ਸਵਿੱਤਰੀਬਾਈ ਫੂਲੇ ਦਾ ਸਵਾਲ: ‘‘ਨਾਗਾਂ ਨੂੰ ਦੁੱਧ ਪਿਆਉਣ ਵਾਲੇ, ਦਲਿਤਾਂ ਨੂੰ ਅਛੂਤ ਕਿਉਂ ਸਮਝਦੇ?’’

ਸਵਿੱਤਰੀਬਾਈ ਫੁਲੇ

ਤਸਵੀਰ ਸਰੋਤ, Government Of Maharashtra

    • ਲੇਖਕ, ਸੰਧਿਆ ਨਰੇ-ਪਵਾਰ
    • ਰੋਲ, ਲੇਖਿਕਾ

ਸਵਿੱਤਰੀਬਾਈ ਫੂਲੇ ਔਰਤ ਅਤੇ ਦਲਿਤ ਹੱਕਾਂ ਲਈ ਲੜਨ ਵਾਲੀ ਜਾਣੀ-ਪਛਾਣੀ ਸਮਾਜਿਕ ਕਾਰਕੁਨ ਸਨ। ਕੁਝ ਪਹਿਲਾਂ ਉਨ੍ਹਾਂ ਦੀਆਂ ਤਿੰਨ ਚਿੱਠੀਆਂ ਪਹਿਲੀ ਵਾਰ ਜਨਤਕ ਹੋਈਆਂ ਸਨ।

ਇਹ ਚਿੱਠੀਆਂ ਉਨ੍ਹਾਂ ਦੇ ਆਪਣੇ ਪਤੀ ਜਯੋਤੀਰਾਓ ਫੂਲੇ ਨੂੰ ਲਿਖੀਆਂ ਸਨ। ਇਨ੍ਹਾਂ ਰੱਖੀਆਂ ਦੀਆਂ ਇਬਾਰਤ ਸਵਿੱਤਰੀਬਾਈ ਫੂਲੇ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਉਂਦੀ ਹੈ। ਉਨ੍ਹਾਂ ਚਿੱਠੀਆਂ ਦੀਆਂ ਖਾਸ ਗੱਲਾਂ 'ਤੇ ਇੱਕ ਝਾਤ...

ਸਵਿੱਤਰੀਬਾਇ ਇੱਕ ਚਿੱਠੀ ਵਿਚ ਲਿਖਦੇ ਹਨ, ''ਇੱਥੇ ਇੱਕ ਅਣਹੋਣੀ ਹੋ ਚੁੱਕੀ ਹੈ। ਗਣੇਸ਼ ਨਾਮ ਦੇ ਇੱਕ ਬ੍ਰਾਹਮਣ ਨੂੰ ਪੋਥੀ-ਪੁਰਾਣਾਂ ਨਾਲ ਬਹੁਤ ਮੋਹ ਹੈ ਅਤੇ ਉਹ ਪਿੰਡ-ਪਿੰਡ ਘੁੰਮ ਕੇ ਪੰਚਾਂਗ ਦੱਸ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ। ਉਸ ਨੂੰ ਇੱਥੇ ਪਿੰਡ ਵਿੱਚ ਸਾਰਜਾ ਨਾਂ ਦੀ ਇੱਕ ਕੁੜੀ ਨਾਲ ਪਿਆਰ ਹੋਇਆ। ਹੁਣ ਉਹ ਗਣੇਸ਼ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ।''

''ਕੁਝ ਲੋਕਾਂ ਨੇ ਇਨ੍ਹਾਂ ਦੋਵਾਂ ਨੂੰ ਕੁੱਟਦੇ ਹੋਏ ਪਿੰਡ ਦੀਆਂ ਗਲੀਆਂ ਵਿੱਚ ਘੁੰਮਾਇਆ। ਉਹ ਉਨ੍ਹਾਂ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਸੀ। ਪਰ ਮੈਂ ਉੱਥੇ ਪਹੁੰਚ ਗਈ।''

