ਜਦੋਂ ਗਾਂਧੀ ਨੇ ਕਿਹਾ ਸੀ, ‘ਮੈਂ ਆਪਣੇ ਲਈ ਅਛੂਤ ਹੋਣਾ ਚੁਣਿਆ ਹੈ’

ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਲਿਤ ਮੰਨਦੇ ਸੀ ਕਿ ਗੈਰ-ਦਲਿਤ ਗਾਂਧੀ ਨੂੰ ਸਾਡੇ ਬਾਰੇ ਕੁਝ ਕਹਿਣ-ਕਰਨ ਦਾ ਅਧਿਕਾਰ ਹੀ ਕਿਵੇਂ ਹੈ
    • ਲੇਖਕ, ਕੁਮਾਰ ਪ੍ਰਸ਼ਾਂਤ
    • ਰੋਲ, ਗਾਂਧੀਵਾਦੀ ਵਿਚਾਰਧਾਰਕ, ਬੀਬੀਸੀ ਹਿੰਦੀ ਦੇ ਲਈ

ਜਿਸ ਤਰ੍ਹਾਂ ਦੀ ਕੋਸ਼ਿਸ਼ ਅੱਜ ਕੀਤੀ ਜਾ ਰਹੀ ਹੈ, ਉਸ ਤਰ੍ਹਾਂ ਦੀ ਕੋਸ਼ਿਸ਼ ਪਹਿਲਾਂ ਵੀ ਹੁੰਦੀ ਰਹੀ ਹੈ ਕਿ ਗਾਂਧੀ ਨੂੰ ਕਿਸੇ ਇੱਕ ਦਾਇਰੇ ਵਿੱਚ, ਕਿਸੇ ਇੱਕ ਪਛਾਣ ਵਿੱਚ ਬੰਨ੍ਹ ਕੇ ਉਸਦੇ ਉਸ ਜਾਦੂਈ ਅਸਰ ਦਾ ਬਦਲ ਕੱਢਿਆ ਜਾਵੇ ਜੋ ਉਸ ਵੇਲੇ ਸਮਾਜ ਦੇ ਸਿਰ ਚੜ੍ਹ ਕੇ ਬੋਲਦਾ ਸੀ ਅਤੇ ਅੱਜ ਕਿਸੇ ਡੂੰਘੇ ਸਮਾਜ ਦੇ ਮਨ ਵਿੱਚ ਵਸਦਾ ਹੈ।

ਇਸ ਕੋਸ਼ਿਸ਼ ਵਿੱਚ ਉਹ ਸਭ ਇਕੱਠੇ ਹੋ ਗਏ ਸੀ ਜੋ ਉਂਝ ਕਿਸੇ ਵੀ ਗੱਲ ਵਿੱਚ ਇੱਕ-ਦੂਜੇ ਦੇ ਨਾਲ ਨਹੀਂ ਸਨ।

ਸਨਾਤਨੀ ਹਿੰਦੂ ਅਤੇ ਪੱਕੇ ਮੁਸਲਮਾਨ ਦੋਵੇਂ ਇਸ ਮਸਲੇ 'ਤੇ ਇੱਕ ਸਨ ਕਿ ਗਾਂਧੀ ਨੂੰ ਉਨ੍ਹਾਂ ਦੇ ਧਾਰਮਿਕ ਮਸਲਿਆਂ ਉੱਤੇ ਕੁਝ ਵੀ ਕਹਿਣ ਦਾ ਅਧਿਕਾਰ ਨਹੀਂ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗਾਂਧੀ 'ਖਰੇ ਅਛੂਤ' ਸਨ

ਦਲਿਤ ਮੰਨਦੇ ਸੀ ਕਿ ਗੈਰ-ਦਲਿਤ ਗਾਂਧੀ ਨੂੰ ਸਾਡੇ ਬਾਰੇ ਕੁਝ ਕਹਿਣ-ਕਰਨ ਦਾ ਅਧਿਕਾਰ ਹੀ ਕਿਵੇਂ ਹੈ? ਈਸਾਈ ਵੀ ਧਰਮ ਪਰਿਵਰਤਨ ਦੇ ਸਵਾਲ 'ਤੇ ਖੁੱਲ੍ਹ ਕੇ ਗਾਂਧੀ ਦੇ ਖਿਲਾਫ਼ ਸਨ।

