IPL 2025: ਪੰਜਾਬ ਕਿੰਗਜ਼ ਦੇ ਮੈਚ ਕਦੋਂ ਅਤੇ ਕਿੱਥੇ ਖੇਡੇ ਜਾਣਗੇ ਅਤੇ ਬਦਲੇ ਨਿਯਮਾਂ ਸਮੇਤ ਜਾਣੋ ਹਰ ਜਾਣਕਾਰੀ

ਆਈਪੀਐਲ

ਤਸਵੀਰ ਸਰੋਤ, MONEY SHARMA/AFP via Getty Images

    • ਲੇਖਕ, ਕੇ. ਬੋਥੀਰਾਜ
    • ਰੋਲ, ਬੀਬੀਸੀ ਤਮਿਲ

ਆਈਪੀਐੱਲ ਦਾ 18ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਜਿੱਥੇ ਕ੍ਰਿਕਟ ਦੇ ਦੀਵਾਨੇ ਆਈਪੀਐੱਲ ਦੇਖਣ ਲਈ ਉਤਸੁਕ ਹਨ, ਉੱਥੇ ਹੀ ਸਾਰੀਆਂ ਟੀਮਾਂ ਵੀ ਟ੍ਰਾਫ਼ੀ ਜਿੱਤਣ ਦੀ ਕੋਸ਼ਿਸ਼ ਵਿੱਚ ਹਨ।

ਪਿਛਲੇ ਸੀਜ਼ਨ ਦੇ ਉਲਟ, ਇਸ ਵਾਰ ਕਾਫੀ ਫੇਰਬਦਲ ਕੀਤੇ ਗਏ ਹਨ ਅਤੇ ਬਹੁਤ ਸਾਰੇ ਨਵੇਂ ਖਿਡਾਰੀ ਵੀ ਸ਼ਾਮਲ ਕੀਤੇ ਗਏ ਹਨ। ਪੰਜਾਬ ਕਿੰਗਜ਼, ਦਿੱਲੀ ਕੈਪੀਟਲਜ਼, ਮੌਜੂਦਾ ਚੈਂਪੀਅਨ ਟੀਮ ਕੋਲਕਾਤਾ ਨਾਈਟ ਰਾਈਡਰਜ਼, ਆਰਸੀਬੀ ਅਤੇ ਲਖਨਊ ਨੂੰ ਇਸ ਵਾਰ ਨਵੇਂ ਕਪਤਾਨ ਮਿਲੇ ਹਨ।

ਖੂਬ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਇਸ ਵਾਰ ਵੀ ਮੌਜੂਦਾ ਚੈਂਪੀਅਨ ਕੋਲਕਾਤਾ ਟ੍ਰਾਫ਼ੀ ਆਪਣੇ ਨਾਮ ਕਰੇਗੀ ਜਾਂ ਫਿਰ ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਆਰਸੀਬੀ ਆਖਰਕਾਰ ਚੈਂਪੀਅਨ ਬਣੇਗੀ, ਕੀ ਚੇੱਨਈ ਤੇ ਮੁੰਬਈ ਮੁੜ ਤੋਂ ਬਾਜ਼ੀ ਮਾਰਨਗੇ ਜਾਂ ਕੋਈ ਨਵੀਂ ਟੀਮ ਆਪਣਾ ਕਮਾਲ ਦਿਖਾ ਜਾਵੇਗੀ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਈਪੀਐੱਲ 2025 ਦਾ ਉਦਘਾਟਨੀ ਸਮਾਰੋਹ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਹੋਇਆ, ਜਿਸ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਹਿੱਸਾ ਲਿਆ।

ਆਓ ਹੁਣ ਆਈਪੀਐੱਲ 2025 ਨਾਲ ਜੁੜੇ ਕੁਝ ਖਾਸ ਸਵਾਲਾਂ ਦੇ ਜਵਾਬ ਜਾਣ ਲੈਂਦੇ ਹਾਂ...