''ਉਨ੍ਹਾਂ ਲੋਕਾਂ ਨੂੰ ਅੰਗਰੇਜ਼ ਸਰਕਾਰ ਦਾ ਡਰ ਦਿੱਤਾ ਗਿਆ ਅਤੇ ਉਨ੍ਹਾਂ ਦੋਵਾਂ ਨੂੰ ਬਦਮਾਸ਼ਾਂ ਦੇ ਚੰਗੁਲ ਤੋਂ ਛੁਡਾਇਆ ਗਿਆ। ਭੀੜ ਦੀ ਮੰਗ ਸੀ ਕਿ ਉਹ ਬ੍ਰਾਹਮਣ ਅਤੇ ਨੀਵੀਂ ਜਾਤ ਦੀ ਕੁੜੀ ਪਿੰਡ ਛੱਡ ਕੇ ਜਾਣ। ਜਿਸ ਨੂੰ ਉਨ੍ਹਾਂ ਦੋਵਾਂ ਨੇ ਮੰਨ ਲਿਆ।'''

ਸਾਵਿਤਰੀਬਾਈ ਫੁਲੇ

ਤਸਵੀਰ ਸਰੋਤ, Government Of Maharashtra

ਇਸ ਚਿੱਠੀ ਦੀ ਤਰੀਕ 3 ਜਨਵਰੀ 2017 ਜਾਂ 1917 ਨਹੀਂ ਹੈ। ਇਸ ਚਿੱਠੀ ਦੀ ਤਰੀਕ 29 ਅਗਸਤ 1868 ਹੈ।

ਸ਼ਹਿਰਾਂ ਵਿੱਚ ਰਹਿਣ ਵਾਲੇ ਚੋਣਵੇਂ ਲੋਕਾਂ ਨੂੰ ਛੱਡ ਕੇ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਅੱਜ ਵੀ ਅੰਤਰਜਾਤੀ ਵਿਆਹ ਸੌਖੀ ਚੀਜ਼ ਨਹੀਂ ਹੈ। ਅੰਤਰਜਾਤੀ ਵਿਆਹ ਦਾ ਵਿਰੋਧ ਕਰਨ ਵਾਲੀ ਖਾਪ ਪੰਚਾਇਤਾਂ, ਜਾਤ ਪੰਚਾਇਤਾਂ ਅੱਜ ਵੀ ਹਨ।

ਇਹ ਵੀ ਪੜ੍ਹੋ:

ਅੰਤਰਜਾਤੀ ਵਿਆਹਾਂ ਦੇ ਹੱਕ ’ਚ ਹਾਅ ਦਾ ਨਾਅਰਾ

ਅਣਖ਼ (ਔਨਰ ਕਿਲਿੰਗ) ਦੇ ਨਾਂ 'ਤੇ ਅੱਜ ਵੀ ਕਤਲ ਹੁੰਦੇ ਹਨ। ਵਿਆਹ ਤੋਂ ਪਹਿਲਾਂ ਗਰਭਵਤੀ ਹੋਣਾ ਅੱਜ ਵੀ ਕਲੰਕਿਤ ਮੰਨਿਆ ਜਾਂਦਾ ਹੈ। ਔਰਤ-ਮਰਦ ਦੇ ਪਿਆਰ 'ਤੇ ਅੱਜ ਵੀ ਜਾਤੀ, ਧਰਮ, ਵਿਆਹ ਇਸੇ ਤਰ੍ਹਾਂ ਦੀ ਲਗਾਮ ਹੈ।

ਅਜਿਹੀ ਸਥਿਤੀ ਵਿੱਚ 1868 ਵਿੱਚ ਅੰਤਰਜਾਤੀ ਵਿਆਹ ਅਤੇ ਵਿਆਹ ਤੋਂ ਪਹਿਲਾਂ ਗਰਭਵਤੀ ਹੋਣਾ ਇਹ ਚੀਜ਼ਾਂ ਜੁਰਮ ਮੰਨੀਆਂ ਜਾਂਦੀਆਂ ਸੀ। ਮੌਤ ਦੀ ਸਜ਼ਾ ਦਾ ਫ਼ਰਮਾਨ ਵੀ ਸੁਣਾ ਦਿੱਤਾ ਜਾਂਦਾ ਸੀ ,ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਸੀ ਹੁੰਦੀ।

