You’re viewing a text-only version of this website that uses less data. View the main version of the website including all images and videos.
TOP 5: ਸੁਨੀਲ ਛੇਤਰੀ ਨੇ ਲਿਓਨੇਲ ਮੇਸੀ ਦੀ ਕੀਤੀ ਬਰਾਬਰੀ
ਉੱਤਰੀ ਕੋਰੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਕੋਰੀਆਈ ਦੀਪਾਂ ਲਈ ਸਥਾਈ ਸ਼ਾਂਤੀ ਕਾਇਮ ਕਰਨ ਦੇ ਫਾਰਮੂਲੇ ਅਤੇ ਪਰਮਾਣੂ ਮੁਕਤ ਰਹਿਣ ਦੇ ਮੁੱਦਿਆਂ 'ਤੇ ਗੱਲਬਾਤ ਕਰਨਗੇ।
ਮੰਗਲਵਾਰ ਨੂੰ ਹੋਣ ਵਾਲੀ ਦੋਵਾਂ ਸ਼ਾਸਕਾਂ ਦੀ ਇਸ ਇਤਿਹਾਸਕ ਮਿਲਣੀ ਬਾਰੇ ਟਰੰਪ ਦਾ ਕਹਿਣਾ ਹੈ ਕਿ ਉਹ ਸਿਖ਼ਰ ਸੰਮੇਲਨ ਲਈ ਉਤਸ਼ਾਹਿਤ ਹਨ।
ਕੁਆਂਟਿਕੋ ਵਿਵਾਦ 'ਤੇ ਪ੍ਰਿਅੰਕਾ ਚੋਪੜਾ ਨੇ ਮੰਗੀ ਮਾਫੀ
ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਅਮਰੀਕੀ ਟੀਵੀ ਸ਼ੋਅ ਕੁਆਂਟਿਕੋ ਤੋਂ ਪੈਦਾ ਹੋਏ ਵਿਵਾਦ ਲਈ ਮੁਆਫ਼ੀ ਮੰਗੀ ਹੈ।
ਸ਼ੋਅ ਵਿੱਚ ਦਿਖਾਇਆ ਗਿਆ ਸੀ ਕਿ ਇੱਕ ਹਿੰਦੂ ਰਾਸ਼ਟਰਵਾਦੀ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ।
ਵਿਵਾਦ ਤੋਂ ਬਾਅਦ ਹੁਣ ਪ੍ਰਿਅੰਕਾ ਚੋਪੜਾ ਨੇ ਟਵਿੱਟਰ 'ਤੇ ਜਾਰੀ ਬਿਆਨ ਵਿੱਚ ਕਿਹਾ, "ਮੈਨੂੰ ਅਫਸੋਸ ਹੈ ਕਿ ਕੁਆਂਟਿਕੋ ਦੀ ਇੱਕ ਕੜੀ ਕਾਰਨ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਜਿਹਾ ਕੁਝ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਅਤੇ ਮੈਂ ਇਸ ਬਾਰੇ ਮਾਫ਼ੀ ਮੰਗਦੀ ਹਾਂ। ਮੈਨੂੰ ਭਾਰਤੀ ਹੋਣ 'ਤੇ ਮਾਣ ਹੈ ਅਤੇ ਇਹ ਨਹੀਂ ਬਦਲੇਗਾ।"
ABC ਵੱਲੋਂ ਵੀ ਇੱਕ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਗਈ ਹੈ। ਬਿਆਨ ਵਿੱਚ ਪ੍ਰਿਅੰਕਾ ਚੋਪੜਾ ਦਾ ਬਚਾਅ ਕਰਦੇ ਹੋਏ ਏਬੀਸੀ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਸ਼ੋਅ ਦੀ ਕਹਾਣੀ ਲਿਖੀ ਹੈ, ਨਾ ਹੀ ਸ਼ੋਅ ਨੂੰ ਡਾਇਰੈਕਟ ਕੀਤਾ ਹੈ ਅਤੇ ਨਾ ਹੀ ਕਹਾਣੀ ਦੇ ਪਲਾਟ ਬਾਰੇ ਉਨ੍ਹਾਂ ਦੀ ਕੋਈ ਭੂਮਿਕਾ ਹੈ।
