ਸ਼੍ਰੀਦੇਵੀ ਦੀ ਮੌਤ 'ਡੁੱਬਣ ਕਾਰਨ' ਹੋਈ

ਸ਼੍ਰੀਦੇਵੀ

ਤਸਵੀਰ ਸਰੋਤ, Getty Images

ਸ਼੍ਰੀਦੇਵੀ ਦੀ ਮੌਤ ਬਾਥਟੱਬ ਵਿੱਚ ਡੁੱਬਣ ਕਾਰਨ ਹੋਈ ਹੈ। ਇਸ ਬਾਰੇ ਪੁਸ਼ਟੀ ਦੁਬਈ ਪੁਲਿਸ ਵੱਲੋਂ ਜਾਰੀ ਫੌਰੈਂਸਿਕ ਰਿਪੋਰਟ ਵਿੱਚ ਕੀਤੀ ਗਈ ਹੈ।

ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਸ਼ਨੀਵਾਰ ਰਾਤ ਨੂੰ ਆਈ ਸੀ। ਉਹ ਦੁਬਈ ਵਿੱਚ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੀ ਸੀ।

ਦੁਬਈ ਸਰਕਾਰ ਦੇ ਮੀਡੀਆ ਅਦਾਰੇ ਵੱਲੋਂ ਕਿਹਾ ਗਿਆ ਹੈ ਕਿ ਮ੍ਰਿਤਕ ਦੇਹ ਦਾ ਪੋਸਟਮੋਰਟਮ ਹੋ ਗਿਆ ਹੈ ਅਤੇ ਮੌਤ ਦੇ ਕਾਰਨ ਬਾਰੇ ਪਤਾ ਲਗਾ ਲਿਆ ਗਿਆ ਹੈ।

ਸ਼੍ਰੀਦੇਵੀ

ਤਸਵੀਰ ਸਰੋਤ, Sridevi/instagram

ਦੁਬਈ ਮੀਡੀਆ ਆਫਿਸ ਅਨੁਸਾਰ ਬੇਹੋਸ਼ੀ ਦੀ ਹਾਲਤ ਵਿੱਚ ਬਾਥਟੱਬ ਵਿੱਚ ਡਿੱਗਣ ਕਰਕੇ ਸ਼੍ਰੀਦੇਵੀ ਦੀ ਮੌਤ ਹੋਈ ਸੀ।

ਉਨ੍ਹਾਂ ਅਨੁਸਾਰ ਦੁਬਈ ਪੁਲਿਸ ਨੇ ਕੇਸ ਨੂੰ ਦੁਬਈ ਪਬਲਿਕ ਪ੍ਰੋਸੀਕਿਊਸ਼ਨ ਨੰ ਭੇਜ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਸਾਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਸ ਰਿਪੋਰਟ ਕਾਰਨ ਹੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਦੇਰੀ ਹੋ ਰਹੀ ਹੈ। ਪਹਿਲਾਂ ਉਮੀਦ ਜਤਾਈ ਜਾ ਰਹੀ ਸੀ ਕਿ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਭਾਰਤ ਪਹੁੰਚੇਗੀ।

ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਸ਼੍ਰੀਦੇਵੀ ਦੀ ਮੌਤ ਕਾਰਡੀਅਕ ਅਰੈਸਟ ਕਾਰਨ ਹੋਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)