ਤਸਵੀਰਾਂ: ਕਰਨਾਟਕ 'ਚ ਭਾਜਪਾ ਦਾ ਜਸ਼ਨ

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਵਿੱਚ ਭਾਜਪਾ ਕਾਂਗਰਸ ਤੋਂ ਕਰੀਬ 40 ਸੀਟਾਂ ਨਾਲ ਅੱਗੇ ਹੈ।
ਜਿੱਤ ਵੱਲ ਵਧਦੇ ਦੇਖ ਭਾਜਪਾ ਆਗੂਆਂ ਨੇ ਜਸ਼ਨ ਮਨਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਕਰਨਾਟਕ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਵਰਕਰਾਂ ਵੱਲੋਂ ਪਟਾਕੇ ਚਲਾਏ ਜਾ ਰਹੇ ਹਨ।


ਜਿੱਤ ਦੀ ਖੁਸ਼ੀ ਮਨਾਉਣ ਲਈ ਭਾਜਪਾ ਵਰਕਰ ਮੋਦੀ ਦੇ ਮੁਖੌਟੇ ਪਾ ਕੇ ਨੱਚਦੇ ਹੋਏ।

ਕਰਨਾਟਕ 'ਚ ਭਾਜਪਾ ਦਫ਼ਤਰ ਬਾਹਰ ਲੋਕਾਂ ਦਾ ਇਕੱਠ ਸ਼ੁਰੂ ਹੋ ਗਿਆ ਹੈ।