ਬ੍ਰਿਟੇਨ ਵਿੱਚ ਸ਼ਰਨ ਲੈਣ ਦੀ ਫ਼ਿਰਾਕ ਵਿੱਚ ਨੀਰਵ ਮੋਦੀ
ਬ੍ਰਿਟੇਨ ਦੀ ਪ੍ਰਸਿੱਧ ਅਖ਼ਬਾਰ 'ਫਾਈਨੈਂਸ਼ੀਅਲ ਟਾਈਮ' ਮੁਤਾਬਕ ਭਾਰਤ ਅਤੇ ਬ੍ਰਿਟੇਨ ਦੇ ਅਧਿਕਾਰੀਆਂ ਨੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁੱਖ ਮੁਲਜ਼ਮ ਹੀਰਾ ਵਪਾਰੀ ਨੀਰਵ ਮੋਦੀ ਦੇ ਬ੍ਰਿਟੇਨ ਵਿੱਚ ਹੋਣ ਦੀ ਪੁਸ਼ਟੀ ਕੀਤੀ ਹੈ।
ਇਸ ਤੋਂ ਇਲਾਵਾ ਅਖ਼ਬਾਰ ਦਾ ਨੇ ਦਾਅਵਾ ਕੀਤਾ ਹੈ ਕਿ ਨੀਰਵ ਮੋਦੀ ਬ੍ਰਿਟੇਨ ਵਿੱਚ ਸਿਆਸੀ ਸ਼ਰਨ ਮੰਗੀ ਹੈ।
ਸੁਨੀਲ ਛੇਤਰੀ ਨੇ ਲਿਓਨੇਲ ਮੇਸੀ ਦੀ ਕੀਤੀ ਬਰਾਬਰੀ
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਖਿਡਾਰੀ ਸੁਨੀਲ ਛੇਤਰੀ ਨੇ ਐਤਾਵਰ ਨੂੰ ਖੇਡੇ ਇੰਟਰਕੌਂਟੀਲੈਟਲ ਕੱਪ ਜੇ ਫਾਈਨਲ 'ਚ ਕੀਨੀਆ ਦੇ ਖ਼ਿਲਾਫ਼ ਦੋ ਗੋਲ ਕਰਕੇ ਅਰਜ਼ੇਟੀਨਾ ਦੇ ਦਿੱਗ਼ਜ਼ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਦੇ 64 ਗੋਲਾਂ ਦੀ ਬਰਾਬਰੀ ਕਰ ਲਈ ਹੈ।
ਖਿਤਾਬੀ ਮੁਕਾਬਲੇ ਵਿੱਚ ਦੋਵੇਂ ਗੋਲ ਪਹਿਲੇ ਹਾਫ ਦੌਰਾਨ ਹੀ ਹੋਏ ਅਤੇ ਇਸ ਤਰ੍ਹਾਂ ਭਾਰਤ ਨੇ ਕੀਨੀਆ ਨੂੰ 2-0 ਨਾਲ ਹਰਾ ਕੇ ਇੰਟਰਕੌਂਟੀਲੈਟਲ ਫੁੱਟਬਾਲ ਕੱਪ ਜਿੱਤ ਲਿਆ
ਰਫਾਇਲ ਨਡਾਲ ਨੇ ਜਿੱਤਿਆ ਫ੍ਰੈਂਚ ਓਪਨ ਦਾ 11ਵਾਂ ਖਿਤਾਬ
ਦੁਨੀਆ ਦੇ ਪਹਿਲੇ ਦਰਜੇ ਦੇ ਟੈਨਿਸ ਖਿ਼ਡਾਰੀ ਰਫਾਈਲ ਨਡਾਲ ਨੇ ਆਸਟ੍ਰੀਆ ਦੇ ਡੋਮਿਨਿਕ ਥਿਐਮ ਨੂੰ ਲਗਾਤਾਰ ਸੈਟਾਂ ਵਿੱਚ 6-4, 6-3, 6-2 ਨਾਲ ਹਰਾ ਕੇ 11ਵੀਂ ਵਾਰ ਫ੍ਰੈਂਚ ਓਪਨ ਦਾ ਜਿੱਤਿਆ ਹੈ।
32 ਸਾਲਾਂ ਸਪੇਨ ਦੇ ਨਡਾਲ ਨੇ ਇਹ 17ਵਾਂ ਗ੍ਰੈਂਡ ਸਲੈਮ ਜਿੱਤਿਆ ਹੈ।
ਨਡਾਲ ਨੂੰ ਪਹਿਲੇ ਸੈਂਟ ਵਿੱਚ ਕੁਝ ਸੰਘਰਸ਼ ਕਰਨਾ ਪਿਆ ਪਰ ਉਹ 6-4 ਨਾਲ ਜਿੱਤ ਦਰਜ ਕਰਨ ਵਿੱਚ ਸਫਲ ਰਹੇ।
ਨਡਾਲ ਨੂੰ ਲਾਲ ਬਜਰੀ ਦਾ ਬਾਦਸ਼ਾਹ ਦਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 2005 ਵਿੱਚ ਪੈਰਿਸ ਦੀ ਲਾਲ ਬਜਰੀ 'ਤੇ ਆਪਣਾ ਮੁਕਾਬਲਾ ਖੇਡਣ ਤੋਂ ਬਾਅਦ 87 ਮੈਚਾਂ ਵਿੱਚ ਕੇਵਲ ਦੋ ਵਾਰ ਹੀ ਹਾਰ ਦਾ ਸਾਹਮਣਾ ਕੀਤਾ ਹੈ।