ਸੋਸ਼ਲ: 'ਮੈਨੂੰ ਮੁਸਲਮਾਨਾਂ ਦੇ ਕੰਮ ਉੱਤੇ ਭਰੋਸਾ ਨਹੀਂ ਮੇਰੀ ਹਿੰਦੂ ਨਾਲ ਗੱਲ ਕਰਵਾਓ'

ਮੁਸਲਮਾਨ

ਤਸਵੀਰ ਸਰੋਤ, Getty Images

''ਸ਼ੋਹੇਬ ਤੁਸੀਂ ਮੁਸਲਮਾਨ ਹੋ ਅਤੇ ਮੈਨੂੰ ਤੁਹਾਡੇ ਕੰਮ 'ਤੇ ਯਕੀਨ ਨਹੀਂ ਹੈ ਕਿਉਂਕਿ ਉਪਭੋਗਤਾਵਾਂ ਦੀਆਂ ਸੇਵਾਵਾਂ ਲਈ ਕੁਰਾਨ ਵਿੱਚ ਵੱਖਰੀਆਂ ਗੱਲਾਂ ਹੋ ਸਕਦੀਆਂ ਹਨ। ਇਸ ਲਈ ਏਅਰਟੈਲ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਮੈਰੀ ਇੱਕ ਹਿੰਦੂ ਮੁਲਾਜ਼ਮ ਨਾਲ ਗੱਲ ਕਰਵਾਈ ਜਾਵੇ।''

ਸੋਸ਼ਲ ਮੀਡੀਆ 'ਤੇ ਪੂਜਾ ਸਿੰਘ ਨਾਂ ਦੀ ਇੱਕ ਔਰਤ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।

ਪੂਜਾ ਨੇ ਸੋਮਵਾਰ ਨੂੰ ਏਅਰਟੈੱਲ ਨੂੰ ਇੱਕ ਟਵੀਟ ਕੀਤਾ ਸੀ। ਟਵੀਟ ਵਿੱਚ ਲਿਖਿਆ ਸੀ, ''ਏਅਰਟੈੱਲ ਤੁਹਾਡੀ ਡੀਟੀਐੱਚ ਸਰਵਿਸ ਘਟੀਆ ਹੈ। ਮੈਂ ਡੀਟੀਐੱਚ ਨਾਲ ਜੁੜੀ ਇੱਕ ਸ਼ਿਕਾਇਤ ਕੀਤੀ ਹੈ। ਪਰ ਸਰਵਿਸ ਇੰਜੀਨੀਅਰ ਨੇ ਮੇਰੇ ਨਾਲ ਮਾੜਾ ਸਲੂਕ ਕੀਤਾ।''

''ਉਸਨੇ ਕਿਹਾ ਕਿ ਤੁਸੀਂ ਫੋਨ ਰੱਖੋ ਦੋਬਾਰਾ ਕਾਲ ਨਾ ਕਰਨਾ। ਇਸ ਤਰ੍ਹਾਂ ਏਅਰਟੈੱਲ ਆਪਣੇ ਕਸਟਮਰਜ਼ ਨੂੰ ਲੁੱਟ ਰਿਹਾ ਹੈ।''

ਪੂਜਾ ਦੇ ਇਸ ਟਵੀਟ 'ਤੇ ਏਅਰਟੈੱਲ ਨੇ ਜਵਾਬ ਦਿੱਤਾ, ''ਅਸੀਂ ਜਲਦ ਤੁਹਾਡੇ ਨਾਲ ਇਸ ਸ਼ਿਕਾਇਤ ਬਾਰੇ ਗੱਲ ਕਰਾਂਗੇ-ਸ਼ੋਹੇਬ''

