ਪਦਮਾਵਤ ਵਿਵਾਦ: ਦੀਪਿਕਾ ਨੂੰ ਧਮਕਾਉਣ ਵਾਲਾ ਭਾਜਪਾ ਆਗੂ ਨਜ਼ਰਬੰਦ

ਤਸਵੀਰ ਸਰੋਤ, STR/AFP/Getty Images
ਦੀਪਿਕਾ ਪਾਦੂਕੋਣ ਦਾ ਸਿਰ ਵੱਡ ਕੇ ਲਿਆਉਣ ਲਈ 10 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰਨ ਵਾਲੇ ਕਰਣੀ ਸੈਨਾ ਦੇ ਜਨਰਲ ਸਕੱਤਰ ਸੂਰਜ ਪਾਲ ਅੰਮੂ ਨੂੰ ਘਰ ਵਿੱਚ ਨਜ਼ਰਬੰਦ ਕਰ ਲਿਆ ਗਿਆ ਹੈ।
ਸ਼ਥਾਨਕ ਰਿਪੋਰਟਰ ਮਨੋਜ ਧਾਕਾ ਨੇ ਦਸਿਆ ਕਿ ਇਹ ਜਾਣਕਾਰੀ ਹਰਿਆਣਾ ਪੁਲਿਸ ਦੀ ਆਈਜੀ ਮਮਤਾ ਸਿੰਘ ਨੇ ਦਿੱਤੀ।
ਮਮਤਾ ਸਿੰਘ ਨੇ ਕਿਹਾ ਕਿ ਅੰਮੂ ਨੂੰ ਧਾਰਾ 107/51 ਦੇ ਤਹਿਤ ਉਸ ਦੇ ਘਰ ਗੁਰੂਗ੍ਰਾਮ ਵਿਖੇ ਨਜ਼ਰਬੰਦ ਕਰ ਲਿਆ ਗਿਆ ਹੈ।
ਅੰਮੂ ਹਰਿਆਣਾ ਭਾਜਪਾ ਦੇ ਸੀਨੀਅਰ ਨੇਤਾ ਵੀ ਹਨ।
ਅੰਮੂ ਨੇ ਇਹ ਐਲਾਨ ਕੀਤਾ ਸੀ ਕਿ ਉਹ ਅੱਜ ਗੁਰੂਗ੍ਰਾਮ ਦੀ ਐੱਮਜੀ ਰੋਡ 'ਤੇ ਜਾ ਕੇ ਲੋਕਾ ਨੂੰ 'ਪਦਮਾਵਤ' ਫਿਲਮ ਨਾ ਦੇਖਣ ਲਈ ਕਹਿਣਗੇ।
ਡੀਜੀਪੀ ਬਾਐੱਸ ਸੰਧੂ ਨੇ ਜਾਣਕਾਰੀ ਦਿੱਤੀ ਕਿ ਗੁਰੂਗ੍ਰਾਮ ਤੋਂ 23, ਕੁਰਕਸ਼ੇਤਰ ਤੋਂ 2 ਅਤੇ ਹਰਿਆਣਾ ਦੇ ਵੱਖ ਵੱਖ ਥਾਵਾਂ ਤੋਂ 8 ਹੋਰ ਲੋਕ ਹਿਰਾਸਤ ਵਿੱਚ ਲਐ ਗਏ ਹਨ।
ਦਰਅਸਲ ਫਿਲਮ ਪਦਮਾਵਤ ਵਿੱਚ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਗਾ ਕਿ ਕੁਝ ਜਥੇਬੰਦੀਆਂ ਫਿਲਮ ਦਾ ਵਿਰੋਧ ਕਰ ਰਹੀਆਂ ਹਨ।
ਇਸ ਕਾਰਨ ਦੇਸ ਭਰ ਵਿੱਚ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।












