ਕੀ ਤੁਹਾਡਾ ਫੋਨ ਵੀ ਅਚਾਨਕ ਗਰਮ ਹੋ ਜਾਂਦਾ ਹੈ? ਤਾਂ ਫੋਨ ਨੂੰ ਨੁਕਸਾਨ ਤੋਂ ਬਚਾਉਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਮੋਬਾਈਲ ਫੋਨ

ਤਸਵੀਰ ਸਰੋਤ, Getty Images

ਕੀ ਤੁਹਾਡਾ ਫੋਨ ਵੀ ਅਚਾਨਕ ਗਰਮ ਹੋ ਜਾਂਦਾ ਹੈ ਅਤੇ ਮੈਸੇਜ ਆਉਂਦਾ ਹੈ ਕਿ ਇਸ ਨੂੰ ਕੂਲ ਡਾਉਨ ਕਰਨ ਦੀ ਲੋੜ ਹੈ।

ਧੁੱਪ ਵਿੱਚ ਤਾਂ ਇਹ ਦਿੱਕਤ ਆ ਸਕਦੀ ਹੈ, ਪਰ ਕੀ ਕਈ ਵਾਰ ਛਾਂ ਵਿੱਚ ਖੜ੍ਹੇ ਹੋਣ ਦੇ ਬਾਵਜੂਦ ਤੁਹਾਡਾ ਫੋਨ ਗਰਮ ਹੋ ਜਾਂਦਾ ਹੈ। ਇਨ੍ਹਾਂ ਹੀ ਨਹੀਂ, ਘਰ ਵਿੱਚ ਬੈਠਿਆਂ ਵੀ ਕਈ ਵਾਰ ਤੁਹਾਡਾ ਫੋਨ ਗਰਮ ਹੋ ਜਾਂਦਾ ਹੈ।

ਅਜਿਹਾ ਕਿਉਂ ਹੁੰਦਾ ਹੈ, ਜੇਕਰ ਫੋਨ ਗਰਮ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ਅਤੇ ਆਪਣੇ ਫੋਨ ਦਾ ਤਾਪਮਾਨ ਕਿਵੇਂ ਚੈੱਕ ਕੀਤਾ ਜਾ ਸਕਦਾ ਹੈ, ਆਓ ਜਾਣੀਏ ਇਸ ਰਿਪੋਰਟ ਵਿੱਚ।

ਮੋਬਾਈਲ ਫੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਧੀ ਧੁੱਪ ਤੁਹਾਡੇ ਫੋਨ ਨੂੰ ਗਰਮ ਕਰ ਸਕਦੀ ਹੈ

ਫੋਨ ਗਰਮ ਕਿਉਂ ਹੁੰਦਾ ਹੈ

ਫੋਨ ਗਰਮ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਆਓ ਜਾਣੀਏ ਇਨ੍ਹਾਂ ਬਾਰੇ-

  • ਸਿੱਧੀ ਧੁੱਪ ਤੁਹਾਡੇ ਫੋਨ ਨੂੰ ਗਰਮ ਕਰ ਸਕਦੀ ਹੈ।
  • ਓਵਰਲੋਡਿਡ ਸੀਪੀਯੂ (ਪ੍ਰੋਸੈਸਰ) ਨਾਲ ਵੀ ਤੁਹਾਡਾ ਫੋਨ ਗਰਮ ਹੋ ਸਕਦਾ ਹੈ।
  • ਜੇਕਰ ਤੁਹਾਡੇ ਫੋਨ ਉੱਤੇ ਇੱਕੋਂ ਵੇਲੇ ਕਈ ਐਪਸ ਖੁੱਲ੍ਹੀਆਂ ਹਨ ਤਾਂ ਵੀ ਫੋਨ ਗਰਮ ਹੋ ਸਕਦਾ ਹੈ।
  • ਜ਼ਿਆਦਾ ਹੈਵੀ ਅਤੇ ਪਾਵਰ-ਇਨਟੈਨਸਿਵ ਐਪਸ ਕਾਰਨ ਵੀ ਫੋਨ ਗਰਮ ਹੋ ਸਕਦਾ ਹੈ।
  • ਖ਼ਰਾਬ ਬੈਟਰੀ ਅਤੇ ਖ਼ਰਾਬ ਚਾਰਜਿੰਗ ਕੇਬਲ ਵੀ ਤੁਹਾਡੇ ਫੋਨ ਨੂੰ ਗਰਮ ਕਰ ਸਕਦੀ ਹੈ।
  • ਕਈ ਵਾਰ ਵਾਈਰਲੈਸ ਚਾਰਜਿੰਗ ਵੀ ਤੁਹਾਡੇ ਫੋਨ ਨੂੰ ਗਰਮ ਕਰ ਸਕਦੀ ਹੈ।
  • ਜੇਕਰ ਤੁਸੀਂ ਆਪਣੇ ਫੋਨ ਨੂੰ ਕਾਫੀ ਦੇਰ ਤੱਕ ਦੇਖਦੇ ਹੋ ਤਾਂ ਬੈਟਰੀ ਗਰਮ ਹੋ ਸਕਦੀ ਹੈ।
  • ਸਟ੍ਰੀਮਿੰਗ ਵੀਡੀਓਜ਼ ਜ਼ਿਆਦਾ ਦੇਰ ਤੱਕ ਵੇਖਣ ਨਾਲ ਵੀ ਫੋਨ ਗਰਮ ਹੋ ਸਕਦਾ ਹੈ।
  • ਕਈ ਵਾਰ ਫੋਨ ਸੋਫਟਵੇਅਰ ਨੂੰ ਅਪਡੇਟ ਕਰਦਿਆਂ ਵੀ ਫੋਨ ਗਰਮ ਹੋ ਸਕਦਾ ਹੈ।
  • ਫੋਨ ਵਿੱਚ ਮਾਲਵੇਅਰ ਅਤੇ ਵਾਇਰਸ ਆਉਣ ਨਾਲ ਵੀ ਫੋਨ ਗਰਮ ਹੋ ਸਕਦਾ ਹੈ।