ਆਈਪੀਐਲ 2025

ਤਸਵੀਰ ਸਰੋਤ, Getty Images

1. ਆਈਪੀਐੱਲ ਟੀ-20 ਸੀਰੀਜ਼ ਕਦੋਂ ਸ਼ੁਰੂ ਹੋਵੇਗੀ ਅਤੇ ਕਦੋਂ ਖਤਮ ਹੋਵੇਗੀ?

ਆਈਪੀਐੱਲ ਟੀ-20 ਸੀਰੀਜ਼ ਦਾ 18ਵਾਂ ਸੀਜ਼ਨ 22 ਮਾਰਚ ਨੂੰ ਸ਼ੁਰੂ ਹੋ ਗਿਆ ਹੈ ਅਤੇ ਇਹ 25 ਮਈ ਨੂੰ ਖ਼ਤਮ ਹੋ ਜਾਵੇਗਾ। ਇਨ੍ਹਾਂ 65 ਦਿਨਾਂ ਵਿੱਚ ਕੁੱਲ 74 ਮੈਚ ਖੇਡੇ ਜਾਣਗੇ।

2. 2025 ਦੀ ਆਈਪੀਐੱਲ ਸੀਰੀਜ਼ ਵਿੱਚ ਕਿੰਨੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ?

2025 ਦੀ ਆਈਪੀਐੱਲ ਟੀ-20 ਸੀਰੀਜ਼ ਵਿੱਚ ਕੁੱਲ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਟੀਮਾਂ ਹਨ - ਚੇੱਨਈ ਸੁਪਰ ਕਿੰਗਜ਼, ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੰਗਲੌਰ, ਰਾਜਸਥਾਨ ਰਾਇਲਜ਼, ਪੰਜਾਬ ਕਿੰਗਜ਼, ਦਿੱਲੀ ਕੈਪੀਟਲਜ਼, ਲਖਨਊ ਸੁਪਰ ਜਾਇੰਟਸ, ਗੁਜਰਾਤ ਟਾਈਟਨਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼।

3. ਆਈਪੀਐੱਲ ਟੀ-20 ਟੂਰਨਾਮੈਂਟ ਦਾ ਪਹਿਲਾ ਮੈਚ ਕਦੋਂ ਹੈ? ਕਿਹੜੀਆਂ ਟੀਮਾਂ ਮੁਕਾਬਲਾ ਕਰ ਰਹੀਆਂ ਹਨ?

22 ਮਾਰਚ ਨੂੰ ਹੋਣ ਵਾਲੀ ਆਈਪੀਐੱਲ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਹੋਇਆ। ਇਸ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਨੇ ਕੋਲਕਾਤਾ ਨਾਈਟਸ ਰਾਈਡਰ ਨੂੰ 7 ਵਿਕਟਾਂ ਨਾਲ ਹਰਾਇਆ।

ਆਈਪੀਐਲ

ਤਸਵੀਰ ਸਰੋਤ, Getty Images

4. 10 ਟੀਮਾਂ ਦੇ ਕਪਤਾਨ ਕੌਣ ਹਨ?

  • ਰੁਦਰਾਜ ਗਾਇਕਵਾੜ (ਸੀਐਸਕੇ)
  • ਹਾਰਦਿਕ ਪੰਡਯਾ (ਮੁੰਬਈ ਇੰਡੀਅਨਜ਼)
  • ਸੰਜੂ ਸੈਮਸਨ (ਰਾਜਸਥਾਨ ਰਾਇਲਜ਼)
  • ਅਕਸ਼ਰ ਪਟੇਲ (ਦਿੱਲੀ ਕੈਪੀਟਲਜ਼)
  • ਸ਼ੁਭਮਨ ਗਿੱਲ (ਗੁਜਰਾਤ ਟਾਈਟਨਜ਼)
  • ਸ਼੍ਰੇਅਸ ਅਈਅਰ (ਪੰਜਾਬ ਕਿੰਗਜ਼)
  • ਰਿਸ਼ਭ ਪੰਤ (ਲਖਨਊ ਸੁਪਰ ਜਾਇੰਟਸ)
  • ਅਜਿੰਕਿਆ ਰਹਾਣੇ (ਕੋਲਕਾਤਾ ਨਾਈਟ ਰਾਈਡਰਜ਼)
  • ਰਜਤ ਪਾਟੀਦਾਰ (ਰਾਇਲ ਚੈਲੇਂਜਰਜ਼)
  • ਪੈਟ ਕਮਿੰਸ (ਸਨਰਾਈਜ਼ਰਜ਼ ਹੈਦਰਾਬਾਦ)
ਆਈਪੀਐਲ

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-

ਡਬਲ ਹੈਡਰ ਅਤੇ ਕੁਆਲੀਫਾਇਰ!

