ਇੰਡੋਨੇਸ਼ੀਆ ਵਿੱਚ ਭੀੜ ਨੇ 300 ਮਗਰਮੱਛ ਮਾਰੇ

ਤਸਵੀਰ ਸਰੋਤ, Reuters
ਇੰਡੋਨੇਸ਼ੀਆ ਦੇ ਵੈਸਟ ਪਪੂਆ ਸੂਬੇ ਦੇ ਇੱਕ ਪਿੰਡ ਦੀ ਭੀੜ ਨੇ ਇੱਕ ਰੱਖ ਵਿੱਚ ਜਾ ਕੇ 300 ਮਗਰਮੱਛਾਂ ਦਾ ਕਤਲ ਕਰ ਦਿੱਤਾ।
ਮਗਰਮੱਛਾਂ ਦਾ ਇਹ ਕਤਲੇਆਮ ਇਸ ਲਈ ਕੀਤਾ ਗਿਆ ਕਿਉਂਕਿ ਸਮਝਿਆ ਜਾ ਰਿਹਾ ਸੀ ਕਿ ਕਿਸੇ ਵਿਅਕਤੀ ਨੂੰ ਇਸੇ ਸਥਾਨ ਉੱਤੇ ਕਿਸੇ ਮਗਰਮੱਛ ਨੇ ਮਾਰਿਆ ਸੀ।
ਅਧਿਕਾਰੀਆਂ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲੇ ਨੂੰ ਰੋਕ ਨਹੀਂ ਸਕੇ ਅਤੇ ਹੁਣ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਇੰਡੋਨੇਸ਼ੀਆ ਵਿੱਚ ਸੁਰੱਖਿਆ ਪ੍ਰਾਪਤ ਪ੍ਰਜਾਤੀਆਂ ਨੂੰ ਮਾਰਨਾ ਇੱਕ ਜੁਰਮ ਹੈ ਜਿਸ ਕਰਕੇ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।
ਸ਼ੁੱਕਰਵਾਰ ਨੂੰ ਮਗਰਮੱਛ ਪਾਲਣ ਫਾਰਮ ਦੀ ਰੱਖ ਦੇ ਕੋਲੋਂ ਸਬਜ਼ੀਆਂ ਇਕੱਠੀਆਂ ਕਰ ਰਹੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

ਤਸਵੀਰ ਸਰੋਤ, Getty Images
ਵੈਸਟ ਪਪੂਆ ਦੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਕਰਨ ਵਾਲੀ ਏਜੰਸੀ ਦੇ ਮੁਖੀ ਨੇ ਦੱਸਿਆ,"ਇੱਕ ਮੁਲਾਜ਼ਮ ਨੇ ਮਦਦ ਲਈ ਪੁਕਾਰਦੇ ਕਿਸੇ ਵਿਅਕਤੀ ਦੀਆਂ ਚੀਕਾ ਸੁਣੀਆਂ, ਉਸ ਨੇ ਪਹੁੰਚ ਕੇ ਦੇਖਿਆ ਕਿ ਕਿਸੇ ਉੱਤੇ ਮਗਰਮੱਛ ਨੇ ਹਮਲਾ ਕਰ ਦਿੱਤਾ ਸੀ।"
ਸ਼ਨਿੱਚਰਵਾਰ ਨੂੰ ਅੰਤਿਮ ਰਸਮਾਂ ਤੋਂ ਬਾਅਦ ਛੁਰੀਆਂ ਬੇਲਚਿਆਂ, ਹਥੌੜਿਆਂ ਅਤੇ ਬੱਲਿਆਂ ਨਾਲ ਲੈਸ ਸੈਂਕੜਿਆਂ ਦੀ ਭੀੜ ਗੁੱਸੇ ਵਿੱਚ ਰੱਖ ਵੱਲ ਗਈ।
ਸਥਾਨਕ ਮੀਡੀਆ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਭੀੜ ਨੇ ਸਭ ਤੋਂ ਪਹਿਲਾਂ ਮਗਰਮੱਛ ਫਾਰਮ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਉਸ ਮਗਰੋਂ ਰੱਖ ਵਿੱਚ ਮੌਜੂਦ 292 ਮਗਰਮੱਛਾਂ ਨੂੰ ਮਾਰਨ ਲਈ ਵਧ ਗਏ।
ਫਾਰਮ ਕੋਲ ਖਾਰੇ ਪਾਣੀ ਦੇ ਅਤੇ ਨਿਊ ਗੁਆਨਾ ਮਗਰਮੱਛਾਂ ਦੀ ਉਦਯੋਗਿਕ ਬਰੀਡਿੰਗ ਅਤੇ ਸੁਰੱਖਿਆ ਦਾ ਲਾਈਸੈਂਸ ਹੈ।
ਇਹ ਵੀ ਪੜ੍ਹੋ꞉