ਇਹ ਜਾਣਕਾਰੀ ਐਪਲ ਅਤੇ ਏਅਰਟੈੱਲ ਡਾਟਾ ਕੰਪਨੀ ਦੀ ਵੈੱਬਸਾਈਟ ਉੱਤੇ ਫੋਨ ਓਵਰਹੀਟਿੰਗ ਦੇ ਕਾਰਨਾਂ ਨੂੰ ਵਿਸਥਾਰ ਨਾਲ ਦੱਸਦਿਆਂ ਦਿੱਤੀ ਗਈ ਹੈ।

ਮੋਬਾਈਲ ਫੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੁਹਾਡੇ ਫੋਨ ਉੱਤੇ ਇਹ ਫੀਚਰ ਨਹੀਂ ਹੈ ਤਾਂ ਥਰਡ ਪਾਰਟੀ ਐਪ ਨਾਲ ਵੀ ਫੋਨ ਦਾ ਤਾਪਮਾਨ ਜਾਣਿਆ ਜਾ ਸਕਦਾ ਹੈ

ਫੋਨ ਦਾ ਤਾਪਮਾਨ ਕਿਵੇਂ ਚੈੱਕ ਕਰੀਏ

ਭਾਵੇਂ ਐਂਡਰੋਇਡ ਹੋਵੇ ਜਾਂ ਆਈਫੋਨ, ਫੋਨ ਦਾ ਤਾਪਮਾਨ ਚੈੱਕ ਕਰਨਾ ਕਾਫੀ ਆਸਾਨ ਹੁੰਦਾ ਹੈ। ਫੋਨ ਦੀ ਸੈਟਿੰਗਸ ਵਿੱਚ ਜਾ ਕੇ 'ਬੈਟਰੀ ਇਨਫੋ' ਆਪਸ਼ਨ ਨੂੰ ਕਲਿੱਕ ਕਰਕੇ ਫੋਨ ਦਾ ਤਾਪਮਾਨ ਜਾਣਿਆ ਜਾ ਸਕਦਾ ਹੈ।

ਅਤੇ ਜੇਕਰ ਤੁਹਾਡੇ ਫੋਨ ਉੱਤੇ ਇਹ ਫੀਚਰ ਨਹੀਂ ਹੈ ਤਾਂ ਥਰਡ ਪਾਰਟੀ ਐਪ ਨਾਲ ਵੀ ਫੋਨ ਦਾ ਤਾਪਮਾਨ ਜਾਣਿਆ ਜਾ ਸਕਦਾ ਹੈ।

CPU-Z, Cooler Master, ਅਤੇ AIDA64 ਵਰਗੀਆਂ ਕਈ ਐਪਸ ਹਨ ਜੋ ਤੁਹਾਨੂੰ ਤੁਹਾਡੇ ਫੋਨ ਦਾ ਤਾਪਮਾਨ ਦੱਸ ਦਿੰਦੀਆਂ ਹਨ।

