ਸੋਸ਼ਲ: 'ਤਾਜ ਮਹਿਲ ਗੱਦਾਰਾਂ ਦਾ ਤਾਂ ਲਾਲ ਕਿਲਾ ਕਿਸਦਾ'?

ਤਾਜ ਮਹਿਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਜ ਮਹਿਲ

ਭਾਜਪਾ ਵਿਧਾਇਕ ਸੰਗੀਤ ਸੋਮ ਨੇ ਤਾਜ ਮਹਿਲ ਨੂੰ ਦੇਸ਼ ਦੇ ਇਤਿਹਾਸ ਦਾ ਹਿੱਸਾ ਮੰਨਣ 'ਤੇ ਸੰਕੋਚ ਕੀਤਾ ਹੈ।

ਮੇਰਠ ਵਿੱਚ ਇੱਕ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ਕਿਸ ਤਰ੍ਹਾਂ ਦਾ ਇਤਿਹਾਸ? ਉਸ ਨੂੰ ਬਣਾਉਣ ਵਾਲਾ ਤਾਂ ਹਿੰਦੂਆਂ ਨੂੰ ਮਿਟਾਉਣਾ ਚਾਹੁੰਦਾ ਸੀ।

ਸੰਗੀਤ ਸੋਮ ਅੱਗੇ ਕਹਿੰਦੇ ਹਨ, "ਕੁਝ ਲੋਕਾਂ ਨੂੰ ਤਕਲੀਫ਼ ਹੋਈ ਕਿ ਆਗਰਾ ਦਾ ਤਾਜ ਮਹਿਲ ਇਤਿਹਾਸਕ ਥਾਵਾਂ ਵਿੱਚੋਂ ਕੱਢ ਦਿੱਤਾ ਗਿਆ ਹੈ। ਕਿਸ ਤਰ੍ਹਾਂ ਦਾ ਇਤਿਹਾਸ, ਕਿੱਥੋਂ ਦਾ ਇਤਿਹਾਸ ਤੇ ਕਿਹੜਾ ਇਤਿਹਾਸ?

ਉਸ ਨੂੰ ਬਣਾਉਣ ਵਾਲਾ ਹਿੰਦੂਆਂ ਦਾ ਸਫ਼ਾਇਆ ਕਰਨਾ ਚਾਹੁੰਦਾ ਸੀ।"

ਭਾਜਪਾ ਵਿਧਾਇਕ ਨੇ ਕਿਹਾ, "ਸਾਡੀ ਸਰਕਾਰ ਰਾਮ ਤੋਂ ਲੈ ਕੇ ਮਹਾਰਾਣਾ ਪ੍ਰਤਾਪ ਅਤੇ ਸ਼ਿਵਾਜੀ ਤੱਕ ਦਾ ਇਤਿਹਾਸ ਕਿਤਾਬਾਂ ਵਿੱਚ ਲਿਆਉਣ ਦਾ ਕੰਮ ਕਰ ਰਹੀ ਹੈ।

ਜੋ ਕਲੰਕ ਕਥਾ ਕਿਤਾਬਾਂ ਵਿੱਚ ਲਿਖੀ ਗਈ ਹੈ, ਚਾਹੇ ਅਕਬਰ ਬਾਰੇ ਹੋਵੋ, ਔਰੰਗਜ਼ੇਬ ਬਾਰੇ ਜਾਂ ਬਾਬਰ ਦੀ ਹੋਵੇ, ਉਨ੍ਹਾਂ ਦੇ ਇਤਿਹਾਸ ਨੂੰ ਕੱਢਣ ਦਾ ਕੰਮ ਕਰ ਰਹੀ ਹੈ ਸਰਕਾਰ।"

ਸੰਗੀਤ ਸੋਮ ਦੇ ਬਿਆਨ ਨੂੰ ਲੈ ਕੇ ਲੋਕਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਤਿੱਖੀ ਬਹਿਸ ਛਿੜ ਗਈ ਹੈ।

ਅਸਾਦੁਦੀਨ ਓਵਾਇਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸਾਦੁਦੀਨ ਓਵਾਇਸੀ

