ਰੂਸ 'ਚ ਸੱਤਾ ਖ਼ਿਲਾਫ਼ ਬੋਲਣ ਵਾਲਿਆਂ ਦਾ ਇਹ ਹਸ਼ਰ ਹੋਇਆ

    • ਲੇਖਕ, ਵਿਟਾਲੀ ਸ਼ੇਵਚੇਂਕੋ
    • ਰੋਲ, ਬੀਬੀਸੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਿਨਾਂ ਕਿਸੇ ਚਣੌਤੀ ਦੇ ਰਾਜ ਕਰ ਰਹੇ ਹਨ।

ਉਨ੍ਹਾਂ ਖਿਲਾਫ਼ ਬੋਲਣ ਵਾਲਿਆਂ ਵਿੱਚੋਂ ਬਹੁਤ ਸਾਰਿਆਂ ਨੂੰ ਦੇਸ਼ ਵਿੱਚੋਂ ਜਲਾਵਤਨ ਹੋਣਾ ਪਿਆ ਅਤੇ ਕਈਆਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ।

ਹਾਲਾਂਕਿ ਕੁੱਝ ਕੇਸਾਂ ਵਿੱਚ ਲੋਕ ਮਾਰੇ ਵੀ ਗਏ। ਜਦੋਂ ਪੁਤਿਨ ਨੇ ਫ਼ਰਵਰੀ 2022 ਵਿੱਚ ਯੂਕਰੇਨ ਖਿਲਾਫ਼ ਜੰਗ ਛੇੜੀ ਤਾਂ ਇਸ ਤੋਂ ਪਹਿਲਾਂ ਦੋ ਦਹਾਕਿਆਂ ਦੇ ਸਮੇਂ ਦੌਰਾਨ ਦੇਸ਼ ਵਿੱਚ ਅਸਹਿਮਤੀ ਅਤੇ ਵਿਰੋਧੀਆਂ ਨੂੰ ਖਤਮ ਕਰ ਦਿੱਤਾ ਗਿਆ ਸੀ।

ਮਿਖਾਇਲ ਖੋਡੋਰਕੋਵਸਕੀ: ਮਿਖਾਇਲ ਖੋਡੋਰਕੋਵਸਕੀ ਕਦੇ ਰੂਸੀ ਤੇਲ ਕੰਪਨੀ ਯੂਕੋਸ ਦੇ ਮੁਖੀ ਸੀ। ਉਨ੍ਹਾਂ ਨੂੰ 2003 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਖੋਡੋਰਕੋਵਸਕੀ ਨੇ ਵਿਰੋਧੀ ਪਾਰਟੀਆਂ ਨੂੰ ਫੰਡ ਦੇਣ ਅਤੇ ਟੈਕਸ ਚੋਰੀ ਦੇ ਦੋਸ਼ ਵਿੱਚ 10 ਸਾਲ ਜੇਲ੍ਹ ਵਿੱਚ ਬਿਤਾਏ ਸਨ।

ਆਪਣੀ ਰਿਹਾਈ ਤੋਂ ਬਾਅਦ ਖੋਡੋਰਕੋਵਸਕੀ ਨੇ ਰੂਸ ਛੱਡ ਦਿੱਤਾ।

ਬੋਰਿਸ ਬੇਰੇਜ਼ੋਵਸਕੀ: ਬੋਰਿਸ ਬੇਰੇਜ਼ੋਵਸਕੀ ਪੁਤਿਨ ਦਾ ਇੱਕ ਹੋਰ ਵਿਰੋਧੀ ਸੀ ਜਿਸਨੇ ਪੁਤਿਨ ਨੂੰ ਸੱਤਾ ਵਿੱਚ ਲਿਆਉਣ ਵਿੱਚ ਵੀ ਮਦਦ ਕੀਤੀ ਸੀ।

ਹਾਲਾਂਕਿ ਬਾਅਦ ਵਿੱਚ ਉਹ ਵੱਖ ਹੋ ਗਿਆ ਅਤੇ 2013 ਵਿੱਚ ਯੂਕੇ ਵਿੱਚ ਜਲਾਵਤਨੀ ਦੌਰਾਨ ਉਸ ਦੀ ਮੌਤ ਹੋ ਗਈ। ਉਸ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕੀਤੀ ਸੀ।