Savitribai Phule Smarak

ਤਸਵੀਰ ਸਰੋਤ, Savitribai Phule Smarak

ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ 37 ਸਾਲਾ ਔਰਤ ਖ਼ਬਰ ਸੁਣਦੇ ਹੀ ਤੁਰੰਤ ਖੜ੍ਹੀ ਹੋਈ, ਉਸ ਨੇ ਉੱਥੇ ਇਕੱਠੀ ਹੋਈ ਭੀੜ ਨੂੰ ਅੰਗਰੇਜ਼ ਸਰਕਾਰ ਦਾ ਡਰ ਦਿਖਾ ਕੇ, ਉਸ ਜੋੜੇ ਨੂੰ ਛੁੜਾਇਆ ਅਤੇ ਉਨ੍ਹਾਂ ਦੀ ਜਾਨ ਬਚਾਈ।

ਭੀੜ ਦਾ ਸਾਹਮਣਾ ਕਰਦੇ ਹੋਏ ਉਸ ਜੋੜੇ ਨਾਲ ਡਟ ਕੇ ਖੜ੍ਹੀ ਰਹਿਣ ਵਾਲੀ ਮਹਿਲਾ ਦਾ ਨਾਂ ਸਵਿੱਤਰੀਬਾਈ ਫੂਲੇ ਸੀ।

ਅੰਤਰਜਾਤੀ ਵਿਆਹ ਅਤੇ ਵਿਆਹ ਤੋਂ ਪਹਿਲਾਂ ਗਰਭਪਾਤ ਨੂੰ ਸਵਿੱਤਰੀਬਾਈ ਗੁਨਾਹ ਨਹੀਂ ਮੰਨਦੇ, ਉਸ ਕੁੜੀ ਨੂੰ ਸਵਿੱਤਰੀਬਾਈ ਕਲੰਕਿਤ ਨਹੀਂ ਮੰਨਦੇ। ਇਸ ਲਈ ਉਹ ਉਸ ਜੋੜੇ ਦੇ ਨਾਲ ਖੜ੍ਹੇ ਰਹਿੰਦੇ ਹਨ।

ਚਿੱਠੀਆਂ ਸਵਿੱਤਰੀਬਾਈ ਫੂਲੇ ਦੀ ਸ਼ਖ਼ਸੀਅਤ ਬਾਰੇ ਬਹੁਤ ਕੁਝ ਦੱਸਦੀਆਂ ਹਨ

ਸਵਿੱਤਰੀਬਾਈ ਨੇ ਜੋਤੀਰਾਓ ਫੁਲੇ ਨੂੰ ਜੋ ਚਿੱਠੀਆਂ ਲਿਖੀਆਂ, ਇਸ ਤੋਂ ਸਾਨੂੰ ਇਹ ਘਟਨਾ ਪਤਾ ਲੱਗਦੀ ਹੈ।

ਸਵਿੱਤਰੀਬਾਈ ਨੇ ਜੋ ਚਿੱਠੀਆਂ ਜੋਤੀਰਾਓ ਫੂਲੇ ਨੂੰ ਲਿਖੀਆਂ, ਉਨ੍ਹਾਂ ਵਿੱਚੋਂ ਤਿੰਨ ਚਿੱਠੀਆਂ ਮਿਲੀਆਂ ਹਨ। ਪਹਿਲੀ ਚਿੱਠੀ 1856 ਦੀ, ਦੂਜੀ ਚਿੱਠੀ 1868 ਦੀ ਅਤੇ ਤੀਜੀ ਚਿੱਠੀ 1877 ਦੀ ਹੈ।

ਇਹ ਤਿੰਨੇ ਚਿੱਠੀਆਂ ਸਾਵਿੱਤਰੀਬਾਈ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਉਂਦੀਆਂ ਹਨ।

ਜੋਤੀਰਾਓ ਫੂਲੇ

ਤਸਵੀਰ ਸਰੋਤ, Government Of Maharashtra

ਤਸਵੀਰ ਕੈਪਸ਼ਨ, ਜੋਤੀਰਾਓ ਫੂਲੇ

ਸਵਿੱਤਰੀਬਾਈ ਨਾ ਸਿਰਫ਼ ਭਾਰਤ ਦੀ ਔਰਤਾਂ ਨੂੰ ਪੜ੍ਹਾਉਣ ਲਈ ਕੰਮ ਕਰਨ ਵਾਲੀਂ ਮੁੱਢਲੀਆਂ ਸਮਾਜਿਕ ਕਾਰਕਨਾਂ ਵਿਚੋ ਇੱਕ ਸੀ ਬਲਕਿ ਉਹ ਇੱਕ ਅਜ਼ਾਦ ਸ਼ਖ਼ਸੀਅਤ ਵਾਲੀ ਕ੍ਰਾਂਤੀਕਾਰੀ ਮਹਿਲਾ ਸਨ, ਇਹ ਸਾਨੂੰ ਇਨ੍ਹਾਂ ਚਿੱਠੀਆਂ ਤੋਂ ਪਤਾ ਲੱਗਦਾ ਹੈ।

ਘਰ ਤੋਂ ਬਾਹਰ ਨਿਕਲ ਕੇ ਸਮਾਜਿਕ ਕੰਮ ਕਰਨ ਵਾਲੀ ਮਹਿਲਾ ਸਾਨੂੰ ਇਨ੍ਹਾਂ ਚਿੱਠੀਆਂ ਤੋਂ ਤਾਂ ਮਿਲਦੀ ਹੀ ਹੈ ਇਸ ਦੇ ਨਾਲ ਹੀ ਸਮੇਂ ਤੋਂ ਅੱਗੇ ਦੇਖਣ ਵਾਲੀ, ਮਨੁੱਖਾਂ ਦੇ ਅਧਿਕਾਰਾਂ ਬਾਰੇ ਬੋਲਣ ਵਾਲੀ ਇੱਕ ਸੰਵਦੇਨਸ਼ੀਲ ਮਹਿਲਾ ਵੀ ਮਿਲਦੀ ਹੈ।

ਜਿਹੜੀ ਚਿੱਠੀ ਅਸੀਂ ਉੱਪਰ ਪੜ੍ਹੀ, ਉਹ ਸਵਿੱਤਰੀਬਾਈ ਫੂਲੇ ਨੇ ਜੋਤੀਰਾਓ ਫੂਲੇ ਨੂੰ ਲਿਖੀ ਦੂਜੀ ਚਿੱਠੀ ਹੈ। ਇਹ ਚਿੱਠੀ ਉਨ੍ਹਾਂ ਨੇ ਆਪਣੇ ਪੇਕੇ ਨਾਏਗਾਂਓ ਤੋਂ ਲਿਖੀ ਸੀ।

ਤੀਜੀ ਚਿੱਠੀ ਉਨ੍ਹਾਂ ਨੇ ਪੂਣੇ ਦੇ ਕੋਲ ਜੁਨੱਰ ਪਿੰਡ ਤੋਂ ਲਿਖੀ ਸੀ। 1876 ਤੋਂ 1896 ਦੌਰਾਨ ਮਹਾਰਾਸ਼ਟਰ ਵਿੱਚ 2 ਵੱਡੇ ਕਾਲ਼ ਹੋਏ।

'ਸੱਤਿਆਸ਼ੋਧਕ ਸਮਾਜ' ਇਸ ਸੰਗਠਨ ਦੇ ਕਾਰਕੁਨਾਂ ਨਾਲ ਘੁੰਮ ਕੇ ਲੋਕਾਂ ਦੀ ਸਹਾਇਤਾ ਕਰ ਰਹੀ ਸੀ।

ਸਵਿੱਤਰੀਬਾਈ ਫੁਲੇ

ਤਸਵੀਰ ਸਰੋਤ, Government Of Maharashtra

''ਲੋਕਾਂ ਨੂੰ ਖਾਣਾ ਨਹੀਂ ਤੇ ਜਾਨਵਰਾਂ ਨੂੰ ਚਾਰਾ ਨਹੀਂ''

