ਈਰਾਨ ਦੀ ਜੇਲ੍ਹ ਵਿੱਚ ਔਰਤਾਂ 'ਤੇ ਹੁੰਦੇ ਤਸ਼ੱਦਦ ਅਤੇ ਰੋਜ਼ ਖਾਣੇ ਤੇ ਇਲਾਜ ਲਈ ਹੁੰਦੇ ਸੰਘਰਸ਼ ਦੀਆਂ ਕਹਾਣੀਆਂ ਜੋ ਵਿਰਲੇ ਹੀ ਬਾਹਰ ਆਉਂਦੀਆਂ

ਈਰਾਨ ਦੀ ਜੇਲ੍ਹ ਵਿੱਚ ਬੰਦ ਔਰਤਾਂ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਈਰਾਨ ਦੀ ਜੇਲ੍ਹ ਵਿੱਚ ਬੰਦ ਔਰਤਾਂ ਨੇ ਦੱਸੀ ਜੇਲ੍ਹ ਦੇ ਅੰਦਰ ਦੀ ਕੌੜੀ ਸੱਚਾਈ
    • ਲੇਖਕ, ਬੀਬੀਸੀ 100 ਵੂਮੈਨ

ਬਿਨਾਂ ਖਿੜਕੀ ਦੇ ਇੱਕ ਕੋਠੜੀ ਵਿੱਚ ਫਰਸ਼ ʼਤੇ ਇਕੱਲੀ ਬੈਠੀ ਨਸੀਮ ਨੂੰ ਦੂਜਿਆਂ ਨੂੰ ਤਸੀਹੇ ਦੇਣ ਦੀਆਂ ਆਵਾਜ਼ਾਂ ਆ ਰਹੀਆਂ ਸਨ।

ਗਾਰਡ ਦਰਵਾਜ਼ਾ ਜ਼ੋਰ-ਜ਼ੋਰ ਨਾਲ ਭੰਨਦਾ ਹੈ ਅਤੇ ਕਹਿੰਦਾ ਹੈ, "ਕੀ ਤੈਨੂੰ ਕੁੱਟਮਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ, ਤਿਆਰ ਹੋ ਜਾਓ, ਅਗਲੀ ਵਾਰੀ ਤੇਰੀ ਹੈ।"

ਉਨ੍ਹਾਂ ਕੋਲੋਂ ਰੋਜ਼ਾਨਾ "10-12 ਘੰਟੇ ਪੁੱਛਗਿੱਛ ਕੀਤੀ ਜਾਂਦੀ ਸੀ" ਅਤੇ ਵਾਰ-ਵਾਰ ਫਾਂਸੀ ਦੀ ਧਮਕੀ ਦਿੱਤੀ ਜਾਂਦੀ ਸੀ।

ਖਾਲ੍ਹੀ ਕੋਠੜੀ, ਜੋ ਮੁਸ਼ਕਲ ਦੋ-ਕੁ ਮੀਟਰ ਚੌੜੀ ਹੋਣੀ, ਉਸ ਵਿੱਚ ਨਾ ਤਾਂ ਕੋਈ ਬਿਸਤਰਾ ਸੀ ਅਤੇ ਨਾ ਹੀ ਕੋਈ ਬਾਥਰੂਮ।

36 ਸਾਲਾ ਹੇਅਰ ਡ੍ਰੈਸਰ ਨੂੰ ਚਾਰ ਮਹੀਨੇ ਇਕਾਂਤ ਕੈਦ ਵਿੱਚ ਬਿਤਾਉਣ ਤੋਂ ਬਾਅਦ ਈਰਾਨ ਦੀ ਬਦਨਾਮ ਏਵਿਨ ਜੇਲ੍ਹ ਵਿੱਚ ਪ੍ਰਵੇਸ਼ ਮਿਲਿਆ।

ਉਨ੍ਹਾਂ ਨੇ ਪੁੱਛ-ਪੜਤਾਲ ਕਰਨ ਵਾਲਿਆਂ ਨੂੰ ਹੀ ਦੇਖਿਆ ਸੀ। ਉਨ੍ਹਾਂ ਨੂੰ ਲੱਗਾ ਕਿ ਉਹ "ਮਰ ਜਾਵੇਗੀ ਅਤੇ ਕਿਸੇ ਨੂੰ ਪਤਾ ਨਹੀਂ ਲੱਗੇਗਾ।"

ਅਸੀਂ ਨਸੀਮ ਅਤੇ ਹੋਰਨਾਂ ਔਰਤਾਂ ਲਈ ਰੋਜ਼ਾਨਾ ਜ਼ਿੰਦਗੀ ਬਾਰੇ ਜਾਣਨ ਲਈ ਭਰੋਸੇਯੋਗ ਸਰੋਤਾਂ ਤੋਂ ਵੇਰਵੇ ਇਕੱਠੇ ਕੀਤੇ ਹਨ, ਜੋ ਵਰਤਮਾਨ ਵਿੱਚ ਏਵਿਨ ਜੇਲ੍ਹ ਵਿੱਚ ਬੰਦ ਹਨ।

ਸਤੰਬਰ 2022 ਵਿੱਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ "ਔਰਤਾਂ, ਜੀਵਨ, ਆਜ਼ਾਦੀ" ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਹਜ਼ਾਰਾਂ ਲੋਕਾਂ ਵਿੱਚੋਂ ਕਈ ਲੋਕ ਸ਼ਾਮਲ ਸਨ।

ਮਾਹਸਾ ਨੂੰ ਕਥਿਤ ਤੌਰ ʼਤੇ ਈਰਾਨੀ ਕਾਨੂੰਨਾਂ ਨੂੰ ਤੋੜਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੇ ਤਹਿਤ ਔਰਤਾਂ ਨੂੰ ਹਿਜਾਬ ਪਹਿਨਣਾ ਜ਼ਰੂਰੀ ਹੈ ਅਤੇ ਪੁਲਿਸ ਹਿਰਾਸਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਹਾਲਾਂਕਿ ਲੋਕਾਂ ਨੇ ਰਿਹਾਅ ਹੋਣ ਤੋਂ ਬਾਅਦ ਏਵਿਨ ਦੀਆਂ ਸਥਿਤੀਆਂ ਬਾਰੇ ਗੱਲ ਕੀਤੀ ਹੈ, ਪਰ ਕੈਦੀਆਂ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕਰਨਾ ਦੁਰਲਭ ਹੈ, ਜਦਕਿ ਉਹ ਅਜੇ ਵੀ ਅੰਦਰ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਔਰਤਾਂ ਨੂੰ ਧਮਕੀਆਂ

