You’re viewing a text-only version of this website that uses less data. View the main version of the website including all images and videos.
ਕੌਣ ਹੈ ਪੋਰਨ ਸਟਾਰ ਸਟੌਰਮੀ ਡੈਨੀਅਲਸ ਤੇ ਕੀ ਹਨ ਡੌਨਲਡ ਟਰੰਪ ਖਿਲਾਫ ਇਲਜ਼ਾਮ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਪੋਰਨ ਫ਼ਿਲਮ ਅਦਾਕਾਰਾ ਸਟੌਰਮੀ ਡੇਨੀਅਲਸ ਨੂੰ ਹਸ਼-ਮਨੀ ਦੇ ਰੂਪ ਵਿੱਚ ਪੈਸਿਆਂ ਦਾ ਭੁਗਤਾਨ ਕਰਨ ਦੇ ਮਾਮਲੇ ਵਿੱਚ ਇੱਕ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।
ਉਹ ਪਹਿਲੇ ਸਾਬਕਾ ਰਾਸ਼ਟਰਪਤੀ ਹਨ ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਮੁਕੱਦਮੇ ਚੱਲ ਰਿਹਾ ਹੋਵੇ। ਇਹ ਇੱਕ ਅਜਿਹਾ ਕੇਸ ਹੈ ਜਿਸ ਵਿੱਚ ਕਾਰੋਬਾਰੀ ਰਿਕਾਰਡ ਵਿੱਚ ਗੜਬੜੀ ਕਰਨ ਲਈ ਭੁਗਤਾਨ ਕੀਤੇ ਗਏ ਹਨ।
ਡੇਨੀਅਲਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਤੇ ਟਰੰਪ ਨੇ ਸੈਕਸ ਕੀਤਾ ਸੀ ਅਤੇ ਚੁੱਪ ਰਹਿਣ ਦੀ ਸ਼ਰਤ ਉੱਤੇ 2016 ਦੀਆਂ ਚੋਣਾਂ ਤੋਂ ਪਹਿਲਾਂ ਟਰੰਪ ਦੇ ਸਾਬਕਾ ਵਕੀਲ ਤੋਂ130,000 ਅਮਰੀਕਨ ਡਾਲਰ ਸਵਿਕਾਰੇ ਸਨ।
ਵਕੀਲ ਮਾਈਕਲ ਕੋਹੇਨ ਨੂੰ ਬਾਅਦ ਵਿੱਚ ਕਈ ਇਲਜ਼ਾਮਾਂ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਸੀ।
2018 ਵਿੱਚ ਇਲਜ਼ਾਮਾਂ ਦੇ ਸਾਹਮਣੇ ਆਉਣ ਤੋਂ ਬਾਅਦ, ਸਾਬਕਾ ਰਾਸ਼ਟਰਪਤੀ ਨੇ ਡੇਨੀਅਲਜ਼ ਨਾਲ ਕਿਸੇ ਵੀ ਜਿਨਸੀ ਰਿਸ਼ਤੇ ਤੋਂ ਇਨਕਾਰ ਕੀਤਾ ਸੀ।
ਸਟੌਰਮੀ ਡੈਨੀਅਲਸ ਕੌਣ ਹਨ?
ਸਟੌਰਮੀ ਡੈਨੀਅਲਸ ਦਾ ਅਸਲੀ ਨਾਮ ਸਟੈਫਨੀ ਕਲਿਫੋਰਡ ਹੈ ਤੇ ਉਨ੍ਹਾਂ ਦਾ ਜਨਮ ਲੁਈਸਿਆਨਾ ਵਿੱਚ 1979 ਵਿੱਚ ਹੋਇਆ ਸੀ।
