ਪਿੰਡ ਦੇ ਆਲ਼ੇ-ਦੁਆਲ਼ੇ ਦਸ ਛੋਟੇ-ਛੋਟੇ ਜੰਗਲ ਉਗਾਉਣ ਵਿੱਚ ਕਾਮਯਾਬ ਹੋਏ ਹਾਂ ਜਿੱਥੇ ਰਵਾਇਤੀ ਦਰੱਖ਼ਤ ਜਿਵੇਂ ਕਿੱਕਰ, ਨਿੰਮ, ਟਾਹਲੀ, ਪਿੱਪਲ, ਬੇਰੀਆਂ ਵੀ ਹਨ। ਇਹ ਪੰਛੀਆਂ ਦੇ ਕੁਦਰਤੀ ਘਰ ਹਨ।"

ਤਸਵੀਰ ਸਰੋਤ, Sukhcharan preet/bbc
"ਪਿੰਡ ਦੇ ਘਰਾਂ ਅਤੇ ਹੋਰ ਥਾਵਾਂ ਉੱਤੇ 1500 ਆਲ੍ਹਣੇ ਲਗਾ ਚੁੱਕੇ ਹਾਂ। ਹੁਣ ਸਾਡੇ ਪਿੰਡ ਵਿੱਚ ਲੋਪ ਰਹੇ ਪੰਛੀਆਂ ਦੀ ਹਰ ਪ੍ਰਜਾਤੀ ਮੌਜੂਦ ਹੈ ਅਤੇ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।"
ਲੋਪ ਹੋ ਰਹੇ ਪੰਛੀਆਂ ਦੀਆਂ ਪ੍ਰਜਾਤੀਆਂ ਮੌਜੂਦ
ਇਹ ਨੌਜਵਾਨ ਹੁਣ ਨੇੜਲੇ ਪਿੰਡਾਂ ਵਿੱਚ ਵੀ ਆਲ੍ਹਣੇ ਅਤੇ ਦਰੱਖ਼ਤ ਲਗਾਉਣ ਜਾਂਦੇ ਹਨ। ਨੇੜਲੇ ਪਿੰਡਾਂ ਦੇ ਹੋਰ ਲੋਕ ਵੀ ਇਨ੍ਹਾਂ ਤੋਂ ਇਸ ਕਾਰਜ ਸਬੰਧੀ ਜਾਣਕਾਰੀ ਲੈਣ ਆਉਣ ਲੱਗੇ ਹਨ।
ਇਨ੍ਹਾਂ ਨੌਜਵਾਨਾਂ ਨਾਲ ਜੁੜੇ ਜਗਤਾਰ ਜਗਤ ਕਹਿੰਦੇ ਹਨ, "ਇਸ ਤੋਂ ਬਿਨਾਂ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ ਜਿਵੇਂ ਗਿਰਝਾਂ ਇਸ ਲਈ ਪੰਜਾਬ ਵਿੱਚੋਂ ਖ਼ਤਮ ਹੋ ਗਈਆਂ ਹਨ ਕਿਉਂਕਿ ਪਸ਼ੂਆਂ ਨੂੰ ਅਸੀਂ ਸਟੀਰਾਇਡ ਦੇ ਟੀਕੇ ਲਾ ਕੇ ਦੁੱਧ ਚੋਣ ਲੱਗ ਪਏ ਹਾਂ।"