ਜੋ ਅਸੀਂ ਸੁਣਿਆ ਹੈ, ਉਹ ਨਾ ਸਿਰਫ਼ ਬੇਰਹਿਮੀ ਨੂੰ ਦਰਸਾਉਂਦਾ ਹੈ, ਬਲਕਿ ਗੁੰਝਲਦਾਰ ਵਿਰੋਧਾਭਾਸ ਦਾ ਸਥਾਨ ਜਿੱਥੇ ਕੈਦੀ ਔਰਤਾਂ ਦੇ ਅਧਿਕਾਰਾਂ ਲਈ ਮੁਹਿੰਮ ਚਲਾਉਂਦੇ ਰਹਿੰਦੇ ਹਨ, ਉਨ੍ਹਾਂ ਦੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਚੁਣੌਤੀ ਦਿੰਦੇ ਰਹਿੰਦੇ ਹਨ।

ਕੁਝ ਹੈਰਾਨੀਜਨਕ ਪਲ਼ ਵੀ ਹਨ, ਇੱਕ ਕੈਦੀ, ਜਿਸ ਨੂੰ ਕਈ ਵਾਰ ਆਪਣੇ ਪਤੀ ਨਾਲ ਇਕੱਲੇ ਸਮਾਂ ਬਿਤਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਉਹ ਗਰਭਵਤੀ ਵੀ ਹੋ ਗਈ ਹੈ।

ਨਸੀਮ ਨੂੰ ਰੈਪ ਮਿਊਜ਼ਿਕ ਅਤੇ ਮੇਕਅੱਪ ਕਰਨਾ ਪਸੰਦ ਹੈ। ਉਨ੍ਹਾਂ ਨੂੰ ਆਪਣੇ ਦੋਸਤਾਂ ਨਾਲ ਅਪ੍ਰੈਲ 2023 ਵਿੱਚ ਹੋਏ ਰੋਸ-ਮੁਜ਼ਾਹਰਿਆਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਨੂੰ ਸਰਕਾਰੀ ਕਾਰਵਾਈ ਦੌਰਾਨ ਮਾਰ ਦਿੱਤਾ ਗਿਆ ਸੀ।

ਉਹ "ਸੜਕ ʼਤੇ ਮਰਨ ਵਾਲਿਆਂ ਬਾਰੇ ਸੋਚ ਕੇʼ ਪੁਛ ਪੜਤਾਲ ਤੋਂ ਬਚ ਗਈ। ਜਦੋਂ ਨਸੀਮ ਇਕਾਂਤ ਜੇਲ੍ਹ ਵਿੱਚੋਂ ਬਾਹਰ ਆਈ ਤਾਂ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ, ਉਨ੍ਹਾਂ ਨੇ ਉਸ ਦੇ ਸਰੀਰ ʼਤੇ ਕੱਟ ਅਤੇ ਸੱਟਾਂ ਦੇ ਨਿਸ਼ਾਨਾਂ ਬਾਰੇ ਦੱਸਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਸ ਨੂੰ ਝੂਠੇ ਬਿਆਨ ਦੇਣ ਲਈ ਤਸੀਹੇ ਦਿੱਤੇ ਗਏ ਹਨ।

ਰੋਸ ਮੁਜ਼ਾਹਰਿਆਂ ਤੋਂ ਬਾਅਦ ਰੇਜ਼ਵਾਨੇਹ ਨੂੰ ਉਨ੍ਹਾਂ ਦੇ ਪਤੀ ਦੇ ਨਾਲ ਸਾਲ 2023 ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ।

ਉਹ ਦੋਵੇਂ ਏਵਿਨ ਪਹੁੰਚ ਗਏ, ਜਿੱਥੇ ਮਰਦਾਂ ਅਤੇ ਔਰਤਾਂ ਲਈ ਵੱਖਰੇ ਸੈਕਸ਼ਨ ਹੁੰਦੇ ਹਨ। ਉਸ ਦੀ ਪੁੱਛ-ਗਿੱਛ ਕਰਨ ਵਾਲਿਆਂ ਨੇ ਕਿਹਾ ਕਿ ਉਹ ਉਸ ਦੇ ਪਤੀ ਨੂੰ ਮਾਰ ਦੇਣਗੇ ਅਤੇ "ਉਸ ਨੂੰ ਇੰਨਾ ਕੁੱਟਣਗੇ ਕਿ ਉਹ ਕੋਲੇ ਵਰਗਾ ਕਾਲਾ ਅਤੇ ਬੈਂਗਣ ਵਾਂਗ ਬੈਂਗਣੀ ਹੋ ਜਾਵੇਗਾ।"

ਏਵਿਨ ਜੇਲ੍ਹ
ਤਸਵੀਰ ਕੈਪਸ਼ਨ, ਨਸੀਮ ਨੂੰ ਵਾਰ-ਵਾਰ ਫਾਂਸੀ ਦੀ ਧਮਕੀ ਦਿੱਤੀ ਜਾਂਦੀ ਸੀ

ਇਕਾਂਤ ਕੈਦ, ਪੁੱਛਗਿੱਛ ਅਤੇ ਬੇਇੱਜ਼ਤੀ ਤੋਂ ਬਾਅਦ, ਨਸੀਮ ਨੂੰ ਮਹਿਲਾ ਵਿੰਗ ਵਿੱਚ ਲਿਆਂਦਾ ਗਿਆ, ਜਿੱਥੇ ਰੇਜ਼ਵਾਨੇਹ ਸਮੇਤ ਲਗਭਗ 70 ਲੋਕਾਂ ਨੂੰ ਰੱਖਿਆ ਗਿਆ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸਿਆਸੀ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਕਾਂਤ ਕੈਦ, ਪੁੱਛਗਿੱਛ ਅਤੇ ਬੇਇੱਜ਼ਤੀ ਤੋਂ ਬਾਅਦ, ਨਸੀਮ ਨੂੰ ਮਹਿਲਾ ਵਿੰਗ ਵਿਚ ਲਿਜਾਇਆ ਗਿਆ, ਜਿੱਥੇ ਰੇਜ਼ਵਾਨੇਹ ਸਮੇਤ ਲਗਭਗ 70 ਲੋਕਾਂ ਨੂੰ ਰੱਖਿਆ ਗਿਆ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸਿਆਸੀ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਉਹ ਥਾਂ ਹੈ ਜਿੱਥੇ ਬ੍ਰਿਟਿਸ਼-ਈਰਾਨੀ ਨਾਗਰਿਕ ਨਾਜ਼ਨੀਨ ਜ਼ਗ਼ਰੀ-ਰਤਸਿਲਫ਼ੇ ਨੇ ਆਪਣੀ ਸਜ਼ਾ ਦੇ ਲਗਭਗ ਚਾਰ ਸਾਲ ਬਿਤਾਏ, ਜਿਨ੍ਹਾਂ ਨੂੰ 2022 ਵਿੱਚ ਯੂਕੇ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।