5. ਆਈਪੀਐੱਲ ਲੜੀ ਵਿੱਚ ਕੁੱਲ ਕਿੰਨੇ ਮੈਚ ਹਨ?

ਇਸ ਸੀਜ਼ਨ ਵਿੱਚ 65 ਦਿਨਾਂ ਵਿੱਚ ਕੁੱਲ 74 ਮੈਚ ਖੇਡੇ ਜਾਣਗੇ। ਇਨ੍ਹਾਂ ਵਿੱਚੋਂ 12 ਮੈਚ ਡਬਲ ਹੈਡਰ ਹੋਣਗੇ, ਭਾਵ ਇੱਕ ਦਿਨ ਵਿੱਚ ਦੋ ਮੈਚ ਖੇਡੇ ਜਾਣਗੇ।

6. ਆਈਪੀਐੱਲ ਮੈਚ ਕਿਹੜੇ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ?

ਇਸ ਵਾਰ ਆਈਪੀਐੱਲ ਟੀ-20 ਮੈਚ 13 ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਇਹ ਮੈਚ ਚੇੱਨਈ, ਮੁੰਬਈ, ਬੰਗਲੁਰੂ, ਹੈਦਰਾਬਾਦ, ਵਿਸ਼ਾਖਾਪਟਨਮ, ਲਖਨਊ, ਨਵੀਂ ਦਿੱਲੀ, ਅਹਿਮਦਾਬਾਦ, ਮੁੱਲਾਂਪੁਰ (ਨਿਊ ਚੰਡੀਗੜ੍ਹ), ਜੈਪੁਰ, ਧਰਮਸ਼ਾਲਾ, ਗੁਵਾਹਾਟੀ ਅਤੇ ਕੋਲਕਾਤਾ ਵਿੱਚ ਹੋ ਰਹੇ ਹਨ।

ਆਈਪੀਐਲ

7. ਇੱਕੋ ਦਿਨ 2 ਮੈਚ (ਡਬਲ ਹੈਡਰ) ਕਿਹੜੀਆਂ ਤਰੀਕਾਂ ਨੂੰ ਖੇਡੇ ਜਾਣਗੇ?

ਇਸ ਸੀਜ਼ਨ ਵਿੱਚ ਕੁੱਲ 12 ਡਬਲ ਹੈਡਰ ਹੋਣਗੇ। ਪਹਿਲਾ ਡਬਲ ਹੈਡਰ 23 ਮਾਰਚ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ 30 ਮਾਰਚ ਅਤੇ ਫਿਰ 5, 6, 12, 13, 19, 20 ਅਤੇ 27 ਅਪ੍ਰੈਲ ਨੂੰ ਡਬਲ ਹੈਡਰ ਹੋਣਗੇ। ਇਸ ਮਗਰੋਂ ਮਈ ਵਿੱਚ 4, 11 ਅਤੇ 18 ਤਾਰੀਖ ਨੂੰ ਦੋ-ਦੋ ਮੈਚ ਖੇਡੇ ਜਾਣਗੇ।

8. ਆਈਪੀਐੱਲ ਸੀਰੀਜ਼ ਦਾ ਕੁਆਲੀਫਾਇਰ 1 ਕਦੋਂ ਅਤੇ ਕਿੱਥੇ ਹੋ ਰਿਹਾ ਹੈ?

