You’re viewing a text-only version of this website that uses less data. View the main version of the website including all images and videos.
ਸੋਸ਼ਲ: ਡਾਰਵਿਨ ਦੀ ਥਿਓਰੀ 'ਤੇ ਕਿਉਂ ਛਿੜੀ ਸੋਸ਼ਲ ਮੀਡੀਆ 'ਤੇ ਬਹਿਸ?
ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ ਸੱਤਿਆਪਾਲ ਸਿੰਘ ਮੁਤਾਬਕ ਡਾਰਵਿਨਜ਼ ਥਿਓਰੀ ਆਫ ਐਵੋਲੂਸ਼ਨ (ਵਿਕਾਸਵਾਦ ਦਾ ਸਿਧਾਂਤ) ਗਲਤ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਇਹ ਥਿਓਰੀ ਨਹੀਂ ਸਿਖਾਈ ਜਾਣੀ ਚਾਹੀਦੀ।
ਸੱਤਿਆਪਾਲ ਨੇ ਮਹਾਰਾਸ਼ਟਰ ਵਿੱਚ ਕਿਹਾ, ''ਕਿਸੇ ਨੇ ਵੀ ਕਦੇ ਲਿਖਤ ਵਿੱਚ ਜਾਂ ਫਿਰ ਨਾਨਾ ਨਾਨੀ ਦੀਆਂ ਕਹਾਣੀਆਂ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਡਾਰਵਿਨ ਨੇ ਜੰਗਲਾਂ 'ਚ ਜਾਕੇ ਬਾਂਦਰ ਨੂੰ ਮਨੁੱਖ ਬਣਦਾ ਵੇਖਿਆ ਸੀ। ਇਹ ਕਿਤੇ ਵੀ ਨਹੀਂ ਲਿਖਿਆ ਹੋਇਆ। ਇਹ ਵਿਗਿਆਨਕ ਤੌਰ 'ਤੇ ਗਲਤ ਹੈ, ਇਸਲਈ ਸਕੂਲਾਂ ਵਿੱਚ ਨਹੀਂ ਪੜ੍ਹਾਣੀ ਜਾਣੀ ਚਾਹੀਦੀ।''
ਉਹਾਂ ਅੱਗੇ ਕਿਹਾ, ''ਮਨੁੱਖ ਧਰਤੀ ਤੇ ਮਨੁੱਖ ਬਣਕੇ ਆਏ ਸਨ ਅਤੇ ਹਮੇਸ਼ਾ ਮਨੁੱਖ ਹੀ ਰਹਿਣਗੇ।''
ਸੱਤਿਆਪਾਲ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਕੁਝ ਉਨ੍ਹਾਂ ਦੇ ਹੱਕ ਵਿੱਚ ਹਨ ਅਤੇ ਕੁਝ ਖਿਲਾਫ਼।
ਕੰਚਨ ਗੁਪਤਾ ਨੇ ਟਵੀਟ ਕੀਤਾ, ''ਇਨ੍ਹਾਂ ਦਾ ਬਿਆਨ ਸਾਫ ਦੱਸਦਾ ਹੈ ਕਿ ਸਾਡਾ ਸਿਸਟਮ ਸੜਿਆ ਹੋਇਆ ਹੈ। ਉਹ ਕੀ ਸੋਚਦੇ ਹਨ, ਇਸ ਨਾਲ ਫਰਕ ਨਹੀਂ ਪੈਂਦਾ ਪਰ ਉਹ ਸੱਤਾ ਦਾ ਇਸਤੇਮਾਲ ਕਰਕੇ ਬੱਚਿਆਂ ਦੇ ਮੰਨ 'ਚ ਕੀ ਪਾਣਾ ਚਾਹੁੰਦੇ ਹਨ, ਇਹ ਅਹਿਮ ਹੈ।''
ਪੀਕੇ ਕੁਮਾਰ ਨੇ ਟਵੀਟ ਕੀਤਾ, ''ਤੁਸੀਂ ਸਹੀ ਕਿਹਾ। ਏਪਸ ਡੋਂਟ ਰੇਪ ਯਾਨਿ ਕਿ ਬਾਂਦਰ ਮਨੁੱਖਾਂ ਵਾਂਗ ਰੇਪ ਨਹੀਂ ਕਰਦੇ।''
ਮਕਾਰੰਡ ਖਾਂਡੇਕਰ ਨੇ ਸੱਤਿਆਪਾਲ ਦੀ ਨਿੰਦਾ ਕਰਦੇ ਹੋਏ ਲਿਖਿਆ, ''ਇਸ ਤੋਂ ਪਹਿਲਾਂ ਇਹ ਮੁੰਬਈ ਪੁਲਿਸ ਦੇ ਮੁਖੀ ਸਨ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਦਿਮਾਗ ਨੂੰ ਕੀ ਹੋ ਜਾਂਦਾ ਹੈ?''