2004 ਵਿੱਚ ਨਿਰਦੇਸ਼ਨ ਅਤੇ ਲੇਖਣੀ ਵਿੱਚ ਆਉਣ ਤੋਂ ਪਹਿਲਾਂ ਉਹ ਪਹਿਲੀ ਵਾਰ ਪੋਰਨ ਫਿਲਮ ਇੰਡਸਟਰੀ ਵਿੱਚ ਇੱਕ ਕਲਾਕਾਰ ਦੇ ਰੂਪ ਵਿੱਚ ਸ਼ਾਮਲ ਹੋਏ ਸਨ।
ਬਤੌਰ ਸਟੇਜ ਪਰਫਾਰਮਰ ਉਨ੍ਹਾਂ ਦੇ ਨਵੇਂ ਨਾਮ ਪਿੱਛੇ ਇੱਕ ਦਿਲਚਸਪ ਕਹਾਣੀ ਹੈ।
ਉਨ੍ਹਾਂ ਦੇ ਨਾਮ ਵਿੱਚ ਸਟੋਰਮੀ ਸ਼ਬਦ ਮਸ਼ਹੂਰ ਅਮਰੀਕੀ ਬੈਂਡ ਮੋਤਲੇ ਕ੍ਰਿਊ ਦੇ ਬੇਸ ਗਿਟਾਰਿਸਟ ਨਿੱਕੀ ਸਿਕਸ ਦੀ ਧੀ ਸਟੋਰਮ ਤੋਂ ਲਿਆ ਗਿਆ ਹੈ। ਜਦਕਿ ਡੈਨੀਅਲਸ, ਅਮਰੀਕੀ ਵ੍ਹਿਸਕੀ ਬ੍ਰਾਂਡ ਜੈਕ ਡੈਨੀਅਲਸ ਤੋਂ ਲਿਆ ਗਿਆ ਹੈ।
ਅਮਰੀਕਾ ਦੇ ਦੱਖਣੀ ਹਿੱਸੇ ਤੋਂ ਆਉਣ ਵਾਲੀ ਕਲਿਫੋਰ਼ ਨੇ ਇਸ ਵ੍ਹਿਸਕੀ ਦਾ ਇਸ਼ਤਿਹਾਰ ਦੇਖਿਆ ਸੀ ਜਿਸ ਵਿੱਚ ਦਾਅਵਾ ਕੀਤਾ ਸੀ ਕਿ ‘ਇਹ ਦੱਖਣੀ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਦਾ ਪਸੰਦੀਦਾ ਡਰਿੰਕ ਹੈ।’
ਹਾਲਾਂਕਿ, ‘ਦਿ 40-ਯੀਅਰ-ਓਲਡ ਵਰਜਿਨ’ ਅਤੇ ‘ਨੌਕਡ ਅੱਪ’ ਫ਼ਿਲਮਾਂ ਵਿੱਚ ਕੈਮਿਓ ਰੋਲ ਅਤੇ ਪੌਪ ਬੈਂਡ ‘ਮਾਰੂਨ ਫਾਈਵ’ ਦੇ ਗੀਤ ‘ਵੇਕ ਅੱਪ ਕਾਲ’ ਦੀ ਵੀਡੀਓ ਵਿੱਚ ਆਉਣ ਨਾਲ ਉਹ ਹੋਰ ਮਸ਼ਹੂਰ ਹੋਏ।
ਉਨ੍ਹਾਂ 2010 ਵਿੱਚ ਲੁਈਸਿਆਨਾ ਵਿੱਚ ਅਮਰੀਕੀ ਸੈਨੇਟ ਦੀ ਸੀਟ ਲਈ ਚੋਣ ਲੜਨ ਬਾਰੇ ਵੀ ਸੋਚਿਆ ਸੀ। ਪਰ ਬਾਅਦ ਵਿੱਚ ਉਹ ਇਸ ਦੌੜ ਤੋਂ ਇਹ ਕਹਿੰਦੇ ਵੱਖਰੇ ਹੋ ਗਏ ਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।
ਟਰੰਪ ਖਿਲਾਫ਼ ਕੀ ਇਲਜ਼ਾਮ ਲਗਾਉਂਦੇ ਹਨ?
ਇਸ ਮਾਮਲੇ ਦੀ ਸ਼ੁਰੂਆਤ ਜੁਲਾਈ, 2006 ਵਿੱਚ ਹੁੰਦੀ ਹੈ, ਉਦੋਂ ਤੱਕ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਬਣਨ ਦੀ ਦਿਸ਼ਾ ਵੱਲ ਗੰਭੀਰ ਕੋਸ਼ਿਸ਼ਾਂ ਸ਼ੁਰੂ ਨਹੀਂ ਕੀਤੀਆਂ ਸੀ।
ਡੈਨੀਅਲਸ ਦਾ ਦਾਅਵਾ ਹੈ ਕਿ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਕੈਲੀਫੋਰਨੀਆ ਅਤੇ ਨੇਵਾਦਾ ਵਿਚਾਲੇ ਤੋਹੇ ਝੀਲ ਵਿੱਚ ਹੋਣ ਵਾਲੇ ਚੈਰਿਟੀ ਗੋਲਫ਼ ਟੂਰਨਾਮੈਂਟ ਦੌਰਾਨ ਹੋਈ ਸੀ।