ਆਈਪੀਐੱਲ ਕੁਆਲੀਫਾਇਰ ਸੀਰੀਜ਼ ਦਾ ਪਹਿਲਾ ਮੈਚ 20 ਮਈ ਦੀ ਰਾਤ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

9. ਆਈਪੀਐੱਲ ਸੀਰੀਜ਼ ਦਾ ਕੁਆਲੀਫਾਇਰ 2 ਕਦੋਂ ਅਤੇ ਕਿੱਥੇ ਹੋ ਰਿਹਾ ਹੈ?

ਆਈਪੀਐੱਲ ਕੁਆਲੀਫਾਇਰ ਦਾ ਦੂਜਾ ਮੈਚ 23 ਮਈ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡਿਆ ਜਾਵੇਗਾ।

18 ਚੈਨਲਾਂ 'ਤੇ ਲਾਈਵ ਚੱਲੇਗਾ ਆਈਪੀਐੱਲ

ਆਈਪੀਐਲ

ਤਸਵੀਰ ਸਰੋਤ, Getty Images

10. ਆਈਪੀਐੱਲ ਸੀਰੀਜ਼ ਵਿੱਚ ਐਲੀਮੀਨੇਟਰ ਮੈਚ ਕਦੋਂ ਅਤੇ ਕਿੱਥੇ ਹੋਵੇਗਾ?

ਆਈਪੀਐੱਲ ਸੀਰੀਜ਼ ਦਾ ਐਲੀਮੀਨੇਟਰ ਰਾਊਂਡ 21 ਮਈ ਦੀ ਰਾਤ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਵੇਗਾ।

11. ਆਈਪੀਐਲ ਸੀਰੀਜ਼ ਦਾ ਫਾਈਨਲ ਕਦੋਂ ਅਤੇ ਕਿੱਥੇ ਖੇਡਿਆ ਜਾ ਰਿਹਾ ਹੈ?

ਆਈਪੀਐਲ ਸੀਰੀਜ਼ ਦਾ ਫਾਈਨਲ ਮੁਕਾਬਲਾ 25 ਮਈ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਹੋਵੇਗਾ।

12. ਕਿਹੜਾ ਚੈਨਲ ਆਈਪੀਐੱਲ ਮੈਚ ਦਾ ਸਿੱਧਾ ਪ੍ਰਸਾਰਣ ਕਰ ਰਿਹਾ ਹੈ ਅਤੇ ਇਸ ਨੂੰ ਕਿਸ ਐਪ 'ਤੇ ਦੇਖਿਆ ਜਾ ਸਕਦਾ ਹੈ?

2025 ਸੀਜ਼ਨ ਲਈ ਆਈਪੀਐੱਲ ਟੀ-20 ਮੈਚ ਸਟਾਰ ਸਪੋਰਟਸ ਨੈੱਟਵਰਕ ਅਤੇ ਸਪੋਰਟਸ 18 ਚੈਨਲ 'ਤੇ ਲਾਈਵ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਮੋਬਾਈਲ 'ਤੇ ਜੀਓ ਸਿਨੇਮਾ ਅਤੇ ਜੀਓ ਹੌਟਸਟਾਰ 'ਤੇ ਵੀ ਮੈਚ ਦਾ ਲਾਈਵ ਪ੍ਰਸਾਰਣ ਦੇਖ ਸਕਦੇ ਹੋ।

13. ਆਈਪੀਐੱਲ ਸੀਰੀਜ਼ ਵਿੱਚ ਡਬਲ ਹੈਡਰ ਦੁਪਹਿਰ ਨੂੰ ਕਿੰਨੇ ਵਜੇ ਸ਼ੁਰੂ ਹੁੰਦੇ ਹਨ?

ਆਈਪੀਐਲ ਟੀ-20 ਸੀਰੀਜ਼ ਵਿੱਚ ਕੁੱਲ 12 ਡਬਲ ਹੈਡਰ ਹਨ। ਪਹਿਲਾ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ ਅਤੇ ਦੂਜਾ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।

ਆਈਪੀਐੱਲ 2025 ਵਿੱਚ ਕਿਹੜੇ-ਕਿਹੜੇ ਨਵੇਂ ਨਿਯਮ

ਆਈਪੀਐਲ

ਤਸਵੀਰ ਸਰੋਤ, Getty Images

14. ਆਈਪੀਐੱਲ ਸੀਰੀਜ਼ ਵਿੱਚ ਨਵੇਂ ਨਿਯਮ ਕੀ ਹਨ?

