ਬੰਗਲਾਦੇਸ਼: ਹਿੰਦੂਆਂ ਤੇ ਘੱਟ-ਗਿਣਤੀਆਂ 'ਤੇ ਕੀ ਬੀਤ ਰਹੀ ਹੈ? ਹਿੰਦੂਆਂ ਦੀ ਅਸੁਰੱਖਿਆ ਭਾਜਪਾ ਤੇ ਅਵਾਮੀ ਲੀਗ ਨੂੰ ਕਿਵੇਂ ਜੋੜਦੀ ਹੈ

ਤਸਵੀਰ ਸਰੋਤ, DEBALIN ROY/BBC
- ਲੇਖਕ, ਜੁਗਲ ਪੁਰੋਹਿਤ
- ਰੋਲ, ਬੀਬੀਸੀ ਪੱਤਰਕਾਰ, ਬੰਗਲਾਦੇਸ਼ ਤੋਂ
ਅੰਨੂ ਤਾਲੁਕਦਾਰ ਬੇਹੱਦ ਨਿਰਾਸ਼ ਹਨ।
ਬੀਏ ਦੀ ਪਹਿਲੇ ਸਾਲ ਦੀ ਵਿਦਿਆਰਥਣ ਅੰਨੂ ਤਾਲੁਕਦਾਰ ਵੀ ਪਿੱਛਲੇ ਇੱਕ ਹਫ਼ਤੇ ਤੋਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਖ਼ਿਲਾਫ਼ ਹੋਣ ਵਾਲੇ ਪ੍ਰਦਰਸ਼ਨਾਂ 'ਚ ਹਿੱਸਾ ਲੈ ਰਹੇ ਸਨ। ਉਸ ਵੇਲੇ ਉਨ੍ਹਾਂ ਨੇ ਆਪਣੀ ਹਿੰਦੂ ਪਛਾਣ ਨੂੰ ਪ੍ਰਮੁਖਤਾ ਨਹੀਂ ਦਿੱਤੀ।
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਉਹ ਮਜਬੂਰ ਹਨ
ਅੰਨੂ ਨੇ ਦੱਸਿਆ, "ਅਸੀਂ ਬਹੁਤ ਅਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਸਾਨੂੰ ਪਹਿਲਾਂ ਅਜਿਹਾ ਨਹੀਂ ਲੱਗਦਾ ਸੀ। ਵਿਰੋਧ ਪ੍ਰਦਰਸ਼ਨਾਂ ਦੌਰਾਨ ਵੀ ਸਾਨੂੰ ਕੋਈ ਡਰ ਮਹਿਸੂਸ ਨਹੀਂ ਹੁੰਦਾ ਸੀ, ਅਸੀਂ ਖੁੱਲ੍ਹ ਕੇ ਸਰਕਾਰ ਦੇ ਖ਼ਿਲਾਫ਼ ਹੋਣ ਵਾਲੇ ਪ੍ਰਦਰਸ਼ਨਾਂ 'ਚ ਹਿੱਸਾ ਲੈ ਰਹੇ ਸੀ ਪਰ ਅਚਾਨਕ ਅਸੀਂ ਖ਼ੁਦ ਇਸ ਪ੍ਰਦਰਸ਼ਨ ਦਾ ਸ਼ਿਕਾਰ ਬਣ ਗਏ।"
ਢਾਕਾ ਦੇ ਮਸ਼ਹੂਰ ਢਾਕੇਸ਼ਵਰੀ ਮੰਦਰ 'ਚ ਬੀਬੀਸੀ ਨੇ ਅੰਨੂ ਤਾਲੁਕਦਾਰ ਨਾਲ ਗੱਲਬਾਤ ਕੀਤੀ।
ਅੰਨੂ ਨੇ ਮੈਨੂੰ ਦੱਸਿਆ ਕਿ ਅੰਤ੍ਰਿਮ ਸਰਕਾਰ ਹੁਣ ਸਿੱਧੇ ਤੌਰ ਉੱਤੇ ਇੰਚਾਰਜ਼ ਹੈ ਕਿਉਂਕਿ ਉਨ੍ਹਾਂ ਨੇ ਅਤੇ ਹੋਰਨਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ।
ਉਸ ਦਾ ਮੰਨਣਾ ਹੈ ਕਿ ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ।
ਇਸ ਸਮੇਂ ਬੰਗਲਾਦੇਸ਼ ਦੇ ਅੰਦਰ ਦੋ ਦੇਸ਼ ਹਨ।

ਸ਼ਹਿਰਾਂ ਵਿੱਚ ਹਰ ਲੰਘਦੇ ਦਿਨ ਦੇ ਨਾਲ ਹੀ ਹਾਲਾਤ ਸੁਧਰਨ ਦੇ ਸੰਕੇਤ ਮਿਲ ਰਹੇ ਹਨ ।
ਵਿਰੋਧ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਹੁਣ ਕੰਧਾਂ ਉੱਤੇ ਨਵਾਂ ਰੰਗ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਲਈ ਫੰਡ ਇੱਕਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਦਫ਼ਤਰ, ਦੁਕਾਨਾਂ ਅਤੇ ਬਾਜ਼ਾਰ ਖੁੱਲ੍ਹੇ ਹਨ ਅਤੇ ਉਨ੍ਹਾਂ ਵਿੱਚ ਹੁਣ ਗਾਹਕਾਂ ਦੀ ਭੀੜ ਵੀ ਦਿੱਖ ਰਹੀ ਹੈ।