ਬਾਬਾ ਸਾਹਿਬ ਅੰਬੇਦਕਰ ਨੇ ਤਾਂ ਆਖ਼ਰੀ ਤੀਰ ਹੀ ਚਲਾਇਆ ਸੀ ਅਤੇ ਗਾਂਧੀ ਨੂੰ ਇਸ ਲਈ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ ਕਿ ਤੁਸੀਂ ਭੰਗੀ ਹੋ ਨਹੀਂ ਤਾਂ ਸਾਡੀ ਗੱਲ ਕਿਵੇਂ ਕਰ ਸਕਦੇ ਹੋ।

ਜਵਾਬ ਵਿੱਚ ਗਾਂਧੀ ਨੇ ਕਿਹਾ ਕਿ ਇਸ 'ਤੇ ਮੇਰਾ ਕੋਈ ਵਸ ਨਹੀਂ ਹੈ ਪਰ ਜੇਕਰ ਭੰਗੀਆਂ ਲਈ ਕੰਮ ਕਰਨ ਦਾ ਸਿਰਫ਼ ਇੱਕ ਆਧਾਰ ਇਹੀ ਹੈ ਕਿ ਕੋਈ ਜਨਮ ਤੋਂ ਭੰਗੀ ਹੈ ਜਾਂ ਨਹੀਂ, ਤਾਂ ਮੈਂ ਚਾਹਾਂਗਾ ਕਿ ਮੇਰਾ ਅਗਲਾ ਜਨਮ ਭੰਗੀ ਦੇ ਘਰ ਹੋਵੇ।

ਅੰਬੇਦਕਰ ਹੈਰਾਨ ਰਹਿ ਗਏ। ਇਸ ਤੋਂ ਪਹਿਲਾਂ ਵੀ ਅੰਬੇਦਕਰ ਨੇ ਉਸ ਸਮੇਂ ਚੁੱਪੀ ਧਾਰ ਲਈ ਸੀ ਜਦੋਂ ਖ਼ੁਦ ਦੇ ਅਛੂਤ ਹੋਣ ਦਾ ਦਾਅਵਾ ਕਰਕੇ, ਉਸਦੀ ਸਿਆਸੀ ਫ਼ਸਲ ਤੇਜ਼ੀ ਨਾਲ ਕੱਟਣ ਦੀ ਕੋਸ਼ਿਸ਼ ਤੇਜ਼ ਚੱਲ ਰਹੀ ਸੀ।

ਉਸ ਵੇਲੇ ਗਾਂਧੀ ਨੇ ਕਿਹਾ ਸੀ, ''ਮੈਂ ਤੁਹਾਡੇ ਸਭ ਤੋਂ ਵੱਧ ਪੱਕਾ ਅਤੇ ਖਰਾ ਅਛੂਤ ਹਾਂ, ਕਿਉਂਕਿ ਤੁਸੀਂ ਪੈਦਾਇਸ਼ੀ ਅਛੂਤ ਹੋ, ਮੈਂ ਆਪਣੇ ਲਈ ਅਛੂਤ ਹੋਣਾ ਚੁਣਿਆ ਹੈ।''

ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਂਧੀ ਨੇ ਜਦੋਂ ਕਿਹਾ ਉਹ 'ਰਾਮਰਾਜ' ਲਿਆਉਣਾ ਚਾਹੁੰਦੇ ਹਨ ਤਾਂ ਹਿੰਦੂਵਾਦ ਵਾਲਿਆਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ

ਗਾਂਧੀ ਅਤੇ ਹਿੰਦੂਵਾਦ ਦਾ ਸਮਰਥਨ

ਗਾਂਧੀ ਨੇ ਜਦੋਂ ਕਿਹਾ ਉਹ 'ਰਾਮਰਾਜ' ਲਿਆਉਣਾ ਚਾਹੁੰਦੇ ਹਨ ਤਾਂ ਹਿੰਦੂਵਾਦ ਵਾਲਿਆਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ-ਹੁਣ ਆਇਆ ਊਠ ਪਹਾੜ ਦੇ ਹੇਠ।

ਉਸੇ ਸਾਹ ਵਿੱਚ ਗਾਂਧੀ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦਾ ਰਾਮ ਉਹ ਨਹੀਂ ਹੈ ਜੋ ਰਾਜਾ ਦਸ਼ਰਥ ਦਾ ਮੁੰਡਾ ਹੈ!

ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਇੱਕ ਆਦਰਸ਼ ਰਾਜ ਦੀ ਕਲਪਨਾ ਸਾਮਰਾਜ ਦੇ ਨਾਂ ਤੋਂ ਬੈਠੀ ਹੈ ਅਤੇ ਉਹ ਉਸ ਕਲਪਨਾ ਨੂੰ ਛੂਹਣਾ ਚਾਹੁੰਦੇ ਹਨ।

ਇਸ ਲਈ ਗਾਂਧੀ ਨੇ ਕਿਹਾ ਕਿ ਉਹ ਸਨਾਤਨੀ ਹਿੰਦੂ ਹੈ ਪਰ ਹਿੰਦੂ ਹੋਣ ਦੀ ਜੋ ਕਸੌਟੀ ਉਨ੍ਹਾਂ ਨੇ ਬਣਾਈ, ਉਹ ਅਜਿਹੀ ਹੀ ਸੀ ਕਿ ਕੋਈ ਕੱਟੜ ਹਿੰਦੂ ਉਸ ਤੱਕ ਫਟਕਣ ਦੀ ਹਿੰਮਤ ਨਹੀਂ ਜੁਟਾ ਸਕਿਆ।

ਇਹ ਵੀ ਪੜ੍ਹੋ-

ਜਾਤੀ ਪ੍ਰਥਾ ਦਾ ਮਸਲਾ

ਸੱਚਾ ਹਿੰਦੂ ਕੌਣ ਹੈ-ਗਾਂਧੀ ਨੇ ਸੰਤ ਕਵੀ ਮਹਿਤਾ ਦਾ ਭਜਨ ਸਾਹਮਣੇ ਕਰ ਦਿੱਤਾ,''ਵੈਸ਼ਣਵ ਜਨ ਤੋ ਤੇਣੇ ਕਹੀਏ ਜੇ ਪੀੜ ਪਰਾਈ ਜਾਣੇ ਰੇ!'' ਅਤੇ ਫਿਰ ਇਹ ਸ਼ਰਤ ਵੀ ਲਗਾ ਦਿੱਤੀ -''ਪਰ ਦੁਖੇ ਉਪਕਾਰ ਕਰੇ ਤੋਏ/ ਮਨ ਅਭਿਮਾਨ ਨਾ ਆਉਣੀ ਰੇ!'' ਫਿਰ ਕੌਣ ਹਿੰਦੂਵਾਦ ਵਾਲਾ ਆਉਂਦਾ ਗਾਂਧੀ ਦੇ ਕੋਲ!

ਵੇਦਾਂਤੀਆਂ ਨੇ ਮੁੜ ਗਾਂਧੀ ਨੂੰ ਗਾਂਧੀ ਤੋਂ ਹੀ ਮਾਤ ਦੇਣ ਦੀ ਕੋਸ਼ਿਸ਼ ਕੀਤੀ, ''ਤੁਹਾਡਾ ਦਾਅਵਾ ਸਨਾਤਨੀ ਹਿੰਦੂ ਹੋਣ ਦਾ ਹੈ ਤਾਂ ਤੁਸੀਂ ਵੇਦਾਂ ਨੂੰ ਮੰਨਦੇ ਹੀ ਹੋਵੇਗੇ ਅਤੇ ਵੇਦਾਂ ਨੇ ਜਾਤੀ ਪ੍ਰਥਾ ਦਾ ਸਮਰਥਨ ਕੀਤਾ ਹੈ।''

ਗਾਂਧੀ ਨੇ ਦੋ ਟੁੱਕ ਜਵਾਬ ਦਿੱਤਾ, ''ਵੇਦਾਂ ਦੇ ਆਪਣੇ ਅਧਿਐਨ ਦੇ ਆਧਾਰ 'ਤੇ ਮੈਂ ਮੰਨਦਾ ਹਾਂ ਕਿ ਉਨ੍ਹਾਂ ਵਿੱਚ ਜਾਤੀ ਪ੍ਰਥਾ ਦਾ ਸਮਰਥਨ ਕੀਤਾ ਗਿਆ ਹੈ ਪਰ ਜੇਕਰ ਕੋਈ ਮੈਨੂੰ ਇਹ ਵਿਖਾ ਦੇਵੇ ਕਿ ਜਾਤੀ ਪ੍ਰਥਾ ਨੂੰ ਵੇਦਾਂ ਦਾ ਸਮਰਥਨ ਹੈ ਤਾਂ ਮੈਂ ਉਨ੍ਹਾਂ ਵੇਦਾਂ ਨੂੰ ਮੰਨਣ ਤੋਂ ਇਨਕਾਰ ਕਰਦਾ ਹਾਂ।''

ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

'ਮੈਂ ਕਿਸੇ ਧਰਮਵਿਸ਼ੇਸ਼ ਦਾ ਨੁਮਾਇੰਦਾ ਨਹੀਂ’

ਹਿੰਦੂਆਂ-ਮੁਸਲਮਾਨਾਂ ਦੇ ਵਿਚਾਲੇ ਵਧਦੀ ਸਿਆਸਤ ਨੂੰ ਦੂਰ ਕਰਨ ਦੀ ਕੋਸ਼ਿਸ਼ ਵਾਲੇ ਜਿਨਾਹ-ਗਾਂਧੀ ਮੁੰਬਈ ਗੱਲਬਾਤ ਟੁੱਟਦੇ ਹੀ ਜਿਨਾਹ ਨੇ ਕਿਹਾ, ''ਜਿਵੇਂ ਮੈਂ ਮੁਸਲਮਾਨਾਂ ਦਾ ਨੁਮਾਇੰਦਾ ਬਣ ਕੇ ਤੁਹਾਡੇ ਨਾਲ ਗੱਲ ਕਰਦਾ ਹਾਂ, ਉਂਝ ਹੀ ਤੁਸੀਂ ਹਿੰਦੂਆਂ ਦੇ ਨੁਮਾਇੰਦੇ ਬਣ ਕੇ ਮੇਰੇ ਨਾਲ ਗੱਲ ਕਰੋਗੇ, ਤਾਂ ਅਸੀਂ ਸਾਰਾ ਮਸਲਾ ਹੱਲ ਕਰ ਲਵਾਂਗੇ। ਪਰ ਦਿੱਕਤ ਇਹ ਹੈ ਮਿਸਟਰ ਗਾਂਧੀ ਕਿ ਤੁਸੀਂ ਹਿੰਦੂ-ਮੁਸਲਮਾਨ ਦੋਵਾਂ ਦੇ ਨੁਮਾਇੰਦੇ ਬਣ ਕੇ ਮੇਰੇ ਨਾਲ ਗੱਲ ਕਰਦੇ ਹੋ ਜੋ ਮੈਨੂੰ ਕਬੂਲ ਨਹੀਂ ਹੈ।''

ਗਾਂਧੀ ਨੇ ਕਿਹਾ, ''ਇਹ ਤਾਂ ਮੇਰੀ ਆਤਮਾ ਦੇ ਵਿਰੁੱਧ ਹੋਵੇਗਾ ਕਿ ਮੈਂ ਕਿਸੇ ਧਰਮ ਵਿਸ਼ੇਸ਼ ਜਾਂ ਸੰਪਰਦਾਇ ਵਿਸ਼ੇਸ਼ ਦਾ ਨੁਮਾਇੰਦਾ ਬਣ ਕੇ ਸੌਦਾ ਕਰਾਂ। ਇਸ ਭੂਮਿਕਾ ਵਿੱਚ ਮੈਂ ਕਿਸੇ ਗੱਲਬਾਤ ਲਈ ਤਿਆਰ ਨਹੀਂ ਹਾਂ।''

ਗਾਂਧੀ ਜਦੋਂ ਉੱਥੋਂ ਵਾਪਿਸ ਆਏ ਤਾਂ ਉਨ੍ਹਾਂ ਨੇ ਮੁੜ ਕਦੇ ਜਿਨਾਹ ਨਾਲ ਗੱਲ ਨਹੀਂ ਕੀਤੀ।

ਪੁਣੇ ਸਮਝੌਤੇ ਤੋਂ ਬਾਅਦ ਆਪੋ-ਆਪਣੀ ਸਿਆਸੀ ਗੋਟੀਆਂ ਲਾਲ ਕਰਨ ਦਾ ਹਿਸਾਬ ਲਗਾ ਕੇ ਜਦੋਂ ਕਰਾਰ ਕਰਨ ਵਾਲੇ ਸਾਰੇ ਕਰਾਰ ਤੋੜ ਕੇ ਵੱਖਰੇ ਹੋ ਗਏ ਤਾਂ ਇਕੱਲੇ ਗਾਂਧੀ ਹੀ ਸੀ ਜੋ ਆਪਣੇ ਵਰਤ ਅਤੇ ਉਮਰ ਤੋਂ ਕਮਜ਼ੋਰ ਆਪਣੀ ਕਾਇਆ ਨੂੰ ਸਮੇਟ ਕੇ ਦੇਸਵਿਆਪੀ 'ਹਰੀਜਨ ਯਾਤਰਾ' 'ਤੇ ਨਿਕਲ ਪਏ।

