ਕਿਹੋ ਜਿਹੀ ਖ਼ੁਰਾਕ ਤੁਹਾਡੇ ਵਾਲਾਂ ਦੀ ਉਮਰ ਲੰਬੀ ਕਰ ਸਕਦੀ ਹੈ

    • ਲੇਖਕ, ਪਿਲਾਰ ਅਰਜਾਂਟੇ ਐਰੀਜ਼ੋਨ
    • ਰੋਲ, ਦਿ ਕਨਵਰਸੇਸ਼ਨ

ਅਸੀਂ ਜੋ ਖਾਂਦੇ ਹਾਂ, ਉਸ ਦਾ ਸਿੱਧਾ ਅਸਰ ਸਾਡੀ ਸਿਹਤ ਦੇ ਹਰ ਪੱਖ ਉੱਤੇ ਪੈਂਦਾ ਹੈ।

ਇਕੱਲੇ ਸਰੀਰ ਉੱਤੇ ਹੀ ਨਹੀਂ ਇਸ ਦਾ ਅਸਰ ਸਾਡੀ ਮਨੋਵਿਗਿਆਨਕ ਸਥਿਤੀ ਅਤੇ ਦਿਮਾਗ ’ਤੇ ਵੀ ਪੈਂਦਾ ਹੈ।

ਇਹ ਹੀ ਨਹੀਂ ਇਹ ਤੁਹਾਡੇ ਵਾਲਾਂ ਅਤੇ ਚਮੜੀ ਦੀ ਚਮਕ ਘੱਟ ਜਾਂ ਜ਼ਿਆਦਾ ਹੋਣ ਲਈ ਤੁਹਾਡੀ ਖ਼ੁਰਾਕ ਹੀ ਜ਼ਿੰਮੇਵਾਰ ਹੈ।

ਇਹ ਕੋਈ ਮਾਮੂਲੀ ਗੱਲ ਨਹੀਂ ਹੈ, ਵਾਲਾਂ ਦਾ ਅਸਧਾਰਣ ਰੂਪ ਨਾਲ ਝੜਨਾ ਇਸ ਗੱਲ ਦਾ ਪਹਿਲਾ ਸੰਕੇਤ ਹੋ ਸਕਦਾ ਹੈ ਕਿ ਤੁਹਾਡੀ ਸਿਹਤ ਪੂਰੀ ਤਰ੍ਹਾਂ ਨਾਲ ਠੀਕ ਨਹੀ ਹੈ, ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਅਜਿਹੇ ਲੱਛਣਾ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਗੰਭੀਰ ਤਣਾਅ, ਜਿਨਸੀ ਕਾਰਨ, ਹਾਰਮੋਨਲ ਤਬਦੀਲੀਆਂ ਜਾਂ ਕੁਝ ਦਵਾਈਆਂ ਨਾਲ ਇਲਾਜ ਕਰਨਾ।

ਇੱਥੇ ਅਸੀਂ ਉਨ੍ਹਾਂ ਤੱਤਾਂ ’ਤੇ ਗੌਰ ਕਰਾਂਗੇ ਜੋ ਸਾਡੇ ਵਾਲਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਅਸੀਂ ਇਹ ਵੀ ਜਾਣਾਂਗੇ ਕਿ ਆਪਣੀ ਖ਼ੁਰਾਕ ਵਿੱਚ ਕਿਹੋ ਜਿਹੇ ਸੁਧਾਰ ਲਿਆਂਦੇ ਜਾ ਸਕਦੇ ਹਨ।

ਖ਼ੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਹੈ

ਅਸੀਂ ਜਾਣਦੇ ਹਾਂ ਕਿ ਕੁਝ ਪੌਸ਼ਟਿਕ ਤੱਤ, ਜਿਹੜੇ ਕਿ ਪ੍ਰੋਟੀਨ, ਵਿਟਾਮਿਨ ਬੀ, ਆਇਰਨ ਜਾਂ ਜ਼ਿੰਕ ਨਾਲ ਭਰਪੂਰ ਹੋਣ, ਉਹ ਵਾਲਾਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ।