ਸਾਲ 2011 ਵਿੱਚ ‘ਇਨ ਟਚ ਵੀਕਲੀ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਟਰੰਪ ਨੇ ਉਨ੍ਹਾਂ ਨੂੰ ਡਿਨਰ ਲਈ ਬੁਲਾਇਆ ਅਤੇ ਉਹ ਟਰੰਪ ਨੂੰ ਉਨ੍ਹਾਂ ਦੇ ਹੋਟਲ ਦੇ ਕਮਰੇ ਵਿੱਚ ਮਿਲਣ ਗਏ।
ਇਹ ਇੰਟਰਵਿਊ 2011 ਵਿੱਚ ਦਿੱਤਾ ਗਿਆ ਸੀ ਪਰ ਇਸ ਨੂੰ 2018 ਵਿੱਚ ਛਾਪਿਆ ਗਿਆ ਸੀ।
ਇੰਟਰਵਿਊ ਵਿੱਚ ਡੈਨੀਅਲਸ ਨੇ ਕਿਹਾ ਸੀ, "ਉਹ ਸੋਫੇ 'ਤੇ ਪਏ ਹੋਏ ਸਨ, ਟੈਲੀਵਿਜ਼ਨ ਜਾਂ ਕੁਝ ਹੋਰ ਦੇਖ ਰਹੇ ਸਨ। ਉਨ੍ਹਾਂ ਨੇ ਪਜਾਮਾ ਪਹਿਨਿਆ ਹੋਇਆ ਸੀ।’’
ਡੈਨੀਅਲਸ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੋਵਾਂ ਨੇ ਹੋਟਲ ਦੇ ਕਮਰੇ ਵਿੱਚ ਸਰੀਰਕ ਸਬੰਧ ਬਣਾਏ ਸੀ। ਹਾਲਾਂਕਿ ਇਸ ਬਾਰੇ ਟਰੰਪ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਇਸ ਤੋਂ ‘ਸਖ਼ਤ ਇਨਕਾਰ’ ਕਰਦੇ ਹਨ।
ਜੇ ਡੈਨੀਅਲਸ ਦੀ ਗੱਲ ਸੱਚੀ ਹੈ ਤਾਂ ਇਹ ਸਭ ਕੁਝ ਟਰੰਪ ਦੇ ਸਭ ਤੋਂ ਛੋਟੇ ਬੱਚੇ ਬੈਰੋਨ ਦੇ ਜਨਮ ਤੋਂ ਸਿਰਫ਼ ਚਾਰ ਮਹੀਨੇ ਬਾਅਦ ਹੀ ਹੋਇਆ ਹੋਵੇਗਾ।
ਮਾਰਚ 2018 ਵਿੱਚ ਪ੍ਰਸਾਰਿਤ ਇੱਕ ਟੀਵੀ ਇੰਟਰਵਿਊ ਵਿੱਚ ਡੈਨੀਅਲਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਚੁੱਪ ਰਹਿਣ ਦੀ ਧਮਕੀ ਦਿੱਤੀ ਗਈ ਸੀ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਦੋਂ ‘2011 ਵਿੱਚ ‘ਇਨ ਟਚ ਵੀਕਲੀ’ ਨੂੰ ਇੰਟਰਵਿਊ ਦੇਣ ਲਈ ਮੈਂ ਹਾਂ ਕਹਿ ਦਿੱਤੀ ਤਾਂ ਉਸ ਦੇ ਕੁਝ ਦਿਨਾਂ ਬਾਅਦ ਲਾਸ ਵੇਗਾਸ ਦੀ ਇੱਕ ਕਾਰ ਪਾਰਕਿੰਗ ਵਿੱਚ ਮੇਰੇ ਕੋਲ ਇੱਕ ਸ਼ਖ਼ਸ ਆਇਆ ਤੇ ਕਹਿੰਦਾ ‘ਟਰੰਪ ਨੂੰ ਇਕੱਲੇ ਛੱਡ ਦਿਓ।’
ਇਹ ਮਾਮਲਾ ਹੁਣ ਕਿਉਂ ਸਾਹਮਣੇ ਆਇਆ ਹੈ?
