ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਕਰਕੇ ਕੀਤਾ ਧਰਨਾ ਖ਼ਤਮ

ਕੇਜਰੀਵਾਲ

ਤਸਵੀਰ ਸਰੋਤ, Getty Images

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਧਰਨਾ ਖ਼ਤਮ ਕਰ ਦਿੱਤਾ ਹੈ। ਕੇਜਰੀਵਾਲ ਦਿੱਲੀ ਦੇ ਉਪ ਰਾਜਪਾਲ ਦਫ਼ਤਰ ਦੇ ਗੈਸਟ ਹਾਊਸ ਵਿਚ ਪਿਛਲੇ ਨੌਂ ਦਿਨਾਂ ਤੋਂ ਧਰਨਾ ਦੇ ਰਹੇ ਸਨ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਵੱਲੋਂ ਧਰਨਾ ਚੁੱਕੇ ਜਾਣ ਦਾ ਐਲਾਨ ਕੀਤਾ ਗਿਆ।

ਇਨ੍ਹਾਂ ਵਿੱਚੋਂ ਇਕ ਮੁੱਦਾ ਆਈ.ਏ.ਐੱਸ ਅਫਸਰਾਂ ਦੇ ਕੰਮ 'ਤੇ ਵਾਪਸ ਦਾ ਸੀ, ਜਦਕਿ ਦੂਜਾ ਮੁੱਦਾ ਰਾਸ਼ਨ ਸੀ।

ਇਹ ਵੀ ਪੜ੍ਹੋ:

ਸਿਸੋਦੀਆ ਨੇ ਕਿਹਾ, "ਅਫ਼ਸਰ ਸਾਡੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਲੱਗ ਪਏ ਹਨ, ਅਸੀਂ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ, ਉਹ ਧਰਨਾ ਖ਼ਤਮ ਕਰਨ ਲਈ ਸਹਿਮਤ ਹੋ ਗਏ।

ਆਮ ਆਦਮੀ ਪਾਰਟੀ

ਤਸਵੀਰ ਸਰੋਤ, Twitter/AapKaGopalRai

ਉਨ੍ਹਾਂ ਕਿਹਾ ਕਿ ਰਾਸ਼ਣ ਦਾ ਮੁੱਦਾ ਅਜੇ ਵੀ ਹੱਲ ਨਹੀਂ ਹੋਇਆ, ਪਰ ਐਲਜੀ ਮਿਲਦੇ ਹੀ ਨਹੀਂ ਹਨ। ਅਸੀਂ ਇਸ ਮੁੱਦੇ ਉੱਤੇ ਸੰਘਰਸ਼ ਜਾਰੀ ਰੱਖਾਂਗੇ ਅਤੇ ਲੋਕਾਂ ਲਈ ਲੜਦੇ ਰਹਾਂਗੇ। "

ਮਨੀਸ਼ ਸਿਸੋਦੀਆ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਕੇਜਰੀਵਾਲ ਦੀ ਸਰਕਾਰ ਦੇ ਵਿਰੁੱਧ ਸਾਜ਼ਿਸ਼ ਕਰ ਰਹੀ ਹੈ ਅਤੇ ਇਹ ਸਾਰਾ ਵਿਵਾਦ ਉੱਤੋਂ ਪਾਏ ਗਏ ਦਬਾਅ ਕਾਰਨ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)