"ਮੈਂ ਤਾਂ ਉਸ ਕਰਾਰ ਨਾਲ ਖ਼ੁਦ ਨੂੰ ਬੰਨ੍ਹਿਆ ਮੰਨਦਾ ਹਾਂ ਅਤੇ ਇਸ ਲਈ ਮੈਂ ਸ਼ਾਂਤ ਕਿਵੇਂ ਬੈਠ ਸਕਦਾ ਹਾਂ!''

ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

'ਵਨ ਮੈਨ ਆਰਮੀ'-ਗਾਂਧੀ'

'ਹਰੀਜਨ ਯਾਤਰਾ' ਕੀ ਸੀ, ਸਾਰੇ ਦੇਸ ਵਿੱਚ ਜਾਤੀ-ਪ੍ਰਥਾ, ਛੂਆਛੂਤ ਆਦਿ ਦੇ ਖ਼ਿਲਾਫ਼ ਇੱਕ ਤੂਫ਼ਾਨ ਹੀ ਸੀ!

ਲਾਰਡ ਮਾਊਂਟਬੇਟਨ ਨੇ ਤਾਂ ਬਹੁਤ ਬਾਅਦ ਵਿੱਚ ਪਛਾਣਿਆ ਕਿ ਇਹ 'ਵਨ ਮੈਨ ਆਰਮੀ' ਹੈ ਪਰ 'ਇੱਕ ਆਦਮੀ ਦੀ ਇਸ ਫੌਜ' ਨੇ ਸਾਰੀ ਜ਼ਿੰਦਗੀ ਅਜਿਹੀਆਂ ਕਿੰਨੀਆਂ ਹੀ ਇਕੱਲੀਆਂ ਲੜਾਈਆਂ ਲੜੀਆਂ ਸੀ।

ਉਨ੍ਹਾਂ ਦੀ ਇਸ 'ਹਰੀਜਨ ਯਾਤਰਾ' ਦੀ ਤੂਫ਼ਾਨੀ ਗਤੀ ਅਤੇ ਉਸਦੇ ਦਿਨੋਂ-ਦਿਨ ਵਧਦੇ ਅਸਰ ਦੇ ਸਾਹਮਣੇ ਹਿੰਦੂਵਾਦ ਦੀਆਂ ਸਾਰੀਆਂ ਕੱਟੜ ਜਮਾਤਾਂ ਬੇਅਸਰ ਹੁੰਦੀਆਂ ਜਾ ਰਹੀਆਂ ਸਨ।

ਸਾਰਿਆਂ ਨੇ ਮਿਲ ਕੇ ਦੱਖਣ-ਭਾਰਤ ਦੀ ਯਾਤਰਾ ਵਿੱਚ ਗਾਂਧੀ ਨੂੰ ਘੇਰਿਆ ਅਤੇ ਸਿੱਧਾ ਹੀ ਹਰੀਜਨਾਂ ਦੇ ਮੰਦਿਰ ਦਾ ਸਵਾਲ ਚੁੱਕ ਕੇ ਕਿਹਾ ਕਿ ਤੁਹਾਡੀ ਆਪਸੀ ਹਰਕਤਾਂ ਨਾਲ ਹਿੰਦੂ ਧਰਮ ਦਾ ਤਾਂ ਨਾਸ਼ ਹੀ ਹੋ ਜਾਵੇਗਾ!

