ਕੈਨੇਡਾ ਤੇ ਅਮਰੀਕਾ ’ਚ ਬਰਫੀਲੇ ਤੂਫ਼ਾਨ ਦਾ ਕਹਿਰ, ਏਅਰਪੋਰਟ 'ਤੇ ਬੁਰੇ ਹਾਲ, ਚੇਤਾਵਨੀ ਜਾਰੀ

ਕ੍ਰਿਸ਼ਮਸ ਦੀਆਂ ਤਿਆਰੀਆਂ ਵਿਚਕਾਰ ਕੈਨੇਡਾ ਅਤੇ ਅਮਰੀਕਾ ਦੇ ਇੱਕ ਵੱਡੇ ਹਿੱਸੇ ਨੂੰ ਬਰਫੀਲੇ ਤੂਫ਼ਾਨ ਨੇ ਘੇਰਿਆ ਹੋਇਆ ਹੈ।

ਇਸ ਸਮੇਂ ਇਕੱਲੇ ਅਮਰੀਕਾ ਵਿੱਚ 20 ਕਰੋੜ ਲੋਕ ਇਸ ਭਿਆਨਕ ਤੂਫ਼ਾਨ ਦੇ ਅਸਰ ਹੇਠ ਰਹਿ ਰਹੇ ਹਨ।

ਹੁਣ ਤੱਕ ਇਸ ਤੂਫ਼ਾਨ ਕਾਰਨ ਘੱਟੋ -ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨੂੰ ਬੌਂਬ ਸਾਈਕਲੋਨ ਵੀ ਕਿਹਾ ਜਾਂਦਾ ਹੈ।

ਅਮਰੀਕਾ ਵਿੱਚ ਸ਼ੁੱਕਰਵਾਰ ਨੂੰ 15 ਲੱਖ ਲੋਕਾਂ ਦੇ ਘਰਾਂ ਦੀ ਬਿਜਲੀ ਚਲੀ ਗਈ ਸੀ ਅਤੇ ਹਜ਼ਾਰਾਂ ਫਲਾਈਟਾਂ ਰੱਦ ਕੀਤੀਆਂ ਗਈਆਂ ਸਨ।

ਕੈਨੇਡਾ ਦੇ ਓਨਾਰੀਓ ਅਤੇ ਕਿਊਬੇਕ ਵਿੱਚ ਸਭ ਤੋਂ ਬੁਰਾ ਹਾਲ ਹੈ। ਇਨ੍ਹਾਂ ਦੋਵਾਂ ਇਲਾਕਿਆਂ ਵਿੱਚ ਵੀ ਲੋਕਾਂ ਨੂੰ ਬਿਜਲੀ

ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੂਰੇ ਕੈਨੇਡਾ ਵਿੱਚ ਇਸ ਵੇਲੇ ਕਰੀਬ 4 ਲੱਖ 10 ਹਜ਼ਾਰ ਲੋਕ ਬਿਨਾਂ ਬਿਜਲੀ ਤੋਂ ਦਿਨ ਕੱਟ ਰਹੇ ਹਨ। ਇਨ੍ਹਾਂ ਵਿੱਚੋਂ 3 ਲੱਖ 30 ਹਜਾਰ ਲੋਕ ਕਿਉਬਕ ਵਿੱਚ ਹਨ।

ਕੈਨੇਡਾ ’ਚ ਅੱਤ ਦੀ ਸਰਦੀ

ਪੂਰੇ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਤੋਂ ਨਿਊਫਾਊਂਡਲੈਂਡ ਤੱਕ ਬੇਹੱਦ ਜਿਆਦਾ ਠੰਢ ਪੈ ਰਹੀ ਹੈ।

ਮੌਸਮ ਵਿਭਾਗ ਵੱਲੋਂ ਤੂਫ਼ਾਨ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

ਇਸ ਦੌਰਾਨ ਤਾਪਮਾਨ ਬੇਹੱਦ ਹੇਠਾਂ ਜਾਣ ਦੀ ਵੀ ਸੰਭਾਵਨਾ ਜਤਾਈ ਗਈ ਹੈ।

ਬੀਤੇ ਦਿਨ ਐਲਬਰਟਾ ਵਿੱਚ ਤਾਪਮਾਨ -25 ਡਿਗਰੀ ਤੱਕ ਪਹੁੰਚ ਗਿਆ ਸੀ।

ਸੜਕਾਂ ਉੱਤੇ ਚੱਲਣਾ ਵੀ ਇਸ ਵੇਲੇ ਬੇਹੱਦ ਖ਼ਤਰਨਾਕ ਹੋਇਆ ਪਿਆ ਹੈ।

ਜ਼ਿੰਦਗੀ ਜਿਵੇਂ ਰੁੱਕ ਗਈ ਹੈ।

ਟੋਰੰਟੋ ਨੇੜੇ ਇੱਕ ਹਾਈਵੇਅ ਉੱਤੇ 50 ਗੱਡੀਆਂ ਇੱਕ ਦੂਜੇ ਨਾਲ ਟਕਰਾ ਗਈਆਂ।

ਇਸ ਵਿੱਚ 2 ਲੋਕ ਜ਼ਖਮੀ ਹੋ ਗਏ ਹਨ। ਕਈ ਹਾਈਵੇਅ ਪੂਰੇ ਤਰੀਕੇ ਨਾਲ ਬੰਦ ਕਰ ਦਿੱਤੇ ਗਏ ਹਨ।

ਅਮਰੀਕਾ ਵਿੱਚ ਕਹਿਰ

ਅਮਰੀਕਾ ਦੀ ਨੈਸ਼ਨਲ ਵੈਦਰ ਸਰਵਿਸ ਮੁਤਾਬਕ ਸਰਦ ਰੁੱਤ ਦੀਆਂ ਇਹ ਸਭ ਤੋਂ ਵੱਡੀਆਂ ਚੇਤਾਵਨੀਆਂ ਵਿੱਚੋਂ ਇੱਕ ਹਨ।

