ਦਿਲਜੀਤ ਦੋਸਾਂਝ ਨੇ ਜਦੋਂ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕਿਹਾ ‘ਇਹ ਸਰਕਾਰ ਦੀ ਗ਼ਲਤੀ ਹੈ ਅਤੇ ਸਿਆਸਤ ਹੈ’

ਦਿਲਜੀਤ ਦੋਸਾਂਝ ਤੇ ਸਿੱਧੂ ਮੂਸੇਵਾਲਾ

ਤਸਵੀਰ ਸਰੋਤ, fb/diljit n sidhu moosewala

ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਦੀ ਮੌਤ ਬਾਰੇ ਇੱਕ ਇੰਟਰਵਿਊ ’ਚ ਕਿਹਾ ਕਿ ਇਹ 100 ਫ਼ੀਸਦ ਸਰਕਾਰ ਦੀ ਗ਼ਲਤੀ ਹੈ।

ਇਹ ਗੱਲ ਦਿਲਜੀਤ ਦੋਸਾਂਝ ਨੇ ਫਿਲਮ ਕੰਪੈਨਿਅਨ ਨਾਂ ਦੇ ਯੂਟਿਊਬ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਹੀ।

ਇਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਰਕਾਰ 'ਤੇ ਸਵਾਲ ਚੁੱਕੇ।

ਜਦੋਂ ਸ਼ੋਅ ਦੀ ਹੋਸਟ ਅਨੁਪਮਾ ਚੋਪੜਾ ਨੇ ਦਿਲਜੀਤ ਦੋਸਾਂਝ ਨੂੰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦੇ ਵਾਕਿਆ ਦਾ ਜ਼ਿਕਰ ਕਰਦਿਆਂ ਅਜਿਹੇ ਹਾਦਸਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ‘100 ਫ਼ੀਸਦ ਇਹ ਸਰਕਾਰ ਦੀ ਗ਼ਲਤੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਿਆਸਤ ਹੈ।”

ਉਨ੍ਹਾਂ ਕਿਹਾ, “ਸਭ ਨੇ ਆਪਣੇ ਕਰਿਅਰ ’ਚ ਮਿਹਨਤ ਕੀਤੀ ਸੀ। ਮੈਨੂੰ ਨਹੀਂ ਲੱਗਦਾ ਹੈ ਕਿ ਕੋਈ ਵੀ ਆਰਟਿਸਟ ਕਿਸੇ ਨਾਲ ਗ਼ਲਤ ਕਰ ਸਕਦਾ ਹੈ। ਕੋਈ ਕਿਉਂ ਕਿਸੇ ਨੂੰ ਮਾਰੇਗਾ? ਇਹ ਬਹੁਤ ਦੁੱਖ ਵਾਲੀ ਗੱਲ ਹੈ।”

ਉਨ੍ਹਾਂ ਅੱਗੇ ਕਿਹਾ, “ਉਨ੍ਹਾਂ ਦੇ ਮਾਪਿਆਂ ਲਈ ਇਹ ਬਹੁਤ ਮੁਸ਼ਕਲ ਹੈ। ਇਸ ਬਾਰੇ ਗੱਲ ਕਰਨਾ ਵੀ ਮੁਸ਼ਕਲ ਹੈ। ਤੁਸੀਂ ਆਪ ਸੋਚੋ ਕਿ ਜਿਸ ਦਾ ਇੱਕ ਬੱਚਾ ਹੋਵੇ ਅਤੇ ਉਹ ਚਲਾ ਜਾਵੇ। ਉਨ੍ਹਾਂ ਦੇ ਮਾਤਾ-ਪਿਤਾ ਕਿਵੇਂ ਇਸ ਦੁੱਖ ਨੂੰ ਝੱਲ ਰਹੇ ਹੋਣਗੇ।”

