You’re viewing a text-only version of this website that uses less data. View the main version of the website including all images and videos.
ਕੈਪਟਨ ਵਲੋਂ ਬਾਦਲਾਂ ਸਣੇ ਪੰਜਾਬ ਦੇ ਸਿਆਸੀ ਆਗੂਆਂ ਦੀ ਗੈਰ-ਕਾਨੂੰਨੀ ਟਰਾਂਸਪੋਰਟ ਠੱਪ ਕਰਨ ਦੀ ਤਿਆਰੀ
ਇੰਡੀਅਨ ਐਕਸਪ੍ਰੈੱਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਹੈ।
ਖ਼ਬਰ ਮੁਤਾਬਕ ਪੁਲਿਸ ਮੁੱਖ ਮੰਤਰੀ ਦੇ ਘਰ ਉਸ ਮੀਟਿੰਗ ਦੀ ਸੀਸੀਟੀਵੀ ਵੀਡੀਓ ਦੀ ਭਾਲ 'ਚ ਗਈ ਜਦੋਂ ਕਥਿਤ ਤੌਰ ' ਤੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਵੱਲੋਂ ਮੁੱਖ ਸਕੱਤਰ ਨੂੰ ਕੁੱਟਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਇਹ ਤਲਾਸ਼ੀ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਕੀਤੀ ਗਈ ਹੈ।
ਦੋਵਾਂ ਵਿਧਾਇਕਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਅਤੇ ਹੁਣ ਉਹ ਨਿਆਂਇਕ ਹਿਰਾਸਤ 'ਚ ਹਨ।
ਦਿ ਟ੍ਰਿਬਿਊਨ ਦੀ ਇੱਕ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਮੀਟਿੰਗ 'ਚ ਗੈਰ-ਹਾਜ਼ਰੀ ਕਰ ਕੇ ਵਿਰੋਧੀ ਧਿਰ ਦੇ ਤਿੰਨ ਦਲਿਤ ਐੱਮਐੱਲਏ ਅਤੇ ਕਾਂਗਰਸ ਐੱਮਪੀ ਸ਼ਮਸ਼ੇਰ ਸਿੰਘ ਦੂਲੋ ਬਿਨਾਂ ਮੀਟਿੰਗ ਦੇ ਹੀ ਚਲੇ ਗਏ।
ਇਹ ਇੱਕ ਸੂਬਾ ਪੱਧਰੀ ਮੀਟਿੰਗ ਸੀ ਜੋ ਕਿ ਸੂਬੇ ਵਿੱਚ ਦਲਿਤਾਂ ਭਲਾਈ ਕਾਰਜਾਂ ਦੇ ਲੇਖੇ-ਜੋਖੇ ਦੇ ਸੰਬੰਧ ਵਿੱਚ ਰੱਖੀ ਗਈ ਸੀ।
ਇਸ ਘਟਨਾ ਤੋਂ ਬਾਅਦ ਕਾਂਗਰਸ ਐੱਮਪੀ ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਦਲਿਤ ਮੁੱਦਿਆਂ 'ਤੇ ਗੰਭੀਰ ਨਹੀਂ ਹਨ।
