ਨਰਸ ਜਿਸ ਨੇ ਜਰਮਨੀ ਵਿੱਚ 100 ਮਰੀਜ ਮਾਰੇ

Niels Hoegel

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਨੀਲਜ਼ ਹੋਏਗਲ 2015 ਦੀ ਸੁਣਵਾਈ ਦੌਰਾਨ

ਮੈਡੀਕਲ ਪ੍ਰੋਫੈਸ਼ਨ ਨਾਲ ਜੁੜਿਆ ਇਨਸਾਨ ਭਲਾ ਕਤਲ ਕਿਵੇਂ ਕਰ ਸਕਦਾ ਹੈ? ਉਹ ਵੀ ਸੌ ਲੋਕਾਂ ਦਾ?

ਪਰ ਜਰਮਨੀ ਦੀ ਇਸ ਸਾਬਕਾ ਨਰਸ ਬਾਰੇ ਇਹੀ ਕਿਹਾ ਜਾ ਰਿਹਾ ਹੈ।

ਸਰਕਾਰੀ ਪੱਖ ਦਾ ਕਹਿਣਾ ਹੈ, "ਟੌਕਸਿਕਲੋਜੀ ਟੈਸਟ ਵਿੱਚ ਇਹ ਸੰਕੇਤ ਮਿਲਦੇ ਹਨ ਕਿ ਨਰਸ ਨੀਲਜ਼ ਹੋਏਗਲ ਨੇ ਦੋ ਹਸਪਤਾਲਾਂ ਵਿੱਚ ਘੱਟੋ ਘੱਟ ਸੌ ਲੋਕਾਂ ਦੀ ਜਾਨ ਲਈ ਹੈ।"

ਟੌਕਸਿਕੋਲੋਜੀ ਅਸਲ ਵਿੱਚ ਜ਼ਹਿਰ ਵਿਗਿਆਨ ਹੈ, ਜਿਸ ਵਿੱਚ ਜ਼ਹਿਰ ਅਤੇ ਉਸਦੇ ਅਸਰਾਂ ਦਾ ਅਧਿਐਨ ਕੀਤਾ ਜਾਂਦਾ ਹੈ।

ਹੋਏਗਲ ਨੇ ਕੰਮ ਦੌਰਾਨ 1999 ਤੋਂ 2005 ਦੇ ਵਿਚਕਾਰ, ਉੱਤਰੀ ਜਰਮਨੀ ਦੇ ਦੋ ਹਸਪਤਾਲਾਂ, ਓਲਡੇਨਬਰਗ ਵਿੱਚ 62 ਮਰੀਜ਼ਾਂ ਅਤੇ ਡੇਲੇਮਨਹੋਸਟ ਵਿੱਚ 38 ਮਰੀਜ਼ਾਂ ਨੂੰ ਮਾਰਿਆ ਹੈ।

ਪੜਤਾਲ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਨਰਸ ਨੀਲਜ਼ ਹੋਏਗਲ ਨੇ ਪੂਰੇ ਹੋਸ਼ੋ-ਹਵਾਸ ਵਿੱਚ ਤਰੀਕੇ ਨਾਲ ਆਪਣੇ ਮਰੀਜ਼ਾਂ ਨੂੰ ਜਾਨਲੇਵਾ ਡੋਜ਼ ਦਿੱਤੀ।

ਕਤਲ ਦੇ ਇਲਜ਼ਾਮ

ਨੀਲਜ਼ ਹੋਏਗਲ ਨੂੰ ਦੋ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ।

ਕਿਹਾ ਜਾ ਰਿਹਾ ਹੈ ਕਿ ਨੀਲਜ਼ ਹੋਏਗਲ ਇਨ੍ਹਾਂ ਮਰੀਜ਼ਾਂ ਨੂੰ ਫੇਰ ਤੋਂ ਜਿਉਂਦੇ ਕਰਨ ਦੀ ਕੋਸ਼ਿਸ਼ ਕਰਕੇ ਆਪਣੇ ਸਹਿ-ਕਰਮੀਆਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਸੀ।