ਰੂਸ ਵਿੱਚ ਸਾਰਾ ਮੀਡੀਆ ਹੌਲੀ-ਹੌਲੀ ਸਰਕਾਰ ਦੇ ਨਿਯੰਤਰਣ ਵਿੱਚ ਆ ਗਏ ਜਾਂ ਇਹ ਕਹਿ ਲਵੋ ਕਿ ਅਧਿਕਾਰਤ ਕ੍ਰੇਮਲਿਨ ਲਾਈਨ ਨੂੰ ਤੋੜ ਦਿੱਤਾ ਗਿਆ।

ਅਲੈਕਸੀ ਨਵੈਲਨੀ

ਰੂਸ ਵਿੱਚ ਸਭ ਤੋਂ ਪ੍ਰਮੁੱਖ ਵਿਰੋਧੀ ਹੁਣ ਤੱਕ ਅਲੈਕਸੀ ਨਵੈਲਨੀ ਰਹੇ ਹਨ।

ਜੇਲ੍ਹ ਵਿੱਚ ਬੰਦ ਨਵੈਲਨੀ ਨੇ ਪੁਤਿਨ ਉਪਰ ‘ਅਪਰਾਧਿਕ ਅਤੇ ਹਮਲਾਵਰ’ ਜੰਗ ਵਿੱਚ ਲੱਖਾਂ ਲੋਕਾਂ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਹੈ।

ਅਗਸਤ 2020 ਵਿੱਚ ਨਵੈਲਨੀ ਨੂੰ ਸਾਇਬੇਰੀਆ ਦੀ ਯਾਤਰਾ ਦੌਰਾਨ ਨੋਵਿਚੋਕ ਨਾਲ ਜ਼ਹਿਰ ਦਿੱਤਾ ਗਿਆ ਸੀ।

ਇਸ ਹਮਲੇ ਵਿੱਚ ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਇਲਾਜ ਲਈ ਜਰਮਨੀ ਲਿਆਂਦਾ ਗਿਆ।

ਜਨਵਰੀ 2021 ਵਿੱਚ ਉਨ੍ਹਾਂ ਦੀ ਵਾਪਸੀ ਹੋਈ ਪਰ ਉਨ੍ਹਾਂ ਨੂੰ ਧੋਖਾਧੜੀ ਅਤੇ ਅਦਾਲਤ ਦੀ ਮਾਣਹਾਨੀ ਲਈ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।

ਨਵੈਲਨੀ ਹੁਣ ਜੇਲ੍ਹ ਵਿੱਚ ਨੌਂ ਸਾਲ ਦੀ ਸਜ਼ਾ ਕੱਟ ਰਹੇ ਹਨ। ਸਾਲ 2010 ਸਮੇਂ ਨਵੈਲਨੀ ਸਰਕਾਰ ਵਿਰੋਧੀ ਰੈਲੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੁੰਦੇ ਸੀ।

ਨਵੈਲਨੀ ਦੀ ਫਾਊਂਡੇਸ਼ਨ ਵੱਲੋਂ ਕੀਤੇ ਗਏ ਬਹੁਤ ਸਾਰੇ ਕੰਮਾਂ ਨੇ ਲੱਖਾਂ ਲੋਕਾਂ ਨੂੰ ਆਨਲਾਈਨ ਪ੍ਰਭਾਵਿਤ ਕੀਤਾ ਸੀ।

ਸਾਲ 2021 ਵਿੱਚ ਫਾਊਂਡੇਸ਼ਨ ਨੂੰ ਕੱਟੜਪੰਥੀ ਕਹਿ ਕੇ ਗੈਰਕਾਨੂੰਨੀ ਕਰਾਰ ਦਿੱਤਾ ਗਿਆ। ਪਰ ਨਵੈਲਨੀ ਨੇ ਵਾਰ-ਵਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ ਕਹਿ ਕੇ ਖਾਰਜ ਕੀਤਾ।

ਨਵੈਲਨੀ ਦੇ ਸੱਜੇ ਹੱਥ ਮੰਨੇ ਜਾਂਦੇ ਲਿਓਨਿਡ ਵੋਲਕੋਵ ਰੂਸ ਛੱਡ ਗਏ ਜਦੋਂ ਉਨ੍ਹਾਂ ਉੱਪਰ 2019 ਵਿੱਚ ਮਨੀ ਲਾਂਡਰਿੰਗ ਦਾ ਕੇਸ ਸ਼ੁਰੂ ਕੀਤਾ ਗਿਆ ਸੀ।