ਸੜਕਾਂ 'ਤੇ ਆਵਾਜਾਈ ਦਾ ਪ੍ਰਬੰਧਨ ਜੋ ਪਹਿਲਾਂ ਲਗਭਗ ਪੂਰਾ ਵਿਦਿਆਰਥੀਆਂ ਅਤੇ ਸਵੈ ਸੇਵਕਾਂ ਦੇ ਭਰੋਸੇ ਸੀ, ਹੁਣ ਹੌਲੀ-ਹੌਲੀ ਟਰੈਫਿਕ ਪੁਲਿਸ ਉਹ ਜ਼ਿੰਮੇਵਾਰੀ ਦੁਬਾਰਾ ਸੰਭਾਲ ਰਹੀ ਹੈ। ਸਥਾਨਕ ਲੋਕ ਕਹਿੰਦੇ ਹਨ ਕਿ ਸਾਮਾਨ ਦੀ ਸਪਲਾਈ ਅਤੇ ਕੀਮਤਾਂ ਵੀ ਸਥਿਰ ਹੋ ਗਈਆਂ ਹਨ।
ਪੁਲਿਸ ਕਰਮੀਆਂ ਨੂੰ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੱਕ ਸੈਂਕੜੇ ਵਿਦਿਆਰਥੀਆਂ ਦੀ ਮੌਤ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਖ਼ਿਲਾਫ਼ ਗੁੱਸੇ ਦਾ ਮਾਹੌਲ ਵੀ ਸੀ। ਹੁਣ ਉਹ ਵੀ ਆਪਣੇ ਕੰਮ 'ਤੇ ਵਾਪਸ ਮੁੜ ਰਹੇ ਹਨ।

ਤਸਵੀਰ ਸਰੋਤ, Getty Images
ਦੂਜੇ ਦੇਸ਼ਾਂ ਵਿੱਚ, ਜਿੱਥੇ ਧਾਰਮਿਕ ਘੱਟ ਗਿਣਤੀ, ਜਿਵੇਂ ਹਿੰਦੂ, ਈਸਾਈ ਅਤੇ ਹੋਰ ਲੋਕ ਰਹਿੰਦੇ ਹਨ, ਚੀਜ਼ਾਂ ਥੋੜ੍ਹੀਆਂ ਵੱਖਰੀਆਂ ਹਨ।
ਜਦਕਿ ਉੱਪਰ ਲਿਖੀਆਂ ਬਹੁਤ ਸਾਰੀਆਂ ਗੱਲਾਂ ਉਨ੍ਹਾਂ ਲਈ ਵੀ ਸਹੀ ਹਨ, ਪਰ ਜੋ ਸੱਚ ਨਹੀਂ ਹੈ ਕਿਉਂਕਿ ਉਨ੍ਹਾਂ ਵਿੱਚ ਹਿੰਸਾ, ਡਰ ਅਤੇ ਅਸੁਰੱਖਿਆ ਦੀ ਭਾਵਨਾ ਹੈ।
ਘੱਟ-ਗਿਣਤੀਆਂ ਲਈ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 5 ਅਗਸਤ ਨੂੰ ਸ਼ੇਖ ਹਸੀਨਾ ਦੇ ਦੇਸ਼ ਛੱਡ ਕੇ ਜਾਣ ਤੋਂ ਬਾਅਦ 52 ਜ਼ਿਲ੍ਹਿਆਂ 'ਚ ਘੱਟ-ਗਿਣਤੀਆਂ ਦੇ ਉੱਤੇ 200 ਤੋਂ ਜ਼ਿਆਦਾ ਹਮਲੇ ਦਰਜ ਕੀਤੇ।
ਉਨ੍ਹਾਂ ਦੇ ਨੇਤਾਵਾਂ ਨੇ ਵਾਰ-ਵਾਰ ਵਿਰੋਧ-ਪ੍ਰਦਰਸ਼ਨ ਕੀਤੇ, ਜਿਸ ਭਾਰਤ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਤੋਂ ਵੀ ਪ੍ਰਤਿਕਿਰਆਵਾਂ ਵੀ ਆਈਆਂ।
ਮੰਗਲਵਾਰ ਨੂੰ ਕਾਰਜਕਾਰੀ ਸਰਕਾਰ ਦੇ ਪ੍ਰਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਢਾਕੇਸ਼ਵਰੀ ਮੰਦਰ ਦਾ ਦੌਰਾ ਕੀਤਾ ਅਤੇ ਕਿਹਾ ਕਿ ਦੇਸ਼ 'ਚ ਸਾਰਿਆਂ ਦੇ ਲਈ ਅਧਿਕਾਰ ਇੱਕ ਬਰਾਬਰ ਹਨ।

ਤਸਵੀਰ ਸਰੋਤ, DEBALIN ROY/BBC
ਹਿੰਸਾ ਤੋਂ ਪੀੜਤ ਲੋਕ ਕੀ ਕਹਿੰਦੇ ਹਨ?
ਬੰਗਲਾਦੇਸ਼ 'ਚ ਹਿੰਦੂਆਂ ਅਤੇ ਦੂਜੇ ਘੱਟ-ਗਿਣਤੀਆਂ ਦੇ ਖ਼ਿਲਾਫ਼ ਹਿੰਸਾ ਕਿੰਨੇ ਵੱਡੇ ਪੱਧਰ 'ਤੇ ਹੋਈ ਹੈ ਇਹ ਸਮਝਣ ਲਈ ਅਸੀਂ ਢਾਕਾ ਸ਼ਹਿਰ ਤੋਂ ਬਾਹਰ ਨਿਕਲੇ ਅਤੇ ਕੋਮਿਲਾ ਕਸਬੇ ਤੱਕ ਦਾ ਸਫ਼ਰ ਕੀਤਾ।
ਕੋਮਿਲਾ ਭਾਰਤ ਦੇ ਤ੍ਰਿਪੁਰਾ ਸੂਬੇ ਦੀ ਹੱਦ ਦੇ ਕੋਲ ਹੈ। ਇਸ ਇਲਾਕੇ 'ਚ ਫ਼ਿਰਕੂ ਹਿੰਸਾ ਦਾ ਇਤਿਹਾਸ ਰਿਹਾ ਹੈ।
ਸਾਡਾ ਪਹਿਲਾਂ ਪੜਾਅ ਢਾਕਾ ਮੁਸ਼ਕਲ ਨਾਲ 30 ਕਿਲੋਮੀਟਰ ਦੂਰ ਮਦਨਪੁਰ ਵਿੱਚ ਸੀ।
ਮਦਨਪੁਰ ਦੀਆਂ ਤੰਗ ਗਲੀਆਂ ਤੋਂ ਲੰਘਦੇ ਹੋਏ ਅਸੀਂ ਲੋਹੇ ਦੇ ਇੱਕ ਵੱਡੇ ਫਾਟਕ ਦੇ ਸਾਹਮਣੇ ਰੁਕੇ।