ਇੱਥੇ ਜ਼ਿਆਦਾਤਰ ਔਰਤਾਂ, ਆਪਣੀ ਸਰਗਰਮੀ ਕਾਰਨ, ਪ੍ਰਚਾਰ ਫੈਲਾਉਣ, ਸ਼ਾਸਨ ਵਿਰੁੱਧ ਹਥਿਆਰ ਚੁੱਕਣ ਅਤੇ ਕੌਮੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਰਗੇ ਜੁਰਮਾਂ ਲਈ ਸਜ਼ਾ ਭੁਗਤ ਚੁੱਕੀਆਂ ਹਨ।

ਉਹ ਚਾਰ ਭੀੜ-ਭੜੱਕੇ ਵਾਲੀਆਂ ਕੋਠੜੀਆਂ ਵਿੱਚ ਰਹਿੰਦੀਆਂ ਹਨ, ਹਰੇਕ ਕੋਠੜੀ ਵਿੱਚ 20 ਲੋਕ ਹੁੰਦੇ ਹਨ, ਬੰਕ ਬੈੱਡ, ਤਿੰਨ-ਉੱਚੇ ਸਟੈਕ ਵਾਲੇ ਹਨ।

ਨਸੀਮ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਅਪ੍ਰੈਲ 2023 ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਨਸੀਮ ਨੂੰ ਇੱਕ ਹੇਅਰ ਡ੍ਰੈਸਰ ਵਜੋਂ ਕੰਮ ਕਰਦੇ ਸਨ

ਠੰਢ ਵਿੱਚ ਬੁਰਾ ਹਾਲ

ਤੰਗ ਕਮਰਿਆਂ ਵਿੱਚ ਇਕੱਠੇ ਰਹਿਣ ਨਾਲ ਅਕਸਰ ਮਨ-ਮੁਟਾਅ ਹੁੰਦਾ ਹੈ ਅਤੇ ਕਦੇ-ਕਦੇ ਲੜਾਈ-ਝਗੜੇ ਵੀ ਹੁੰਦੇ ਹਨ, ਸਰੀਰਕ ਅਤੇ ਮੌਖਿਕ ਦੋਵਾਂ ਹੀ ਤਰ੍ਹਾਂ ਦੇ।

ਪਰ ਔਰਤਾਂ ਇੱਕ-ਦੂਜੇ ਨਾਲ ਮਜ਼ਬੂਤ ਰਿਸ਼ਤੇ ਵੀ ਬਣਾਉਂਦੀਆਂ ਹਨ।

ਠੰਢ ਵਿੱਚ, "ਹਰ ਕੋਈ ਠੰਢ ਨਾਲ ਕੰਬ ਰਿਹਾ ਹੁੰਦਾ ਹੈ" ਅਤੇ ਔਰਤਾਂ ਗਰਮ ਰਹਿਣ ਲਈ "ਗਰਮ ਪਾਣੀ ਦੀਆਂ ਬੋਤਲਾਂ ਲੈ ਕੇ ਘੁੰਮਦੀਆਂ ਹਨ।" ਗਰਮੀਆਂ ਵਿੱਚ ਉਹ ਪਸੀਨੇ ਨਾਲ ਭਿੱਜ ਜਾਂਦੀਆਂ ਹਨ।

ਇੱਕ ਛੋਟੀ ਜਿਹੀ ਰਸੋਈ ਵਾਲਾ ਖੇਤਰ ਹੈ, ਜਿਸ ਵਿੱਚ ਦੋ ਚੁੱਲੇ ਹਨ, ਜੇਕਰ ਉਨ੍ਹਾਂ ਕੋਲ ਜੇਲ੍ਹ ਦੀ ਦੁਕਾਨ ਤੋਂ ਖਾਣਾ ਖਰੀਦਣ ਲਈ ਲੋੜੀਂਦੇ ਪੈਸੇ ਹਨ, ਤਾਂ ਉਹ ਆਪਣੇ ਲਈ ਖਾਣਾ ਬਣਾ ਸਕਦੀਆਂ ਹਨ ਤਾਂ ਜੋ ਉਨ੍ਹਾਂ ਦੀ ਕੋਠੜੀ ਵਿੱਚ ਭੋਜਨ ਦੀ ਬੁਨਿਆਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ।

ਕੋਰੀਡੋਰ ਦੇ ਅੰਤ ਵਿੱਚ ਇੱਕ ਹਨੇਰਾ, ਗੰਦਾ ਖੇਤਰ ਸਿਗਰਟਨੋਸ਼ੀ ਖੇਤਰ ਵਜੋਂ ਕੰਮ ਆਉਂਦਾ ਹੈ। ਪੌਦਿਆਂ ਲਈ ਥੋੜ੍ਹੀ ਥਾਂ ਅਤੇ ਵਾਲੀਬਾਲ ਨੈੱਟ ਵਾਲਾ ਇੱਕ ਛੋਟਾ ਸੀਮਿੰਟ ਵਾਲਾ ਵੀ ਹੈ।

ਉਹ ਆਪਣੇ ਕੱਪੜੇ ਪਾ ਸਕਦੀਆਂ ਹਨ ਅਤੇ ਆਪਣੇ ਰਹਿਣ ਵਾਲੇ ਕੁਆਰਟਰਾਂ ਵਿੱਚ ਆਜ਼ਾਦੀ ਨਾਲ ਘੁੰਮ ਸਕਦੀਆਂ ਸਨ, ਜਿਸ ਵਿੱਚ ਦੋ ਬਾਥਰੂਮ ਵੀ ਹਨ। ਹਰ ਸ਼ਾਮ, ਉਹ ਟਾਇਲਟ ਦੀ ਵਰਤੋਂ ਕਰਨ ਅਤੇ ਆਪਣੇ ਦੰਦਾਂ ਨੂੰ ਬੁਰਸ਼ ਕਰਨ ਲਈ ਕਤਾਰ ਵਿੱਚ ਖੜ੍ਹੇ ਹੋਣਾ ਪੈਂਦਾ ਸੀ।

ਇੱਥੇ ਸੀ, ਰੇਜ਼ਵਾਨੇਹ ਨੇ ਜਦੋਂ ਲਗਭਗ ਚਾਰ ਮਹੀਨੇ ਜੇਲ੍ਹ ਬਿਤਾਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ।

ਉਹ ਕਈ ਸਾਲਾਂ ਤੋਂ ਬਾਂਝਪਨ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਨੇ ਬੱਚਾ ਹੋਣ ਦੀ ਉਮੀਦ ਛੱਡ ਦਿੱਤੀ ਸੀ।

