ਜਾਣੋ ਭਾਰਤੀ ਟੀਮ ਦੇ ਨਵੇਂ ਗੇਂਦਬਾਜ਼ ਨਵਦੀਪ ਸੈਣੀ ਬਾਰੇ, ਜਿਸ ਲਈ ਗੰਭੀਰ ਨੇ ਬਿਸ਼ਨ ਸਿੰਘ ਬੇਦੀ ਨਾਲ ਪੰਗਾ ਲਿਆ

ਹਰਿਆਣਾ ਦੇ ਕ੍ਰਿਕਟਰ ਨਵਦੀਪ ਸੈਣੀ ਦੀ ਭਾਰਤੀ ਕ੍ਰਿਕਟ ਟੀਮ ਵਿਚ ਨਿਯੁਕਤੀ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਅਫ਼ਗਾਨਿਸਤਾਨ ਖ਼ਿਲਾਫ਼ ਇੱਕ ਟੈਸਟ ਮੈਚ ਲਈ ਗੇਂਦਬਾਜ਼ ਮੁਹੰਮਦ ਸ਼ਮੀ ਦੇ ਫਿਟਨੈਸ ਟੈਸਟ ਵਿਚ ਹੋਣ ਕਾਰਨ ਨਵਦੀਪ ਸੈਣੀ ਨੂੰ ਟੀਮ ਇੰਡੀਆ ਦਾ ਬੁਲਾਵਾ ਆਇਆ ਹੈ।

ਭਾਰਤੀ ਟੀਮ ਵਿਚ ਚੋਣ ਤੋਂ ਬਾਅਦ ਉਸ ਦੇ ਦਿੱਲੀ ਵਿਚ ਟੀਮ ਦੇ ਸਾਥੀ ਗੌਤਮ ਗੰਭੀਰ ਨੇ ਉਨ੍ਹਾਂ ਦੋ ਸੀਨੀਅਰ ਕ੍ਰਿਕਟਰਾਂ ਬਿਸ਼ਨ ਸਿੰਘ ਬੇਦੀ ਅਤੇ ਚੇਤਨ ਚੌਹਾਨ ਨੂੰ ਮੇਹਣਾ ਮਾਰਿਆ ਹੈ, ਜਿਨ੍ਹਾਂ ਨੇ ਨਵਦੀਪ ਸੈਣੀ ਦੀ ਦਿੱਲੀ ਵਿਚ ਰਣਜੀ ਟੀਮ ਲਈ ਚੋਣ ਦਾ ਸਿਰਫ਼ ਇਸ ਲਈ ਵਿਰੋਧ ਕੀਤਾ ਸੀ ਕਿ ਉਸ ਕੋਲ ਦਿੱਲੀ ਦਾ ਡੋਮੀਸਾਇਲ ਨਹੀਂ ਹੈ।

ਗੌਤਮ ਗੰਭੀਰ ਨੇ ਦੋਵਾਂ ਨੂੰ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਨਵਦੀਪ ਸੈਣੀ ਪਹਿਲਾਂ ਇੰਡੀਅਨ ਹੈ, ਡੋਮੀਸਾਇਲ ਦਾ ਸਰਟੀਫਿਕੇਟ ਬਾਅਦ ਵਿਚ ਆਉਂਦਾ ਹੈ।

ਨਵਦੀਪ ਸੈਣੀ ਹਰਿਆਣਾ ਦੇ ਕਰਨਾਲ ਜ਼ਿਲੇ ਤਾਰਵਾਡੀ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਦਸੰਬਰ 2017 ਵਿਚ ਬੀਬੀਸੀ ਪੰਜਾਬੀ ਲਈ ਮਨੋਜ ਢਾਕਾ ਨੇ ਉਸ ਦੇ ਪਰਿਵਾਰ ਗੱਲਬਾਤ ਕੀਤੀ ਸੀ। ਜਿਸ ਦੇ ਕੁਝ ਅੰਸ਼ ਇੱਥੇ ਛਾਪੇ ਜਾ ਰਹੇ ਹਨ।

