ਗੁਰਦਾਸਪੁਰ: ਹੈਰਾਨ ਕਰਨ ਵਾਲੇ 9 ਤੱਥ

ਤਸਵੀਰ ਸਰੋਤ, Sunil Jakhar/FB
ਗੁਰਦਾਸਪੁਰ ਜਿਮਨੀ ਚੋਣਾਂ ਵਿੱਚ ਕਾਂਗਰਸ ਦੇ ਸੁਨੀਲ ਜਾਖੜ ਨੇ ਜਿੱਤ ਹਾਸਲ ਕੀਤੀ ਹੈ। ਚੋਣਾਂ ਦੇ ਨਤੀਜੇ ਕਾਫੀ ਹੈਰਾਨੀਜਨਕ ਰਹੇ, ਵੇਖਦੇ ਹਾਂ 9 ਹੈਰਾਨ ਕਰਨ ਵਾਲੇ ਤੱਥ:
- ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਮਾਲਵੇ 'ਚੋਂ ਨਿਕਲ ਕੇ ਪਹਿਲੀ ਵਾਰ ਮਾਝੇ ਵਿੱਚ ਚੋਣ ਲੜਣ ਆਏ ਤੇ ਜ਼ਬਰਦਸਤ ਜਿੱਤ ਹਾਸਲ ਕੀਤੀ।
- ਆਮ ਆਦਮੀ ਪਾਰਟੀ ਨੂੰ ਕਿਸੇ ਵੀ ਹਲਕੇ ਵਿੱਚ 5000 ਵੋਟਾਂ ਨਹੀਂ ਮਿਲੀਆਂ। ਸਭ ਤੋਂ ਵੱਧ ਵੋਟਾਂ ਡੇਰਾ ਬਾਬਾ ਨਾਨਕ 'ਚ ਮਿਲੀਆਂ 4027 ਵੋਟਾਂ।
- ਮਾਨ ਧੜੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 3500 ਵੋਟਾਂ ਹੀ ਮਿਲੀਆਂ। ਇਹ ਗਿਣਤੀ ਨੋਟਾ ਨੂੰ ਪਈਆਂ 7587 ਵੋਟਾਂ ਦੇ ਅੱਧੇ ਤੋਂ ਵੀ 500 ਘੱਟ ਹੈ।
- ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਸੁੱਚਾ ਸਿੰਘ ਲੰਗਾਹ ਦੇ ਹਲਕੇ ਤੋਂ ਮਿਲੀਆਂ। ਹਾਰ ਦਾ ਫ਼ਰਕ 44000 ਰਿਹਾ। ਲੰਗਾਹ 'ਤੇ ਹਾਲ ਹੀ ਵਿੱਚ ਸ਼ਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਸਨ।
- ਬੀਜੇਪੀ ਦੇ ਗੜ੍ਹ ਸਮਝੇ ਜਾਂਦੇ ਹਲਕੇ ਸੁਜਾਨਪੁਰ ਵਿੱਚ ਵੀ ਮਦਦ ਨਹੀਂ ਮਿਲੀ। ਬੀਜੇਪੀ ਐੱਮਐੱਲਏ ਹੋਣ ਦੇ ਬਾਵਜੂਦ 7000 ਵੋਟਾਂ ਨਾਲ ਹਾਰ ਮਿਲੀ।
- ਕਿਸੇ ਵੀ ਅਜ਼ਾਦ ਉਮੀਦਵਾਰ ਨੂੰ ਬਹੁਤਾ ਹੁੰਗਰਾ ਨਹੀਂ ਮਿਲਿਆ। ਸਿਰਫ਼ ਪਰਵਿੰਦਰ ਸਿੰਘ ਨੂੰ 6800 ਵੋਟਾਂ ਮਿਲਿਆਂ।
- ਆਪਣਾ ਹਲਕਾ ਹੋਣ ਦੇ ਬਾਵਜੂਦ ਬਟਾਲਾ ਵਿੱਚ ਅਕਾਲੀ ਦਲ ਨੂੰ ਹਾਰ ਮਿਲੀ। ਐੱਮਐੱਲਏ ਲਖਬੀਰ ਸਿੰਘ ਲੋਧੀਨੰਗਲ ਬੇਅਸਰ ਸਾਬਤ ਹੋਏ।
- ਬਟਾਲਾ ਆਮ ਆਦਮੀ ਪਾਰਟੀ ਦੇ ਹੱਥ 'ਚੋਂ ਬਿਲਕੁਲ ਬਾਹਰ ਹੋ ਗਿਆ। ਪਿਛਲੀ ਵਾਰ 30,000 ਵੋਟ ਮਿਲੇ ਸਨ ਤੇ ਇਸ ਵਾਰ 3000 ਵੀ ਨਹੀਂ ਮਿਲੇ। ਬਟਾਲਾ ਪਾਰਟੀ ਦੇ ਸਾਬਕਾ ਸੂਬਾ ਕਨਵੀਨਰ ਗੁਰਪ੍ਰੀਤ ਘੁੱਗੀ ਦਾ ਹਲਕਾ ਹੈ।
- ਬਟਾਲਾ ਦੇ ਐੱਮਐੱਲਏ ਅਸ਼ਵਨੀ ਸੇਖੜੀ ਬੇਟੇ ਦਾ ਵਿਆਹ ਹੋਣ ਕਰਕੇ ਕਾਂਗਰਸ ਲਈ ਪ੍ਰਚਾਰ ਕਰਨ ਨਹੀਂ ਪਹੁੰਚ ਸਕੇ। ਬਾਵਜੂਦ ਇਸ ਦੇ ਕਾਂਗਰਸ ਨੂੰ ਜਿੱਤ ਹਾਸਲ ਹੋਈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)








