2ਜੀ ਸਪੈਕਟ੍ਰਮ ਘੋਟਾਲਾ ਕੀ ਸੀ ਅਤੇ ਕੌਣ ਸਨ ਮੁਲਜ਼ਮ?

ਤਸਵੀਰ ਸਰੋਤ, MONEY SHARMA/AFP/GETTY IMAGES
2-ਜੀ ਸਪੈਕਟ੍ਰਮ ਘੋਟਾਲੇ ਦੇ ਮਾਮਲੇ ਵਿੱਚ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਦੂਰ ਸੰਚਾਰ ਮੰਤਰੀ ਏ. ਰਾਜਾ ਅਤੇ ਕਨਿਮੋੜੀ ਸਮੇਤ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਹਨ।
ਇਹ ਘੋਟਾਲਾ ਸਾਲ 2010 ਵਿੱਚ ਸਾਹਮਣੇ ਆਇਆ ਸੀ ਜਦੋਂ ਦੇਸ ਦੇ ਮਹਾਂ ਲੇਖਾਕਾਰ ਅਤੇ ਕੰਟਰੋਲਰ (ਕੈਗ) ਨੇ ਆਪਣੀ ਰਿਪੋਰਟ ਵਿੱਚ 2008 ਵਿੱਚ 2-ਜੀ ਸਪੈਕਟ੍ਰਮ ਵੰਡ ਉੱਪਰ ਸਵਾਲ ਖੜ੍ਹੇ ਕੀਤੇ ਸਨ।
2-ਜੀ ਸਪੈਕਟ੍ਰਮ ਘੋਟਾਲੇ 'ਚ ਕੰਪਨੀਆਂ ਨੂੰ ਨਿਲਾਮੀ ਦੀ ਥਾਂ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ 'ਤੇ ਲਾਈਸੈਂਸ ਦਿੱਤੇ ਗਏ ਸਨ। ਮਹਾਂ ਲੇਖਾਕਾਰ ਅਤੇ ਕੰਟਰੋਲਰ ਮੁਤਾਬਕ ਇਸ ਨਾਲ ਸਰਕਾਰ ਨੂੰ 76 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਹਾਲਾਂਕਿ ਮਹਾਂ ਲੇਖਾਕਾਰ ਨੇ ਦੇ ਅੰਕੜਿਆਂ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠੇ ਸਨ ਪਰ ਇਸ ਨਾਲ ਇੱਕ ਵੱਡਾ ਸਿਆਸੀ ਵਿਵਾਦ ਜਰੂਰ ਖੜ੍ਹਾ ਹੋ ਗਿਆ ਸੀ। ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਸੁਪਰੀਮ ਕੋਰਟ ਵਿੱਚ ਜਨ ਹਿੱਤ ਅਪੀਲ ਦਰਜ ਕਰਵਾਈ ਸੀ ਜਿਸ ਸਦਕਾ ਸੀਬੀਆਈ ਦੀ ਜਾਂਚ ਸ਼ੁਰੂ ਕੀਤੀ ਗਈ ਸੀ

ਤਸਵੀਰ ਸਰੋਤ, GETTY IMAGES/REUTERS
ਪੀਟੀਆਈ ਮੁਤਾਬਕ ਸਾਬੀਅਈ ਜੱਜ ਨੇ ਕਿਹਾ ਕਿ ਮੈਨੂੰ ਇਹ ਕਹਿੰਦਿਆਂ ਬਿਲਕੁਲ ਵੀ ਝਿਜਕ ਨਹੀਂ ਹੋ ਰਹੀ ਕਿ ਸਰਕਾਰੀ ਵਕੀਲ ਕਿਸੇ ਵੀ ਦੋਸ਼ੀ ਦੇ ਖਿਲਾਫ਼ ਕੋਈ ਵੀ ਇਲਜ਼ਾਮ ਸਾਬਤ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਹੋਇਆ ਹੈ।
ਇਨ੍ਹਾਂ ਲੋਕਾਂ ਖਿਲਾਫ਼ ਜਾਂਚ ਏਜੰਸੀ ਨੇ ਵਿਸ਼ੇਸ਼ ਸੀਬੀਆਈ ਕੋਰਟ ਵਿੱਚ 700 ਸਫ਼ਿਆਂ ਦੀ ਚਾਰਜਸ਼ੀਟ ਵਿੱਚ ਧਾਰਾ 409 ਅਧੀਨ ਅਪਰਾਧਿਕ ਵਿਸ਼ਵਾਸ਼ਘਾਤ ਅਤੇ 120ਬੀ ਅਧੀਨ ਅਪਰਾਧਿਕ ਸਾਜਿਸ਼ ਘੜ੍ਹਨ ਦੇ ਇਲਜ਼ਾਮ ਸਨ ਪਰ ਕੋਈ ਵੀ ਸਾਬਤ ਨਹੀਂ ਹੋ ਸਕਿਆ।
ਕੀ ਸੀ ਘੋਟਾਲਾ?

