ਵਿਜੈ ਰੁਪਾਣੀ ਹੀ ਰਹਿਣਗੇ ਗੁਜਰਾਤ ਦੇ ਸੀਐੱਮ, ਨਿਤਿਨ ਪਟੇਲ ਡਿਪਟੀ ਸੀਐੱਮ

ਤਸਵੀਰ ਸਰੋਤ, Getty Images
ਵਿਜੈ ਰੁਪਾਣੀ ਗੁਜਰਾਤ ਦੇ ਮੁੱਖ ਮੰਤਰੀ ਬਣਨਗੇ। ਉਨ੍ਹਾਂ ਨੂੰ ਗੁਜਰਾਤ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਉੱਥੇ ਹੀ ਨਿਤਿਨ ਪਟੇਲ ਨੂੰ ਵਿਧਾਇਕ ਦਲ ਨੇ ਉੱਪ ਮੁੱਖ ਮੰਤਰੀ ਦੇ ਤੌਰ 'ਤੇ ਚੁਣਿਆ ਹੈ।
ਵਿਜੈ ਰੁਪਾਣੀ ਚੋਣਾਂ ਤੋਂ ਪਹਿਲਾਂ ਹੀ ਗੁਜਰਾਤ ਦੇ ਮੁੱਖ ਮੰਤਰੀ ਸਨ।
ਉਨ੍ਹਾਂ ਨੂੰ ਪਹਿਲੀ ਬਾਰ 7 ਅਗਸਤ, 2016 ਨੂੰ ਆਨੰਦੀ ਬੇਨ ਪਟੇਲ ਦੇ ਅਸਤੀਫ਼ਾ ਦੇਣ ਤੋਂ ਬਾਅਦ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ।
ਵਿਜੈ ਰੁਪਾਣੀ ਗੈਰ ਪਟੇਲ ਨੇਤਾ ਹਨ ਅਤੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੋਨਾਂ ਦੇ ਕਰੀਬੀ ਮੰਨੇ ਜਾਂਦੇ ਰਹੇ ਹਨ।