ਦਿਲਜੀਤ ਦੋਸਾਂਝ ਨੇ ਅੱਗੇ ਕਿਹਾ, “ਮੈਂ ਵੀ ਜਦੋਂ ਇੰਡਸਟ੍ਰੀ ’ਚ ਕੰਮ ਸ਼ੁਰੂ ਕੀਤਾ ਸੀ ਤਾਂ ਸਮੱਸਿਆਵਾਂ ਤਾਂ ਆਉਂਦੀਆਂ ਹੀ ਹਨ। ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਇਹ ਇੰਨਾ ਕਿਉਂ ਚੜ ਰਿਹਾ ਹੈ।”

ਉਨ੍ਹਾਂ ਕਿਹਾ ਕਿ ਸਿੱਧੁੂ ਦੇ ਮਾਤਾ ਪਿਤਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਉਹ ਇਸ ਲਈ ਮਹਿਨਤ ਵੀ ਕਰ ਰਹੇ ਹਨ।

ਸੁਖਬੀਰ ਬਾਦਲ ਨੇ ਵੀ ਸਰਕਾਰ ’ਤੇ ਚੁੱਕੇ ਸਵਾਲ

ਸੁਖਬੀਰ ਬਾਦਲ

ਤਸਵੀਰ ਸਰੋਤ, twitter/sukhbir

ਦਿਲਜੀਤ ਦੋਸਾਂਝ ਵੱਲੋਂ ਦਿੱਤੇ ਗਏ ਇੰਟਰਵਿਊ ਦੇ ਇਸ ਹਿੱਸੇ ਨੂੰ ਸ਼ੇਅਰ ਕਰਦਿਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਲਿਖਿਆ, “ਦਿਲਜੀਤ ਦੋਸਾਂਝ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਬਿਲਕੁਲ ਸਹੀ ਕਿਹਾ ਹੈ ਕਿ ਇਹ ਸਰਕਾਰ ਦੀ ਨਲਾਇਕੀ ਹੈ। ਪੰਜਾਬ ਨੇ ਆਪਣਾ ਪਿਆਰਾ ਅਤੇ ਹੋਣਹਾਰ ਪੁੱਤ ਖੋਹਿਆ ਹੈ।”

ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾਉਣ ਅਤੇ ਇਸ ਦੀ ਜਾਣਕਾਰੀ ਮੀਡੀਆ ’ਚ ਲੀਕ ਕਰਨ ਲਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।”

ਸੋਸ਼ਲ ਮੀਡੀਆ 'ਤੇ ਵੀ ਛਿੜੀ ਚਰਚਾ

ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਇਸ ਇੰਟਰਵਿਊ ਦੀ ਚਰਚਾ ਛਿੜ ਗਈ ਹੈ।

ਸ਼ਰਨਕੌਰ ਨਾਮ ਦੀ ਯੂਜ਼ਰ ਨੇ ਵੀ ਇੰਟਰਵਿਊ ਦਾ ਹਿੱਸਾ ਸ਼ੇਅਰ ਕੀਤਾ।

ਸ਼ਰਨ ਕੌਰ

ਤਸਵੀਰ ਸਰੋਤ, twitter

ਪਰਮਜੀਤ ਸਿੰਘ ਨਾਮ ਦੀ ਯੂਜ਼ਰ ਨੇ ਇਸ ਇੰਟਰਵਿਊ ਦਾ ਸਕ੍ਰੀਨ ਸ਼ਾਟ ਲੈ ਕੇ ਦਿਲਜੀਤ ਦੋਸਾਂਝ ਨੂੰ ਆਪਣਾ ਪੱਖ ਰੱਖਣ ਲਈ ਧੰਨਵਾਦ ਕੀਤਾ।

ਪਰਮਜੀਤ ਸਿੰਘ

ਤਸਵੀਰ ਸਰੋਤ, twitter

ਸਈਅਦ ਅਜ਼ਹਰ ਨਾਮ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਯੂਟਿਊਬ ’ਤੇ ਕੰਮੈਂਟ ਕਰਦਿਆਂ ਲਿਖਿਆ,“ ਸਾਨੂੰ ਲੋਕਾਂ ਨੂੰ ਹਰ ਕੀਮਤ ਤੇ ਬਚਾਉਣ ਦੀ ਲੋੜ ਹੈ। ਦਲਜੀਤ ਦੌਸਾਝ ਲਈ ਪਿਆਰ।