ਪੁਣੇ ਵਿਚ ਰਣਜੀ ਟਰਾਫੀ ਸੈਮੀਫਾਈਨਲ ਵਿਚ 143.7 ਕਿਲੋਮੀਟਰ ਦੀ ਰਫ਼ਤਾਰ ਨਾਲ ਬੌਲਿੰਗ ਕਰਦਿਆਂ ਹਰਫਨਮੌਲਾ ਨਵਦੀਪ ਸੈਣੀ ਬੰਗਾਲ ਦੇ ਖਿਲਾਫ 7 ਵਿਕਟਾਂ ਝਟਕਾਉਣ ਕਾਰਨ ਚਰਚਾ ਵਿਚ ਆਇਆ ਸੀ।

ਇਹ ਵੀ ਪੜ੍ਹੋ

ਨਵਦੀਪ ਦਾ ਪਰਿਵਾਰ ਹਰਿਆਣੇ ਦੇ ਕਰਨਾਲ ਜ਼ਿਲੇ ਦੇ ਜੋ ਚੌਲ ਮਿਲਾਂ ਲਈ ਪ੍ਰਸਿੱਧ, ਤਾਰਵਾਡੀ ਇਲਾਕੇ ਵਿਚ ਰਹਿੰਦਾ ਹੈ। ਤਰਵਾੜੀ ਦਿੱਲੀ ਤੋਂ 140 ਕਿਲੋਮੀਟਰ ਦੂਰ ਹੈ। ਆਜ਼ਾਦੀ ਤੋਂ ਬਾਅਦ, ਉਸਦਾ ਪਰਿਵਾਰ ਪੰਜਾਬ ਦੇ ਰੋਪੜ ਤੋਂ ਇੱਥੇ ਆ ਵਸਿਆ ਸੀ।

ਦਿੱਲੀ ਦਾ ਹਰਿਆਣਵੀਂ ਰਣਜੀ ਖਿਡਾਰੀ

ਨਵਦੀਪ ਦਾ ਦਾਦਾ 94 ਸਾਲ ਦਾ ਹੈ, ਸੁਣਨ ਦੀ ਸਮਰੱਥਾ ਥੋੜੀ ਕਮਜ਼ੋਰ ਹੋ ਗਈ ਹੈ, ਪਰ ਅੱਖਾਂ ਠੀਕ ਹਨ। ਜਦੋਂ ਵੀ ਨਵਦੀਪ ਦਾ ਮੈਂਚ ਹੁੰਦਾ ਹੈ, ਟੀਵੀ ਦੇ ਸਾਹਮਣੇ ਬੈਠ ਕੇ ਪਰਿਵਾਰ ਨਾਲ ਸਾਰਾ ਮੈਂਚ ਦੇਖਦਾ ਹੈ।

ਮਹਿਲਾ ਅਤੇ ਬਾਲ ਭਲਾਈ ਵਿਭਾਗ ਵਿਚ 28 ਸਾਲ ਡਰਾਈਵਰ ਦੀ ਨੌਕਰੀ ਕਰਕੇ ਸੇਵਾ ਮੁਕਤ ਹੋ ਚੁੱਕੇ ਕ੍ਰਿਕਟਰ ਨਵਦੀਪ ਦੇ ਪਿਤਾ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਕਿਹਾ, 'ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਖਿਡਾਰੀ ਅਤੇ ਰਣਜੀ ਦੇ ਕਪਤਾਨ ਗੌਤਮ ਗੰਭੀਰ ਬਦੌਲਤ ਨਵਦੀਪ ਦਿੱਲੀ ਟੀਮ ਦੀ ਅਹਿਮ ਹਿੱਸਾ ਬਣਿਆ ਸੀ।

ਬਿਸ਼ਨ ਸਿੰਘ ਬੇਦੀ ਅਤੇ ਦੂਜੇ ਚੋਣਕਾਰਾਂ ਵੱਲੋਂ ਦਿੱਲੀ ਦਾ ਡੋਮੀਸਾਇਲ ਸਰਟੀਫਿਕੇਟ ਨਾ ਹੋਣ ਦੇ ਵਿਰੋਧ ਦੇ ਬਾਵਜੂਦ ਗੌਤਮ ਗੰਭੀਰ ਨੇ ਨਵਦੀਪ ਦੀ ਪ੍ਰਤਿਭਾ ਪਛਾਣੀ ਅਤੇ ਦਿੱਲੀ ਰਣਜੀ ਟੀਮ ਵਿਚ ਚੋਣ ਕਰਵਾਈ।