ਇਹ ਕੰਮ ਕਰਦੇ ਹੋਏ 20 ਅਪ੍ਰੈਲ 1877 ਨੂੰ ਜੁੰਨਰ ਤੋਂ ਲਿਖੀ ਹੋਈ ਚਿੱਠੀ ਵਿੱਚ ਸਵਿੱਤਰੀਬਾਈ ਲਿਖਦੇ ਹਨ,''1876 ਸਾਲ ਖ਼ਤਮ ਹੋਣ 'ਤੇ ਕਾਲ਼ ਦੀ ਤੀਬਰਤਾ ਵੱਧ ਗਈ ਅਤੇ ਨਾਲ ਹੀ ਵੱਧ ਗਈ ਜਾਨਵਰਾਂ ਦੇ ਧਰਤੀ 'ਤੇ ਡਿੱਗ ਕੇ ਮਰਨ ਦੀ ਤੀਬਰਤਾ, ਲੋਕਾਂ ਨੂੰ ਖਾਣਾ ਨਹੀਂ ਤੇ ਜਾਨਵਰਾਂ ਨੂੰ ਚਾਰਾ ਨਹੀਂ, ਇਸ ਤੋਂ ਇਲਾਵਾ ਕਈ ਲੋਕ ਘਰ ਛੱਡ ਕੇ ਦੂਜਿਆਂ ਇਲਾਕਿਆਂ ਵਿੱਚ ਜਾ ਰਹੇ ਹਨ।''

''ਕਈ ਲੋਕ ਆਪਣੇ ਬੱਚਿਆ ਨੂੰ ਅਤੇ ਜਵਾਨ ਕੁੜੀਆਂ ਨੂੰ ਵੇਚ ਕੇ ਜਾ ਰਹੇ ਹਨ। ਨਦੀਆਂ, ਨਾਲੇ ਸੁੱਕ ਗਏ ਹਨ। ਜ਼ਮੀਨ ਬੰਜਰ ਹੋ ਚੁੱਕੀ ਹੈ। ਕਈ ਲੋਕ ਭੁੱਖ ਅਤੇ ਪਿਆਸ ਨਾਲ ਮਰ ਰਹੇ ਹਨ। ਅਜਿਹੇ ਭਿਆਨਕ ਹਾਲਾਤ ਇੱਥੇ ਹਨ।''

ਅਸਲ ਵਿੱਚ ਸੱਵਿਤਰੀਬਾਈ ਫੂਲੇ ਦੀਆਂ ਇਹ ਚਿੱਠੀਆਂ ਸਮੇਂ ਤੋਂ ਅੱਗੇ ਚੱਲਣ ਦੀਆਂ ਮਿਸਾਲ ਸੀ।

ਉਸ ਵੇਲੇ ਪਤੀ ਨੂੰ ਚਿੱਠੀ ਲਿਖਣਾ ਆਮ ਗੱਲ ਨਹੀਂ ਸੀ। ਔਰਤਾਂ ਤੱਕ ਪੜ੍ਹਨਾ ਲਿਖਣਾ ਹੀ ਨਹੀਂ ਪਹੁੰਚਿਆ ਸੀ, ਉਸ ਵੇਲੇ ਸੱਵਿਤਰੀਬਾਈ ਆਪਣੇ ਪਤੀ ਨੂੰ ਚਿੱਠੀ ਲਿਖ ਰਹੇ ਸੀ।