ਜੇ ਏਅਰਟੈੱਲ ਵੱਲੋਂ ਕਿਸੇ ਉਪਭੋਗਤਾ ਦੀ ਸ਼ਿਕਾਇਤ ਦਾ ਜਵਾਬ ਦਿੱਤਾ ਜਾਂਦਾ ਹੈ ਤਾਂ ਅਖੀਰ ਵਿੱਚ ਉਹ ਸ਼ਖਸ ਆਪਣਾ ਨਾਂ ਲਿਖਦਾ ਹੈ, ਜਿਸਨੇ ਜਵਾਬ ਦਿੱਤਾ ਹੋਵੇ।

ਟਵੀਟ

ਤਸਵੀਰ ਸਰੋਤ, TWITTER

ਅਜਿਹਾ ਜ਼ਰੂਰੀ ਨਹੀਂ ਹੈ ਕਿ ਇੱਕ ਉਪਭੋਗਤਾ ਦੀ ਸ਼ਿਕਾਇਤ 'ਤੇ ਏਅਰਟੈਲ ਵੱਲੋਂ ਇੱਕ ਹੀ ਨੁਮਾਇੰਦਾ ਜਵਾਬ ਦੇਵੇ।

ਪੂਜਾ ਦੇ ਟਵੀਟ ਤੋਂ ਬਾਅਦ ਏਅਰਟੈੱਲ ਨੇ ਟਵਿੱਟਰ ਹੈਂਡਲ @Airtel_Presence ਤੋਂ ਅਗਲਾ ਟਵੀਟ ਕੀਤਾ।

ਟਵੀਟ ਵਿੱਚ ਲਿਖਿਆ ਸੀ, ''ਪੂਜਾ ਦੱਸੋ ਤੁਹਾਡੇ ਨਾਲ ਗੱਲ ਕਰਨ ਦਾ ਕਿਹੜਾ ਸਮਾਂ ਸਹੀ ਹੋਵੇਗਾ। ਆਪਣਾ ਫੋਨ ਨੰਬਰ ਸਾਂਝਾ ਕਰੋ ਜਿਸ ਨਾਲ ਤੁਹਾਡੇ ਨਾਲ ਗੱਲ ਕੀਤੀ ਜਾ ਸਕੇ, ਗਗਨਜੋਤ।''

ਸ਼ੋਏਬ ਤੋਂ ਗਗਨਜੋਤ

ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਹੈ ਕਿ ਪੂਜਾ ਦੇ ਟਵੀਟ ਕਰਕੇ ਏਅਰਟੈੱਲ ਨੇ ਮੁਸਲਿਮ ਨੁਮਾਇੰਦੇ ਦੀ ਥਾਂ ਹਿੰਦੂ ਨੁਮਾਇੰਦੇ ਤੋਂ ਜਵਾਬ ਦੁਆਇਆ।

ਜੰਮੂ ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਓਮਰ ਅਬਦੁੱਲਾ ਨੇ ਟਵੀਟ ਕੀਤਾ, ''ਏਅਰਟੈੱਲ ਮੈਂ ਟਾਈਮਲਾਈਨ 'ਤੇ ਸਾਰੀ ਗੱਲਬਾਤ ਪੜ੍ਹੀ ਹੈ। ਮੈਂ ਇਸ ਕੰਪਨੀ ਨੂੰ ਇੱਕ ਰੁਪਇਆ ਨਹੀਂ ਦੇਵਾਂਗਾ।''

''ਮੈਂ ਆਪਣਾ ਨੰਬਰ ਪੋਰਟ ਕਰਾਉਣ ਜਾ ਰਿਹਾ ਹਾਂ। ਇਸ ਦੇ ਨਾਲ ਹੀ ਡੀਟੀਐੱਚ ਅਤੇ ਬਰੌਡਬੈਂਡ ਦੀਆਂ ਸੇਵਾਵਾਂ ਵੀ ਬੰਦ ਕਰ ਰਿਹਾ ਹਾਂ।''