ਨਵਦੀਪ ਦੀ ਦਾਦੇ ਨਾਲ ਹੈ ਦੋਸਤੀ

ਨਵਦੀਪ ਘਰ ਨੂੰ ਛੱਡ ਕੇ ਆਪਣੇ ਦਾਦੇ ਦਾ ਅਸ਼ੀਰਵਾਦ ਲੈਣ ਨੂੰ ਕਦੇ ਨਹੀਂ ਭੁੱਲਦਾ, ਜਦੋਂ ਵੀ ਉਹ ਆਪਣੀ ਕ੍ਰਿਕਟ ਲੜੀ ਨੂੰ ਪੂਰਾ ਕਰਨ ਤੋਂ ਬਾਅਦ ਘਰ ਵਾਪਸ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਦਾਦਾ ਦੇ ਚਿਹਰੇ ਨੂੰ ਚੁੰਮ ਲੈਂਦੇ ਹਨ ਅਤੇ ਘੰਟਿਆਂਬੱਧੀ ਉਸ ਨਾਲ ਗੱਲ ਕਰਕੇ ਸਮਾਂ ਬਿਤਾਉਂਦਾ ਹੈ।

ਨਵਦੀਪ ਦੇ ਪਿਤਾ ਦਾ ਮੰਨਣਾ ਹੈ ਕਿ ਉਹ ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਜਵਾਨ ਹੁੰਦਿਆਂ ਹੀ ਉਸ ਨੇ ਕਿਤਾਬਾਂ ਦੇ ਨਾਲ ਨਾਲ ਗੇਂਦ ਤੇ ਬੱਲੇ ਨਾਲ ਵੀ ਪਿਆਰ ਪਾ ਲਿਆ।

ਜਦੋਂ ਜ਼ਿਆਦਾ ਕ੍ਰਿਕੇਟ ਖੇਡਣ 'ਤੇ ਮਾਂ ਤੇ ਪਿਤਾ ਝਿੜਕਦੇ ਸਨ ਤਾਂ ਉਹ ਦਾਦਾ ਦੇ ਗੋਦ ਵਿਚ ਛੁਪਾ ਜਾਂਦਾ , ਦਾਦਾ ਕਰਮ ਸਿੰਘ ਸੈਣੀ ਨੇ ਹਮੇਸ਼ਾ ਉਸਦੀ ਖੇਡ ਦੀ ਭਾਵਨਾ ਦਾ ਸਨਮਾਨ ਕੀਤਾ ਹੈ।

ਦਾਦੇ ਦੀਆਂ ਅਸੀਸਾਂ ਤੇ ਉਤਸ਼ਾਹ ਸਦਕਾ ਹੀ ਨਵਦੀਪ ਲਗਾਤਾਰ ਭਾਰਤੀ ਕ੍ਰਿਕਟ ਵਿਚ ਉਚਾਈਆਂ ਨੂੰ ਛੂਹ ਰਿਹਾ ਹੈ।

ਇਹ ਵੀ ਪੜ੍ਹੋ

ਆਜ਼ਾਦੀ ਘੁਲਾਟੀਆ ਪਰਿਵਾਰ

ਨਵਦੀਪ ਦਾ ਦਾਦਾ ਕਰਮ ਸਿੰਘ ਆਜ਼ਾਦੀ ਘੁਲਾਟੀਆ ਹੈ। ਕਰਮ ਸਿੰਘ ਸੈਣੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਵਿਚ 1942 ਵਿਚ ਸਿਪਾਹੀ ਸਨ।

