ਕੀ ਤੁਸੀਂ ਜਾਣਦੇ ਹੋ ਕ੍ਰਿਕਟਰ ਸਿਧਾਰਥ ਕੌਲ ਬਾਰੇ ਇਹ ਗੱਲਾਂ?

ਤਸਵੀਰ ਸਰੋਤ, Sidharth Kaul/Facebook
ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਮੋਹਾਲੀ ਵਿੱਚ ਖੇਡਿਆ ਜਾ ਰਿਹਾ ਹੈ।
ਮੋਹਾਲੀ ਵਿੱਚ ਲੋਕ ਸਿਧਾਰਥ ਕੌਲ ਨੂੰ ਖੇਡਦੇ ਦੇਖਣ ਦਾ ਇੰਤਜ਼ਾਰ ਕਰ ਰਹੇ ਸੀ ਜਿੰਨਾਂ ਦਾ ਜਨਮ ਪਠਾਨਕੋਟ ਵਿੱਚ ਹੋਇਆ। ਇਸ ਲਈ ਉਨ੍ਹਾਂ ਨੂੰ ਕੁਝ ਹੋਰ ਇੰਤਜ਼ਾਰ ਕਰਨਾ ਪਵੇਗਾ।
ਕੀ ਤੁਸੀਂ ਜਾਣਦੇ ਹੋ ਸਿਧਾਰਥ ਕੌਲ ਬਾਰੇ ਇਹ ਪੰਜ ਗੱਲਾਂ?
- 27 ਸਾਲਾ ਸਿਧਾਰਥ ਕੌਲ ਪੰਜਾਬ ਦੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਵਧੀਆਂ ਪ੍ਰਦਰਸ਼ਨ ਕਾਰਨ ਕੌਮਾਂਤਰੀ ਟੀਮ 'ਚ ਥਾਂ ਮਿਲੀ ਹੈ।
- ਸਿਧਾਰਥ ਨੇ ਸਾਲ 1996 'ਚ ਆਪਣੇ ਪਿਤਾ ਦੇ ਪ੍ਰਭਾਵ ਹੇਠ ਕ੍ਰਿਕਟ ਖੇਡਣਾ ਸ਼ੁਰੂ ਕੀਤਾ।

ਤਸਵੀਰ ਸਰੋਤ, Sidharth Kaul/Facebook
- ਸਿਧਾਰਥ ਗੇਂਦਬਾਜ਼ ਹਨ ਅਤੇ ਉਨ੍ਹਾਂ ਦੀ ਗੇਂਦਬਾਜ਼ੀ ਦਾ ਸਟਾਇਲ ਰਾਇਟ ਆਰਮ ਮੀਡੀਅਮ ਹੈ। ਸਿਧਾਰਥ ਰਾਇਟ ਹੈਂਡ ਬੱਲੇਬਾਜ਼ ਹਨ।
- ਉਹ ਹੁਣ ਤੱਕ ਦਿੱਲੀ ਡੇਅਰਡੇਵਿਲ, ਕੋਲਕਾਤਾ ਨਾਇਟ ਰਾਈਡਰਜ਼, ਪੰਜਾਬ ਅਤੇ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 'ਚ ਖੇਡ ਚੁੱਕੇ ਹਨ।
- ਸਿਧਾਰਥ ਨੇ ਸਾਲ 2008 'ਚ ਕੁਆਲਾਲੰਪੁਰ 'ਚ ਅੰਡਰ-19 ਵਿਸ਼ਵ ਕੱਪ ਦੌਰਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ।