ਦੂਜੀ ਤਰਫ ਕੁਝ ਟਵਿੱਟਰ ਯੂਜ਼ਰਸ ਨੇ ਸੱਤਿਆਪਾਲ ਦਾ ਸਾਥ ਵੀ ਦਿੱਤਾ।
ਪੱਲਵ ਜੌਹਰੀ ਨੇ ਲਿਖਿਆ, ''ਸੋ ਹੁਣ ਡਾਰਵਿਨ ਦੀ ਥਿਓਰੀ ਸਾਡੇ ਲਈ ਗੀਤਾ ਹੈ? ਕੀ ਇੱਕ ਆਈਪੀਐੱਸ ਦੇ ਵੱਖਰੇ ਵਿਚਾਰ ਨਹੀਂ ਹੋ ਸਕਦੇ? ਅਸੀਂ ਆਰਿਅਨ ਥਿਉਰੀ ਨੂੰ ਵੀ ਤਾਂ ਨਹੀਂ ਮੰਨਦੇ ਜੋ ਕਿਤਾਬਾਂ ਵਿੱਚ ਪੜ੍ਹੀ ਹੈ।''
ਜ਼ੀਰੋ ਲੌਸ ਨੇ ਸੱਤਿਆਪਾਲ ਤੇ ਆ ਰਹੇ ਕਮੈਂਟਸ ਨੂੰ ਸਖ਼ਤ ਅਤੇ ਬੇਵਜ੍ਹਾ ਕਰਾਰ ਕੀਤਾ। ਉਨ੍ਹਾਂ ਟਵੀਟ ਕਰਕੇ ਲਿਖਿਆ, ''ਜਦ ਇਸਾਈ ਤੇ ਮੁਸਲਮਾਨ ਵਿਕਾਸਵਾਦ ਦੇ ਸਿਧਾਂਤਾਂ ਤੇ ਬਹਿਸਦੇ ਹਨ ਅਤੇ ਐਡਮ ਤੇ ਈਵ ਥਿਊਰੀ ਨੂੰ ਪ੍ਰਮੋਟ ਕਰਦੇ ਹਨ, ਤਾਂ ਇੱਕ ਹਿੰਦੂ ਕਿਉਂ ਆਪਣੇ ਵਿਚਾਰ ਨਹੀਂ ਰੱਖ ਸਕਦਾ।''
ਰਵੀ ਕਾਲਰਾ ਨੇ ਲਿਖਿਆ, ''ਡਾਰਵਿਨ ਦੀ ਥਿਓਰੀ ਆਖਰੀ ਸੱਚ ਨਹੀਂ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਹੁਣ ਕੋਈ ਬਾਂਦਰ ਮਨੁੱਖ ਕਿਉਂ ਨਹੀਂ ਬਣ ਰਿਹਾ? ਸਾਡੇ ਗ੍ਰੰਥ ਕਹਿੰਦੇ ਹਨ ਕਿ ਅਸੀਂ ਰਿਸ਼ੀ ਮੁਨੀਆਂ ਤੋਂ ਆਏ ਹਾਂ।''
ਵਿਰੇਂਦਰ ਪੁਰੀ ਨੇ ਆਪਣੇ ਟਵੀਟ ਵਿੱਚ ਦੋਵੇਂ ਪੱਖ ਦੱਸੇ।
ਉਨ੍ਹਾਂ ਲਿਖਿਆ, ''ਨਾ ਹੀ ਡਾਰਵਿਨ ਨੇ ਅਜਿਹਾ ਕੁਝ ਹੋਂਦੇ ਵੇਖਿਆ ਹੈ ਅਤੇ ਨਾ ਹੀ ਸੱਤਿਆਪਾਲ ਨੇ। ਇਹ ਦੋਵੇਂ ਵਿਚਾਰ ਸਹੀ ਜਾਂ ਗਲਤ ਹੋ ਸਕਦੇ ਹਨ। ਇਸ ਮੁੱਦੇ 'ਤੇ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਹੈ।''