ਦੂਲੋ ਮੁਤਾਬਕ ਇਹ ਮੀਟਿੰਗ ਛੇ ਮਹੀਨੇ 'ਚ ਇੱਕ ਵਾਰੀ ਹੋਣੀ ਜ਼ਰੂਰੀ ਹੈ।
ਟਾਈਮਜ਼ ਆਫ਼ ਇੰਡੀਆ ਦੀ ਇੱਕ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਜੱਜਾਂ ਦੀ ਨਿਯੁਕਤੀ 'ਚ ਦੇਰੀ 'ਤੇ ਇਤਰਾਜ਼ ਕਰਦੇ ਹੋਏ ਕਿਹਾ ਹੈ ਜੱਜਾਂ ਦੀ ਨਿਯੁਕਤੀ ਦੇ ਕੰਮ ਨੂੰ ਢਿੱਲਾ ਕਰਨਾ ਕਾਰਜਕਾਰੀ ਦਾ ਰੁਝਾਨ ਬਣ ਗਿਆ ਹੈ।
ਸੁਪਰੀਮ ਕੋਰਟ ਨੇ ਕਿਹਾ ਹੈ ਜੱਜਾਂ ਦੀ ਨਿਯੁਕਤੀ 'ਚ ਦੇਰੀ ਨੈਸ਼ਨਲ ਜੁਡੀਸ਼ੀਅਲ ਐਪੋਇੰਟਮੈਂਟ ਕਮਿਸ਼ਨ ਐਕਟ ਦੇ ਅੱਧ ਵਿਚਕਾਰ ਰੁਕ ਜਾਣ ਤੋਂ ਬਾਅਦ ਹੋ ਰਹੀ ਹੈ।
ਸੁਪਰੀਮ ਕੋਰਟ ਨੇ ਜੱਜਾਂ ਦੀ ਨਿਯੁਕਤੀ ਲਈ ਇੱਕ ਸਮਾਂ-ਸੀਮਾ ਤੈਅ ਕਾਰਨ ਨੂੰ ਵੀ ਕਿਹਾ ਹੈ।
ਦੈਨਿਕ ਭਾਸਕਰ ਦੀ ਇੱਕ ਖ਼ਬਰ ਮੁਤਾਬਕ ਪਬਲਿਕ ਟਰਾਂਸਪੋਰਟ ਵਿੱਚੋਂ ਸਿਆਸੀ ਆਗੂਆਂ ਦੀ ਅਜਾਰੇਦਾਰੀ ਖ਼ਤਮ ਕਰਨ ਲਈ ਪੰਜਾਬ ਸਰਕਾਰ ਨੇ 100 ਤੋਂ ਵੱਧ ਟਰਾਂਸਪੋਰਟ ਕੰਪਨੀਆਂ ਦੇ 7531 ਰੂਟ ਪਰਮਿਟ ਰੱਦ ਕਰਨ ਜਾ ਰਹੀ ਹੈ।
ਇਸ ਫ਼ੈਸਲੇ ਨਾਲ ਕਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਦੇ ਕਰੀਬੀ ਗੁਰਦੀਪ ਸਿੰਘ ਦੀ ਜੁਝਾਰ ਬੱਸ ਸਰਵਿਸ, ਹਰਦੀਪ ਡਿੰਪੀ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਕਾਂਗਰਸ ਦੇ ਜਸਬੀਰ ਡਿੰਪਾ, ਅਵਤਾਰੀ ਹੈਨਰੀ ਤੋਂ ਇਲਾਵਾ ਲਿਬੜਾ ਤੇ ਨਿਉਂ ਫਤਿਹਗੜ੍ਹ ਬੱਸ ਸਰਵਿਸ ਦੀਆਂ ਕਾਫ਼ੀ ਬੱਸਾਂ ਬੰਦ ਹੋ ਜਾਣਗੀਆਂ।
ਖ਼ਬਰ ਮੁਤਾਬਕ ਅਜਿਹੀਆਂ ਬੱਸਾਂ ਦੀਆਂ ਲਿਸਟਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਟਰਾਂਸਪੋਰਟ ਸਕੀਮ ਦੇ ਤਹਿਤ ਮਿੰਨੀ ਬੱਸਾਂ ਅਤੇ ਐੱਚਵੀਏਸੀ ਅਤੇ ਏਸੀ ਇੰਟੈਗ੍ਰਲ ਕੋਚ ਅੰਤਰ ਰਾਜੀ ਰੂਟਾਂ 'ਤੇ 15 ਕਿੱਲੋਮੀਟਰ ਦੀ ਦੂਰੀ ਤੈਅ ਕਰਦੀਆਂ ਹਨ।