ਜਿਵੇਂ ਹੀ ਇਹ ਦਰਵਾਜ਼ਾ ਖੁੱਲ੍ਹਿਆ ਤਾਂ ਸਾਡੇ ਸਾਹਮਣੇ ਇੱਕ ਦਫ਼ਤਰ ਦਾ ਖੌਫ਼ਨਾਕ ਮੰਜ਼ਰ ਸੀ। ਦਸਤਾਵੇਜ਼ ਸਭ ਸੜ ਚੁੱਕੇ ਸਨ, ਸੜਿਆ ਹੋਇਆ ਫਰਨੀਚਰ, ਸਭ ਤਹਿਸ-ਨਹਿਸ ਹੋਇਆ ਪਿਆ ਸੀ। ਖਿੜਕੀਆਂ ਸਭ ਕੁਝ ਟੁੱਟਿਆ ਹੋਇਆ ਸੀ।
ਇਹ ਕ੍ਰਿਸ਼ਚਨ ਕੋ-ਆਪ੍ਰੇਟਿਵ ਕਰੈਡਿਟ ਯੂਨੀਅਨ ਦਾ ਦਫ਼ਤਰ ਸੀ। ਇਹ ਕੰਪਨੀ ਲੋਕਾਂ ਨੂੰ ਥੋੜ੍ਹਾ ਕਰਜ਼ਾ ਦੇਣ ਦਾ ਕੰਮ ਕਰਦੀ ਹੈ ਪਰ ਕਦੇ-ਕਦੇ ਇੱਥੇ ਇਸਾਈ ਭਾਈਚਾਰੇ ਵਲੋਂ ਪ੍ਰਾਰਥਨਾ ਸਭਾ ਵੀ ਆਯੋਜਿਤ ਕਰਵਾਈ ਜਾਂਦੀ ਸੀ।
ਜਦੋਂ ਅਸੀਂ ਇਸ ਦਫ਼ਤਰ ਦਾ ਵੀਡੀਓ ਸ਼ੂਟ ਕਰ ਰਹੇ ਸੀ ਤਾਂ ਇੱਕ ਘਬਰਾਏ ਹੋਏ ਸੁਰੱਖਿਆ ਕਰਮੀ ਨੇ ਸਾਨੂੰ ਅਲਰਟ ਕੀਤਾ ਕਿ "ਇੱਥੇ ਜ਼ਿਆਦਾ ਦੇਰ ਤੱਕ ਨਾ ਖੜ੍ਹੇ ਹੋਣਾ, ਉਹ (ਹਮਲਾਵਰ) ਸਾਡੇ ਉੱਤੇ ਹਰ ਪਲ ਨਜ਼ਰ ਰੱਖ ਰਹੇ ਹਨ ਅਤੇ ਕਿਸੇ ਵੇਲੇ ਵੀ ਵਾਪਸ ਆ ਸਕਦੇ ਹਨ।"

ਤਸਵੀਰ ਸਰੋਤ, DEBALIN ROY/BBC
ਇਹ ਸੁਰੱਖਿਆ ਕਰਮੀ ਉਨ੍ਹਾਂ ਹਮਲਾਵਰਾਂ ਦਾ ਜ਼ਿਕਰ ਕਰ ਰਿਹਾ ਸੀ ਜਿਹਨਾਂ ਨੇ ਕੁਝ ਦਿਨ ਪਹਿਲਾਂ ਇਸ ਥਾਂ ਨੂੰ ਬੁਰੀ ਤਰ੍ਹਾਂ ਸਾੜ ਦਿੱਤਾ ਸੀ।
ਪਰ ਉਹ ਹਜੇ ਆਜ਼ਾਦ ਘੁੰਮ ਰਹੇ ਸਨ। ਸੁਰੱਖਿਆ ਕਰਮੀ ਨੇ ਸਾਨੂੰ ਇਹ ਵੀ ਦੱਸਿਆ ਕਿ ਹਮਲਾਵਰ ਵਾਰ-ਵਾਰ ਇੱਥੇ ਆਉਂਦੇ ਹਨ ਅਤੇ ਜੋ ਕੁਝ ਵੀ ਉਨ੍ਹਾਂ ਦੇ ਹੱਥ ਲੱਗਦਾ ਹੈ ਉਹ ਲੁੱਟ ਕੇ ਲੈ ਜਾਂਦੇ ਹਨ।
ਸੁਰੱਖਿਆ ਕਰਮੀ ਨੇ ਘੁੱਟਵੀਂ ਆਵਾਜ਼ 'ਚ ਸਾਨੂੰ ਦੱਸਿਆ, "ਤੁਹਾਡੇ ਆਉਣ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਉਹ ਇੱਥੇ ਆ ਕੇ ਗਏ ਹਨ।"
ਸਾਨੂੰ ਇਹ ਵੀ ਪਤਾ ਲੱਗਿਆ ਕਿ ਹਮਲੇ ਦੇ ਡਰ ਤੋਂ ਘੱਟ ਗਿਣਤੀਆਂ ਨਾਲ ਸੰਬੰਧਿਤ ਹੋਰ ਲੋਕ ਇਹ ਥਾਂ ਪੱਕੇ ਤੌਰ 'ਤੇ ਛੱਡ ਕੇ ਚਲੇ ਗਏ।
ਪਰ ਹਿੰਸਾ ਪ੍ਰਭਾਵਿਤ ਇਸ ਦਫ਼ਤਰ ਦਾ ਮੈਨੇਜਰ ਹਾਈਵੇ ਦੇ ਨੇੜੇ ਸਾਨੂੰ ਮਿਲਣ ਲਈ ਤਿਆਰ ਸੀ।
ਉਨ੍ਹਾਂ ਨੇ ਸਾਨੂੰ ਇੱਕ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ, "ਪੰਜ ਅਗਸਤ ਦੀ ਰਾਤ ਨੂੰ 10 ਵੱਜ ਕੇ 40 ਮਿੰਟ 'ਤੇ ਸੁਰੱਖਿਆ ਕਰਮੀ ਨੇ ਮੈਨੂੰ ਫੋਨ 'ਤੇ ਸਾਰੀ ਘਟਨਾ ਬਾਰੇ ਦੱਸਿਆ। ਖ਼ਬਰ ਸੁਣਦੇ ਹੀ ਅਸੀਂ ਤੁਰੰਤ ਉੱਥੇ ਪਹੁੰਚ ਗਏ।"
"ਜਿਵੇਂ ਹੀ ਅਸੀਂ ਪਹੁੰਚੇ ਮੈਂ ਦੇਖਿਆ ਕਿ ਪੈਸੇ, ਦਸਤਾਵੇਜ਼, ਧਾਰਮਿਕ ਗ੍ਰੰਥ ਸਾਰਾ ਕੁਝ ਸੜ ਕੇ ਰਾਖ ਹੋ ਗਿਆ ਸੀ। ਹਿੰਸਾ ਤੋਂ ਬਾਅਦ ਤੀਜੇ ਦਿਨ ਮੈਂ ਸਵੇਰੇ 9 ਵਜੇ ਦਫ਼ਤਰ ਪਹੁੰਚਿਆ।"
"ਮੈਂ ਦੇਖਿਆ ਕਿ ਲੋਕ ਸਾਡੇ ਦਫ਼ਤਰ ਦੇ ਅੰਦਰ ਜ਼ਬਰਦਸਤੀ ਵੜ੍ਹ ਰਹੇ ਸਨ। ਉਹ ਮੈਨੂੰ ਪੁੱਛ ਰਹੇ ਸਨ ਕਿ ਮੈਂ ਉੱਥੇ ਕਿਉਂ ਆਇਆ ਹਾਂ? ਮੈਂ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਇਹ ਮੇਰਾ ਦਫ਼ਤਰ ਹੈ।"