ਅਸਲ ਵਿੱਚ ਐਨੋਰੈਕਸੀਆ ਜਾਂ ਬੁਲੀਮੀਆ ਵਰਗੇ ਖਾਣੇ ਦੇ ਵਿਕਾਰਾਂ ਦਾ ਕਾਰਨ ਬਣਨ ਵਾਲੀਆਂ ਬਿਮਾਰੀਆਂ ਹਨ ਜਿਨ੍ਹਾਂ ਵਿੱਚ ਕੈਲੋਰੀ ਅਤੇ ਵਿਟਾਮਿਨਾਂ ਦੀ ਪਾਬੰਦੀ ਹੁੰਦੀ ਹੈ। ਇਹ ਵਾਲਾਂ ਦੇ ਝੜਨ ਨਾਲ ਜੁੜੀਆਂ ਹੁੰਦੀਆਂ ਹਨ।

ਖ਼ੁਰਾਕ ਦੇ ਅਜਿਹੇ ਹਿੱਸੇ ਜਿਹੜੇ ਵਾਲ ਝੜਨ ਦੀ ਸਮੱਸਿਆ ਜਾਂ ਵਾਲਾਂ ਵਿੱਚ ਕਮਜ਼ੋਰੀ ਪੈਦਾ ਕਰਨ ਲਈ ਜ਼ਿੰਮੇਵਾਰ ਹੋ ਸਕਦੇ ਹਨ, ਉਹਨਾਂ ਬਾਰੇ ਜਾਣਕਾਰੀ ਦੀ ਬਹੁਤ ਘਾਟ ਹੈ।

ਮਿਸਾਲ ਵਜੋਂ, ਜਿਹੜੇ ਖਾਣਿਆਂ ਵਿੱਚ ਸ਼ੂਗਰ ਜਾਂ ਸੈਚੂਰੇਟਡ ਫੈਟ ਦੀ ਮਾਤਰਾ ਵੱਧ ਹੁੰਦੀ ਹੈ, ਸਿਰਫ਼ ਦਿਲ ਦੇ ਰੋਗਾਂ ਦਾ ਹੀ ਕਾਰਨ ਨਹੀਂ ਬਣਦੇ ਬਲਕਿ ਤਣਾਅ ਵੀ ਪੈਦਾ ਕਰਦੇ ਹਨ ਅਤੇ ਸੈੱਲਾਂ ਵਿੱਚ ਸੋਜਿਸ਼ ਵੀ ਪੈਦਾ ਕਰਦੇ ਹਨ।

ਇਹ ਹਾਲਤ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਥਿਤੀਆਂ ਦੇ ਵਿਕਸਿਤ ਹੋਣ ਪ੍ਰਤੀ ਵੱਧ ਸੰਵੇਦਨਸ਼ੀਲ ਬਣਾਉਂਦੀ ਹੈ ਅਤੇ ਵਾਲਾਂ ਦਾ ਝੜਨਾ ਵੀ ਅਜਿਹੀਆਂ ਸਥਿਤੀਆਂ ਵਿੱਚੋਂ ਇੱਕ ਹੈ।

ਇਸ ਦੇ ਕਈ ਉਪਾਅ ਜਿਹੜੇ ਬਾਜ਼ਾਰ ਵਿੱਚ ਉਪਲਬਧ ਹਨ, ਜਿਹੜੇ ਕਿ ਰੋਗਾਣੂ ਵਿਰੋਧੀ ਮਿਸ਼ਰਣਾਂ ਉੱਤੇ ਕੇਂਦਰਤ ਹੁੰਦੇ ਹਨ।

ਖਾਣੇ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਵਾਲੇ ਭੋਜਨ ਪਦਾਰਥਾਂ ਨੂੰ ਤਰਜੀਹ ਦੇਣਾ ਸਾਡੇ ਵਾਲਾਂ ਦੀ ਸਿਹਤ ਲਈ ਚੰਗਾ ਹੋ ਸਕਦਾ ਹੈ।