ਤਸਵੀਰ ਸਰੋਤ, Getty Images
- ਇਸ ਵਿੱਚ ਸੀਬੀਆਈ ਨੇ ਹੋਰ ਮੰਤਰੀਆਂ ਸਮੇਤ ਸਿੱਧੇ ਤੌਰ 'ਤੇ ਤਤਕਾਲੀ ਦੂਰ ਸੰਚਾਰ ਮੰਤਰੀ ਏ ਰਾਜਾ ਖਿਲਾਫ਼ ਇਲਜ਼ਾਮ ਪੇਸ਼ ਕੀਤੇ।
- ਏ ਰਾਜਾ ਨੂੰ ਕੋਈ 15 ਮਹੀਨੇ ਜੇਲ੍ਹ ਵਿੱਚ ਰਹਿਣ ਮਗਰੋਂ ਪਿਛਲੇ ਮਹੀਨੇ ਹੀ ਜਮਾਨਤ ਮਿਲੀ ਸੀ।
- ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਦੀ ਪੁੱਤਰੀ ਕਨਿਮੋੜੀ ਨੂੰ ਵੀ ਜੇਲ੍ਹ ਰਹਿਣਾ ਪਿਆ ਸੀ।
ਵੱਡੇ ਨਾਮ ਕਿਹੜੇ ਸਨ?
ਏ ਰਾਜਾ꞉ ਉਨ੍ਹਾਂ ਨੂੰ ਪਹਿਲਾਂ ਅਸਤੀਫ਼ਾ ਦੇਣਾ ਪਿਆ ਫੇਰ 2011 ਵਿੱਚ ਜੇਲ੍ਹ ਜਾਣਾ ਪਿਆ। ਇਲਜ਼ਾਮ ਇਹ ਸੀ ਕਿ ਮੰਤਰੀ ਨੇ 2008 ਵਿੱਚ 2001 ਦੀਆਂ ਕੀਮਤਾਂ 'ਤੇ 2-ਜੀ ਸਪੈਕਟ੍ਰਮ ਦੀ ਵੰਡ ਸਾਜਿਸ਼ੀ ਢੰਗ ਨਾਲ ਆਪਣੀਆਂ ਚਹੇਤੀਆਂ ਕੰਪਨੀਆਂ ਦੇ ਹੱਕ ਵਿੱਚ ਕੀਤੀ। ਬਰੀ।
ਕਨਿਮੋੜੀ꞉ ਦ੍ਰਾਮੁਕ ਸੁਪਰੀਮੋ ਐਮ ਕਰੁਣਾਨਿਧੀ ਉਸ ਵੇਲੇ ਰਾਜ ਸਭਾ ਮੈਂਬਰ ਸੀ। ਕਿਹਾ ਗਿਆ ਸੀ ਕਿ ਇਨ੍ਹਾਂ ਨੇ ਰਾਜਾ ਨਾਲ ਮਿਲ ਕੇ ਕੰਮ ਕੀਤਾ। ਇਲਜ਼ਾਮ ਸੀ ਕਿ ਉਨ੍ਹਾਂ ਨੇ ਆਪਣੇ ਨੇ ਟੀਵੀ ਚੈਨਲ ਲਈ ਡੀਬੀ ਰਿਐਲਟੀ ਦੇ ਮਾਲਕ ਸ਼ਾਹਿਦ ਬਲਵਾ ਤੋਂ 200 ਕਰੋੜ ਦੀ ਰਿਸ਼ਵਤ ਲਈ ਤੇ ਰਾਜਾ ਨੇ ਉਨ੍ਹਾਂ ਨੂੰ ਸਪੈਕਟਰਮ ਦੇ ਦਿੱਤੇ।