ਮੈਨੇਜਰ ਨੇ ਅੱਗੇ ਦੱਸਿਆ, "2020 ਤੋਂ ਅਸੀਂ ਇਸ ਦਫ਼ਤਰ ਦੇ ਅੰਦਰ ਇੱਕ ਚਰਚ ਅਤੇ ਆਪਣੇ ਭਾਈਚਾਰੇ ਦੀ ਸੇਵਾ ਸ਼ੁਰੂ ਕੀਤੀ ਸੀ, ਸਾਨੂੰ ਕਈ ਵਾਰ ਧਮਕੀਆਂ ਵੀ ਮਿਲੀਆਂ ਸਨ ਪਰ ਅੱਜ ਤੋਂ ਪਹਿਲਾਂ ਕਦੇ ਵੀ ਅਜਿਹਾ ਕੋਈ ਹਮਲਾ ਨਹੀਂ ਹੋਇਆ ਸੀ।"
ਕ੍ਰਿਸ਼ਚਨ ਕਮਿਊਨਿਟੀ ਸਰਵਿਸ ਸੈਂਟਰ ਦੇ ਮੈਨੇਜਰ ਨੇ ਸਾਨੂੰ ਦੱਸਿਆ ਕਿ ਉਹ ਵਾਰ-ਵਾਰ ਕੋਸ਼ਿਸ਼ ਕਰਦੇ ਰਹੇ ਪਰ ਉਨ੍ਹਾਂ ਨੂੰ ਕੋਈ ਪੁਲਿਸ ਕਰਮੀ ਨਹੀਂ ਮਿਲਿਆ, ਜਿਸਦੇ ਕੋਲ ਉਹ ਹਮਲਾਵਰਾਂ ਦੀ ਸ਼ਿਕਾਇਤ ਕਰ ਸਕਣ।
ਕੋਮਿਲਾ 'ਚ ਅਸੀਂ ਇੱਕ ਮੋਟਰਸਾਈਕਲ ਦੇ ਸ਼ੋਅ-ਰੂਮ ਵਿੱਚ ਗਏ। ਇਸਦੇ ਮਾਲਕ ਦਾ ਨਾਮ ਬਿਮਲ ਚੰਦਰ ਡੇ ਹੈ।
ਬਿਮਲ ਨੇ ਸਾਨੂੰ ਦੱਸਿਆ ਕਿ ਉਹ ਪੰਜ ਅਗਸਤ 2024 ਤੋਂ ਪਹਿਲਾਂ ਤੋਂ ਹੀ ਭਾਰਤ ਆਏ ਹੋਏ ਸਨ।
ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ੇਖ ਹਸੀਨਾ ਮੁਲਕ ਛੱਡ ਕੇ ਚੱਲ ਗਏ ਹਨ ਤਾਂ ਉਨ੍ਹਾਂ ਨੇ ਤੁਰੰਤ ਆਪਣੇ ਸ਼ੋਅ-ਰੂਮ ਦੇ ਕਰਮਚਾਰੀਆਂ ਨੂੰ ਸ਼ਟਰ ਬੰਦ ਕਰਨ ਦੇ ਹੁਕਮ ਦੇ ਦਿੱਤੇ ਕਿਉਂਕਿ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਮਾਹੌਲ ਵਿਗੜ ਸਕਦਾ ਹੈ।
ਬਿਮਲ ਚੰਦਰ ਡੇ ਦਾ ਡਰ ਬਿਲਕੁਲ ਸਹੀ ਸਾਬਤ ਹੋਇਆ।
ਚਸ਼ਮਦੀਦਾਂ ਨੇ ਸਾਨੂੰ ਦੱਸਿਆ ਕਿ ਦੁਪਹਿਰ ਵੇਲੇ ਸ਼ੇਖ ਹਸੀਨਾ ਦੇ ਵਿਰੁੱਧ ਨਾਅਰੇ ਲਗਾਉਂਦੀ ਹੋਈ ਉਗਰਵਾਦੀਆਂ ਦੀ ਭੀੜ ਨੇ ਸ਼ੋਅ-ਰੂਮ 'ਤੇ ਹਮਲਾ ਕਰ ਦਿੱਤਾ।
ਕੁਝ ਲੋਕ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਅਤੇ ਬਾਅਦ 'ਚ ਸਾਰੇ ਸ਼ੋਅ-ਰੂਮ ਨੂੰ ਅੱਗ ਲਾ ਦਿੱਤੀ।
ਉਗਰਵਾਦੀਆਂ ਨੇ ਬਿਮਲ ਚੰਦਰ ਡੇ ਦੇ ਸ਼ੋਅ-ਰੂਮ ਤੋਂ ਇਲਾਵਾ ਕਿਸੇ ਹੋਰ ਦੁਕਾਨ ਨੂੰ ਹੱਥ ਤੱਕ ਨਹੀਂ ਲਾਇਆ।

ਤਸਵੀਰ ਸਰੋਤ, DEBALIN ROY/BBC
ਸ਼ੋਅ-ਰੂਮ ਦੇ ਮਾਲਕ ਬਿਮਲ ਚੰਦਰ ਡੇ ਬੀਬੀਸੀ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ।
ਉਨ੍ਹਾਂ ਦੱਸਿਆ, "ਸਾਡੇ ਉੱਤੇ ਹਮਲਾ ਇਸ ਕਰ ਕੇ ਹੋਇਆ ਕਿਉਂਕਿ ਅਸੀਂ ਇਸ ਦੇਸ਼ ਦੇ ਅੰਦਰ ਘੱਟ-ਗਿਣਤੀ ਹਾਂ। ਬੰਗਲਾਦੇਸ਼ 'ਚ ਇੱਕ ਹਿੰਦੂ ਵਜੋਂ ਪੈਦਾ ਹੋਣਾ ਮੇਰੀ ਸਭ ਤੋਂ ਵੱਡੀ ਗ਼ਲਤੀ ਸੀ। ਹਮਲਾ ਕਰਨ ਵਾਲਿਆਂ ਨੂੰ ਪਤਾ ਸੀ ਕਿ ਅਸੀਂ ਪਲਟਵਾਰ ਨਹੀਂ ਕਰਾਂਗੇ ਇਸ ਲਈ ਉਹ ਕੁਝ ਵੀ ਕਰ ਸਕਦੇ ਹਨ।"
ਅਸੀਂ ਬਿਮਲ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਸ਼ੇਖ ਹਸੀਨਾ ਸਰਕਾਰ ਦੇ ਸਮਰਥਕ ਸਨ?