ਤਸਵੀਰ ਸਰੋਤ, Sukhcharan preet/bbc
"ਅਜਿਹੇ ਮੁਰਦਾਰ ਖਾ ਕੇ ਗਿਰਝਾਂ ਦੀ ਪ੍ਰਜਣਨ ਸ਼ਕਤੀ ਖ਼ਤਮ ਹੋ ਗਈ। ਖੇਤਾਂ ਵਿੱਚ ਕੀਟਨਾਸ਼ਕਾਂ ਦੀ ਐਨੀ ਵਰਤੋਂ ਹੁੰਦੀ ਹੈ ਕਿ ਚੁਬੱਚਿਆਂ, ਖਾਲ਼ਾਂ ਦਾ ਪਾਣੀ ਪੰਛੀਆਂ ਲਈ ਘਾਤਕ ਸਾਬਤ ਹੋ ਰਿਹਾ ਹੈ। ਇਸੇ ਤਰ੍ਹਾਂ ਇੱਲ੍ਹਾਂ ਅਤੇ ਕਾਂ ਘਟਦੇ ਜਾ ਰਹੇ ਹਨ।"
"ਕੁਦਰਤ ਨੂੰ ਬਚਾਉਣ ਦਾ ਕੰਮ ਜਾਰੀ ਰੱਖਾਂਗੇ"
ਭਵਿੱਖ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਸੰਦੀਪ ਬਾਵਾ ਕਹਿੰਦੇ ਹਨ, "ਕੁਦਰਤ ਨੂੰ ਬਚਾਉਣ ਦਾ ਕੰਮ ਅਸੀਂ ਜਾਰੀ ਰੱਖਾਂਗੇ। ਹਰ ਇਨਸਾਨ ਨੂੰ ਮਿੱਟੀ ਦੇ ਭਾਂਡਿਆਂ ਵਿੱਚ ਪੰਛੀਆਂ ਲਈ ਪਾਣੀ, ਚੋਗਾ ਰੱਖਣਾ ਚਾਹੀਦਾ ਹੈ। ਰਵਾਇਤੀ ਦਰੱਖ਼ਤ ਅਤੇ ਆਲ੍ਹਣੇ ਲਗਾਉਣੇ ਚਾਹੀਦੇ ਹਨ।"
"ਹਰ ਪੰਛੀ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ ਦਾ ਮਿੱਤਰ ਹੈ ਅਤੇ ਕੁਦਰਤ ਦਾ ਅਹਿਮ ਅੰਗ ਵੀ ਹੈ। ਇਨ੍ਹਾਂ ਬਿਨਾਂ ਜੀਵਨ ਚੱਕਰ ਤਬਾਹ ਹੋ ਜਾਵੇਗਾ। ਮਨੁੱਖ ਨੇ ਹੀ ਕੁਦਰਤ ਦਾ ਤਵਾਜ਼ਨ ਵਿਗਾੜਿਆ ਹੈ ਅਤੇ ਮਨੁੱਖ ਨੂੰ ਹੀ ਇਸ ਨੂੰ ਠੀਕ ਕਰਨਾ ਪੈਣਾ ਹੈ।"

ਤਸਵੀਰ ਸਰੋਤ, Sukhcharan preet/bbc
ਪੰਛੀ ਵਿਗਿਆਨੀ ਓਕਾਰ ਸਿੰਘ ਵੜੈਚ ਮੁਤਾਬਕ ਪੰਜਾਬ ਵਿੱਚ ਪੰਛੀਆਂ ਦੀਆਂ ਤਕਰੀਬਨ 550 ਨਸਲਾਂ ਹਨ ਜਿਨ੍ਹਾਂ ਵਿੱਚੋਂ 250 ਪ੍ਰਵਾਸੀ ਪੰਛੀ ਹਨ। ਪੰਛੀਆਂ ਵਿੱਚ ਤਕਰੀਬਨ 35 ਦੇਸੀ ਨਸਲਾਂ ਸ਼ਿਕਾਰੀ ਹਨ ਅਤੇ ਛੋਟੇ ਪੰਛੀ ਉਨ੍ਹਾਂ ਦੀ ਖ਼ੁਰਾਕ ਬਣਦੇ ਹਨ।
ਇਸ ਤੋਂ ਬਿਨਾਂ ਤਕਰੀਬਨ ਪੰਜ ਨਸਲਾਂ ਅਜਿਹੀਆਂ ਹਨ ਜੋ ਆਪ ਸ਼ਿਕਾਰ ਨਹੀਂ ਕਰਦੀਆਂ ਪਰ ਮੁਰਦਾਰ ਖਾਂਦੀਆਂ ਹਨ।
ਧੌਲਾ ਪਿੰਡ ਦੇ ਨੌਜਵਾਨ ਇਨ੍ਹਾਂ ਸਾਰੇ ਪੰਛੀਆਂ ਨੂੰ ਪੰਜਾਬ ਵਿੱਚ ਆਬਾਦ ਰੱਖਣ ਦਾ ਉਪਰਾਲਾ ਕਰ ਰਹੇ ਹਨ। ਸ਼ਾਇਦ ਇਨ੍ਹਾਂ ਦੇ ਮੁੜ-ਵਸੇਬੇ ਵਿੱਚ ਹੀ ਪੰਜਾਬ ਦੇ ਚੌਗਿਰਦਾ ਸੰਕਟ ਦਾ ਤੋੜ ਲੁਕਿਆ ਹੈ।
ਇਹ ਵੀ ਪੜ੍ਹੋ:
ਸ਼ਾਇਦ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਵੇ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4