ਦੋਸਤਾਂ, ਸਹਾਇਕ ਸਟਾਫ ਅਤੇ ਪਰਿਵਾਰਕ ਮੈਂਬਰਾਂ ਨੂੰ ਆਈਪੀਐੱਲ ਟੀਮਾਂ ਦੇ ਖਿਡਾਰੀਆਂ ਦੇ ਲਾਉਂਜ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ।

ਟੀਮ ਦੇ ਸਾਰੇ ਮੈਂਬਰ ਇੱਕੋ ਬੱਸ ਵਿੱਚ ਯਾਤਰਾ ਕਰਨਗੇ ਅਤੇ ਵੱਖਰੀਆਂ ਕਾਰਾਂ ਵਿੱਚ ਯਾਤਰਾ ਨਹੀਂ ਕਰਨਗੇ।

ਮੈਚ ਵਾਲੇ ਦਿਨਾਂ ਵਿੱਚ ਕੋਈ ਪ੍ਰੈਕਟਿਸ ਨਹੀਂ ਹੋਵੇਗੀ। ਖੁਲ੍ਹੇ ਵਿੱਚ ਸਿਖਲਾਈ ਨਹੀਂ ਹੋਵੇਗੀ। ਸਿਰਫ਼ ਅਧਿਕਾਰਤ ਕਰਮਚਾਰੀਆਂ ਨੂੰ ਹੀ ਖਿਡਾਰੀਆਂ ਦੇ ਲਾਕਰ ਰੂਮ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ।

ਖਿਡਾਰੀਆਂ ਨੂੰ ਐੱਲਈਡੀ ਬੋਰਡਾਂ 'ਤੇ ਗੇਂਦ ਮਾਰਨ ਤੋਂ ਬਚਣਾ ਚਾਹੀਦਾ ਹੈ। ਖਿਡਾਰੀਆਂ ਅਤੇ ਟੀਮ ਸਟਾਫ ਨੂੰ ਐੱਲਈਡੀ ਬੋਰਡ ਦੇ ਸਾਹਮਣੇ ਨਹੀਂ ਬੈਠਣਾ ਚਾਹੀਦਾ। ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਲਈ ਨਿਰਧਾਰਤ ਜਗ੍ਹਾ 'ਤੇ ਬੈਠਣਾ ਚਾਹੀਦਾ ਹੈ।

ਸੰਤਰੀ ਅਤੇ ਜਾਮਨੀ ਟੋਪੀਆਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਘੱਟੋ-ਘੱਟ ਕੁਝ ਸਮੇਂ ਲਈ ਉਨ੍ਹਾਂ ਨੂੰ ਪਹਿਨਣਾ ਚਾਹੀਦਾ ਹੈ।

ਖਿਡਾਰੀਆਂ ਨੂੰ ਫਲਾਪੀ ਟੋਪੀਆਂ ਜਾਂ ਸਲੀਵਲੇਸ ਜਰਸੀ ਪਹਿਨਣ ਦੀ ਇਜਾਜ਼ਤ ਨਹੀਂ ਹੈ। ਪਹਿਲੀ ਵਾਰ ਅਜਿਹਾ ਕਰਨ 'ਤੇ ਚੇਤਾਵਨੀ ਅਤੇ ਦੂਜੀ ਵਾਰ ਜੁਰਮਾਨਾ ਲਗਾਇਆ ਜਾਵੇਗਾ।

ਕਿਸੇ ਵੀ ਟੀਮ ਨੂੰ ਜਰਸੀ ਨੰਬਰ ਵਿੱਚ ਕਿਸੇ ਵੀ ਬਦਲਾਅ ਬਾਰੇ 24 ਘੰਟੇ ਪਹਿਲਾਂ ਸੂਚਿਤ ਕਰਨਾ ਪਵੇਗਾ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)