ਗਾਂਧੀ ਨੇ ਉੱਥੇ, ਲੱਖਾਂ ਦੀ ਸਭਾ ਵਿੱਚ ਇਸਦਾ ਜਵਾਬ ਦਿੱਤਾ, ''ਮੈਂ ਜੋ ਕਰ ਰਿਹਾ ਹਾਂ, ਉਸ ਵਿੱਚ ਤੁਹਾਡੇ ਹਿੰਦੂ ਧਰਮ ਦਾ ਨਾਸ਼ ਹੁੰਦਾ ਹੈ ਤਾਂ ਹੋਵੇ, ਮੈਨੂੰ ਉਸਦੀ ਫ਼ਿਕਰ ਨਹੀਂ ਹੈ। ਮੈਂ ਹਿੰਦੂ ਧਰਮ ਨੂੰ ਬਚਾਉਣ ਨਹੀਂ ਆਇਆ ਹਾਂ। ਮੈਂ ਤਾਂ ਇਸ ਧਰਮ ਦਾ ਚਿਹਰਾ ਬਦਲ ਦੇਣਾ ਚਾਹੁੰਦਾ ਹਾਂ!''

…ਅਤੇ ਫਿਰ ਕਿੰਨੇ ਮੰਦਿਰ ਖੁੱਲ੍ਹੇ, ਕਿੰਨੇ ਧਾਰਮਿਕ ਆਚਾਰ-ਵਿਹਾਰ ਨੂੰ ਮਾਨਤਾ ਮਿਲੀ ਅਤੇ ਕਿੰਨੀਆਂ ਜਾਤਾਂ ਦੀ ਕਬਰ ਖੋਦੀ ਗਈ, ਇਸਦਾ ਹਿਸਾਬ ਲਗਾਇਆ ਜਾਣਾ ਚਾਹੀਦਾ ਹੈ।

ਸਮਾਜਿਕ-ਧਾਰਮਿਕ ਬੁਰਾਈਆਂ 'ਤੇ ਭਗਵਾਨ ਬੁੱਧ ਤੋਂ ਬਾਅਦ ਜੇਕਰ ਕਿਸੇ ਨੇ ਸਭ ਤੋਂ ਗਹਿਰਾ, ਘਾਤਕ ਪਰ ਰਚਨਾਤਮਕ ਵਾਰ ਕੀਤਾ ਹੈ ਤਾਂ ਉਹ ਗਾਂਧੀ ਹੀ ਹੈ ਅਤੇ ਧਿਆਨ ਦੇਣ ਦੀ ਗੱਲ ਹੈ ਕਿ ਇਹ ਸਭ ਕਰਦੇ ਹੋਏ ਉਨ੍ਹਾਂ ਨੇ ਨਾ ਤਾਂ ਧਾਰਮਿਕ ਜਮਾਤ ਖੜ੍ਹੀ ਕੀਤੀ, ਨਾ ਕੋਈ ਸੰਪ੍ਰਦਾਇ ਖੜ੍ਹਾ ਕੀਤਾ ਅਤੇ ਨਾ ਭਾਰਤੀ ਆਜ਼ਾਦੀ ਦਾ ਸੰਘਰਸ਼ ਕਮਜ਼ੋਰ ਪੈਣ ਦਿੱਤਾ!

ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਂਧੀ ਨੇ ਹੁਣ ਤੱਕ ਇੱਕ ਵੱਖਰੀ ਹੀ ਸੱਚ-ਸਾਰ ਸਾਡੇ ਸਾਹਮਣੇ ਪੇਸ਼ ਕੀਤੀ ਹੈ

ਸੱਚ ਹੀ ਗਾਂਧੀ ਦਾ ਧਰਮ

ਸੱਚ ਦੀ ਆਪਣੀ ਸਾਧਨਾ ਦੀ ਇਸ ਲੜੀ ਵਿੱਚ ਗਾਂਧੀ ਨੇ ਮੁੜ ਅਜਿਹੀ ਸਥਾਪਨਾ ਦੁਨੀਆਂ ਦੇ ਸਾਹਮਣੇ ਰੱਖੀ ਕਿ ਜਿਵੇਂ ਇਸ ਤੋਂ ਪਹਿਲਾਂ ਕਿਸੇ ਸਿਆਸੀ ਚਿੰਤਕ, ਅਧਿਆਤਮਕ ਗੁਰੂ ਜਾਂ ਧਾਰਮਿਕ ਨੇਤਾ ਨੇ ਕਹੀ ਨਹੀਂ ਸੀ।

ਉਨ੍ਹਾਂ ਦੀ ਇਸ ਇੱਕ ਸਥਾਪਨਾ ਨੇ ਸਾਰੀ ਦੁਨੀਆਂ ਦੇ ਸੰਗਠਿਤ ਧਰਮਾਂ ਦੀ ਕੰਧ ਤੋੜ ਦਿੱਤੀ, ਸਾਰੀਆਂ ਧਾਰਮਿਕ ਅਧਿਆਤਮਕ ਮਾਨਤਾਵਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ।

ਪਹਿਲੇ ਉਨ੍ਹਾਂ ਨੇ ਹੀ ਕਿਹਾ ਸੀ,''ਈਸ਼ਵਰ ਹੀ ਸੱਚ ਹੈ!''