ਤਾਂ ਬਿਮਲ ਚੰਦਰ ਨੇ ਜਵਾਬ ਦਿੱਤਾ, "ਬੰਗਲਾਦੇਸ਼ ਦੇ ਅੰਦਰ ਜੇਕਰ ਅਸੀਂ ਇਹ ਕਹੀਏ ਕਿ ਅਸੀਂ ਹਿੰਦੂ ਅਵਾਮੀ ਲੀਗ ਨੂੰ ਨਹੀਂ ਕਿਸੇ ਹੋਰ ਪਾਰਟੀ ਨੂੰ ਸਮਰਥਨ ਦਿੰਦੇ ਹਾਂ ਤਾਂ ਕੋਈ ਵੀ ਸਾਡੀ ਗੱਲ ਦਾ ਯਕੀਨ ਨਹੀਂ ਕਰੇਗਾ।"
"ਆਪਣੇ ਕਾਰੋਬਾਰ ਕਰ ਕੇ ਮੈਂ ਅਵਾਮੀ ਲੀਗ ਅਤੇ ਹੋਰ ਬਾਕੀ ਸਿਆਸੀ ਦਲਾਂ ਦੇ ਆਗੂਆਂ ਨੂੰ ਮਿਲਦਾ ਰਹਿੰਦਾ ਸੀ। ਪਰ ਇਹ ਕੋਈ ਗੁਨਾਹ ਤਾਂ ਨਹੀਂ ਹੈ? "
ਬਿਮਲ ਅੱਗੇ ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਮਕਸਦ ਬਸ ਆਪਣੇ ਦੇਸ਼ ਭਾਰਤ ਵਾਪਸ ਆਉਣਾ ਹੈ।
ਉਹ ਬੰਗਲਾਦੇਸ਼ ਦੀ ਕਾਰਜਕਾਰੀ ਸਰਕਾਰ ਤੋਂ ਮੰਗ ਕਰਦੇ ਹੋਏ ਕਹਿੰਦੇ ਹਨ, "ਮੈਂ ਇਨਸਾਫ਼ ਚਾਹੁੰਦਾ ਹਾਂ, ਮੇਰੇ ਨਾਲ ਜੋ ਕੁਝ ਵੀ ਹੋਇਆ ਹੈ, ਜਿਹੜੇ ਲੋਕਾਂ ਨੇ ਇਹ ਕੀਤਾ ਹੈ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"

ਤਸਵੀਰ ਸਰੋਤ, DEBALIN ROY/BBC
ਘੱਟ-ਗਿਣਤੀਆਂ 'ਚ ਡਰ ਦਾ ਮਾਹੌਲ
ਬਿਮਲ ਦੇ ਸੜ੍ਹੇ ਹੋਏ ਸ਼ੋਅਰੂਮ ਤੋਂ ਕੁਝ ਕਿਲੋਮੀਟਰ ਦੂਰ ਅਸੀਂ ਕੋਮਿਲਾ ਦੇ ਮੁੱਖ ਮੰਦਰ ਵਿੱਚ ਸਾਡੀ ਮੁਲਾਕਾਤ ਅਨਿਰਬਾਰਨ ਸੇਨਗੁਪਤਾ ਦੇ ਨਾਲ ਹੋਈ।
ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਰੋਜ਼ ਮੰਦਰ 'ਚ ਪ੍ਰਾਰਥਨਾ ਕਰਦੇ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਖੇਤਰ ਵਿੱਚ ਹਿੰਸਾ ਹਿੰਦੂਆਂ ਦੇ ਖ਼ਿਲਾਫ਼ ਅੰਨ੍ਹੇਵਾਹ ਨਹੀਂ ਹੈ।
ਉਨ੍ਹਾਂ ਨੇ ਦੱਸਿਆ, "ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਲਾਪਤਾ ਹੈ ਪਰ ਆਮ ਲੋਕ ਸਮਾਜ 'ਚ ਸ਼ਾਂਤੀ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਸੱਚਾਈ ਤਾਂ ਇਹ ਹੈ ਕਿ ਮੁਸਲਮਾਨ ਭਾਈਚਾਰੇ ਦੇ 5 ਤੋਂ 10 ਲੋਕ ਸਾਡੇ ਮੰਦਰ ਦੀ ਰਾਖੀ ਕਰਦੇ ਰਹੇ ਹਨ।"
ਜਦਕਿ ਅਨਿਰਬਨ ਅਤੇ ਕੋਮਿਲਾ ਦੇ ਹੋਰਨਾਂ ਲੋਕਾਂ ਅਤੇ ਨੇੜਲੇ ਪਿੰਡ ਵਾਲਿਆਂ ਦੇ ਹਿੰਦੂਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਨਾਲ ਹਿੰਸਾ ਦੀ ਕੋਈ ਘਟਨਾ ਹੋਈ ਹੈ, ਉਨ੍ਹਾਂ ਨੇ ਕਿਹਾ ਕਿ ਉਹ ਡਰੇ ਹੋਏ ਹਨ।
ਉਨ੍ਹਾਂ ਨੇ ਕਿਹਾ, “ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਲੁੱਟ ਅਤੇ ਅੱਗਜ਼ਨੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਰਕਾਰ ਨੂੰ ਹੁਣ ਇਸ ਨੂੰ ਖ਼ਤਮ ਕਰਨ ਦੀ ਲੋੜ ਹੈ।”
ਉਨ੍ਹਾਂ ਦੀਆਂ ਚਿੰਤਾਵਾਂ ਇਤਿਹਾਸ ਵਿੱਚ ਜੜ੍ਹੀਆਂ ਹੋਈਆਂ ਹਨ।
2021 'ਚ ਵੀ ਹਿੰਦੂਆਂ ਖ਼ਿਲਾਫ਼ ਕੋਮਿਲਾ ਤੋਂ ਸ਼ੁਰੂ ਹੋਈ ਹਿੰਸਾ ਪੂਰੇ ਦੇਸ਼ 'ਚ ਫੈਲ ਗਈ ਸੀ। ਜਿਸ 'ਚ ਕਈ ਲੋਕ ਮਾਰੇ ਗਏ ਸਨ ਅਤੇ ਮੁਸਲਮਾਨਾਂ ਦੀ ਭੀੜ ਨੇ ਕਈ ਮੰਦਰਾਂ ਨੂੰ ਤਬਾਹ ਕਰ ਦਿੱਤਾ ਸੀ।
ਉਂਝ ਤਾਂ ਬੰਗਲਾਦੇਸ਼ 'ਚ ਹਿੰਦੂ ਅਤੇ ਮੁਸਲਮਾਨ ਪੀੜ੍ਹੀਆਂ ਤੋਂ ਇਕੱਠੇ ਰਹਿੰਦੇ ਰਹੇ ਹਨ। ਇੱਥੋਂ ਤੱਕ ਕੇ ਆਜ਼ਾਦੀ ਦੀ ਲੜ੍ਹਾਈ ਵੀ ਹਿੰਦੂਆਂ ਅਤੇ ਮੁਸਲਮਾਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਲੜ੍ਹੀ ਸੀ।