ਟਵੀਟ

ਤਸਵੀਰ ਸਰੋਤ, TWITTER

ਪੂਜਾ ਸਿੰਘ ਦੇ ਟਵੀਟ 'ਤੇ ਏਅਰਟੈੱਲ ਵੱਲੋਂ ਜਵਾਬ ਦਿੱਤਾ ਗਿਆ, ''ਪੂਜਾ ਏਅਰਟੈੱਲ ਵਿੱਚ ਅਸੀਂ ਧਰਮ ਜਾਂ ਜਾਤ ਦੇ ਆਧਾਰ 'ਤੇ ਉਪਭੋਗਤਾਵਾਂ ਅਤੇ ਕਰਮੀਆਂ ਵਿਚਾਲੇ ਫਰਕ ਨਹੀਂ ਕਰਦੇ। ਅਸੀਂ ਤੁਹਾਨੂੰ ਵੀ ਇਹੀ ਅਪੀਲ ਕਰਦੇ ਹਾਂ।''

''ਸ਼ੋਹੇਬ ਅਤੇ ਗਗਨਜੋਤ ਸਾਡੀ ਕਸਟਮਰ ਕੇਅਰ ਟੀਮ ਦਾ ਹਿੱਸਾ ਹਨ।''

ਟਵੀਟ

ਤਸਵੀਰ ਸਰੋਤ, TWITTER

ਏਅਰਟੈੱਲ ਅਤੇ ਪੂਜਾ ਵਿਚਾਲੇ ਹੋਈ ਗੱਲਬਾਤ ਦੇ ਸਕ੍ਰੀਨਸ਼ੌਟ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੂੰ ਪੂਜਾ ਨੂੰ ਗਾਲ੍ਹਾਂ ਕੱਢੀਆਂ।

ਗਾਲ੍ਹਾਂ ਦੇ ਸਕ੍ਰੀਨਸ਼ੌਟ ਸ਼ੇਅਰ ਕਰਕੇ ਪੂਜਾ ਨੇ ਟਵੀਟ ਕੀਤਾ, ''ਮੈਂ ਸਿਰਫ਼ ਮੁਸਲਮਾਨ ਦੀ ਥਾਂ 'ਤੇ ਹਿੰਦੂ ਨੁਮਾਇੰਦੇ ਦੀ ਗੱਲ ਆਖੀ ਸੀ ਕਿਉਂਕਿ ਇਸ ਤੋਂ ਪਹਿਲਾਂ ਮੇਰਾ ਤਜਰਬਾ ਚੰਗਾ ਨਹੀਂ ਰਿਹਾ ਹੈ ਅਤੇ ਮੇਰਾ ਹੱਕ ਵੀ ਬਣਦਾ ਹੈ।''

''ਪਰ ਮੈਂ ਨਹੀਂ ਸੋਚਿਆ ਸੀ ਕਿ ਮੈਨੂੰ ਅਜਿਹੀ ਗੰਦੀਆਂ ਗਾਲ੍ਹਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਸਾਬਤ ਕਰਦਾ ਹੈ ਕਿ ਮੈਂ ਸਹੀ ਸੀ।''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਪੱਤਰਕਾਰ ਵਰਖਾ ਦੱਤ ਨੇ ਵੀ ਟਵੀਟ ਕੀਤਾ, ''ਐਂਟੀ ਮੁਸਲਿਮ ਪੂਜਾ ਸਿੰਘ ਖੁਦ ਨੂੰ ਭਾਰਤੀ ਫੌਜ ਦੀ ਫੈਨ ਦੱਸ ਰਹੀ ਹੈ, ਉਨ੍ਹਾਂ ਭਾਰਤੀ ਫੌਜ ਦੀ ਵਰਦੀ ਨੂੰ ਸ਼ਰਮਿੰਦਾ ਕੀਤਾ ਹੈ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਟਵਿੱਟਰ 'ਤੇ ਉਮਰ ਆਰ ਕੁਰੈਸ਼ੀ ਨੇ ਲਿਖਿਆ, ''ਏਅਰਟੈੱਲ ਇੰਡੀਆ ਨੇ ਮੁਸਲਿਮ ਕਸਟਮਰ ਕੇਅਰ ਐਗਜ਼ੈਕਟਿਵ ਨੂੰ ਮੁਸਲਿਮ ਹਿੰਦੂ ਵਿੱਚ ਬਦਲ ਦਿੱਤਾ, ਸ਼ਰਮਨਾਕ।''