ਇਹ ਗੱਲ ਸਮਝਣ ਦੀ ਲੋੜ ਹੈ ਕਿ ਫੋਨ ਦਾ ਗਰਮ ਹੋਣਾ ਬਹੁਤ ਆਮ ਗੱਲ ਹੈ ਜੇਕਰ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਹੈ।

ਹਾਲਾਂਕਿ 36 ਤੋਂ 43 ਡਿਗਰੀ ਸੈਲਸੀਅਸ ਤੱਕ ਵੀ ਤਾਪਮਾਨ ਚਲਿਆ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ। ਪਰ ਇਸ ਤੋਂ ਉੱਪਰ ਤਾਪਮਾਨ ਜਾਣ ਦੀ ਸੂਰਤ ਵਿੱਚ ਫੋਨ ਨੂੰ ਪਹਿਲਤਾ ਦੇ ਆਧਾਰ 'ਤੇ 'ਕੂਲ ਡਾਊਨ' ਕਰੋ।

ਫੋਨ ਨੂੰ 'ਕੂਲ ਡਾਊਨ' ਕਿਵੇਂ ਕੀਤਾ ਜਾ ਸਕਦਾ ਹੈ

ਕਈ ਤਰੀਕਿਆਂ ਦੇ ਨਾਲ ਤੁਸੀਂ ਫੋਨ ਨੂੰ ਕੂਲ ਡਾਊਨ ਯਾਨਿ ਸਮਾਨ ਤਾਪਮਾਨ ਉੱਤੇ ਲਿਆਇਆ ਜਾ ਸਕਦਾ ਹੈ।

ਇਸ ਗੱਲ ਦਾ ਧਿਆਨ ਰੱਖਣਾ ਕਿ ਫੋਨ ਨੂੰ ਕੂਲ ਡਾਊਨ ਕਰਨ ਲਈ ਉਸ ਨੂੰ ਫਰਿੱਜ ਜਾਂ ਫਰਿਜਰ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਤਾਪਮਾਨ ਵਿੱਚ ਇੰਨ੍ਹੇ ਵੱਡੇ ਤਾਪਮਾਨ ਦੇ ਅੰਤਰ ਨਾਲ ਤੁਹਾਡੇ ਫੋਨ ਦੀ ਸਕ੍ਰੀਨ ਕ੍ਰੈਕ ਹੋ (ਟੁੱਟ) ਸਕਦੀ ਹੈ।

ਫੋਨ ਨੂੰ ਕੂਲ ਡਾਊਨ ਕਰਨ ਲਈ ਤੁਸੀਂ ਹੇਠਾਂ ਲਿਖੇ ਤਰੀਕੇ ਆਪਣਾ ਸਕਦੇ ਹੋ-

ਫੋਨ ਨੂੰ ਇੰਝ ਕਰੋ 'ਕੂਲ ਡਾਊਨ'

ਸਾਰੀਆਂ ਐਪਸ ਨੂੰ ਬੰਦ ਕਰੋ- ਅਕਸਰ ਸਾਡੇ ਫੋਨ ਉੱਤੇ ਕਈ ਐਪਸ ਬੈਕਗਰਾਊਂਡ ਵਿੱਚ ਖੁੱਲ੍ਹੀਆਂ ਰਹਿੰਦੀਆਂ ਹਨ ਜਿਸ ਕਾਰਨ ਵੀ ਫੋਨ ਗਰਮ ਹੋ ਸਕਦਾ ਹੈ।

ਜ਼ਿਆਦਾਤਰ ਇਹ ਐਪਸ ਪਾਵਰ ਕਨਸਿਊਮਿੰਗ ਹੁੰਦੀਆਂ ਹਨ ਜਿਸ ਕਾਰਨ ਤੁਹਾਡੀ ਡਿਵਾਈਜ਼ ਦੇ ਪ੍ਰੋਸੈਸਰ ਨੂੰ ਜ਼ਰੂਰਤ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ।

ਇਸ ਲਈ ਜਦੋਂ ਹੀ ਤੁਹਾਡੇ ਫੋਨ ਦਾ ਤਾਪਮਾਨ ਵਧੇ, ਸਾਰੀਆਂ ਐਪਸ ਪਹਿਲਾਂ ਬੰਦ ਕਰੋ।

ਧੁੱਪ ਤੋਂ ਫੋਨ ਨੂੰ ਦੂਰ ਰੱਖੋ– ਸਿੱਧੀ ਧੁੱਪ ਜਾਂ ਗਰਮਾਹਟ ਤੁਹਾਡੇ ਫੋਨ ਨੂੰ ਗਰਮ ਕਰ ਸਕਦੀ ਹੈ।

ਅਜਿਹਾ ਅਕਸਰ ਗਰਮੀਆਂ ਵਿੱਚ ਬਾਹਰ ਤੁਸੀਂ ਮਹਿਸਸੂ ਕਰੋਗੇ ਜਾਂ ਫਿਰ ਕਾਰ ਦੇ ਡੈਸ਼ਬੋਰਡ ਵਿੱਚ ਫੋਨ ਪਏ ਰਹਿਣ ਉੱਤੇ ਵੀ ਉਹ ਗਰਮ ਹੋ ਸਕਦਾ ਹੈ।