ਪਰ ਇਹ ਵੀ ਸੱਚ ਹੈ ਕਿ ਬੰਗਲਾਦੇਸ਼ 'ਚ ਫ਼ਿਰਕੂ ਹਿੰਸਾ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ।

ਤਸਵੀਰ ਸਰੋਤ, Getty Images
ਵਾਇਰਲ ਵੀਡੀਓ, ਸੋਸ਼ਲ ਮੀਡੀਆ ਅਤੇ ਸਿਆਸਤ
ਬੀਬੀਸੀ ਦੀ ਇੱਕ ਪੜਤਾਲ 'ਚ ਪਤਾ ਲੱਗਿਆ ਕਿ ਝੂਠੀਆਂ ਖ਼ਬਰਾਂ ਫੈਲਾ ਕੇ ਅਰਾਜਕਤਾ ਵਧਾਉਣ ਦੀ ਇੱਕ ਸੋਚੀ ਸਮਝੀ ਮੁਹਿੰਮ ਚਲਾਈ ਗਈ।
ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜ਼ਿਆਦਾਤਰ ਮਾਮਲੇ ਭਾਰਤ ਤੋਂ ਸਾਹਮਣੇ ਆਏ ਹਨ।
ਸੋਸ਼ਲ ਮੀਡੀਆ ਦੀ ਨਿਗਰਾਨੀ ਰੱਖਣ ਵਾਲੇ ਬ੍ਰੈਂਡਵਾਚ ਅਨੁਸਾਰ, "ਅਜਿਹੇ ਝੂਠੇ ਬਿਰਤਾਂਤ ਵਾਲੀਆਂ ਪੋਸਟਾਂ ਦੀ ਗਿਣਤੀ ਸੱਤ ਲੱਖ ਦੇ ਕਰੀਬ ਸੀ ਅਤੇ ਇਹ ਹੈਸ਼ਟੈਗ ਨਾਲ ਕੀਤੇ ਗਏ ਹਨ।"
ਇੱਕ ਵਾਇਰਲ ਪੋਸਟ 'ਚ ਇਹ ਵੀ ਝੂਠਾ ਦਾਅਵਾ ਕੀਤਾ ਗਿਆ ਕਿ ਹਿੰਦੂ ਕ੍ਰਿਕਟਰ ਲਿਟਨ ਦਾਸ ਦਾ ਘਰ ਸਾੜ ਦਿੱਤਾ ਗਿਆ ਹੈ। ਦੂਜੇ ਸੋਸ਼ਲ ਮੀਡੀਆ ਅਕਾਊਂਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਘਰ ਇਸਲਾਮਿਕ ਕੱਟੜਵਾਦੀਆਂ ਵਲੋਂ ਸਾੜਿਆ ਗਿਆ ਹੈ।
ਬੀਬੀਸੀ ਵੈਰੀਫਾਈ ਨੇ ਸਥਾਨਕ ਖਬਰਾਂ ਦੇ ਨਾਲ ਇਸ ਦਾਅਵੇ ਨੂੰ ਮਿਲਾਇਆ ਤਾਂ ਪਤਾ ਲੱਗਾ ਕਿ ਸੋਸ਼ਲ ਮੀਡੀਆ ਪੋਸਟ ਦੀਆਂ ਤਸਵੀਰਾਂ 'ਚ ਜਿਹੜਾ ਘਟ ਲਿਟਨ ਦਾਸ ਦਾ ਦੱਸਿਆ ਗਿਆ ਉਹ ਅਸਲ 'ਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਸ਼ਰਫ਼ੇ ਮੁਰਤਜ਼ਾ ਦਾ ਸੀ।
ਉਹ ਸੱਤਾਧਾਰੀ ਅਵਾਮੀ ਲੀਗ ਪਾਰਟੀ ਨਾਲ ਜੁੜੇ ਹਨ ਅਤੇ ਬੰਗਲਾਦੇਸ਼ ਦੀ ਸੰਸਦ ਦੇ ਮੈਂਬਰ ਹਨ ਅਤੇ ਇੱਕ ਮੁਸਲਮਾਨ ਹਨ।
ਇੱਕ ਹੋਰ ਵਾਇਰਲ ਪੋਸਟ 'ਚ ਦਾਅਵਾ ਕੀਤਾ ਗਿਆ ਕਿ ਬੰਗਲਾਦੇਸ਼ ਵਿੱਚ ਇਸਲਾਮਿਕ ਉਗਰਵਾਦੀਆਂ ਦੀ ਭੀੜ ਨੇ ਇੱਕ ਮੰਦਰ 'ਤੇ ਹਮਲਾ ਕੀਤਾ ਸੀ। ਇਹ ਅੱਗ ਚੱਟਗਾਉਂ ਦੇ ਨਵੇਂ ਮੰਦਰ ਦੇ ਨੇੜੇ ਲੱਗੀ ਹੋਈ ਸੀ ਪਰ ਮੰਦਰ ਇਸ ਅੱਗ ਦੀ ਲਪੇਟ 'ਚ ਆਉਣ ਤੋਂ ਬੱਚ ਗਿਆ ਸੀ।
ਬੰਗਲਾਦੇਸ਼ ਦੇ ਸਥਾਨਕ ਫੈਕਟ ਚੈੱਕਰਾਂ ਨੇ ਵੀ ਜ਼ੋਰ ਦੇ ਕੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਨਾਲ ਜੁੜੀਆਂ ਗ਼ਲਤ ਖਬਰਾਂ ਦੀ ਇਸ ਮੁਹਿੰਮ ਦੇ ਨਿਸ਼ਾਨੇ 'ਤੇ ਭਾਰਤ ਦੇ ਸੋਸ਼ਲ ਮੀਡੀਆ ਉਪਭੋਗਤਾ ਸਨ। ਜਿਸ ਕਰਕੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸਦੇ ਪਿੱਛੇ ਸਿਆਸਤ ਹੈ।

ਬੀਬੀਸੀ ਵੈਰੀਫਾਈ ਦੀ ਜਾਂਚ ਵਿੱਚ ਕੀ ਸਾਹਮਣੇ ਆਇਆ
ਢਾਕਾ ਦੇ ਗੁਲਸ਼ਨ ਇਲਾਕੇ ਵਿੱਚ ਮੇਰੀ ਮੁਲਾਕਾਤ ਇੱਕ ਸਿਆਸੀ ਵਿਸ਼ਲੇਸ਼ਕ ਅਸ਼ਰਫ਼ ਕੈਸਰ ਨਾਲ ਹੋਈ ।
ਅਸ਼ਰਫ਼ ਨੇ ਕਿਹਾ, "ਘੱਟ ਗਿਣਤੀਆਂ ਉੱਤੇ ਹਮਲੇ ਹੋ ਰਹੇ ਹਨ। ਇਸਦਾ ਸਾਨੂੰ ਬਹੁਤ ਅਫ਼ਸੋਸ ਹੈ। ਸਾਨੂੰ ਲੱਗਦਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ।"
"ਪਰ ਇਸਦਾ ਇੱਕ ਅਲੱਗ ਪੱਖ ਵੀ ਹੈ- ਮੈਨੂੰ ਲੱਗਦਾ ਹੈ ਕਿ ਇਹ ਬਿਰਤਾਂਤ ਸੱਤਾ ਵਿੱਚ ਰਹੀ ਪਾਰਟੀ ਦੀ ਰਣਨੀਤੀ ਦਾ ਹਿੱਸਾ ਹੈ ਤਾਂ ਜੋ ਗੁਆਂਢੀ ਮੁਲਕ ਭਾਰਤ ਨੂੰ ਬੰਗਲਾਦੇਸ਼ ਦੇ ਮਾਮਲਿਆਂ 'ਚ ਘਸੀਟਿਆ ਜਾ ਸਕੇ।"