ਇਨ੍ਹਾਂ ਵਿੱਚ ਤੇਲਯੁਕਤ ਮੱਛੀ ਜਾਂ ਐਕਸਟਰਾ ਵਰਜਿਨ ਜੈਤੂਨ ਦਾ ਤੇਲ ਵੀ ਸ਼ਾਮਲ ਹੈ।

ਉਨ੍ਹਾਂ ਖਾਣਿਆਂ ਤੋਂ ਪਰਹੇਜ਼ ਕਰਨਾ ਵੀ ਜ਼ਰੂਰੀ ਹੈ ਜੋ ਸਰੀਰ ਵਿੱਚ ਰੋਗਾਣੂ ਵਧਾਉਂਦੇ ਹੋਣ।

ਇਹ ਵਾਲਾਂ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗਾ।

ਕਈ ਅਧਿਐਨ ਇਸ ਖੋਜ ਦਾ ਸਮਰਥਨ ਕਰਦੇ ਹਨ।

ਕਈ ਅਧਿਐਨ ਦਰਸਾਉਂਦੇ ਹਨ ਕਿ 'ਮੈਡੀਟੇਰੀਅਨ' ਭੋਜਨ ਜਿਸ ਵਿੱਚ ਰਵਾਇਤੀ ਸਬਜ਼ੀਆਂ ਅਤੇ ਫਲ ਸ਼ਾਮਲ ਹੁੰਦੇ ਹਨ, ਉਹ ਵਾਲਾਂ ਦੀ ਸਿਹਤ ਉੱਤੇ ਸਕਾਰਾਤਮਕ ਅਸਰ ਪਾ ਸਕਦੇ ਹਨ।

ਅਜਿਹੇ ਖਾਣੇ ਵਿੱਚ ਰੋਗਾਣੂਨਾਸ਼ਕ ਤੱਤ ਹੁੰਦੇ ਹਨ।

ਤਣਾਅ ਵਾਲਾਂ ਦੇ ਝੜਨ ਦਾ ਇੱਕ ਹੋਰ ਮੁੱਖ ਕਾਰਨ

ਸਾਡੇ ਰੋਜ਼ਾਨਾ ਜੀਵਨ ਵਿੱਚ ਪੈਦਾ ਹੋਣ ਵਾਲੀਆਂ ਤਣਾਅਪੂਰਨ ਸਥਿਤੀਆਂ ਰੱਖਿਆ ਤੰਤਰ ਦੇ ਰੂਪ ਵਿੱਚ ਹਾਰਮੋਨ ਕੋਰਟੀਸੋਲ ਦੇ ਪੱਧਰ ਨੂੰ ਵਧਾਅ ਦਿੰਦੀਆਂ ਹਨ।

ਪਰ ਕੀ ਹੋਵੇਗਾ ਜੇ ਇਹ ‘ਐਮਰਜੈਂਸੀ’ ਵਾਲੀ ਸਥਿਤੀ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ?

ਇੱਥੋਂ ਹੀ ਮੁਸ਼ਕਲਾਂ ਸ਼ੁਰੂ ਹੁੰਦੀਆਂ ਹਨ।

ਕੋਰਟੀਸੋਲ ਅਜਿਹਾ ਤੱਤ ਹੈ ਜੋ ਵਾਲਾਂ ਦੇ ਝੜਨ ਲਈ ਜ਼ਿੰਮੇਵਾਰ ਹੈ।

ਇਹ ਐਡਰੀਨਲ ਗ੍ਰੰਥੀ ਵਿੱਚੋਂ ਪੈਦਾ ਹੁੰਦਾ ਹੈ।

ਇਸ ਨੂੰ ਕਾਬੂ ਵਿੱਚ ਰੱਖਣ ਲਈ ਤਣਾਅ ਘਟਾਉਣਾ ਜ਼ਰੂਰੀ ਹੈ।

ਕੀ ਅਸੀਂ ਖ਼ਰਾਕ ਨਾਲ ਇਸ ਨੂੰ ਕਾਬੂ ਰੱਖ ਸਕਦੇ ਹਾਂ?

ਬਿਲਕੁਲ।

ਕੁਝ ਖਾਸ ਭੋਜਨ ਜਿਵੇਂ ਕਿ ਐਵੋਕਾਡੋ, ਤੇਲਯੁਕਤ ਮੱਛੀ ਜਾਂ ਕੁਝ ਕਿਸਮ ਦੇ ਬੀਜ, ਇਹ ਸਾਰੇ ਓਮੇਗਾ-3 ਫੈਟੀ ਐਸਿਡ ਅਤੇ ਵੱਖ-ਵੱਖ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ।

ਇਹ ਕੋਰਟੀਸੋਲ ’ਤੇ ਬਰੇਕ ਲਾ ਸਕਦੇ ਹਨ।

ਖ਼ਮੀਰ ਵਾਲੇ ਭੋਜਨ ਦਾ ਕੀ ਲਾਭ?