BBC

ਦਲਜੀਤ ਦੌਸਾਂਝ ਨੇ ਇੰਟਰਵਿਊ ਵਿੱਚ ਕੀ ਕਿਹਾ

  • ਦਲਜੀਤ ਦੌਸਾਂਝ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸਿਆਸੀ ਗ਼ਲਤੀ ਦੱਸਿਆ
  • ਉੁਨ੍ਹਾਂ ਨੇ ਜੂਨ ਮਹੀਨੇ ਆਪਣੇ ਵਰਲਡ ਟੂਰ ਦੌਰਾਨ ਵੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ
  • ਦਲਜੀਤ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਨਾਲ ਨਾਲ ਕਬੱਡੀ ਖਿਡਾਰੀ ਸੰਦੀਪ ਨੰਗਲਅੰਬੀਆਂ ਦੇ ਅਦਾਕਾਰ ਦੀਪ ਸਿੱਧੂ ਦੀ ਮੌਤ ਦਾ ਵੀ ਜ਼ਿਕਰ ਕੀਤਾ
  • ਸਿੱਧੂ ਮੂਸੇਵਾਲਾ ਦੀ ਕਤਲ 29 ਮਈ 2022 ਨੂੰ ਬਾਅਦ ਦੁਪਹਿਰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਗੋਲੀਆਂ ਮਾਰ ਕੀ ਕੀਤਾ ਗਿਆ ਸੀ
  • ਸੰਦੀਪ ਨੰਗਲਅੰਬੀਆਂ ਨੂੰ ਵੀ ਮਾਰਚ ਮਹੀਨੇ ਜਲੰਧਰ ਜਿਲ੍ਹੇ ਦੇ ਪਿੰਡ ਮੱਲੀਆਂ ਕਲ੍ਹਾਂ ਵਿੱਚ ਇੱਕ ਟੂਰਨਾਮੈਂਟ ਦੌਰਾਨ ਗੋਲੀਆਂ ਮਾਰੀਆਂ ਗਈਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ
  • ਦੀਪ ਸਿੱਧੂ ਪੰਜਾਬੀ ਫ਼ਿਲਮ ਅਦਾਕਾਰ ਸਨ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਸਨ। ਉਨ੍ਹਾਂ ਦੀ ਮੌਤ 15 ਫ਼ਰਵਰੀ ਨੂੰ ਸੋਨੀਪਤ ਨੇੜੇ ਇੱਕ ਸੜਕ ਹਾਦਸੇ ਵਿੱਚ ਹੋਈ ਸੀ।
BBC

ਦਿਲਜੀਤ ਦੋਸਾਂਝ ਨੇ ਸਿੱਧੂ ਮੂਸੇਵਾਲਾ ਨੂੰ ਮੰਚ ਤੋਂ ਸ਼ਰਧਾਂਜਲੀ ਦਿੱਤੀ ਸੀ

ਦਿਲਜੀਤ ਦੋਸਾਂਝ

ਤਸਵੀਰ ਸਰੋਤ, fb/diljit dosanjh

ਦਿਲਜੀਤ ਦੋਸਾਂਝ ਨੇ ਜੂਨ ਮਹੀਨੇ ਆਪਣੇ ਵਰਲਡ ਟੂਰ ਵੇਲੇ ਆਪਣੇ ਵੈਨਕੂਵਰ ਸ਼ੋਅ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ।

ਉਨ੍ਹਾਂ ਨੇ ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਦਾ ਵੀ ਜ਼ਿਕਰ ਕੀਤਾ ਸੀ। ਦਿਲਜੀਤ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ।