ਪਰ ਏਵਿਨ ਦੇ ਨਿਯਮਾਂ ਅਨੁਸਾਰ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ (ਅਜੇ ਵੀ ਪੁਰਸ਼ ਵਿੰਗ ਵਿੱਚ ਇੱਕ ਕੈਦੀ ਹਨ) ਨੂੰ ਕਦੇ-ਕਦਾਈਂ ਨਿੱਜੀ ਤੌਰ 'ਤੇ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਅਤੇ ਇਹਨਾਂ ਵਿੱਚੋਂ ਇੱਕ ਮੌਕੇ 'ਤੇ, ਉਹ ਗਰਭਵਤੀ ਹੋ ਗਈ ਸੀ।

ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ ਤਾਂ ਉਹ "ਕਈ ਦਿਨਾਂ ਤੱਕ ਰੋਈ।"

ਏਵਿਨ ਜੇਲ੍ਹ

ਤਸਵੀਰ ਸਰੋਤ, Evin prison CCTV

ਤਸਵੀਰ ਕੈਪਸ਼ਨ, ਏਵਿਨ ਜੇਲ੍ਹ ਵਿੱਚ ਟ੍ਰਾਂਸ ਕੈਦੀਆਂ ਲਈ ਇੱਕ ਸੈੱਲ ਦੀ ਸੀਸੀਟੀਵੀ ਫੁਟੇਜ 2020 ਵਿੱਚ ਲੀਕ ਹੋਈ ਸੀ, ਇਹ ਮੁੱਖ ਮਹਿਲਾ ਵਿੰਗ ਵਿੱਚ ਸੈੱਲਾਂ ਵਰਗੀ ਹੈ

ਖਾਣ ਨੂੰ ਤਰਸਣਾ

ਉਨ੍ਹਾਂ ਨੇ ਦੇਖਿਆ ਕਿ "ਸਭ ਤੋਂ ਭੈੜੀ ਚੀਜ਼ ਜੇਲ੍ਹ ਦੇ ਅੰਦਰ ਮਾਨਸਿਕ ਦਬਾਅ ਅਤੇ ਤਣਾਅ ਸੀ"। ਭੀੜ-ਭੜੱਕੇ ਵਾਲੀਆਂ ਕੋਠੜੀਆਂ ਵਿੱਚ ਇੱਕ ਸ਼ਾਂਤ ਜਗ੍ਹਾ ਲੱਭਣਾ, ਜਿੱਥੇ ਲੋਕ ਆਪਣੇ ਬਿਸਤਰੇ 'ਤੇ ਬੈਠ ਕੇ ਜ਼ਿਆਦਾਤਰ ਦਿਨ ਬਿਤਾਉਂਦੇ ਹਨ, ਇੱਕ ਲਗਾਤਾਰ ਚੁਣੌਤੀ ਸੀ।

ਜੇਲ੍ਹ ਵਿੱਚ ਉਨ੍ਹਾਂ ਨੂੰ ਸੇਬ ਦੇ ਜੂਸ, ਰੋਟੀ ਅਤੇ ਮੀਟ ਲਈ ਤਰਸਣਾ ਪੈਂਦਾ ਸੀ, ਜੋ ਕਿ ਹਾਸਲ ਕਰਨਾ ਮੁਸ਼ਕਲ ਸੀ। ਜਦੋਂ ਉਹ ਜੇਲ੍ਹ ਦੀ ਦੁਕਾਨ ਤੋਂ ਕੁਝ ਮੀਟ ਖਰੀਦਣ ਦੇ ਯੋਗ ਹੋਈ ਸੀ, ਤਾਂ ਇਹ ਬਾਹਰੀ ਮੀਟ ਦੀ ਕੀਮਤ ਨਾਲੋਂ ਘੱਟੋ ਘੱਟ ਦੁੱਗਣਾ ਮਹਿੰਗਾ ਸੀ।

ਜੇਲ੍ਹ ਨੇ ਆਖ਼ਰਕਾਰ ਉਨ੍ਹਾਂ ਨੂੰ ਚਾਰ ਮਹੀਨਿਆਂ ਮਗਰੋਂ ਅਲਟਰਾਸਾਊਂਡ ਸਕੈਨ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਕੁੜੀ ਹੋਣ ਵਾਲੀ ਹੈ।

ਜਿਵੇਂ ਕਿ ਉਨ੍ਹਾਂ ਨੇ "ਹਰ ਧੜਕਣ ਨੂੰ ਸੁਣਿਆ, ਉਮੀਦ ਦੀ ਭਾਵਨਾ ਮਜ਼ਬੂਤ ਹੋ ਗਈ।" ਪਰ ਉਨ੍ਹਾਂ ਨੂੰ ਡਰ ਸੀ ਕਿ ਜੇਲ੍ਹ ਦੇ ਹਾਲਾਤ ਬੱਚੇ ਦੀ ਸਿਹਤ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ।

ਰੇਜ਼ਵਾਨੇਹ ਸਿਰਫ਼ ਆਪਣੀ ਖੁਰਾਕ ਬਾਰੇ ਹੀ ਚਿੰਤਤ ਨਹੀਂ ਸਨ, ਉਨ੍ਹਾਂ ਨੂੰ ਮਿਰਗੀ ਹੈ ਅਤੇ ਤਣਾਅ ਤੋਂ ਬਚਣ ਦੀ ਲੋੜ ਸੀ। ਜੇਲ੍ਹ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਗਰਭਪਾਤ ਦਾ ਖ਼ਤਰਾ ਹੈ।

ਵਿਦਾ ਇੱਕ ਪੱਤਰਕਾਰ ਹਨ ਅਤੇ ਉਨ੍ਹਾਂ ਨੂੰ ਚਿੱਤਰਕਾਰੀ ਕਰਨਾ ਪਸੰਦ ਹੈ। ਉਹ ਕੈਨਵਸ ਲਈ ਬੈੱਡਸ਼ੀਟਾਂ ਦੀ ਵਰਤੋਂ ਕਰਦੇ ਹਨ ਅਤੇ ਹੋਰ ਔਰਤਾਂ ਦੀਆਂ ਤਸਵੀਰਾਂ ਬਣਾਉਂਦੇ ਹਨ।

ਵਿਦਾ ਨੂੰ ਚੇਤਾਵਨੀ ਦਿੱਤੀ ਜਾਂਦੀ ਕਿ ਕੋਈ ਵੀ ਅਜਿਹੀ ਚੀਜ਼ ਨਾ ਤਸਵੀਰ ਵਿੱਚ ਉਲੀਕੇ, ਜਿਸ ਦਾ ਕੋਈ ਲੁਕਿਆ ਹੋਇਆ ਅਰਥ ਹੋਵੇ। ਉਨ੍ਹਾਂ ਨੇ ਵਿਹੜੇ ਦੀ ਕੰਧ 'ਤੇ ਟੁੱਟੀਆਂ ਇੱਟਾਂ ਨੂੰ ਪੇਂਟ ਕੀਤਾ, ਜਿਸ ਦੇ ਪਿੱਛੇ ਹਰਾ ਜੰਗਲ ਸੀ। ਅਧਿਕਾਰੀਆਂ ਨੇ ਉਸ 'ਤੇ ਸਪ੍ਰੇਅ ਕੀਤਾ।