ਸੁਭਾਸ਼ ਚੰਦਰ ਬੋਸ ਦੇ ਨਾਲ ਉਨ੍ਹਾਂ ਨੇ ਜਪਾਨ, ਟੋਕੀਓ, ਮਦਰਾਸ, ਹਾਂਗਕਾਂਗ, ਹੀਰੋਸ਼ਿਮਾ ਆਦਿ ਖੇਤਰਾਂ ਵਿੱਚ ਆਜ਼ਾਦੀ ਲਈ ਲੜਾਈ ਲੜੀ। ਜਦੋਂ ਅੰਗਰੇਜ਼ਾਂ ਨੇ ਆਜ਼ਾਦ ਭਾਰਤੀ ਫੌਜ ਦੇ ਸਿਪਾਹੀਆਂ ਨੂੰ ਜੇਲ੍ਹ ਡੱਕਣਾ ਸ਼ੁਰੂ ਕੀਤਾ ਤਾਂ ਕਰਮ ਸਿੰਘ 500 ਸਾਥੀਆਂ ਡਿਸਚਾਰਜ ਹੋ ਕੇ ਜਬਲਪੁਰ ਆ ਗਏ।

ਅਜ਼ਾਦ ਹਿੰਦ ਫ਼ੌਜ ਵਿੱਚ, ਕਰਮ ਸਿੰਘ ਸੈਣੀ ਨੌਕਰੀ ਪੰਜ ਸਾਲ ਅਤੇ ਇੱਕ ਮਹੀਨੇ ਲਈ ਰਹੇ। ਆਜ਼ਾਦ ਭਾਰਤ ਵਿਚ, ਉਸ ਨੂੰ ਇੰਡੀਅਨ ਆਰਮੀ ਵਿਚ ਡਰਾਈਵਰ ਦੀ ਨੌਕਰੀ ਮਿਲੀ। ਪਠਾਨਕੋਟ ਵਿਚ ਫੌਜ ਵਿਚ 33 ਸਾਲ 4 ਮਹੀਨੇ ਅਤੇ 12 ਦਿਨ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਸੇਵਾਮੁਕਤ ਹੋ ਗਏਛ। ਕਰਮ ਸਿੰਘ ਨੇ ਆਪਣੀ ਮਿਲਟਰੀ ਸੇਵਾ ਦੌਰਾਨ 1962, 1 965 ਅਤੇ 1971 ਦੀਆਂ ਲੜਾਈਆਂ ਲੜੀਆਂ।

ਚਿਕਨ-ਮਟਨ ਦਾ ਸ਼ੌਕੀਨ

ਨਵਦੀਪ ਦੀ ਮਾਂ ਤੋਂ ਜਦੋਂ ਪੁੱਤ ਦੇ ਖਾਣ ਪੀਣ ਦੇ ਸ਼ੌਕ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਨਵਦੀਪ ਖਾਣ ਪੀਣ ਦੇ ਮਾਮਲੇ ਵਿਚ ਕਦੇ ਨਖ਼ਰਾ ਨਹੀਂ ਫਿਰ ਵੀ ਨਾਨਵੈੱਜ ਵਿਚ ਚਿਕਨ-ਮਟਨ ਤੇ ਫਿਸ ਅਤੇ ਵੈੱਜ ਵਿਚ ਪਨੀਰ, ਸ਼ਿਮਲਾ ਮਿਰਚ , ਬੀਨਜ਼, ਰਾਜ ਮਾਹ ਚਾਵਲ ਅਤੇ ਮਿੱਠੇ ਵਿਚ ਖੋਏ ਦੇ ਲੱਡੂ ਪਸੰਦ ਹਨ।

ਇਹ ਵੀ ਪੜ੍ਹੋ

ਤਰਾਵੜੀ ਦੇ ਗੀਤਾ ਮੰਦਿਰ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਵਦੀਪ ਨੇ ਕਾਲਜ ਦੀ ਪੜ੍ਹਾਈ ਲਈ ਪ੍ਰਸਿੱਧ ਦਿਆਲ ਸਿੰਘ ਕਾਲਜ ਵਿਚ ਦਾਖਲਾ ਲਿਆ। ਨਵਦੀਪ ਦੇ ਬਚਪਨ ਦੇ ਦੋਸਤ ਕਰਨ ਸਿੰਘ ਉਸ ਦੀ ਆਪਣੀ ਸਫਲਤਾ ਤੋਂ ਬਹੁਤ ਖੁਸ਼ ਹੈ।