ਅਸਾਦੁਦੀਨ ਓਵਾਇਸੀ, ਪ੍ਰਧਾਨ ਆਲ ਇੰਡੀਆ ਮਜਲੀਸ-ਏ-ਇਤੇਹਾਦੁਲ ਮੁਸਲਮਾਨ ਪਾਰਟੀ ਤੇ ਹੈਦਰਾਬਾਦ ਐੱਮਪੀ ਨੇ ਟਵੀਟਰ 'ਤੇ ਲਿਖਿਆ ਹੈ, 'ਲਾਲ ਕਿਲਾ ਵੀ ਗ਼ੱਦਾਰਾਂ ਨੇ ਬਣਾਇਆ, ਕੀ (ਪ੍ਰਧਾਨ ਮੰਤਰੀ) ਮੋਦੀ ਲਾਲ ਕਿਲਾ ਤੋਂ ਤਿਰੰਗਾ ਲਹਿਰਾਉਣਾ ਬੰਦ ਕਰ ਦੇਣਗੇ?'

ਅਸਾਦੁਦੀਨ ਓਵਾਇਸੀ ਦਾ ਟਵੀਟ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਅਸਾਦੁਦੀਨ ਓਵਾਇਸੀ ਦਾ ਟਵੀਟ

ਕੌਸਿਕ ਸੇਨ ਗੁਪਤਾ ਦੇ ਹੈਂਡਲ ਵੱਲੋਂ ਟਵੀਟ ਕੀਤਾ ਗਿਆ, 'ਤਾਜ ਮਹਿਲ ਦੁਨੀਆਂ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਹੈ। ਛੇਤੀ ਹੀ ਭਾਜਪਾ ਨੂੰ ਅੱਠਵੇਂ ਅਜੂਬੇ ਦੇ ਤੌਰ ਉੱਤੇ ਜੋੜਿਆ ਜਾਵੇਗਾ।'

ਕੌਸਿਕ ਸੇਨਗੁਪਤਾ ਦਾ ਟਵੀਟ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਕੌਸਿਕ ਸੇਨਗੁਪਤਾ ਦਾ ਟਵੀਟ

ਟਵਿਟਰ ਉੱਤੇ ਹੀ ਨਰੇਂਦਰ ਤਨੇਜਾ ਲਿਖਦੇ ਹਨ, 'ਤਾਜ ਮਹਿਲ, ਭਾਰਤ ਦਾ ਗੌਰਵ ਤਾਜ ਮਹਿਲ ਹੈ। ਭਾਰਤ ਖ਼ੁਸ਼ਨਸੀਬ ਹੈ ਕਿ ਇੰਨੇ ਅਜੂਬਿਆਂ, ਇਮਾਰਤਾਂ ਅਤੇ ਇਤਿਹਾਸਿਕ ਥਾਵਾਂ ਵਾਲਾ ਦੇਸ ਹੈ।'

ਨਰੇਂਦਰ ਤਨੇਜਾ ਦਾ ਟਵੀਟ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਨਰੇਂਦਰ ਤਨੇਜਾ ਦਾ ਟਵੀਟ

@syedhinafaraz ਨਾਂ ਦੇ ਹੈਂਡਲ ਨੇ ਟਵੀਟ ਕਰ ਕੇ ਸਵਾਲ ਚੁੱਕਿਆ, 'ਜੇਕਰ ਤਾਜ ਮਹਿਲ ਦੇਸ਼ ਧ੍ਰੋਹੀਆਂ ਨੇ ਬਣਾਇਆ ਹੈ ਅਤੇ ਸੰਗੀਤ ਸੋਮ ਇਸਨੂੰ ਇਤਿਹਾਸ ਦੀਆਂ ਕਿਤਾਬਾਂ 'ਚੋਂ ਹਟਾਉਣਾ ਚਾਹੁੰਦੇ ਹਨ ਤਾਂ ਲਾਲ ਕਿਲੇ ਦੇ ਬਾਰੇ ਕੀ ਖਿਆਲ ਹੈ? ਤਰੰਗਾ ਨਹੀਂ ਲਹਿਰਾਉਣਗੇ?

ਤਾਜ ਮਹਿਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਜ ਮਹਿਲ