@vk_bharatiya ਨੇ ਰੀਟਵੀਟ ਕੀਤਾ, ''ਪੂਜਾ ਨੇ ਬਿਲਕੁਲ ਸਹੀ ਕਦਮ ਚੁੱਕਿਆ। ਖੁਲ੍ਹੇ ਆਮ ਕੋਈ ਦੇਵੀ ਜੇ ਦੇਵਤਾਵਾਂ ਨੂੰ ਗਾਲ੍ਹ ਕੱਢਣ ਤਾਂ ਸਹੀ ਹੈ ਪਰ ਜੇ ਇੱਕ ਹਿੰਦੂ ਨੁਮਾਇੰਦਾ ਦੇਣ ਲਈ ਕਹਿ ਦਿੱਤਾ ਤਾਂ ਗਲਤ ਹੈ।''

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਆਸ਼ੀਸ਼ ਰਮੇਸ਼ ਨੇ ਲਿਖਿਆ, ''ਇੱਕ ਕੁੜੀ ਨੇ ਆਪਣੇ ਦਿਲ ਦੀ ਗੱਲ ਕਹੀ ਤਾਂ ਉਸ ਵਿੱਚ ਬੁਰਾ ਕੀ ਹੈ, ਪਰ ਕੁਝ ਲੋਕਾਂ ਨੇ ਉਸਨੂੰ ਵੀ ਘੇਰ ਲਿਆ।''

ਅਲੀ ਖਾਨ ਨਾਂ ਦੇ ਇੱਕ ਯੂਜ਼ਰ ਨੇ ਟਵੀਟ ਕੀਤਾ, ''ਇਹ ਹਿੰਦੂ ਹੈ ਤੇ ਉਹ ਮੁਸਲਮਾਨ, ਇਨਸਾਨ ਕਿੱਥੇ ਹੈ ਕੀ ਪਤਾ?''

ਟਵੀਟ

ਤਸਵੀਰ ਸਰੋਤ, TWITTER

ਚਾਰ ਸਾਲ ਵਿੱਚ 61 ਹਜ਼ਾਰ ਟਵੀਟ

ਪੂਜਾ ਸਿੰਘ ਦੀ ਟਵਿੱਟਰ 'ਤੇ ਬਾਓ ਮੁਤਾਬਕ ਉਹ ਲਖਨਊ ਦੀ ਰਹਿਣ ਵਾਲੀ ਹਨ ਅਤੇ ਕਿਸੇ ਮੈਨੇਜਮੈਂਟ ਕੰਪਨੀ ਵਿੱਚ ਕੰਮ ਕਰਦੀ ਹਨ।

ਉਹ 2014 ਤੋਂ ਟਵਿੱਟਰ 'ਤੇ ਹਨ ਅਤੇ ਹੁਣ ਤੱਕ 61 ਹਜ਼ਾਰ ਤੋਂ ਵੱਧ ਟਵੀਟ ਕਰ ਚੁੱਕੀ ਹਨ।

ਇਸ ਤੋਂ ਇਲਾਵਾ ਉਹ ਖੁਦ ਨੂੰ ਪ੍ਰਾਊਡ ਭਾਰਤੀ, ਹਿੰਦੂ ਅਤੇ ਫੌਜ ਨੂੰ ਪਿਆਰ ਕਰਨ ਵਾਲੀ ਦੱਸਦੀ ਹਨ, ਜਿਨ੍ਹਾਂ ਲਈ ਸਭ ਤੋਂ ਪਹਿਲਾਂ ਰਾਸ਼ਟਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)