ਏਵਿਨ ਤੋਂ ਤਸਕਰੀ ਕੀਤੀ ਗਈ ਫੋਟੋਆਂ ਵਿੱਚੋਂ ਇੱਕ ਕੁਰਦ ਕੈਦੀ ਪਾਖਸ਼ਾਨ ਅਜ਼ੀਜ਼ੀ ਦੀ ਹੈ, ਜਿਸ ਨੇ ਇਸਲਾਮਿਕ ਸਟੇਟ ਸਮੂਹ ਦੇ ਪੀੜਤਾਂ ਦੀ ਮਦਦ ਲਈ ਇਰਾਕ ਅਤੇ ਸੀਰੀਆ ਦੇ ਕੁਰਦ ਖੇਤਰਾਂ ਦੀ ਯਾਤਰਾ ਕੀਤੀ ਸੀ।

ਏਵਿਨ ਜੇਲ੍ਹ

ਇਲਾਜ ਲਈ ਮੁਸ਼ੱਕਤ

ਪਾਖਸ਼ਾਨ ਨੂੰ ਈਰਾਨੀ ਸ਼ਾਸਨ ਨਾਲ ਲੜਨ ਲਈ ਹਥਿਆਰਾਂ ਦੀ ਵਰਤੋਂ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਗੱਲ ਦੀ ਵੱਡੀ ਚਿੰਤਾ ਹੈ ਕਿ ਇਹ ਸਜ਼ਾ ਜਲਦੀ ਹੀ ਲਾਗੂ ਹੋ ਸਕਦੀ ਹੈ।

ਇੱਕ ਗਲਿਆਰੇ ਵਿੱਚ ਉਨ੍ਹਾਂ ਨੇ ਇੱਕ ਦੌੜਦੇ ਹੋਏ ਈਰਾਨੀ ਚੀਤੇ ਦੀ ਤਸਵੀਰ ਬਣਾਈ। ਕੁਝ ਔਰਤਾਂ "ਕਹਿੰਦੀਆਂ ਰਹੀਆਂ ਕਿ ਇਸ ਨੇ ਉਨ੍ਹਾਂ ਨੂੰ ਕਿੰਨੀ ਚੰਗੀ ਊਰਜਾ ਦਿੱਤੀ"। ਪਰ ਇੱਕ ਰਾਤ ਅਧਿਕਾਰੀਆਂ ਨੇ "ਉਸ ਉੱਤੇ ਜਾ ਕੇ ਪੇਂਟ ਕਰ ਦਿੱਤਾ।"

ਵਿਦਾ ਦੀ ਪੇਂਟਿੰਗ ਸਪਲਾਈ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ।

ਹਾਲਾਂਕਿ, ਉਸਦੇ ਇੱਕ ਚਿੱਤਰ ਨੂੰ ਬਰਕਰਾਰ ਰੱਖਿਆ ਗਿਆ ਹੈ। ਇਹ ਤਸਵੀਰ ਉਨ੍ਹਾਂ ਨੇ ਇਸ ਕੋਰੀਡੋਰ ਦੀ ਕੰਧ ʼਤੇ ਬਣਾਈ ਜਿੱਥੇ ਔਰਤਾਂ ਸਿਗਰਟ ਪੀਣ ਜਾਂਦੀਆਂ ਹਨ ਅਤੇ ਇਸ ਤਸਵੀਰ ਵਿੱਚ ਉਨ੍ਹਾਂ ਨੇ ਨੀਲੇ ਸਮੁੰਦਰ ਦੀਆਂ ਲਹਿਰਾਂ ਬਣਾਈਆਂ ਸਨ।

ਜੇਲ੍ਹ ਵਿੱਚ ਡਾਕਟਰੀ ਦੇਖਭਾਲ ਹਾਸਿਲ ਕਰਨਾ ਔਰਤਾਂ ਲਈ ਲਗਾਤਾਰ ਸੰਘਰਸ਼ ਰਿਹਾ ਹੈ।

ਕੈਦੀਆਂ ਵਿੱਚੋਂ ਇੱਕ ਮਨੁੱਖੀ ਅਧਿਕਾਰ ਵਰਕਰਾਂ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਦਿਲ ਅਤੇ ਫੇਫੜਿਆਂ ਦੀ ਜਾਨਲੇਵਾ ਬਿਮਾਰੀ ਹੈ।

ਪਰ ਜੇਲ੍ਹ ਵਿੱਚ ਉਨ੍ਹਾਂ ਨੂੰ ਡਾਕਟਰ ਨਾਲ ਮਿਲਣ ਲਈ ਲੰਬੀ ਅਤੇ ਸਖ਼ਤ ਲੜਾਈ ਲੜਨੀ ਪਈ।

ਰਿਸ਼ਤੇਦਾਰਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਵਾਰ-ਵਾਰ ਇਲਾਜ ਨੂੰ ਰੋਕ ਦਿੱਤਾ ਕਿਉਂਕਿ ਉਨ੍ਹਾਂ ਨੇ ਮੈਡੀਕਲ ਅਪਾਈਂਟਮੈਂਟ ਲਈ ਸਿਰ ʼਤੇ ਸਕਾਰਫ਼ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ।

ਸਾਥੀ ਕੈਦੀਆਂ ਵੱਲੋਂ ਦੋ ਹਫ਼ਤੇ ਤੱਕ ਭੁੱਖ ਹੜਤਾਲ ਕਰਨ ਮਗਰੋਂ ਹੀ ਅਧਿਕਾਰੀਆਂ ਨੇ ਨਰਮੀ ਦਿਖਾਈ।

ਵਿਦਾ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, 35 ਸਾਲਾ ਵਿਦਾ 'ਤੇ ਸਰਕਾਰ ਵਿਰੋਧੀ ਪ੍ਰਚਾਰ ਅਤੇ ਕੌਮੀ ਸੁਰੱਖਿਆ ਵਿਰੁੱਧ ਕੰਮ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ

ਦਸੰਬਰ ਦੀ ਸ਼ੁਰੂਆਤ ਵਿੱਚ ਨਰਗਿਸ ਨੂੰ ਮੈਡੀਕਲ ਆਧਾਰ ʼਤੇ 21 ਦਿਨਾਂ ਲਈ ਰਿਹਾਅ ਕੀਤਾ ਗਿਆ ਸੀ।

ਸਲਾਖਾਂ ਪਿੱਛੇ, ਉਨ੍ਹਾਂ ਨੇ ਅਤੇ ਹੋਰਨਾਂ ਲੋਕਾਂ ਨੇ ਰੋਸ-ਮੁਜ਼ਾਹਰੇ ਕੀਤੇ, ਸੀਮਾਵਾਂ ਦੀ ਉਲੰਘਣਾ ਕੀਤੀ ਅਤੇ ਆਪਣੇ ਅਧਿਕਾਰਾਂ ਲਈ ਲੜਨਾ ਜਾਰੀ ਰੱਖਿਆ।