ਦਿਲਜੀਤ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ''ਵਨ ਲਵ''।

ਵੀਡੀਓ ਵਿੱਚ ਬੈਕਗ੍ਰਾਉਂਡ ਵਿੱਚ ਇੱਕ ਡਿਜੀਟਲ ਬੈਨਰ 'ਤੇ ਲਿਖਿਆ ਸੀ ਕਿ 'ਇਹ ਸ਼ੋਅ ਸਾਡੇ ਭਰਾਵਾਂ ਨੂੰ ਸਮਰਪਿਤ ਹੈ।’

ਦਲਜੀਤ

ਤਸਵੀਰ ਸਰੋਤ, DALJIT DOSANJH/FB

ਜਿਵੇਂ ਹੀ ਦਿਲਜੀਤ ਨੇ ਮੂਸੇਵਾਲਾ ਦਾ ਨਾਂ ਲਿਆ, ਭੀੜ ਤਾੜੀਆਂ ਨਾਲ ਗੂੰਜ ਉੱਠੀ।

ਦਿਲਜੀਤ ਨੇ ਕਿਹਾ, 'ਮੇਰੇ ਲਈ ਤੁਹਾਡਾ ਅਤੇ ਤੁਹਾਡੀ ਪੱਗ ਦਾ ਬਹੁਤ ਸਤਿਕਾਰ ਹੈ'।

ਦਿਲਜੀਤ ਨੇ ਮੰਚ ਤੋਂ ਪੰਜਾਬੀ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਸਲਾਹ ਦਿੱਤੀ।

ਉਨ੍ਹਾਂ ਕਿਹਾ, “ਕਿਉਂਕਿ ਇੱਥੇ ਬਹੁਤ ਸਾਰੇ ਹਨ ਜੋ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।”

ਫਿਰ ਉਨ੍ਹਾਂ ਨੇ ਕਿਹਾ, ''ਮੂਸੇਵਾਲਾ ਦਾ ਨਾਂ ਦਿਲਾਂ 'ਤੇ ਲਿਖਿਆ ਹੋਇਆ ਹੈ, ਇਸ ਨੂੰ ਮਿਟਾਉਣ ਵਿੱਚ ਬਹੁਤ ਸਮਾਂ ਲੱਗੇਗਾ।"

ਦਿਲਜੀਤ ਨੇ ਮਰਹੂਮ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।

BBC
BBC

ਦਲਜੀਤ ਦੌਸਾਝ ਨੇ ਜਿਨ੍ਹਾਂ ਦੀ ਮੌਤ ਦੀ ਜ਼ਿਕਰ ਕੀਤਾ

ਦਲਜੀਤ

ਤਸਵੀਰ ਸਰੋਤ, SIDHU MOOSEWALA/FB

ਤਸਵੀਰ ਕੈਪਸ਼ਨ, ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ

ਇੰਟਰਵਿਊ ਦੌਰਾਨ ਦਲਜੀਤ ਦੌਸਾਂਝ ਨੇ ਗਾਇਸ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਸਿਆਸੀ ਦੱਸਿਆ ਹੀ ਨਾਲ ਹੀ ਉਨ੍ਹਾਂ ਨੇ ਦੀਪ ਸਿੱਧੂ ਤੇ ਸੰਦੀਪ ਨੰਗਲਅੰਬੀਆਂ ਦੀ ਮੌਤ ਦੀ ਵੀ ਜ਼ਿਕਰ ਕੀਤਾ।

ਸਿੱਧੂ ਮੂਸੇਵਾਲਾ ਪੰਜਾਬੀ ਗਾਇਕ ਸਨ ਜਿਨ੍ਹਾਂ ਨੇ 2021 ਵਿੱਚ ਸਿਆਸਤ ਵਿੱਚ ਵੀ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਸੀ।

29 ਮਈ 2022 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਗਾਇਕ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ।

ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ।ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।

ਜ਼ਿਕਰਯੋਗ ਹੈ ਕਿ ਸਿੱਧੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ਤੋਂ ਮਾਨਸਾ ਸੀਟ ਲਈ ਚੋਣ ਲੜੀ ਸੀ ਜਿਸ ਨੂੰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਹਾਰ ਗਏ।