"ਅਜਿਹੀਆਂ ਗੱਲਾਂ ਪੂਰੀ ਦੁਨੀਆਂ 'ਚ ਫੈਲਦੀਆਂ ਹਨ। ਇਸ ਨਾਲ ਇਹ ਮਾਹੌਲ ਬਣਾਉਣ 'ਚ ਮਦਦ ਮਿਲਦੀ ਹੈ ਕਿ ਬੰਗਲਾਦੇਸ਼ ਉੱਤੇ ਇਸਲਾਮਿਕ ਕੱਟੜਪੰਥੀਆਂ ਦਾ ਕਬਜ਼ਾ ਹੋ ਗਿਆ ਹੈ ਅਤੇ ਹੁਣ ਇਹ ਮੁਲਕ ਸੁਰੱਖਿਅਤ ਹੱਥਾਂ ਵਿੱਚ ਨਹੀਂ ਹੈ।"
ਅਸ਼ਰਫ਼ ਕੈਸਰ ਨੇ ਕਿਹਾ ਕਿ ਹਿੰਦੂਆਂ ਵਿਚਾਲੇ ਅਸੁਰੱਖਿਆ ਦਾ ਮਾਹੌਲ ਭਾਜਪਾ ਅਤੇ ਆਵਾਮੀ ਲੀਗ ਨੂੰ ਆਪਸ ਵਿੱਚ ਜੋੜਦਾ ਹੈ।
ਅਸ਼ਰਫ਼ ਕਹਿੰਦੇ ਹਨ, "ਬੰਗਲਾਦੇਸ਼ ਦੇ ਹਿੰਦੂਆਂ ਦੀ ਰੱਖਿਆ ਕਰਨਾ ਵੀ ਭਾਜਪਾ ਦੀ ਸਿਆਸਤ ਦਾ ਇੱਕ ਅਹਿਮ ਹਿੱਸਾ ਹੈ। ਇੱਕ ਤਰ੍ਹਾਂ ਨਾਲ ਇਹ ਅਵਾਮੀ ਲੀਗ ਨੂੰ ਸਿਆਸੀ ਮਦਦ ਦੇਣ ਵਾਂਗ ਹੈ, ਕਿਉਂਕਿ ਅੱਠ ਜਾਂ ਨੌ ਫੀਸਦੀ ਹਿੰਦੂ ਆਬਾਦੀ ਆਵਾਮੀ ਲੀਗ ਲਈ ਇੱਕ ਬਹੁਤ ਵੱਡਾ ਵੋਟ ਬੈਂਕ ਹੈ।"

ਤਸਵੀਰ ਸਰੋਤ, DEBALIN ROY/BBC
ਅਸ਼ਰਫ਼ ਕੈਸਰ ਨੇ ਕਿਹਾ ਕਿ ਹਿੰਦੂਆਂ ਵਿਚਾਲੇ ਅਸੁਰੱਖਿਆ ਦਾ ਮਾਹੌਲ ਭਾਜਪਾ ਅਤੇ ਆਵਾਮੀ ਲੀਗ ਨੂੰ ਆਪਸ ਵਿੱਚ ਜੋੜਦਾ ਹੈ।
ਅਸ਼ਰਫ਼ ਕਹਿੰਦੇ ਹਨ, "ਬੰਗਲਾਦੇਸ਼ ਦੇ ਹਿੰਦੂਆਂ ਦੀ ਰੱਖਿਆ ਕਰਨਾ ਵੀ ਭਾਜਪਾ ਦੀ ਸਿਆਸਤ ਦਾ ਇੱਕ ਅਹਿਮ ਹਿੱਸਾ ਹੈ। ਇੱਕ ਤਰ੍ਹਾਂ ਨਾਲ ਇਹ ਅਵਾਮੀ ਲੀਗ ਨੂੰ ਸਿਆਸੀ ਮਦਦ ਦੇਣ ਵਾਂਗ ਹੈ, ਕਿਉਂਕਿ ਅੱਠ ਜਾਂ ਨੌ ਫੀਸਦੀ ਹਿੰਦੂ ਆਬਾਦੀ ਆਵਾਮੀ ਲੀਗ ਲਈ ਇੱਕ ਬਹੁਤ ਵੱਡਾ ਵੋਟ ਬੈਂਕ ਹੈ।"
ਬੰਗਲਾਦੇਸ਼ ਦੀ ਸਥਾਪਨਾ ਇੱਕ ਧਰਮ ਨਿਰਪੱਖ ਦੇਸ਼ ਵਜੋਂ ਹੋਈ ਸੀ ਪਰ 1980 'ਚ ਇਸਨੂੰ ਇਸਲਾਮੀ ਦੇਸ਼ ਐਲਾਨ ਦਿੱਤਾ ਗਿਆ ਸੀ।
ਪਰ ਇਸ ਤੋਂ ਤੀਹ ਸਾਲ ਬਾਅਦ 2010 'ਚ ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਕਿਹਾ ਕਿ 1972 ਦੇ ਸੰਵਿਧਾਨ 'ਚ ਕੀਤਾ ਗਿਆ ਧਰਮ-ਨਿਰਪੱਖਤਾ ਦਾ ਦਾਅਵਾ ਕਾਇਮ ਹੈ।

ਤਸਵੀਰ ਸਰੋਤ, Getty Images
ਬੰਗਲਾਦੇਸ਼ ਦੇ ਹੁਣ ਦੇ ਸੰਵਿਧਾਨ 'ਚ ਇਹਨਾਂ ਦੋਵਾਂ ਗੱਲਾਂ ਦਾ ਜ਼ਿਕਰ ਹੈ ਪਰ ਧਰਮ-ਨਿਰਪੱਖਤਾ ਨੂੰ ਲੈ ਕੇ ਸਰਕਾਰ ਦੀ ਵਚਨਬੱਧਤਾ 'ਤੇ ਅਕਸਰ ਸਵਾਲ ਉੱਠਦੇ ਰਹੇ।
ਅੰਤਰਰਾਸ਼ਟਰੀ ਸੰਸਥਾ ਫ੍ਰੀਡਮ ਹਾਊਸ ਨੇ ਵੀ ਸ਼ੇਖ ਹਸੀਨਾ ਦੇ ਰਾਜ 'ਚ ਬੰਗਲਾਦੇਸ਼ ਨੂੰ "ਅੰਸ਼ਕ ਤੌਰ 'ਤੇ ਸੁਤੰਤਰ" ਦੇਸ਼ ਦੀ ਸ਼੍ਰੇਣੀ 'ਚ ਰੱਖਿਆ ਸੀ।
ਉਨ੍ਹਾਂ ਨੇ ਆਪਣੀ ਪਿੱਛਲੇ ਸਾਲ ਦੀ ਰਿਪੋਰਟ 'ਚ ਕਿਹਾ ਸੀ, "ਘੱਟ-ਗਿਣਤੀਆਂ ਦੇ ਲੋਕਾਂ ਨੂੰ ਜ਼ੁਲਮ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ। ਜਿਨ੍ਹਾਂ ਵਿੱਚ ਹਿੰਦੂ, ਇਸਾਈ, ਬੋਧੀ, ਸ਼ਿਆ ਅਤੇ ਅਹਿਮਦੀਆ ਮੁਸਲਮਾਨ ਵੀ ਸ਼ਾਮਲ ਹਨ।"
"ਕਈ ਵਾਰ ਉਨ੍ਹਾਂ ਵਿਰੁੱਧ ਉਗਰਵਾਦੀਆਂ ਦੀ ਭੀੜ ਹਮਲਾ ਕਰਦੀ ਹੈ। ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਧਾਰਮਿਕ ਘੱਟ ਗਿਣਤੀਆਂ ਵਿਰੁੱਧ ਸੋਸ਼ਲ ਮੀਡੀਆ 'ਤੇ ਜਾਣਬੁਝ ਕੇ ਹਿੰਸਾ ਭੜਕਾਈ ਜਾਂਦੀ ਹੈ।"
"ਪਿੱਛਲੇ ਕਈ ਸਾਲਾਂ 'ਚ ਹਿੰਦੂਆਂ ਦੇ ਘਰ, ਕਾਰੋਬਾਰ, ਮੰਦਰਾਂ ਨੂੰ ਅੱਗ ਲਾ ਕੇ ਸਾੜਿਆ ਗਿਆ, ਇਹ ਹਮਲੇ 2023 ਵਿੱਚ ਵੀ ਜਾਰੀ ਰਹੇ।"