ਇਹ ਵੀ ਸਾਬਤ ਹੋ ਚੁੱਕਾ ਹੈ ਕਿ ਖਮੀਰ ਵਾਲਾ ਖਾਣਾ ਵਾਲ ਝੜਨ ਤੋਂ ਬਚਾਉਂਦਾ ਹੈ।

ਆਂਦਰਾਂ ਦੇ ਬੈਕਟੀਰੀਆ ਅਤੇ ਉਨ੍ਹਾਂ ਦੇ ਸੋਜ਼ਿਸ਼ ਤੇ ਜਲਣ ਪੈਦਾ ਕਰਨ ਵਾਲੇ ਗੁਣਾਂ ਦੇ ਕਾਰਨ ਅਜਿਹਾ ਹੁੰਦਾ ਹੈ।

ਇੱਥੇ ਹੀ ਆਂਦਰਾਂ ਦਾ ਮਾਈਕ੍ਰੋਬਾਇਓਟਾ, ਯਾਨੀ ਸਾਡੀ ਪਾਚਨ ਪ੍ਰਣਾਲੀ ਵਿੱਚ ਰਹਿਣ ਵਾਲੇ ਸੂਖਮ ਜੀਵਾਂ ਦਾ ਸਮੂਹ ਆਪਣਾ ਕੰਮ ਸ਼ੁਰੂ ਕਰਦਾ ਹੈ।

ਇਹ ਸੂਖਮ ਜੀਵਾਂ ਦਾ ਤੰਤਰ ਸਾਡੇ ਵੱਲੋਂ ਗ੍ਰਹਿਣ ਕੀਤੇ ਜਾਣ ਵਾਲੇ ਪੌਸ਼ਟਿਕ ਤੱਤਾਂ ਨਾਲ ਆਪਣੀ ਪਰਸਪਰ ਕਿਰਿਆ ਜ਼ਰੀਏ ਸਿਹਤ ਅਤੇ ਬਿਮਾਰੀ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ।

ਅਸੀਂ ਜੋ ਖਾਂਦੇ ਹਾਂ, ਉਸ ਦੇ ਆਧਾਰ ’ਤੇ ਸਾਡਾ ਮਾਈਕ੍ਰੋਬਾਇਓਟਾ ਅਲੱਗ ਹੋਵੇਗਾ।

ਸਾਡੇ ਬੈਕਟੀਰੀਆ ਦੀ ਆਬਾਦੀ ਦੇ ਆਧਾਰ 'ਤੇ ਪੌਸ਼ਟਿਕ ਤੱਤਾਂ ਦੀ ਪਾਚਣ ਕਿਰਿਆ ਅਲੱਗ-ਅਲੱਗ ਤਰੀਕੇ ਨਾਲ ਹੁੰਦੀ ਹੈ, ਜਿਸ ਨਾਲ ਵੱਖ-ਵੱਖ ਰਸਾਇਣਕ ਅਤੇ ਪਾਚਕ ਸੰਕੇਤ ਪੈਦਾ ਹੁੰਦੇ ਹਨ।

ਇਹ ਵਾਲਾਂ ਦੀ ਸਿਹਤ ਨਾਲ ਸਬੰਧਿਤ ਪ੍ਰਤੀਕਿਰਿਆ ਵਰਗੇ ਸਰੀਰਕ ਕਾਰਜਾਂ ਨੂੰ ਬਦਲ ਸਕਦਾ ਹੈ, ਜਿਵੇਂ ਕਿ ਅਸੀਂ ਉੱਪਰ ਦੇਖਿਆ ਹੈ।

ਸਾਡੀ ਖੁਰਾਕ ਜਿੰਨੀ ਵਧੀਆ ਅਤੇ ਵਿਭਿੰਨ ਹੋਵੇਗੀ, ਸਾਡੀਆਂ ਅੰਤੜੀਆਂ ਵਿੱਚ ਬੈਕਟੀਰੀਆ ਦਾ ਸਮੂਹ ਵੀ ਓਨਾ ਹੀ ਜ਼ਿਆਦਾ ਹੋਵੇਗਾ।

ਅਸੀਂ ਪ੍ਰੋਬਾਇਓਟਿਕਸ ਦੇ ਸੇਵਨ ਨਾਲ ਮਦਦ ਕਰ ਸਕਦੇ ਹਾਂ, ਜਿਵੇਂ ਕਿ ਦਹੀਂ, ਕੇਫਿਰ ਜਾਂ ਹੋਰ ਖਮੀਰ ਵਾਲੇ ਭੋਜਨ, ਜੋ ਕਿ ਬਿਹਤਰ ਪਾਚਨ ਅਤੇ ਮਾਨਸਿਕ ਸਿਹਤ ਨਾਲ ਜੁੜਿਆ ਹੋਇਆ ਹੈ।

ਇਸ ਨਾਲ ਸਾਡੇ ਵਾਲਾਂ ਦੀ ਸਿਹਤ ਚੰਗੀ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)