ਦਲਜੀਤ ਦੌਸਾਂਝ ਨੇ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਉਣ ਵਾਲੇ ਦੀਪ ਸਿੱਧੂ ਦੀ ਮੌਤ ਦਾ ਵੀ ਜ਼ਿਕਰ ਕੀਤਾ।

ਦਲਜੀਤ

ਤਸਵੀਰ ਸਰੋਤ, FB/DEEP SIDHU

ਤਸਵੀਰ ਕੈਪਸ਼ਨ, ਮਰਹੂਮ ਅਦਾਕਾਰ ਦੀਪ ਸਿੱਧੂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ

ਦੀਪ ਸਿੱਧੂ ਪੰਜਾਬੀ ਫ਼ਿਲਮ ਅਦਾਕਾਰ ਸਨ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਸਨ। ਉਨ੍ਹਾਂ ਦੀ ਮੌਤ 15 ਫ਼ਰਵਰੀ ਨੂੰ ਸੋਨੀਪਤ ਨੇੜੇ ਇੱਕ ਸੜਕ ਹਾਦਸੇ ਵਿੱਚ ਹੋਈ ਸੀ।

ਦੀਪਸ ਸਿੱਧੂ ਦੀ ਮੌਤ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਸਿਆਸੀ ਪ੍ਰਭਾਵ ਅਧੀਨ ਹੋਇਆ ਹਾਦਸਾ ਹੋਣ ਦਾ ਦਾਅਵਾ ਕੀਤਾ ਗਿਆ ਸੀ।

ਦਲਜੀਤ

ਤਸਵੀਰ ਸਰੋਤ, FB/SANDEEP NANGAL

ਤਸਵੀਰ ਕੈਪਸ਼ਨ, ਕਬੱਡੀ ਖਿਡਾਰੀ ਸੰਦੀਪ ਨੰਗਲਅੰਬੀਆਂ

ਸੰਦੀਪ ਨੰਗਲਅੰਬੀਆਂ ਕਬੱਡੀ ਖਿਡਾਰੀ ਸਨ ਜਿਨ੍ਹਾਂ ਦਾ ਜਲੰਧਰ ਸ਼ਹਿਰ ਨੇੜੇ ਪਿੰਡ ਮੱਲੀਆਂ ਕਲਾਂ ਵਿੱਚ ਇਸ ਸਾਲ ਮਾਰਚ ਮਹੀਨੇ ਇੱਕ ਟੂਰਨਾਮੈਂਟ ਦੌਰਾਨ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਕਬੱਡੀ ਵਿੱਚ ਵੱਧ ਰਹੀ ਡਰੱਗ ਦੀ ਸ਼ਮੂਲੀਅਤ ਨੂੰ ਲੈਕੇ ਸੰਦੀਪ ਫਿਕਰਮੰਦ ਰਹਿੰਦੇ ਸਨ ਤੇ ਇਸ ਖੇਡੀ ਨੂੰ ਪ੍ਰੋਫ਼ੈਸਨਲ ਖੇਡ ਬਣਾਉਣ ਦੀ ਕੋਸ਼ਿਸ਼ ਵਿੱਚ ਸੀ।

ਸੰਦੀਪ ਕਬੱਡੀ ਦੀ ਦੁਨੀਆਂ ਦਾ ਚਰਚਿਤ ਅਤੇ ਹਲੀਮੀ ਨਾਲ ਭਰਿਆ ਨਾਮ ਬਣ ਚੁੱਕਿਆ ਸੀ।ਸੰਦੀਪ ਦੀ ਮੌਤ ਤੋਂ ਬਾਅਦ ਪੰਜਾਬ ਤੋਂ ਲੈ ਕੇ ਆਲਮੀ ਪੱਧਰ ਤੱਕ ਕਬੱਡੀ ਨੂੰ ਪਸੰਦ ਕਰਨ ਵਾਲੇ ਲੋਕਾਂ ਵਿੱਚ ਸੋਗ ਦੀ ਲਹਿਰ ਰਹੀੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)