ਉਨ੍ਹਾਂ ਚਿੱਠੀਆਂ ਵਿੱਚ ਪਰਿਵਾਰਕ ਗੱਲਾਂ ਦੀ ਥਾਂ ਸਮਾਜਿਕ ਕੰਮਾਂ ਬਾਰੇ ਲਿਖਿਆ ਹੁੰਦਾ ਸੀ।

ਇਹ ਚਿੱਠੀ ਲਿਖਦੇ ਸਮੇਂ ਸੱਵਿਤਰੀਬਾਈ ਆਪਣੇ ਪੇਕੇ ਨਾਏਗਾਂਓ ਵਿੱਚ ਸਨ।

ਉੱਥੇ ਸੱਵਿਤਰੀਬਾਈ ਦਾ ਛੋਟਾ ਭਰਾ ਉਨ੍ਹਾਂ ਨੂੰ ਇਹ ਕਹਿ ਰਿਹਾ ਸੀ ਕਿ ਤੁਸੀਂ ਪਤੀ-ਪਤਨੀ ਅਜਿਹੇ ਕੰਮ ਕਰਕੇ ਆਪਣੇ ਕੁੱਲ ਦੀ ਮਰਿਆਦਾ ਦਾ ਉਲੰਘਣ ਕਰ ਰਹੇ ਹੋ।

ਵੀਡੀਓ ਕੈਪਸ਼ਨ, ਅੰਬੇਡਕਰ ਦਲਿਤਾਂ ਨੂੰ ਪਹਿਲਾਂ ਸਿੱਖ ਕਿਉਂ ਬਣਾਉਣਾ ਚਾਹੁੰਦੇ ਸਨ

''ਨਾਗਾਂ ਨੂੰ ਦੁੱਧ ਪਿਆਉਂਦੇ ਹੋ, ਦਲਿਤਾਂ ਨੂੰ ਅਛੂਤ ਸਮਝਦੇ ਹੋ''

ਸੱਵਿਤਰੀਬਾਈ ਇਸ ਬਾਰੇ ਜੋਤੀਰਾਓ ਨੂੰ ਚਿੱਠੀ ਵਿੱਚ ਲਿਖਦੇ ਹੈ,''ਮੈਂ ਉਸਦੀ ਗੱਲ ਦਾ ਵਿਰੋਧ ਕਰਦੇ ਹੋਏ ਕਿਹਾ, ਭਰਾ ਤੇਰੀ ਬੁੱਧੀ ਬ੍ਰਾਹਮਣਾਂ ਦੀ ਸੋਚ ਨਾਲ ਕਮਜ਼ੋਰ ਹੋ ਗਈ ਹੈ। ਤੁਸੀਂ ਬੱਕਰੀ, ਗਊਆਂ ਨੂੰ ਪਿਆਰ ਨਾਲ ਪਾਲ ਲੈਂਦੇ ਹੋ, ਨਾਗਪੰਚਮੀ 'ਤੇ ਸੱਪ ਨੂੰ ਦੁੱਧ ਪਿਲਾਉਂਦੇ ਹੋ। ਮਹਾਰ-ਮਾਂਗ (ਦਲਿਤ) ਤੁਹਾਡੇ ਵਰਗੇ ਹੀ ਇਨਸਾਨ ਹਨ, ਉਨ੍ਹਾਂ ਨੂੰ ਤੁਸੀਂ ਅਛੂਤ ਸਮਝਦੇ ਹੋ, ਇਸ ਦਾ ਕਾਰਨ ਦੱਸੋ, ਅਜਿਹਾ ਸਵਾਲ ਮੈਂ ਉਸ ਨੂੰ ਪੁੱਛਿਆ।''

ਨਿੰਦਾ ਤੋਂ ਬਿਨਾਂ ਡਰੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਜਿਹਾ ਦੱਸਦੇ ਹੋਏ ਸੱਵਿਤਰੀਬਾਈ ਲੇਖ ਸਾਹਮਣੇ ਰੱਖਦੇ ਹਨ।

ਮਨੁੱਖਤਾ ਦਾ ਧਰਮ ਮੰਨਣ ਵਾਲੀ ਸੱਵਿਤਰੀਬਾਈ ਦੀ ਸ਼ਖ਼ਸੀਅਤ ਇਨ੍ਹਾਂ ਚਿੱਠੀਆਂ ਤੋਂ ਉਜਾਗਰ ਹੁੰਦੀ ਹੈ। ਇਸੇ ਲਈ ਇਹ ਖਤ ਇੱਕ ਮਹੱਤਵਪੂਰਨ ਸਮਾਜਿਕ ਅਤੇ ਇਤਿਹਾਸਕ ਦਸਤਾਵੇਜ਼ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)