ਦੁਨੀਆਂ ਭਰ 'ਚ ਧਾਰਮਿਕ ਸੁਰੰਤਰਤਾ ਦੀ ਰਾਖੀ ਕਰਨ ਵਾਲੀ ਅਮਰੀਕੀ ਸੰਸਥਾ ਯੂਐੱਸਸੀਆਈਆਰਐੱਫ ਦੇ ਮੁਤਾਬਕ, "ਇੱਥੇ ਪਿੱਛਲੇ ਵੀਹ ਸਾਲਾਂ 'ਚ ਹਿੰਦੂਆਂ ਦੀ ਆਬਾਦੀ ਘਟੀ ਹੈ।"
"ਸਾਲ 2000 ਵਿੱਚ ਬੰਗਲਾਦੇਸ਼ ਦੀ ਕੁਲ ਜਨਸੰਖਿਆ 'ਚ ਸੁੰਨੀ ਮੁਸਲਮਾਨਾਂ ਦੀ ਗਿਣਤੀ 88 ਫੀਸਦੀ ਸੀ, ਜੋ 2023 'ਚ ਵੱਧ ਕੇ 91 ਫੀਸਦੀ ਹੋ ਗਈ ਜਦਕਿ ਇਸੇ ਸਮੇਂ ਦੌਰਾਨ ਹਿੰਦੂਆਂ ਦੀ ਆਬਾਦੀ 10 ਫੀਸਦੀ ਘੱਟ ਕੇ ਲਗਭਗ 8 ਫੀਸਦੀ ਰਹਿ ਗਈ।"

ਤਸਵੀਰ ਸਰੋਤ, DEBALIN ROY/BBC
ਮਾਹੌਲ ਠੀਕ ਕਰਨ ਦੀਆਂ ਕੋਸ਼ਿਸ਼ਾਂ
ਰਜਧਾਨੀ ਦੇ ਢਾਕੇਸ਼ਵਰੀ ਮੰਦਰ 'ਚ ਸਾਡੀ ਮੁਲਾਕਾਤ ਹਿੰਦੂ ਭਾਈਚਾਰੇ ਦੇ ਕਈ ਆਗੂਆਂ ਨਾਲ ਹੋਈ। ਉਨ੍ਹਾਂ ਵਿੱਚੋਂ ਇੱਕ ਗੋਪਾਲ ਚੰਦਰ ਦੇਬਨਾਥ ਵੀ ਸਨ।
ਗੋਪਾਲ ਦੇਬਨਾਥ ਨੇ ਸਾਨੂੰ ਦੱਸਿਆ, "ਕਲ ਗ੍ਰਹਿ ਮੰਤਰੀ ਨੇ ਸਾਨੂੰ ਭਰੋਸਾ ਦਵਾਇਆ ਕਿ ਗੋਪਾਲ ਦੇਬਨਾਥ ਜਾਂ ਫੇਰ ਉਨ੍ਹਾਂ ਦੇ ਭਾਈਚਾਰੇ ਦਾ ਕੋਈ ਵਿਅਕਤੀ ਉਨ੍ਹਾਂ ਕੋਲ ਮਦਦ ਲਈ ਸੰਪਰਕ ਕਰ ਸਕਦਾ ਹੈ।"
"ਇੱਥੇ ਹਿੰਦੂ ਭਾਈਚਾਰੇ ਦੇ ਲੋਕ ਬਹੁਤ ਸ਼ਾਂਤੀ ਨਾਲ ਰਹਿੰਦੇ ਹਨ। ਕੁਝ ਲੋਕਾਂ ਦੇ ਸਮੂਹ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਉਹ ਬੰਗਲਾਦੇਸ਼ ਛੱਡ ਕੇ ਚਲੇ ਗਏ ਤਾਂ ਉਹ (ਹਮਲਾਵਰ) ਸਾਡੀਆਂ ਜ਼ਮੀਨਾਂ-ਜਾਇਦਾਦਾਂ ਉੱਤੇ ਕਬਜ਼ੇ ਕਰ ਲੈਣਗੇ। ਇੰਨਾ ਹੀ ਨਹੀਂ ਸਿਆਸੀ ਤੌਰ ਉੱਤੇ ਵੀ ਉਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ।"
ਬਹੁ-ਗਿਣਤੀ ਹਿੰਦੂਆਂ ਦੇ ਬੰਗਲਾਦੇਸ਼ ਛੱਡ ਕੇ ਚਲੇ ਜਾਣ ਦੀ ਸੰਭਾਵਨਾ 'ਤੇ ਗੋਪਾਲ ਦੇਬਨਾਥ ਕਹਿੰਦੇ ਹਨ ਕਿ ਉਹ ਹੋਰ ਲੋਕਾਂ ਵਾਂਗੂ ਬੰਗਲਾਦੇਸ਼ ਵਿੱਚ ਹੀ ਰਹਿਣਾ ਚਾਹੁੰਦੇ ਹਨ।

ਤਸਵੀਰ ਸਰੋਤ, Getty Images
ਜਦੋਂ ਅਸੀਂ ਰਾਜਧਾਨੀ ਦੇ ਢਾਕੇਸ਼ਵਰੀ ਮੰਦਰ ਤੋਂ ਬਾਹਰ ਨਿਕਲ ਰਹੇ ਸੀ ਤਾਂ ਮੰਦਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਅਸੀਂ ਦੋ ਲੋਕਾਂ ਨੂੰ ਹੱਥ 'ਚ ਡੰਡੇ ਫੜ੍ਹ ਕੇ ਬੈਠੇ ਦੇਖਿਆ।
ਉਨ੍ਹਾਂ ਵਿੱਚੋ ਜਿਹੜਾ ਘੱਟ ਉਮਰ ਦਾ ਸੀ ਉਸਦਾ ਨਾਮ ਮੁਹੰਮਦ ਸੈਫੂਜਮਾ ਸੀ ਜੋ ਪੇਸ਼ੇ ਤੋਂ ਇੱਕ ਮੌਲਵੀ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਆਖ਼ਰ ਉਹ ਮੰਦਰ ਦੇ ਬਾਹਰ ਕੀ ਕਰ ਰਹੇ ਹਨ?
ਸੈਫੂਜਮਾ ਨੇ ਕਿਹਾ, "ਜਦੋਂ ਤੋਂ ਪੁਲਿਸ ਲਾਪਤਾ ਹੋਈ ਹੈ ਉਸ ਵੇਲੇ ਤੋਂ ਲੋਕ ਇੱਥੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਲਈ ਮੈਂ ਇੱਥੇ ਆਇਆ ਹਾਂ ਤਾਂ ਜੋ ਇਹ ਯਕੀਨੀ ਬਣਾ ਸਕਾਂ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ।"
"ਮੈਂ ਪੂਰੀ ਦੁਨੀਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਬੰਗਲਾਦੇਸ਼ ਧਰਮ ਦੇ ਅਧਾਰ 'ਤੇ ਵੰਡਿਆ ਹੋਇਆ ਨਹੀਂ ਹੈ। ਇਹ ਦਾਅਵਾ ਮੇਰਾ ਇਕੱਲੇ ਦਾ ਨਹੀਂ ਹੈ, ਬਹੁਤ ਸਾਰੀਆਂ ਮੁਸਲਮਾਨ ਸੰਸਥਾਵਾਂ ਵਾਰ-ਵਾਰ ਇਸ ਮੰਦਰ ਦੀ ਰਾਖੀ ਕਰ ਰਹੀਆਂ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