ਪਰ ਨਿਰਾਸ਼ਾ ਇਹ ਵੀ ਹੈ ਕਿ ਉਹ ਅਕਸਰ ਉਨ੍ਹਾਂ ਤੋਂ ਦੂਰ ਹੁੰਦੀ ਰਹਿੰਦਾ ਹੈ। ਕਰਣ ਸਿੰਘ ਨੇ ਕਿਹਾ ਕਿ ਨਵਦੀਪ ਦੇ ਵੱਡੇ ਭਰਾ ਮਨਦੀਪ ਅਤੇ ਦੋਸਤ ਪ੍ਰਿੰਸ ਦੇ ਨਾਲ ਉਨ੍ਹਾਂ ਦੇ ਚੌਕੜੀ ਦੇ ਕਿੱਸੇ ਤਰਾਰਾਡੀ ਦੀ ਹਰ ਗਲੀ ਵਿੱਚ ਚੰਗੇ ਮਸ਼ਹੂਰ ਹਨ।

ਖੇਡ ਕਰੀਅਰ

ਨਵਦੀਪ ਸੈਣੀ ਨੇ ਕਰਨਲ ਪ੍ਰੀਮੀਅਰ ਲੀਗ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ, ਦਿੱਲੀ ਤੋਂ ਰਣਜੀ ਖੇਡਿਆ। ਪਿਛਲੇ ਸਾਲ ਜੁਲਾਈ ਤੱਕ ਨਵਦੀਪ ਸੈਣੀ ਨੇ 18 ਮੈਚਾਂ ਵਿਚ 54 ਵਿਕਟਾਂ ਲਈਆਂ ਸਨ।

ਪਿਛਲੇ ਰਣਜੀ ਵਿਚ ਮਹਾਰਾਸ਼ਟਰ ਦੇ ਖਿਲਾਫ 80 ਦੌੜਾਂ ਦੇ ਕੇ 6 ਵਿਕਟਾਂ ਲੈਣ ਦਾ ਰਿਕਾਰਡ ਦਰਜ ਕੀਤਾ ਹੈ। ਇਸ ਸਾਲ, ਆਸਟ੍ਰੇਲੀਆ ਦੀ ਟੀਮ ਭਾਰਤ ਆਈ, ਤਦ ਉਸ ਨੇ ਤਿੰਨ ਵਿਕਟ ਲਏ।

ਹਾਲ ਹੀ ਵਿਚ, ਨਵਦੀਪ ਪੁਣੇ ਦੀ ਰਣਜੀ ਮੈਚ ਵਿਚ ਮੈਨ ਆਫ ਦਿ ਮੈਚ ਬਣਿਆ, ਇਸ ਸੀਜ਼ਨ ਵਿਚ ਸੱਤ ਮੈਚਾਂ ਵਿਚ 236 ਓਵਰਾਂ ਵਿਚ 7 ਵਿਕਟਾਂ ਲਈਆਂ। ਉਹ ਟੀਮ ਦੇ ਨਾਲ ਦੱਖਣੀ ਅਫ਼ਰੀਕਾ ਵਿੱਚ ਭਾਰਤ ਨਾਲ ਵੀ ਖੇਡਿਆ. ਜਿੱਥੇ ਉਨ੍ਹਾਂ ਦੀ ਖੇਡ ਕਾਫ਼ੀ ਪ੍ਰਸ਼ੰਸਾਯੋਗ ਸੀ

ਨਵਦੀਪ ਨੇ ਭਾਰਤ ਵੱਲੋਂ ਖੇਡਦਿਆਂ ਆਸਟ੍ਰੇਲੀਆ ਦੇ ਡੇਵਿਡ ਵਾਰਨਰ ਤੇ ਮੈਕਸ ਵੈਲ ਬਾਹਰ ਨੂੰ ਆਉਟ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)