ਸੁਪਰੀਮ ਕੋਰਟ ਦੇ ਜੱਜਾਂ ਨੇ ਚੀਫ਼ ਜਸਟਿਸ 'ਤੇ ਕਿਹੜੇ ਇਲਜ਼ਾਮ ਲਾਏ?

ਸੁਪਰੀਮ ਕੋਰਟ

ਤਸਵੀਰ ਸਰੋਤ, Getty Images

  • ਸ਼ੁਕਰਵਾਰ ਨੂੰ 12 ਵਜੇ ਸੁਪਰੀਮ ਕੋਰਟ ਦੇ 4 ਸੀਨੀਅਰ ਜੱਜਾਂ ਨੇ ਮੀਡੀਆ ਸਾਹਮਣੇ ਆ ਕੇ ਸੁਪਰੀਮ ਕੋਰਟ ਵਿੱਚ ਸਭ ਕੁਝ ਅੱਛਾ ਨਾ ਹੋਣ ਦਾ ਇਲਜ਼ਾਮ ਲਗਾਇਆ ਅਤੇ ਹਾਲਾਤ ਨੂੰ ਭਾਰਤੀ ਲੋਕਤੰਤਰ ਲਈ ਖ਼ਤਰਾ ਕਰਾਰ ਦਿੱਤਾ।
  • ਚੀਫ ਜਸਟਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜੇ ਚੇਲਾਮੇਸ਼ਵਰ ਦੀ ਅਗਵਾਈ ਵਿੱਚ ਜਸਟਿਸ ਰੰਜਨ ਗੋਗੋਈ, ਜਸਟਿਸ ਐੱਮਬੀ ਲੋਕੁਰ ਅਤੇ ਕੁਰੀਅਨ ਜੋਸਫ ਨੇ ਚੀਫ ਜਸਟਿਸ ਖ਼ਿਲਾਫ਼ ਅਦਾਲਤੀ ਸਿਸਟਮ ਨੂੰ ਮਰਿਆਦਾ ਤੋਂ ਉਲਟ ਚਲਾਉਣ ਦੇ ਦੋਸ਼ ਲਗਾਇਆ।
SUPREME COURT

ਤਸਵੀਰ ਸਰੋਤ, Reuters

  • ਜੱਜਾਂ ਨੇ ਕਿਹਾ ਕਿ ਹਾਲਾਤ ਖਰਾਬ ਹਨ, ਉਹ ਕਈ ਮਹੀਨਿਆਂ ਤੋਂ ਚੀਫ ਜਸਟਿਸ ਨਾਲ ਰਾਬਤਾ ਕਰ ਰਹੇ ਹਨ ਅਤੇ ਇੱਕ ਚਿੱਠੀ ਵੀ ਲਿਖੀ ਗਈ ਪਰ ਕੋਈ ਅਸਰ ਨਾ ਹੋਣ ਕਾਰਨ ਉਹ ਮੀਡੀਆ ਵਿੱਚ ਆਉਣ ਲਈ ਮਜਬੂਰ ਹੋਏ।
  • ਚਿੱਠੀ ਵਿੱਚ ਲਾਏ ਗਏ ਚਾਰ ਇਲਜ਼ਾਮ-
  • ਕੋਲੀਜੀਅਮ ਦੇ ਕੰਮ ਕਾਰ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਹੋ ਰਹੀ ਹੈ।
  • ਕੋਲਕਾਤਾ, ਬੰਬੇ ਅਤੇ ਮਦਰਾਸ ਹਾਈ ਕੋਰਟ ਦੇ ਚਾਰਟਰ ਨਿਯਮਾਂ ਦੇ ਉਲਟ ਜਾ ਕੇ ਚੀਫ ਜਸਟਿਸ ਰਵਾਇਤੀ ਨਿਯਮਾਂ ਨੂੰ ਭੰਗ ਕਰ ਰਹੇ ਹਨ।
  • ਜਸਟਿਸ ਲੋਆ ਅਤੇ ਮੈਡੀਕਟ ਕੌਂਸਲ ਕੇਸ ਦੇ ਹਵਾਲੇ ਨਾਲ ਜੱਜਾਂ ਨੇ ਅਦਾਲਤੀ ਕੰਮਕਾਜ ਉੱਤੇ ਬੁਰਾ ਅਸਰ ਪੈਣ ਦਾ ਵੀ ਦੋਸ਼ ਲਗਾਇਆ।
  • ਚੀਫ ਜਸਟਿਸ ਸਿਰਫ਼ ਰੋਟਾ ਮਾਸਟਰ ਹੁੰਦਾ ਹੈ ਪਰ ਮੌਜੂਦਾ ਚੀਫ ਜਸਟਿਸ ਕੇਸਾਂ ਦੀ ਵੰਡ ਕਰਨ ਵਿੱਚ ਵਿਤਕਰਾ ਕਰਦੇ ਹਨ। ਇਹ ਖ਼ਾਸ ਕੇਸ ਆਪਣੀ ਮਰਜ਼ੀ ਦੇ ਜੱਜਾਂ ਨੂੰ ਅਲਾਟ ਕਰਦੇ ਹਨ।
  • ਪ੍ਰੈੱਸ ਕਾਨਫਰੰਸ ਤੋਂ ਬਾਅਦ ਚੁਫੇਰਿਓਂ ਘਟਨਾ ਨੂੰ ਮੰਦਭਾਗਾ ਅਤੇ ਸੁਪਰੀਮ ਕੋਰਟ ਦੀ ਮਰਿਆਦਾ ਦੇ ਖ਼ਿਲਾਫ਼ ਦੱਸਿਆ ਗਿਆ ਅਤੇ ਇਸ ਨੂੰ ਤੁਰੰਤ ਹੱਲ ਕਰਨ ਲਈ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਗਈ।
  • ਚਾਰ ਜੱਜਾਂ ਦੀ ਕਾਨਫਰੰਸ ਤੋਂ ਬਾਅਦ ਚੀਫ ਜਸਟਿਸ ਨੇ ਅਟਾਰਨੀ ਜਨਰਲ ਨਾਲ ਬੈਠਕ ਕਰਕੇ ਮਾਮਲੇ ਨੂੰ ਵਿਚਾਰਿਆ।
  • ਸਰਕਾਰ ਨੇ ਫਿਲਹਾਲ ਮਾਮਲੇ ਨੂੰ ਨਿਆਂਇਕ ਪ੍ਰਣਾਲੀ ਦਾ ਅੰਦਰੂਨੀ ਮਸਲਾ ਦੱਸ ਕੇ ਦਖ਼ਲ ਤੋਂ ਇਨਕਾਰ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)