ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ

ਤਸਵੀਰ ਸਰੋਤ, Getty Images
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ, ਇਸ ਦੇ ਨਾਲ ਹੀ ਸਚਿਨ ਦੇ ਜਨਮਦਿਨ ਉੱਤੇ ਲੋਕਾਂ ਨੇ ਉਨ੍ਹਾਂ ਦੇ ਖੇਡਣ ਵਾਲੇ ਦਿਨ ਯਾਦ ਕੀਤੇ।
ਪ੍ਰਕਾਸ਼ ਸਿੰਘ ਬਾਦਲ: ਪੰਜਾਬ ਤੇ ਪੰਥਕ ਸਿਆਸਤ ਦਾ ਧੁਰਾ ਰਹੇ ਅਕਾਲੀ ਆਗੂ ਦੀ ਜ਼ਿੰਦਗੀ ਦੇ ਅਹਿਮ ਪੜ੍ਹਾਅ

ਤਸਵੀਰ ਸਰੋਤ, Getty Images
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ ਹੈ। ਉਹ 95 ਸਾਲ ਦੇ ਸਨ।
ਉ੍ਨ੍ਹਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ 25 ਅਪ੍ਰੈਲ ਦੀ ਦੇਰ ਸ਼ਾਮ ਆਖ਼ਰੀ ਸਾਹ ਲਏ। ਜਿੱਥੇ ਉਹ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ।
ਪ੍ਰਕਾਸ਼ ਸਿੰਘ ਬਾਦਲ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਵਿੱਚ ਸ਼ੁਮਾਰ ਸਨ।
ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ। ਪੇਸ਼ ਹਨ ਉਨ੍ਹਾਂ ਦੀ ਜ਼ਿੰਦਗੀ ਦੇ ਅਹਿਮ ਪੜ੍ਹਾਅ, ਇਸ ਰਿਪੋਰਟ ਵਿੱਚ।
ਸਚਿਨ ਤੇਂਦੁਲਕਰ: ਜੇ ਟੀ-20 ਦੇ ਦੌਰ ’ਚ ਨੌਜਵਾਨ ਖਿਡਾਰੀ ਹੁੰਦੇ ਤਾਂ ਕਿਵੇਂ ਖੇਡਦੇ, ਜਾਣੋ ਸਚਿਨ ਦਾ ਦਿਲਚਸਪ ਜਵਾਬ

ਤਸਵੀਰ ਸਰੋਤ, Getty Images
ਸਚਿਨ ਤੇਂਦੁਲਕਰ ਨੇ ਕ੍ਰਿਕਟ ਦੇ ਜਗਤ ਵਿੱਚ ਕਈ ਰਿਕਾਰਡ ਬਣਾਏ ਹਨ ਤੇ ਉਨ੍ਹਾਂ ਦੇ ਖੇਡ ਨੂੰ ਅੱਜ ਵੀ ਯਾਦ ਰੱਖਿਆ ਜਾਂਦਾ ਹੈ।
ਭਾਵੇਂ ਉਨ੍ਹਾਂ ਦੇ ਦੌਰ ਵਿੱਚ ਟੀ-20 ਕ੍ਰਿਕਟ ਆਪਣੇ ਸ਼ੁਰੂਆਤੀ ਦੌਰ ਵਿੱਚ ਸੀ ਪਰ ਫਿਰ ਵੀ ਉਨ੍ਹਾਂ ਨੇ ਕਾਫੀ ਟੀ-20 ਕ੍ਰਿਕਟ ਖੇਡੀ ਹੈ।
ਉਨ੍ਹਾਂ ਮਗਰੋਂ ਨਵੀਂ ਪੀੜ੍ਹੀ ਟੈਸਟ ਜਾਂ ਵਨਡੇਅ ਨੂੰ ਪਿੱਛੇ ਛੱਡ ਕੇ ਟੀ-20 ਦੀ ਦੀਵਾਨੀ ਹੈ।
ਜੇ ਉਨ੍ਹਾਂ ਦੀ ਉਮਰ 25 ਸਾਲ ਛੋਟੀ ਹੋ ਜਾਂਦੀ ਤੇ ਉਹ ਕਿਵੇਂ ਇਸ ਤੇਜ਼ ਕ੍ਰਿਕਟ ਦੇ ਦੌਰ ਵਿੱਚ ਖੇਡਦੇ, ਜਾਣਨ ਲਈ ਇੱਥੇ ਕਲਿੱਕ ਕਰੋ।
ਬਲਜੀਤ ਕੌਰ, ਜਿਨ੍ਹਾਂ ਨੇ 27 ਘੰਟੇ ਅੰਨਪੂਰਨਾ ਪਹਾੜ ਦੇ 'ਮੌਤ ਦੇ ਖੇਤਰ' 'ਚ ਬਿਤਾਏ