ਸਿਧਾਰਥ ਬੇਹੁਰਾ꞉ ਸਿਧਾਰਥ ਉਸ ਵੇਲੇ ਦੂਰਸੰਚਾਰ ਸਕੱਤਰ ਸਨ। ਕਿਹਾ ਗਿਆ ਸੀ ਕਿ ਇਨ੍ਹਾਂ ਨੇ ਰਾਜਾ ਨਾਲ ਮਿਲ ਕੇ ਕੰਮ ਕੀਤਾ। ਉਹ ਵੀ 2011 ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨ।
ਆਰ ਕੇ ਚੰਦੋਲੀਆ꞉ ਉਹ ਏ ਰਾਜਾ ਦੇ ਸਾਬਕਾ ਸਕੱਤਰ ਸਨ ਉਨ੍ਹਾਂ ਨੇ ਰਾਜਾ ਨਾਲ ਮਿਲ ਕੇ ਕੁੱਝ ਅਯੋਗ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਇਆ। ਉਹ 2 ਫਰਵਰੀ 2011 ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨ।
ਸ਼ਾਹਿਦ ਬਲਵਾ꞉ ਸਵਾਨ ਟੈਲੀਕੌਮ ਤੇ ਇਲਜ਼ਾਮ ਸੀ ਕਿ ਉਨ੍ਹਾਂ ਦੀ ਕੰਪਨੀ ਨੂੰ ਘੱਟ ਕੀਮਤਾਂ ਤੇ ਸਪੈਕਟਰਮ ਮਿਲਿਆ।
ਸੰਜਯ ਚੰਦਰਾ꞉ ਯੂਨੀਟੈਕ ਦੇ ਸਾਬਕਾ ਜਰਨਲ ਮੈਨੇਜਰ ਦੀ ਕੰਪਨੀ ਨੇ ਵੀ ਸੀਬੀਆਈ ਮੁਤਾਬਕ ਇਸ ਘੋਟਾਲੇ ਵਿੱਚ ਫ਼ਾਇਦਾ ਲੈਣ ਵਾਲਿਆਂ ਵਿੱਚੋਂ ਸੀ। ਮਗਰੋਂ ਕੰਪਨੀ ਨੇ ਇਹੀ ਸਪੈਕਟਰਮ ਵਿਦੇਸ਼ੀ ਕੰਪਨੀਆਂ ਨੂੰ ਵੇਚ ਕੇ ਮੁਨਾਫ਼ਾ ਕਮਾਇਆ। ਉਨ੍ਹਾਂ ਨੂੰ 20 ਅਪ੍ਰੈਲ 2011 ਵਿੱਚ ਜੇਲ੍ਹ ਭੇਜ ਦਿੱਤੇ ਗਏ।
ਗੌਤਮ ਦੋਸ਼ੀ, ਸੁਰਿੰਦਰ ਪਿਪਾਰਾ ਅਤੇ ਹਰੀ ਨਾਇਰ꞉ ਇਹ ਲੋਕ ਅਨਿਲ ਅੰਬਾਨੀ ਸਮੂਹ ਦੀਆਂ ਕੰਪਨੀਆਂ ਦੇ ਵੱਡੇ ਅਧਿਕਾਰੀ ਸਨ। ਇਨ੍ਹਾਂ ਤਿੰਨਾਂ ਤੇ ਵੀ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ।