ਹਾਲਾਂਕਿ, ਕਾਨੂੰਨ ਮੁਤਾਬਕ, ਉਨ੍ਹਾਂ ਨੂੰ ਸਿਰ ʼਤੇ ਸਕਾਰਫ਼ ਪਹਿਣਾ ਜ਼ਰੂਰੀ ਹੈ, ਪਰ ਕਈ ਲੋਕ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੰਦੇ ਹਨ।

ਅਧਿਕਾਰੀਆਂ ਨਾਲ ਲੰਬੀ ਲੜਾਈ ਤੋਂ ਬਾਅਦ, ਔਰਤਾਂ ਨੂੰ ਬਿਸਤਰੇ ਦੇ ਚਾਰੇ ਪਾਸੇ ਕੁਝ ਪਰਦੇ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਜੋ ਸੀਸੀਟੀਵੀ ਕੈਮਰਿਆਂ ਦੀ ਨਜ਼ਰ ਤੋਂ ਕੁਝ ਨਿੱਜਤਾ ਰੱਖ ਸਕਣ।

ਔਰਤਾਂ ਲਈ ਸਭ ਤੋਂ ਮੁਸ਼ਕਲ ਕੰਮਾਂ ਵਿੱਚੋਂ ਇੱਕ ਹੈ ਆਪਣੀ ਸਜ਼ਾ ਸੁਣਨ ਦਾ ਇੰਤਜ਼ਾਰ ਕਰਨਾ। ਨਸੀਮ ਕੋਲੋਂ ਪੁੱਛਗਿੱਛ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਆਪਣੀ ਕਿਸਮਤ ਦਾ ਫ਼ੈਸਲਾ ਜਾਣਨ ਲਈ ਕਰੀਬ 500 ਦਿਨਾਂ ਦਾ ਇੰਤਜ਼ਾਰ ਕਰਨਾ ਪਿਆ।

ਉਨ੍ਹਾਂ ਨੂੰ ਆਪਣੇ ਸਾਥੀ ਕੈਦੀਆਂ ਦੀ ਹਮਦਰਦੀ ਮਿਲੀ, ਜਿਨ੍ਹਾਂ ਨੂੰ ਉਨ੍ਹਾਂ ਨੇ ਭੈਣਾਂ ਕਿਹਾ। ਇਹ ਭੈਣਾਂ ਉਨ੍ਹਾਂ ਨੂੰ ਜੀਣ ਦੀ ਹਿੰਮਤ ਦਿੰਦੀਆਂ ਹਨ ਅਤੇ ਉਨ੍ਹਾਂ ਦੇ ਪਰਾਂ ਦੇ "ਜਖ਼ਮਾਂ ਨੂੰ ਮਲ੍ਹਮ" ਲਗਾਉਂਦੀਆਂ ਹਨ।

ਹਰ ਸਵੇਰ, ਉਨ੍ਹਾਂ ਦੀ ਇੱਕ ਸਹੇਲੀ ਬਿਸਤਰੇ ਦਾ ਪਰਦਾ ਹਟਾਉਂਦੀ ਹੈ ਅਤੇ ਉਨ੍ਹਾਂ ਨੂੰ ਨਾਸ਼ਤੇ ਲਈ ਜਗਾਉਂਦੀ ਹੈ।

ਸਾਡੇ ਇੱਕ ਸਰੋਤ ਨੇ ਸਾਨੂੰ ਦੱਸਿਆ, "ਹਰ ਰੋਜ਼ ਅਸੀਂ ਕੁਝ ਕਰਨ ਬਾਰੇ ਸੋਚਦੇ ਹਾਂ, ਤਾਂ ਜੋ ਦਿਨ ਦੇ ਅੰਤ ਤੱਕ ਅਸੀਂ ਆਪਣੇ-ਆਪ ਨੂੰ ਕਹਿ ਸਕੀਏ, 'ਅਸੀਂ ਅੱਜ ਜੀਏ ਹਾਂʼ।"

ਵਿਦਾ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਵਿਦਾ ਵੱਲੋਂ ਬਣਾਈ ਗਈ ਪਖਸ਼ਾਨ ਅਜ਼ੀਜ਼ੀ ਦੀ ਤਸਵੀਰ, ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ

ਨਸੀਮ ਨੂੰ ਸਜ਼ਾ

ਦੂਸਰੇ ਆਪਣਾ ਸਮਾਂ ਕਵਿਤਾ ਪੜ੍ਹਨ, ਗਾਉਣ, ਘਰੇਲੂ ਬਣੀਆਂ ਤਾਸ਼ ਦੀਆਂ ਗੇਮਾਂ ਖੇਡਣ ਅਤੇ ਟੈਲੀਵਿਜ਼ਨ ਦੇਖਣ ਵਿੱਚ ਬਿਤਾਉਂਦੇ ਹਨ, ਇੱਥੇ ਦੋ ਟੈਲੀਵਿਜ਼ਨ ਹਨ ਜਿੱਥੇ ਉਹ ਈਰਾਨੀ ਚੈਨਲ ਦੇਖ ਸਕਦੇ ਹਨ ਜੋ ਡਰਾਮੇ, ਦਸਤਾਵੇਜ਼ੀ ਅਤੇ ਫੁੱਟਬਾਲ ਦੇ ਮੈਚ ਦਿਖਾਉਂਦੇ ਹਨ।

ਇਹ ਛੋਟੀਆਂ-ਛੋਟੀਆਂ ਗੱਲਾਂ ਹੀ ਸਨ, ਜਿਨ੍ਹਾਂ ਨੇ ਨਸੀਮ ਫਾਂਸੀ ਦੀ ਸਜ਼ਾ ਦੀ ਧਮਕੀ ਵਿਚਾਲੇ ਆਪਣੀ ਸਜ਼ਾ ਦੇ ਇੰਤਜ਼ਾਰ ਦੌਰਾਨ ਅੱਗੇ ਵਧਣ ਵਿੱਚ ਮਦਦ ਕੀਤੀ।

ਅਖ਼ੀਰ ਜਦੋਂ ਸਜ਼ਾ ਸੁਣਾਈ ਗਈ, ਤਾਂ ਉਨ੍ਹਾਂ ਨੂੰ ਤਹਿਰਾਨ ਤੋਂ ਦੂਰ ਇੱਕ ਛੋਟੇ ਜਿਹੇ ਕਸਬੇ ਵਿੱਚ ਛੇ ਸਾਲ ਕੈਦ, 74 ਕੋੜੇ ਅਤੇ 20 ਸਾਲ ਦੀ ਜਲਾਵਤਨੀ ਦੀ ਸਜ਼ਾ ਸੁਣਾਈ ਗਈ।