ਇਲਿਆ ਯਾਸ਼ਿਨ

ਇੱਕ ਹੋਰ ਆਲੋਚਕ ਇਲਿਆ ਯਾਸ਼ਿਨ ਸਲਾਖਾਂ ਦੇ ਪਿੱਛੇ ਹਨ। ਉਹ ਰੂਸ ਦੇ ਯੁੱਧ ਦੀ ਤਿੱਖੀ ਆਲੋਚਨਾ ਕਰਦੇ ਰਹੇ ਹਨ।

ਅਪ੍ਰੈਲ 2022 ਵਿੱਚ ਯੂਟਿਊਬ 'ਤੇ ਇੱਕ ਲਾਈਵ ਸਟ੍ਰੀਮ ਵਿੱਚ ਇਲਿਆ ਯਾਸ਼ਿਨ ਨੇ ਰੂਸੀ ਫੌਜ ਵੱਲੋਂ ਕੀਤੇ ਗਏ ਸੰਭਾਵਿਤ ਯੁੱਧ ਅਪਰਾਧਾਂ ਦੀ ਜਾਂਚ ਦੀ ਅਪੀਲ ਕੀਤੀ ਸੀ।

ਉਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਨੂੰ "ਇਸ ਯੁੱਧ ਵਿੱਚ ਸਭ ਤੋਂ ਭੈੜਾ ਕਸਾਈ" ਕਿਹਾ ਸੀ।

ਉਸ ਲਾਈਵ ਸਟ੍ਰੀਮ ਕਾਰਨ ਉਨ੍ਹਾਂ ਨੂੰ ਸਾਢੇ ਅੱਠ ਸਾਲ ਦੀ ਕੈਦ ਹੋਈ। ਇਹ ਸਜ਼ਾ "ਜਾਣ ਬੁੱਝ ਕੇ ਗਲਤ ਜਾਣਕਾਰੀ" ਫੈਲਾਉਣ ਦੇ ਕਾਨੂੰਨ ਤਹਿਤ ਹੋਈ ਸੀ।

24 ਫਰਵਰੀ 2022 ਨੂੰ ਰੂਸ ਨੇ ਯੂਕਰੇਨ 'ਤੇ ਹਮਲਾ ਕਰਨ ਤੋਂ ਤੁਰੰਤ ਬਾਅਦ ਇਹ ਕਾਨੂੰਨ ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ।

ਕੈਮਬ੍ਰਿਜ ਤੋਂ ਪੜ੍ਹੇ ਪੱਤਰਕਾਰ ਅਤੇ ਕਾਰਕੁਨ ਵਲਾਦੀਮੀਰ ਕਾਰਾ-ਮੁਰਜ਼ਾ ਦੋ ਵਾਰ ਰਹੱਸਮਈ ਤਰੀਕੇ ਨਾਲ ਜ਼ਹਿਰ ਦੇਣ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਕਾਰਨ ਉਹ ਕੋਮਾ ਵਿੱਚ ਚਲੇ ਗਏ ਸੀ।

ਯੂਕਰੇਨ ਉੱਤੇ ਰੂਸੀ ਹਮਲੇ ਦੀ ਅਲੋਚਨਾ ਦੇ ਬਾਅਦ ਅਪ੍ਰੈਲ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਉਨ੍ਹਾਂ 'ਤੇ ਰੂਸੀ ਫੌਜ ਬਾਰੇ "ਜਾਅਲੀ ਖ਼ਬਰਾਂ" ਨੂੰ ਸਾਂਝਾ ਕਰਨ ਅਤੇ ਵੱਡੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ।

ਕਾਰਾ-ਮੁਰਜ਼ਾ ਦੇ ਵਕੀਲ ਦਾ ਕਹਿਣਾ ਹੈ ਕਿ ਦੋਸ਼ੀ ਸਾਬਤ ਹੋਣ 'ਤੇ ਕਾਰਾ-ਮੁਰਜ਼ਾ ਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ।

ਹਾਲਾਂਕਿ ਕਾਰਾ-ਮੁਰਜ਼ਾ ਦਾ ਨਜ਼ਦੀਕੀ ਦੋਸਤ ਅਤੇ ਵਿਰੋਧੀ ਧਿਰ ਦਾ ਨੇਤਾ ਬੋਰਿਸ ਨੇਮਤਸੋਵ ਮਾਰਿਆ ਗਿਆ।