ਇੱਥੇ ਬੁਰੇ ਹਾਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ ਦੇ ਦੂਜੇ ਨੰਬਰ ਦੇ ਸਭ ਤੋਂ ਬਿਜੀ ਵੈਂਕਓਵਰ ਏਅਰਪੋਰਟ ਨੂੰ ਮੰਗਲਵਾਰ ਨੂੰ ਇੱਕ ਵਾਰ ਤਾਂ ਪੂਰੇ ਤਰੀਕੇ ਨਾਲ ਬੰਦ ਕਰਨਾ ਪੈ ਗਿਆ ਸੀ।

ਬਰਫ਼ ਦਾ ਤੁਫ਼ਾਨ ਟੈਕਸਸ ਤੋਂ ਕਿਉਬੈਕ ਤੱਕ 3200 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲ ਗਿਆ ਹੈ।

ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨ ਵਾਲੇ ਇਲਾਕਿਆਂ ਵਿੱਚ ਨਿਊਯਾਰਕ, ਪੈਨਸਲਵਿਨੀਆ, ਵਰਜੀਨੀਆ ਅਤੇ ਨੌਰਥ ਕੈਰੋਲੀਨਾ ਸ਼ਾਮਿਲ ਹਨ।

ਕੈਨੇਡਾ ਅਤੇ ਅਮਰੀਕਾ ਵਿੱਚ ਫਲਾਈਟਾਂ ਰੱਦ

ਕ੍ਰਿਸਮਸ ਮੌਕੇ ਲੋਕਾਂ ਦਾ ਆਪਣੇ ਘਰਾਂ ਤੱਕ ਪਹੁੰਚਣਾ ਔਖਾ ਹੋ ਗਿਆ ਹੈ।

ਕੈਨੇਡਾ ਅਤੇ ਅਮਰੀਕਾ ਵਿੱਚ ਹਜ਼ਾਰਾਂ ਫਲਾਈਟਾਂ ਰੱਦ ਹੋਈਆਂ ਹਨ।

ਫਲਾਈਟਾਂ ਰੱਦ ਹੋਣ ਦੀ ਸੂਰਤ ਵਿੱਚ ਅਮਰੀਕਾ ਵਿੱਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੇਹੱਦ ਜ਼ਰੂਰੀ ਹੋਣ ’ਤੇ ਹੀ ਯਾਤਰਾ ਕੀਤੀ ਜਾਵੇ।

ਨਿਊ ਯਾਰਕ ਦੇ ਗਵਨਰ ਕੈਥੀ ਹੌਕੁਲ ਨੇ ਹਾਲਾਤ ਨੂੰ ਬੇਹੱਦ ਜਾਨਲੇਵਾ ਕਰਾਰ ਦਿੰਦੇ ਹੋਇਆਂ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਹੈ।

ਅਮਰੀਕਾ ਵਿੱਚ ਪਿਛਲੇ ਦਿਨਾਂ ਵਿੱਚ ਹੋਈਆਂ ਸੜਕੀ ਦੁਰਘਟਨਾਵਾਂ ਨੂੰ ਮੌਸਮ ਨਾਲ ਜੋੜਿਆ ਜਾ ਰਿਹਾ ਹੈ।

ਕਿਵੇਂ ਬਣਦੇ ਹਨ ਬੌਂਬ ਸਾਈਕਲੋਨ ਦੇ ਹਾਲਾਤ

ਹੁਣ ਇਹ ਵੀ ਜਾਣ ਲੈਂਦੇ ਹਾਂ ਕਿ ਇੱਕ ਬੌਂਬ ਸਾਈਕਲੋਨ ਦੇ ਹਾਲਾਤ ਕਿਵੇਂ ਬਣਦੇ ਹਨ।

ਪਹਿਲਾਂ ਗਰਮ ਤੇ ਠੰਢੀ ਹਵਾ ਇੱਕ ਦੂਜੇ ਨਾਲ ਮਿਲਦੀ ਹੈ।

ਗਰਮ ਹਵਾ ਉੱਪਰ ਉਠ ਜਾਂਦੀ ਹੈ ਅਤੇ ਹਵਾ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਾ ਲੈਂਦੀ ਹੈ

ਤੂਫਾਨ ਦੇ ਬੱਦਲ ਬਣ ਜਾਂਦੇ ਹਨ ਅਤੇ ਪਾਣੀ ਕੰਡੈਂਸ ਹੋ ਜਾਂਦਾ ਹੈ।

ਹਾਲਾਤ ਕਦੋਂ ਠੀਕ ਹੋਣਗੇ?

ਮੌਸਮ ਦੇ ਮਾਹਿਰਾਂ ਅਨੁਸਾਰ ਇਹ ਹਾਲਾਤ ਅਜੇ ਕੁਝ ਦਿਨਾਂ ਤੱਕ ਅਜਿਹੇ ਹੀ ਰਹਿਣਗੇ।

ਇਹ ਵੀ ਹੋ ਸਕਦਾ ਹੈ ਕਿ ਕਿ ਇਸ ਵਾਰ ਦੀ ਕ੍ਰਿਸਮਸ ਕਈ ਦਹਾਕਿਆਂ ਦੀ ਸਭ ਤੋਂ ਠੰਢੀ ਕ੍ਰਿਸਮਸ ਹੋਏ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)