ਉਨ੍ਹਾਂ 'ਤੇ ਇਸਲਾਮਿਕ ਗਣਰਾਜ ਦੇ ਖ਼ਿਲਾਫ਼ ਪ੍ਰਚਾਰ ਕਰਨ ਅਤੇ ਹਥਿਆਰ ਚੁੱਕਣ ਦਾ ਦੋਸ਼ ਲਗਾਇਆ ਗਿਆ ਸੀ।

ਸਜ਼ਾ ਦੀ ਗੰਭੀਰਤਾ ਦੇ ਬਾਵਜੂਦ, ਨਸੀਮ ਨੂੰ ਲੱਗਾ ਕਿ ਉਹ ਮੁੜ ਸਾਹ ਲੈ ਸਕਦੀ ਹੈ ਅਤੇ ਉਸ ਜ਼ਿੰਦਗੀ ਨੂੰ ਗਲ਼ੇ ਲਗਾ ਸਕਦੀ ਹੈ ਜਿਸ ਨੂੰ ਉਨ੍ਹਾਂ ਨੇ ਗੁਆ ਦਿੱਤਾ ਸੀ।

ਵਿੰਗ ਦੀਆਂ ਤਿੰਨ ਹੋਰ ਔਰਤਾਂ ਨੂੰ ਸ਼ਾਸਨ ਵਿਰੁੱਧ ਹਥਿਆਰ ਚੁੱਕਣ ਜਾਂ ਹਥਿਆਰਬੰਦ ਸਮੂਹਾਂ ਵਿੱਚ ਸ਼ਾਮਲ ਹੋਣ ਲਈ ਮੌਤ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਉਨ੍ਹਾਂ ਵਿੱਚੋਂ ਇੱਕ ਦੀ ਸਜ਼ਾ ਨੂੰ ਪਲਟ ਦਿੱਤਾ ਗਿਆ ਹੈ।

ਐਮਨੇਸਟੀ ਇੰਟਰਨੈਸ਼ਨਲ ਅਨੁਸਾਰ, ਪਿਛਲੇ ਸਾਲ ਈਰਾਨ ਵਿੱਚ 800 ਤੋਂ ਵੱਧ ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ, ਜੋ ਅੱਠ ਸਾਲਾਂ ਵਿੱਚ ਫਾਂਸੀ ਦਿੱਤੇ ਜਾਣ ਦੀ ਸਭ ਤੋਂ ਵੱਧ ਸੰਖਿਆ ਹੈ। ਇਹ ਜ਼ਿਆਦਾਤਰ ਹਿੰਸਾ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਅਪਰਾਧਾਂ ਲਈ ਦਿੱਤੀ ਗਈ ਸੀ। ਇਨ੍ਹਾਂ ਵਿੱਚ ਮੁੱਠੀ ਭਰ ਔਰਤਾਂ ਸਨ।

ਵਿਦਾ ਦੀ ਤਸਵੀਰ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਵਿਦਾ ਦੀਆਂ ਪੇਂਟਿੰਗਾਂ ਵਿੱਚੋਂ ਇੱਕ ਤਹਿਰਾਨ ਦੇ ਉੱਤਰ ਵੱਲ ਪਹਾੜੀਆਂ ਨੂੰ ਦਰਸਾਉਂਦੀ ਹੈ ਜੋ ਏਵਿਨ ਤੋਂ ਵੇਖੀਆਂ ਜਾ ਸਕਦੀਆਂ ਹਨ

ਇਸ ਲਈ ਹਰ ਮੰਗਲਵਾਰ ਔਰਤਾਂ ਫਾਂਸੀ ਦਾ ਵਿਰੋਧ ਕਰਦੀਆਂ ਹਨ, ਜੇਲ੍ਹ ਦੇ ਵਿਹੜੇ ਵਿੱਚ ਨਾਅਰੇ ਲਾਉਂਦੀਆਂ ਹਨ, ਸਾਰੀ ਰਾਤ ਹਿਲਣ ਤੋਂ ਇਨਕਾਰ ਕਰਦੀਆਂ ਹਨ ਅਤੇ ਭੁੱਖ ਹੜਤਾਲ ਕਰਦੀਆਂ ਹਨ।

ਇਹ ਮੁਹਿੰਮ ਪੂਰੇ ਈਰਾਨ ਦੀਆਂ ਜੇਲ੍ਹਾਂ ਤੱਕ ਫੈਲ ਗਈ ਹੈ ਅਤੇ ਇਸ ਨੂੰ ਕੌਮਾਂਤਰੀ ਸਮਰਥਨ ਵੀ ਮਿਲਿਆ। ਏਵਿਨ ਦੀਆਂ ਔਰਤਾਂ ਨੇ ਮਾਹਸਾ ਅਮੀਨੀ ਦੀ ਬਰਸੀ 'ਤੇ ਆਪਣੇ ਸਿਰ ਦੇ ਸਕਾਰਫ਼ ਨੂੰ ਸਾੜਿਆ।

ਇਸ ਦੇ ਸਿੱਟੇ ਵੀ ਨਿਕਲੇ ਹਨ, ਕਦੇ-ਕਦੇ ਗਾਰਡ ਉਨ੍ਹਾਂ ਦੀਆਂ ਕੋਠੜੀਆਂ ʼਤੇ ਛਾਪਾ ਵੀ ਮਾਰਦੇ ਹਨ ਅਤੇ ਔਰਤਾਂ ਨੂੰ ਕੁੱਟਿਆਂ ਜਾਂਦਾ ਹੈਤੇ ਜਖ਼ਮੀ ਕੀਤਾ ਜਾਂਦਾ ਹੈ।

ਉਨ੍ਹਾਂ ਨੂੰ ਅਗਲੇਰੀ ਪੁੱਛਗਿੱਛ ਲਈ ਵੀ ਲੈ ਕੇ ਜਾ ਸਕਦੇ ਹਨ, ਉਨ੍ਹਾਂ ਨੂੰ ਮੁੜ ਇਕਾਂਤ ਜੇਲ੍ਹ ਵਿੱਚ ਰੱਖਿਆ ਜਾ ਸਕਦੀ ਹੈ ਜਾਂ ਉਨ੍ਹਾਂ ਨੇ ਫੋਨ ਕਾਲ ਅਤੇ ਮੁਲਾਕਾਤਾਂ ਨੂੰ ਬਲੌਕ ਕੀਤਾ ਜਾ ਸਕਦਾ ਹੈ।