27 ਫਰਵਰੀ 2015 ਨੂੰ ਨੇਮਤਸੋਵ ਨੂੰ ਚਾਰ ਗੋਲੀ ਮਾਰੀਆਂ ਗਈਆ ਸਨ।

ਇਹ ਉਸ ਸਮੇਂ ਹੋਇਆ ਜਦੋਂ ਉਹ 2014 ਵਿੱਚ ਯੂਕਰੇਨ ਉੱਤੇ ਰੂਸ ਦੇ ਸ਼ੁਰੂਆਤੀ ਹਮਲੇ ਦੇ ਵਿਰੁੱਧ ਵਿੱਚ ਮਾਰਚ ਲਈ ਸਮਰਥਨ ਦੀ ਅਪੀਲ ਕਰਕੇ ਕ੍ਰੇਮਲਿਨ ਦੇ ਬਾਹਰ ਇੱਕ ਪੁਲ ਨੂੰ ਪਾਰ ਕਰ ਰਿਹਾ ਸੀ।

ਇਸ ਕਤਲ ਲਈ ਚੇਚੇਨ ਮੂਲ ਦੇ ਪੰਜ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਪਰ ਹਾਲੇ ਤੱਕ ਇਸ ਗੱਲ ਦੀ ਕੋਈ ਸਪੱਸ਼ਟਤਾ ਨਹੀਂ ਹੈ ਕਿ ਇਹ ਕਿਸਨੇ ਜਾਂ ਕਿਉਂ ਕੀਤਾ ਸੀ ?

ਮੌਤ ਦੇ ਸੱਤ ਸਾਲ ਬਾਅਦ ਇੱਕ ਜਾਂਚ ਵਿੱਚ ਪਾਇਆ ਗਿਆ ਕਿ ਨੇਮਤਸੋਵ ਦਾ ਇੱਕ ਸਰਕਾਰੀ ਏਜੰਟ ਵੱਲੋਂ ਪੂਰੇ ਰੂਸ ਵਿੱਚ ਪਿੱਛਾ ਕੀਤਾ ਜਾ ਰਿਹਾ ਸੀ।

ਇਹ ਪ੍ਰਮੁੱਖ ਵਿਰੋਧੀ ਹਸਤੀਆਂ ਅਸਹਿਮਤੀ ਦਿਖਾਉਣ ਲਈ ਨਿਸ਼ਾਨਾ ਬਣਾਏ ਗਏ ਰੂਸੀਆਂ ਵਿੱਚੋਂ ਕੁਝ ਲੋਕ ਹੀ ਹਨ।

ਪਿਛਲੇ ਸਾਲ ਯੂਕਰੇਨ 'ਤੇ ਰੂਸ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਹੀ ਰੂਸ ਵਿੱਚ ਸੁਤੰਤਰ ਮੀਡੀਆ ਨੇ ਹੋਰ ਪਾਬੰਦੀਆਂ ਦੇਖੀਆਂ ਗਈਆਂ ਹਨ।

ਨਿਊਜ਼ ਚੈਨਲ ਟੀਵੀ ਰੇਨ ਨੂੰ ਵਿਦੇਸ਼ ਜਾਣਾ ਪਿਆ। ਨਿਊਜ਼ ਸਾਈਟ ਮੇਡੂਜ਼ਾ ਨੇ ਪਹਿਲਾਂ ਹੀ ਰੂਸ ਛੱਡ ਦਿੱਤਾ ਸੀ।

ਨੋਵਾਯਾ ਗਜ਼ੇਟਾ ਮਾਸਕੋ ਵਿੱਚ ਹੈ ਪਰ ਉਸਨੇ ਆਪਣਾ ਅਖਬਾਰ ਛਾਪਣਾ ਬੰਦ ਕਰ ਦਿੱਤਾ ਹੈ। ਮਾਸਕੋ ਦੇ ਟਾਕ ਰੇਡੀਓ ਸਟੇਸ਼ਨ ਈਕੋ ਬੰਦ ਕਰ ਦਿੱਤਾ ਗਿਆ ਸੀ।

ਇਕੱਲੇ ਮਾਂ ਅਲੈਕਸੀ ਮੋਸਕਾਲੇਵ ਨੂੰ ਸੋਸ਼ਲ ਮੀਡੀਆ 'ਤੇ ਅਸਹਿਮਤੀ ਲਈ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)