ਈਰਾਨ ਮੁਜ਼ਾਹਰੇ: ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਮੁਜ਼ਾਹਰੇ, ਏਵਿਨ ਜੇਲ੍ਹ ਵਿੱਚ ਭਿਆਨਕ ਅੱਗ

ਵੀਡੀਓ ਕੈਪਸ਼ਨ, ਈਰਾਨ ਪ੍ਰਦਰਸ਼ਨ: ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਮੁਜ਼ਾਹਰੇ, ਏਵਿਨ ਜੇਲ੍ਹ ਵਿੱਚ ਭਿਆਨਕ ਅੱਗ

ਈਰਾਨ ਦੀ ਏਵਿਨ ਜੇਲ੍ਹ ਵਿੱਚ ਅੱਗ ਦੀਆਂ ਇਹ ਭਿਆਨਕ ਲਪਟਾਂ ਸ਼ਨੀਵਾਰ ਦੇਰ ਰਾਤ ਦੀਆਂ ਹਨ। ਇਸ ਅੱਗ ਦੀਆਂ ਵਾਇਰਲ ਵੀਡੀਓਜ਼ ਵਿੱਚ ਗੋਲੀਆਂ ਤੇ ਸਾਇਰਨ ਦੀਆਂ ਆਵਾਜ਼ਾਂ ਵੀ ਸੁਣ ਰਹੀਆਂ ਸਨ।

ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਇਸ ਅੱਗ ਕਾਰਨ ਘੱਟੋ-ਘੱਟ 8 ਲੋਕ ਜ਼ਖ਼ਮੀ ਹੋਏ ਹਨ।

ਏਵਿਨ ਜੇਲ੍ਹ ਵਿੱਚ ਕੈਦ ਬਹੁਤੇ ਉਹ ਲੋਕ ਹਨ ਜੋ ਹਾਲ ਹੀ ਵਿੱਚ ਈਰਾਨ ਵਿੱਚ ਚੱਲ ਰਹੇ ਮੁਜ਼ਾਹਰੇ ਵਿੱਚ ਸ਼ਾਮਲ ਸਨ।

ਦੱਸ ਦਈਏ ਕਿ ਈਰਾਨ ਵਿੱਚ ਸਰਕਾਰ ਖ਼ਿਲਾਫ਼ ਮੁਜ਼ਾਹਰੇ ਹੋ ਰਹੇ ਹਨ, ਇਹ ਮੁਜ਼ਾਹਰੇ ਪੁਲਿਸ ਦੀ ਕਸਟਡੀ ਵਿੱਚ 22 ਸਾਲਾ ਕੁੜੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ਸਨ।

ਬੀਬੀਸੀ ਪਰਸ਼ੀਅਨ ਸਰਵਿਸ ਮੁਤਾਬਕ ਇਸ ਬਾਰੇ ਅਜੇ ਸਪਸ਼ਟ ਨਹੀਂ ਹੈ ਕਿ ਜੇਲ੍ਹ ਵਿੱਚ ਲੱਗੀ ਅੱਗ ਦਾ ਸਬੰਧ ਮੁਜ਼ਾਹਰਿਆਂ ਨਾਲ ਹੈ ਜਾਂ ਨਹੀਂ ਪਰ ਇਸ ਤਰ੍ਹਾਂ ਦੀ ਸੰਭਾਵਨਾ ਹੋ ਸਕਦੀ ਹੈ।

(ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)