ਸਾਡੇ ਇੱਕ ਸੂਤਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਗਾਰਡ ਔਰਤਾਂ ਹਨ ਅਤੇ "ਕਦੇ-ਕਦੇ ਉਹ ਦਿਆਲੂ ਹੁੰਦੀ ਹੈ, ਕਦੇ-ਕਦੇ ਇਹ ਬੇਰਹਿਮ ਅਤੇ ਕਠੋਰ ਦਿਲ ਵਾਲੀਆਂ ਹੁੰਦੀਆਂ ਹਨ, ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਤੋਂ ਕੀ ਆਦੇਸ਼ ਮਿਲਦਾ ਹੈ।"

ਰੇਜ਼ਵਾਨੇਹ ਨੇ ਅਕਤੂਬਰ ਵਿੱਚ ਇੱਕ ਧੀ ਨੂੰ ਜਨਮ ਦਿੱਤਾ ਸੀ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਰੇਜ਼ਵਾਨੇਹ ਨੇ ਅਕਤੂਬਰ ਵਿੱਚ ਇੱਕ ਧੀ ਨੂੰ ਜਨਮ ਦਿੱਤਾ ਸੀ

ਬੱਚੀ ਦਾ ਜਨਮ

ਇਰਾਨੀ ਸਰਕਾਰ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮਾਂ ਤੋਂ ਇਨਕਾਰ ਕਰਦੀ ਹੈ, ਕਹਿੰਦੀ ਹੈ ਕਿ ਏਵਿਨ ਜੇਲ੍ਹ ਅੰਦਰ ਦੀਆਂ ਸਥਿਤੀਆਂ ਸਾਰੇ ਲੋੜੀਂਦੇ ਮਾਨਕਾਂ ਨੂੰ ਪੂਰਾ ਕਰਦੀ ਹੈ ਅਤੇ ਕੈਦੀਆਂ ਨਾਲ ਮਾੜੇ ਵਤੀਰੇ ਨਹੀਂ ਕੀਤਾ ਜਾਂਦਾ ਹੈ।

ਜਿਵੇਂ ਹੀ ਰੇਜ਼ਵਾਨੇਹ ਦੇ ਬੱਚੇ ਦੇ ਜਨਮ ਦੀ ਤਰੀਕ ਨੇੜੇ ਆ ਗਈ ਅਤੇ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਨਮ ਲਈ ਅਸਥਾਈ ਤੌਰ 'ਤੇ ਜੇਲ੍ਹ ਛੱਡਣ ਦੀ ਇਜਾਜ਼ਤ ਦਿੱਤੀ। ਅਕਤੂਬਰ ਵਿੱਚ, ਉਨ੍ਹਾਂ ਨੇ ਇੱਕ ਬੱਚੀ ਨੂੰ ਜਨਮ ਦਿੱਤਾ।

ਪਰ ਉਨ੍ਹਾਂ ਦੀ ਧੀ ਦੇ ਸੁਰੱਖਿਅਤ ਪੈਦਾ ਹੋਣ 'ਤੇ ਉਦੀ ਖੁਸ਼ੀ ਅਤੇ ਰਾਹਤ ਦੇ ਨਾਲ ਡਰ, ਉਦਾਸੀ ਅਤੇ ਗੁੱਸਾ ਵੀ ਹੈ। ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਦੇ ਨਾਲ ਜੇਲ੍ਹ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਹਾਲਾਂਕਿ ਉਹ ਆਪਣੀ ਧੀ ਨੂੰ ਏਵਿਨ ਵਿੱਚ ਆਪਣੇ ਪਤੀ ਨੂੰ ਮਿਲਣ ਲਈ ਲੈ ਜਾ ਸਕਦੀ ਹੈ।

ਤਣਾਅ ਕਾਰਨ ਰੇਜ਼ਵਾਨੇਹ ਨੂੰ ਬੱਚੀ ਨੂੰ ਆਪਣਾ ਦੁੱਧ ਪਿਆਉਣ ਵਿੱਚ ਮੁਸ਼ਕਲ ਆ ਰਹੀ ਸੀ।

ਉਨ੍ਹਾਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਆਪਣੀ ਬੱਚੀ ਨਾਲ ਜਲਦੀ ਹੀ ਏਵਿਨ ਜੇਲ੍ਹ ਵਿੱਚ ਸੱਦ ਲਿਆ ਜਾਵੇਗਾ ਤਾਂ ਤੋ ਉਹ ਆਪਣੀ ਪੰਜ ਸਾ ਦੀ ਸਜ਼ਾ ਪੂਰੀ ਕਰ ਸਕਣ, ਜੇਕਰ ਉਨ੍ਹਾਂ ਨੂੰ ਜਲਦ ਰਿਹਾਈ ਨਾਲ ਮਿਲੀ ਤਾਂ ਉਨ੍ਹਾਂ ਕਰੀਬ ਚਾਰ ਸਾਲ ਵੀ ਲੱਗ ਸਕਦੇ ਹਨ।

ਆਮ ਤੌਰ ʼਤੇ ਬੱਚਿਆਂ ਨੂੰ ਦੋ ਸਾਲ ਦੀ ਉਮਰ ਤੱਕ ਜੇਲ੍ਹ ਵਿੱਚ ਆਪਣੀ ਮਾਂ ਨਾਲ ਰਹਿਣ ਦੀ ਇਜਾਜ਼ਤ ਹੁੰਦੀ ਹੈ। ਉਸ ਤੋਂ ਬਾਅਦ ਅਕਸਰ ਬੱਚੇ ਨੂੰ ਕਿਸੇ ਕਰੀਬੀ ਰਿਸ਼ਤੇਦਾਰ ਕੋਲ ਭੇਜ ਦਿੱਤਾ ਜਾਂਦਾ ਹੈ। ਜੇ ਅਜਿਹਾ ਸੰਭਵ ਨਾ ਹੋਵੇ ਤਾਂ ਬੱਚਿਆਂ ਨੂੰ ਬੱਚਿਆਂ ਦੇ ਘਰ ਵਿੱਚ ਰੱਖਿਆ ਜਾ ਸਕਦਾ ਹੈ।

ਪਰ ਕੈਦੀਆਂ ਨੂੰ ਰੋਕਣ ਦੀ ਬਜਾਇ ਇੱਕ ਕੈਦੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੇ ਉਨ੍ਹਾਂ ਨੂੰ "ਬਹਾਦਰ ਅਤੇ ਮਜ਼ਬੂਤ" ਬਣਾ ਦਿੱਤਾ ਹੈ, ਜੋ ਉਨ੍ਹਾਂ ਦੇ ਇਸ ਭਰੋਸੇ ਦਾ ਸਮਰਥਨ ਕਰਦਾ ਹੈ ਕਿ "ਭਵਿੱਖ ਸਪੱਸ਼ਟ ਹੈ, ਜੇਲ੍ਹ ਵਿੱਚ ਵੀ ਲੜਨਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)