ਸੋਸ਼ਲ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ 'ਚ ਮਨਪ੍ਰੀਤ ਬਾਦਲ 'ਭਾਰਤ ਮਾਤਾ ਕੀ ਜੈ' ਕਹਿ ਕੇ ਵਿਵਾਦਾਂ 'ਚ ਘਿਰੇ

ਤਸਵੀਰ ਸਰੋਤ, AFP/Getty Images
ਭਾਰਤੀ ਸਾਸ਼ਨ ਵਾਲੇ ਕਸ਼ਮੀਰ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਦੌਰਾਨ ਮਾਰੇ ਗਏ ਭਾਰਤੀ ਫੌਜ ਲਾਂਸ ਨਾਇਕ ਕੁਲਦੀਪ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ 'ਭਾਰਤ ਮਾਤਾ ਕੀ ਜੈ' ਨਾਅਰਾ ਲਾਉਣ ਨਾਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਵਾਦਾਂ ਵਿੱਚ ਘਿਰ ਗਏ ਹਨ।
ਵੱਖ ਵੱਖ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦੇ ਇਸ ਨਾਅਰੇ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਕਈ ਖ਼ਬਰਾਂ ਮੁਤਾਬਿਕ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਇਸ ਗੱਲ ਦਾ ਨੋਟਿਸ ਵੀ ਲਿਆ ਹੈ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਮਿਲ ਰਹੇ ਹਨ। ਫੇਸਬੁੱਕ ਉੱਤੇ ਸਰਗਰਮ ਲੋਕ ਮਨਪ੍ਰੀਤ ਸਿੰਘ ਬਾਦਲ ਵੱਲੋਂ ਲਾਏ ਇਸ ਨਾਅਰੇ ਦੇ ਹੱਕ ਅਤੇ ਵਿਰੋਧ ਵਿਚ ਸੋਸ਼ਲ ਮੀਡੀਆ 'ਤੇ ਖੁੱਲ ਕੇ ਲਿਖ ਰਹੇ ਹਨ।
ਕਮਲਜੀਤ ਸਿੰਘ ਮਰਹਾਣਾ ਆਪਣੇ ਫੇਸਬੁੱਕ 'ਤੇ ਇਸ ਨੂੰ ਅੱਤ ਦਰਜੇ ਦੀ ਘਟੀਆ ਹਰਕਤ ਲਿਖਦੇ ਹਨ।

ਤਸਵੀਰ ਸਰੋਤ, Facebook
ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਨੋਟਿਸ ਦੀ ਖ਼ਬਰ ਤੋਂ ਬਾਅਦ ਜਸਵੰਤ ਸਿੰਘ ਗਿੱਲ ਮੰਨਦੇ ਹਨ ਕਿ ਜਥੇਦਾਰਾਂ ਨੂੰ ਰੂਹਾਨੀ ਸ਼ਕਤੀ ਦੇ ਪ੍ਰਤੀਕ ਮੰਨਣਾ ਗ਼ਲਤ ਹੈ। ਉਨ੍ਹਾਂ ਆਪਣੇ ਫੇਸਬੁੱਕ ਲਿਖਿਆ, "ਇਹ ਆਮ ਧਾਰਮਿਕ ਵਿਅਕਤੀ ਹਨ ਅਤੇ ਆਮ ਚੰਗੇ ਮਾੜੇ ਕੰਮ ਕਰਦੇ ਹਨ।"

ਤਸਵੀਰ ਸਰੋਤ, Facebook
ਇਸੇ ਗੱਲ ਗੁਰਮਤ ਸਿੰਘ ਲਿਖਦੇ ਹਨ, "ਪੁਜਾਰੀਆਂ ਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਜਿਸ ਨੂੰ ਮਰਜ਼ੀ ਛੇਕ ਦੇਣ ਜਾਂ ਤਲਬ ਕਰ ਲੈਣ।

ਤਸਵੀਰ ਸਰੋਤ, Facebook
'ਭਾਰਤ ਮਾਤਾ ਕੀ ਜੈ' ਨਾਅਰੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਸਰਬਜੋਤ ਸਿੰਘ ਆਪਣੇ ਫੇਸਬੁੱਕ 'ਤੇ ਲਿਖਦੇ ਹਨ, "ਕਿੰਨੀ ਹੈਰਾਨੀ ਵਾਲੀ ਗੱਲ ਇਹ ਸਾਰੇ ਪੱਗਾਂ ਵਾਲੇ ਨੇ ਜੋ ਖ਼ੁਦ ਸਿੱਖ ਹੋ ਕੇ ਸਿੱਖਾਂ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਨੇ।"

ਤਸਵੀਰ ਸਰੋਤ, Facebook
ਰਾਮਜੀਤ ਸਿੰਘ ਬਰੇਟਾ ਫੇਸਬੁੱਕ 'ਤੇ ਲਿਖਦੇ ਹਨ ਕਿ ਇਹੋ ਜਿਹੀ ਇਨ੍ਹਾਂ ਦੀ ਗੁਰੂ ਪ੍ਰਤੀ ਸ਼ਰਧਾ ਹੈ, ਜੋ ਇਹਨਾਂ ਨੂੰ ਇੱਕ ਨਾਅਰੇ ਨਾਲ ਗੁਰੂ ਸਾਹਿਬ ਨੀਵੇਂ ਲੱਗਣ ਲੱਗ ਪਏ।

ਤਸਵੀਰ ਸਰੋਤ, Facebbok