ਤਸਵੀਰ ਸਰੋਤ, MOUNTAIN_DAUGHTER_BALJEET
ਦੁਨੀਆਂ ਦੀਆਂ ਸਭ ਤੋਂ ਖ਼ਤਰਨਾਕ ਚੋਟੀਆਂ 'ਚੋਂ ਇੱਕ ਨੇਪਾਲ 'ਚ ਅੰਨਪੂਰਨਾ ਤੋਂ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਅਤੇ ਆਇਰਿਸ਼ਮੈਨ ਨੋਇਲ ਹੈਨਾ ਦੀ ਸੋਮਵਾਰ ਨੂੰ ਮੌਤ ਦੀ ਖ਼ਬਰ ਆਈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਯਾਦ 'ਚ ਅਜਿਹੇ ਹੀ ਕੁਝ ਸੰਦੇਸ਼ਾਂ ਦੀ ਹਨੇਰੀ ਆ ਗਈ।
ਨੋਇਲ ਦੀ ਲਾਸ਼ ਨੂੰ ਕੈਂਪ ਫੋਰ ਤੋਂ ਹੇਠਾਂ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਸਨ।
ਪਰ ਬਲਜੀਤ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਉਹ ਕਿੱਥੇ ਸੀ।
ਦੁਨੀਆ ਨੇ ਉਸ ਨੂੰ ਮ੍ਰਿਤਕ ਮੰਨ ਲਿਆ ਸੀ। ਪਰ 27 ਘੰਟੇ ਤੋਂ ਵੱਧ ਸਮਾਂ ਅੰਨਪੂਰਨਾ ਮੌਤ ਦੇ ਘੇਰੇ ਵਿੱਚ ਬਿਤਾਉਣ ਤੋਂ ਬਾਅਦ ਬਲਜੀਤ ਆਪਣੇ ਆਪ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਵਿੱਚ ਰੁਝੀ ਹੋਈ ਸੀ। ਉਨ੍ਹਾਂ ਦੇ ਇਸ ਸਫ਼ਰ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।
ਕੌਰ ਸਿੰਘ ਨਹੀਂ ਰਹੇ : ਓਲੰਪੀਅਨ, ਪ੍ਰਦਮਸ਼੍ਰੀ ਮੁੱਕੇਬਾਜ਼, ਜਿਨ੍ਹਾਂ ਬਾਰੇ ਸਕੂਲਾਂ ਵਿੱਚ ਪੜ੍ਹਾਇਆ ਜਾਵੇਗਾ

ਤਸਵੀਰ ਸਰੋਤ, PUNJAB GOVT/CHARANJEEV KAUSHAL
ਓਲੰਪੀਅਨ ਮੁੱਕੇਬਾਜ਼, ਪਦਮ ਸ਼੍ਰੀ, ਅਰਜੁਨ ਐਵਾਰਡ ਨਾਲ ਸਨਮਾਨਿਤ ਤੇ ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਕੌਰ ਸਿੰਘ ਦਾ ਦੇਹਾਂਤ ਹੋ ਗਿਆ ਹੈ।
ਕੌਰ ਸਿੰਘ ਦਾ ਸਬੰਧ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਖੁਰਦ ਨਾਲ ਸੀ। 85 ਸਾਲਾ ਕੌਰ ਸਿੰਘ ਦੀ ਸਿਹਤ ਪਿਛਲੇ ਕਾਫ਼ੀ ਸਮੇਂ ਤੋਂ ਠੀਕ ਨਹੀਂ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ, ਕੌਰ ਸਿੰਘ ਦਾ ਇਲਾਜ ਹਰਿਆਣਾ ਦੇ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ। ਕੌਰ ਸਿੰਘ ਦਾ ਇੱਕ ਪੁੱਤਰ ਫ਼ੌਜ ਵਿੱਚ ਹੈ ਅਤੇ ਦੋ ਪੁੱਤਰ ਪਿੰਡ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਦੇ ਕੀਰਤੀਮਾਨਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।
ਸ਼ੂਗਰ ਦੇ ਖਤਰੇ ਨੂੰ ਘਟਾਉਣਾ ਹੈ ਤਾਂ ਕਰੋ ਇਹ ਕੰਮ, ਉਹ ਵੀ ਬਿਨਾਂ ਕਿਸੇ ਖ਼ਰਚ ਦੇ

ਤਸਵੀਰ ਸਰੋਤ, Getty Images
ਹਰ ਅੱਧੇ ਘੰਟੇ ਵਿੱਚ ਤਿੰਨ ਮਿੰਟ ਦੀ ਚਹਿਲਕਦਮੀ ਨਾਲ ਖੂਨ ਵਿੱਚ ਸ਼ੂਗਰ ਦਾ ਪੱਧਰ ਘੱਟ ਹੁੰਦਾ ਹੈ।
ਇਹ ਗੱਲ ਬ੍ਰਿਟੇਨ 'ਚ ਇੱਕ ਛੋਟੇ ਸਮੂਹ 'ਤੇ ਕੀਤੀ ਗਈ ਖੋਜ 'ਚ ਸਾਹਮਣੇ ਆਈ ਹੈ।
ਡਾਇਬਟੀਜ਼ ਚੈਰਿਟੀ ਕਾਨਫਰੰਸ ਵਿੱਚ ਜਾਰੀ ਕੀਤੀ ਗਈ ਇਸ ਖੋਜ ਅਨੁਸਾਰ, ਸੱਤ ਘੰਟੇ ਦੇ ਦਰਮਿਆਨ ਹਰ ਅੱਧੇ ਘੰਟੇ ਦੇ ਅੰਤਰਾਲ 'ਤੇ ਤਿੰਨ ਮਿੰਟ ਦੀ ਚਹਿਲਕਦਮੀ ਕਰਨ ਨਾਲ ਡਾਇਬਟੀਜ਼-1 ਦੇ ਮਰੀਜ਼ਾਂ ਦੇ ਬਲੱਡ ਸ਼ੂਗਰ ਦੇ ਪੱਧਰ ਵਿੱਚ ਗਿਰਾਵਟ ਦੇਖੀ ਗਈ ਹੈ। ਇਹ ਖੋਜ ਕੁੱਲ 32 ਮਰੀਜ਼ਾਂ 'ਤੇ ਕੀਤੀ ਗਈ ਹੈ।
ਇਸ ਖੋਜ ਬਾਰੇ ਹੋਰ ਪੜ੍ਹਨ ਲਈ ਇੱਥੇ ਕਲਿੱਕ ਕਰੋ।