ਇਨ੍ਹਾਂ ਹੀ ਨਹੀਂ, ਜੇਕਰ ਕਿਧਰੇ ਤਾਪਮਾਨ ਬਹੁਤ ਘੱਟ ਹੋਵੇ ਉੱਥੇ ਵੀ ਫੋਨ ਨਹੀਂ ਲੈ ਕੇ ਚਾਹੀਦਾ ਜਿਵੇਂ ਕਿ ਆਈਸ ਰੂਮ ਜਾਂ ਕੋਲਡ ਸਟੋਰੇਜ ਰੂਮ।

ਮੋਬਾਈਲ ਫੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੋਨ ਗਰਮ ਹੋਣ ਪਹਿਲਾਂ ਸਾਰੀਆਂ ਐਪਸ ਬੰਦ ਕਰੋ

ਫੋਨ ਦਾ ਕਵਰ ਉਤਾਰੋ– ਅਸੀਂ ਫੋਨ ਨੂੰ ਬਚਾਏ ਰੱਖਣ ਲਈ ਕਵਰ ਜਾਂ ਕੇਸ ਪਾਉਂਦੇ ਹਾਂ ਪਰ ਇਸ ਦੇ ਕਾਰਨ ਵੀ ਫੋਨ ਦਾ ਤਾਪਮਾਨ ਵੱਧ ਸਕਦਾ ਹੈ।

ਫੋਨ ਕਵਰ ਇਨਸੁਲੇਟਰ ਵਜੋਂ ਕੰਮ ਕਰ ਸਕਦਾ ਹੈ ਅਤੇ ਫੋਨ ਗਰਮ ਹੋ ਜਾਵੇਗਾ। ਜੇਕਰ ਤੁਹਾਡਾ ਫੋਨ ਵਾਰ-ਵਾਰ ਗਰਮ ਹੁੰਦਾ ਹੈ ਤਾਂ ਕੋਸ਼ਿਸ਼ ਕਰੋ ਕਿ ਹਲਕਾ ਅਤੇ ਹਵਾਦਾਰ ਫੋਨ ਕਵਰ ਦੀ ਵਰਤੋਂ ਕਰੋ।

ਫੋਨ ਏਅਰ ਪਲੇਨ ਮੋਡ ਤੇ ਲਗਾਓ– ਜਦੋਂ ਤੁਹਾਡਾ ਫੋਨ ਅਕਸਰ ਵਾਈ-ਫਾਈ ਅਤੇ ਬਲੂਟੁੱਥ ਤੇ ਰਹਿੰਦਾ ਹੈ ਤਾਂ ਵੀ ਫੋਨ ਗਰਮ ਹੋਣ ਦੀਆਂ ਸੰਭਾਵਨਾਵਾਂ ਹੋ ਜਾਂਦੀਆਂ ਹਨ। ਇਸ ਲਈ ਕੁਝ ਦੇਰ ਲਈ ਫੋਨ ਏਅਰ ਪਲੇਨ ਮੋਡ ਤੇ ਲਗਾਇਆ ਜਾ ਸਕਦਾ ਹੈ।

ਜੰਕ ਕੱਢੋ– ਆਪਣੇ ਫੋਨ ਚ ਮੌਜੂਦ ਵਾਧੂ ਜੰਕ ਨੂੰ ਡਿਲੀਟ ਕਰੋ। ਇਸ ਲਈ ਜਿਹੜੀਆਂ ਐਪਸ ਦੀ ਵਰਤੋਂ ਨਹੀਂ ਕਰ ਰਹੇ, ਉਨ੍ਹਾਂ ਨੂੰ ਬੰਦ ਕਰੋ, ਕੈਸ਼ ਕਲੀਅਰ ਕਰੋ ਅਤੇ ਜਿਹੜੇ ਫੋਲਡਰ ਅਤੇ ਫਾਈਲਸ ਨਹੀਂ ਚਾਹੀਦੀਆਂ, ਉਨ੍ਹਾਂ ਨੂੰ ਡਿਲੀਟ ਕਰੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)