ਪੜਤਾਲੀਆ ਅਫ਼ਸਰਾਂ ਨੇ ਕਿਹਾ ਕਿ ਨਰਸ ਨੀਲਜ਼ ਹੋਏਗਲ ਨੇ ਸੰਭਵ ਹੈ, ਹੋਰ ਲੋਕਾਂ ਨੂੰ ਵੀ ਮਾਰਿਆ ਹੋਵੇ ਪਰ ਉਨ੍ਹਾਂ ਦੇ ਅੰਤਮ ਸੰਸਕਾਰ ਕਰ ਦਿੱਤੇ ਗਏ ਹਨ।

ਜੇ ਇਲਜ਼ਾਮ ਸਹੀ ਹੋਏ ਤਾਂ ਉਹ ਵਿਸ਼ਵ ਜੰਗ ਤੋਂ ਬਾਅਦ ਜਰਮਨੀ ਦੇ ਸਭ ਤੋਂ ਬੁਰੇ ਸੀਰੀਅਲ ਕਾਤਲਾਂ ਵਿੱਚ ਸ਼ੁਮਾਰ ਹੋਵੇਗਾ।

ਜ਼ਹਿਰ ਦੀ ਸੰਭਾਵਨਾ

ਸਾਲ 2015 ਦੀ ਅਦਾਲਤੀ ਸੁਣਵਾਈ ਦੌਰਾਨ ਨੀਲਜ਼ ਹੋਏਗਲ ਦੇ ਖ਼ਿਲਾਫ਼ ਚੱਲ ਰਹੇ ਕੇਸਾਂ ਦਾ ਘੇਰਾ ਉਸ ਸਮੇਂ ਵਧ ਗਿਆ ਜਦੋਂ ਉਸਨੇ 30 ਵਿਅਕਤੀਆਂ ਦੀ ਜਾਨ ਲੈਣ ਦੀ ਗੱਲ ਕਬੂਲ ਕਰ ਲਈ।

ਸੁਣਵਾਈ ਦੌਰਾਨ ਉਸ ਨੂੰ ਕਤਲ ਦੇ ਦੋ, ਕਤਲ ਦੀ ਕੋਸ਼ਿਸ਼ ਦੇ ਦੋ ਅਤੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ ਗਿਆ।

Niels Hoegel

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪੜਤਾਲੀਆ ਅਫ਼ਸਰਾਂ ਨੇ 130 ਮਰੀਜ਼ਾਂ ਦੀਆਂ ਕਬਰਾਂ ਪੱਟ ਕੇ, ਤਫ਼ਤੀਸ਼ ਦੇ ਕੰਮ ਨੂੰ ਸਿਰੇ ਚਾੜ੍ਹਿਆ ਹੈ ਤਾਂ ਕਿ ਉਨ੍ਹਾਂ ਦੀ ਮੌਤ ਜ਼ਹਿਰ ਕਾਰਨ ਹੋਏ ਹੋਣ ਦੀ ਸੰਭਾਵਨਾ ਦਾ ਪਤਾ ਲਾਇਆ ਜਾ ਸਕੇ।

ਨਰਸ ਨੀਲਜ਼ ਹੋਏਗਲ ਨੇ ਜਿਨ੍ਹਾਂ ਹਸਪਤਾਲਾਂ ਵਿੱਚ ਕੰਮ ਕੀਤਾ ਸੀ, ਦੇ ਰਿਕਾਰਡਾਂ ਵਿੱਚੋਂ ਚੰਗੀਆਂ ਟਿੱਪਣੀਆਂ ਹੀ ਮਿਲੀਆਂ।

ਜਰਮਨੀ ਦੇ ਡੈਲਮੈਨਹੋਰਸਟ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਉਸਦੇ ਜਾਣ ਤੋਂ ਬਾਅਦ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਮੌਤਾਂ ਦੇ ਵਖ਼ਤ ਨੀਲਜ਼ ਹੋਏਗਲ ਸ਼ਿਫਟ ਉੱਤੇ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)