ਫਿਰ ਉਹ ਇਸ ਨਤੀਜੇ 'ਤੇ ਪਹੁੰਚੇ, ''ਆਪਣੇ-ਆਪਣੇ ਈਸ਼ਵਰ ਨੂੰ ਸਰਵ-ਉੱਚ ਮਸ਼ਹੂਰ ਕਰਨ ਦੀ ਇੱਛਾ ਨੇ ਹੀ ਤਾਂ ਸਾਰਾ ਕੋਹਰਾਮ ਮਚਾ ਰੱਖਿਆ ਹੈ! ਇਨਸਾਨ ਨੂੰ ਮਾਰ ਕੇ, ਅਪਮਾਨਿਤ ਕਰ ਕੇ, ਉਸਨੂੰ ਹੀਣਤਾ ਦੇ ਆਖ਼ਰ ਤੱਕ ਪਹੁੰਚਾ ਕੇ ਜੋ ਮਸ਼ਹੂਰ ਹੁੰਦਾ ਹੈ, ਉਹ ਸਾਰਾ ਕੁਝ ਈਸ਼ਵਰ ਦੇ ਨਾਂ 'ਤੇ ਹੀ ਤਾਂ ਹੁੰਦਾ ਹੈ।''

ਮਹਾਤਮਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, pbeuj nen

ਦੁਨੀਆਂ ਨੂੰ ਗਾਂਧੀ ਦੀ ਲੋੜ

ਗਾਂਧੀ ਨੇ ਹੁਣ ਤੱਕ ਇੱਕ ਵੱਖਰੀ ਹੀ ਸੱਚ-ਸਾਰ ਸਾਡੇ ਸਾਹਮਣੇ ਪੇਸ਼ ਕੀਤੀ ਹੈ 'ਈਸ਼ਵਰ ਹੀ ਸੱਚ ਹੈ' ਨਹੀਂ ਬਲਕਿ 'ਸੱਚ ਹੀ ਈਸ਼ਵਰ' ਹੈ!

''ਧਰਮ ਨਹੀਂ, ਗ੍ਰੰਥ ਨਹੀਂ, ਮਾਨਤਾਵਾਂ-ਪਰੰਪਰਾਵਾਂ ਨਹੀਂ, ਸਵਾਮੀ-ਗੁਰੂ-ਮਹੰਤ-ਮਹਾਤਮਾ ਨਹੀਂ, ਸੱਚ ਅਤੇ ਸਿਰਫ਼ ਸੱਚ!

ਸੱਚ ਨੂੰ ਲੱਭਣਾ, ਸੱਚ ਨੂੰ ਪਛਾਣਨਾ, ਸੱਚ ਨੂੰ ਲੋਕ-ਸੰਭਵ ਬਣਾਉਣ ਦੀ ਸਾਧਨਾ ਕਰਨਾ ਅਤੇ ਫਿਰ ਸੱਚ ਨੂੰ ਲੋਕਾਂ ਵਿੱਚ ਮਸ਼ਹੂਰ ਕਰਨਾ- ਇਹ ਹੋਇਆ ਗਾਂਧੀ ਦਾ ਧਰਮ! ਇਹ ਹੋਇਆ ਦੁਨੀਆਂ ਦਾ ਧਰਮ, ਇਨਸਾਨੀਅਤ ਦਾ ਧਰਮ!

ਨਜ਼ਰੀਆ: ਮੋਦੀ ਦੀ ਟੱਕਰ 'ਚ ਸਿਰਫ਼ ਮੋਦੀ

ਅਜਿਹੇ ਗਾਂਧੀ ਦੀ ਅੱਜ ਦੁਨੀਆਂ ਨੂੰ ਜਿੰਨੀ ਲੋੜ ਹੈ, ਓਨੀ ਕਦੀ ਨਹੀਂ ਸੀ ਸ਼ਾਇਦ!

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਇਹ ਲੇਖ ਮੂਲ ਰੂਪ ਵਿੱਚ ਸਾਲ 2018 ਵਿੱਚ ਛਪਿਆ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)