ਡੈਨੀਅਲਸ ਨੇ ਇਲਜ਼ਾਮ ਲਗਾਏ ਕਿ ਰਾਸ਼ਟਰਪਤੀ ਟਰੰਪ ਦੇ ਤਤਕਾਲੀ ਵਕੀਲ ਮਾਈਕਲ ਕੋਹੇਨ ਨੇ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਇੱਕ ਮਹੀਨਾ ਪਹਿਲਾਂ ਅਕਤੂਬਰ 2016 ਵਿੱਚ ਡੈਨੀਅਲਸ ਨੂੰ 130,000 ਡਾਲਰ ਦਾ ਭੁਗਤਾਨ ਕੀਤਾ ਸੀ।
ਡੈਨੀਅਲਸ ਮੁਤਾਬਿਕ ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਉਹ ਇਸ ਬਾਰੇ ਚੁੱਪ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਰਕਮ ਲੈ ਲਈ।
ਡੈਨੀਅਲਸ ਨੇ ਇਲਜ਼ਾਮ ਲਾਏ ਕਿ ਉਨ੍ਹਾਂ ਨੂੰ ਕਾਨੂੰਨੀ ਤੇ ਸਰੀਰਕ ਤੌਰ ਉੱਤੇ ਧਮਕਾਇਆ ਗਿਆ ਸੀ।
ਇਨ੍ਹਾਂ ਚੋਣਾਂ ਵਿੱਚ ਟਰੰਪ ਨੇ ਜਿੱਤ ਹਾਸਲ ਹੋਈ ਸੀ।
2018 ਵਿੱਚ, ਡੇਨੀਅਲਸ ਨੇ ਯਾਦ ਕੀਤਾ ਕਿ ਕਿਵੇਂ ਇੱਕ ਅਣਪਛਾਤਾ ਵਿਅਕਤੀ ਸੱਤ ਸਾਲ ਪਹਿਲਾਂ ਲਾਸ ਵੇਗਸ ਦੀ ਪਾਰਕਿੰਗ ਵਿੱਚ ਉਨ੍ਹਾਂ ਦੇ ਕੋਲ ਆਇਆ ਜਦੋਂ ਉਨ੍ਹਾਂ ਦੀ ਨਬਾਲਿਗ ਧੀ ਕੋਲ ਸੀ। ਉਸ ਅਣਜਾਣ ਵਿਅਕਤੀ ਨੇ ਕਿਹਾ ਸੀ,‘ਟਰੰਪ ਨੂੰ ਛੱਡ ਦਿਓ’।
ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਅਜਿਹਾ ਕਥਿਤ ਅਫੇਅਰ ਬਾਰੇ ਇਨ ਟਚ ਨਾਮ ਦੇ ਮੈਗਜ਼ੀਨ ਨੂੰ ਇੰਟਰਵਿਊ ਦੇਣ ਲਈ ਸਹਿਮਤ ਹੋਣ ਤੋਂ ਤੁਰੰਤ ਬਾਅਦ ਹੋਇਆ ਹੈ।
ਡੇਨੀਅਲਸ ਨੇ ਸੀਬੀਐੱਸ ਨੂੰ 60 ਮਿੰਟ ਦਾ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਉਸ ਅਜਨਬੀ ਦੀ ਗੱਲ ਨੂੰ ਯਾਦ ਕਰਦਿਆਂ ਆਪਣੀ ਬੇਟੀ ਬਾਰੇ ਕਿਹਾ,“"ਇਹ ਇੱਕ ਸੁੰਦਰ ਛੋਟੀ ਕੁੜੀ ਹੈ। ਇਹ ਸ਼ਰਮ ਦੀ ਗੱਲ ਹੋਵੇਗੀ ਜੇ ਉਸਦੀ ਮਾਂ ਨੂੰ ਕੁਝ ਹੋ ਗਿਆ।"
ਐਪੀਸੋਡ ਦੇ ਪ੍ਰਸਾਰਿਤ ਹੋਣ ਤੋਂ ਪਹਿਲਾਂ, ਮਿਸਟਰ ਕੋਹੇਨ ਨਾਲ ਜੁੜੀ ਇੱਕ ਸ਼ੈੱਲ ਕੰਪਨੀ ਨੇ ਡੇਨੀਅਲਸ ਨੂੰ 2 ਕਰੋੜ ਦੇ ਮੁਕੱਦਮੇ ਦੀ ਧਮਕੀ ਦਿੱਤੀ, ਇਹ ਦਲੀਲ ਦਿੱਤੀ ਕਿ ਉਨ੍ਹਾ ਨੇ ਚੁੱਪ ਰਹਿਣ ਸਬੰਧੀ ਡੀਲ ਤੋੜ ਦਿੱਤੀ ਹੈ।
ਡੇਨੀਅਲਸ ਨੇ ਸੀਬੀਐੱਸ ਸ਼ੋਅ ਨੂੰ ਦੱਸਿਆ ਕਿ ਉਹ ਕੌਮੀ ਟੈਲੀਵਿਜ਼ਨ 'ਤੇ ਬੋਲ ਕੇ ਇੱਕ ਮਿਲੀਅਨ ਡਾਲਰ ਦੇ ਜੁਰਮਾਨੇ ਦਾ ਜੋਖਮ ਲੈ ਰਹੇ ਸਨ। ਉਨ੍ਹਾਂ ਕਿਹਾ,“ਪਰ ਮੇਰੇ ਲਈ ਆਪਣਾ ਬਚਾਅ ਕਰਨਾ ਜ਼ਿਆਦਾ ਅਹਿਮ ਸੀ"।
ਕੀ ਇਹ ਗੈਰ-ਕਾਨੂੰਨੀ ਸੀ?
ਇਹ ਅਦਾਇਗੀ ਗੈਰ-ਕਾਨੂੰਨੀ ਨਹੀਂ ਹੈ। ਹਾਸਰਕਾਰੀ ਵਕੀਲਾਂ ਨੇ ਕੋਹੇਨ ਨੂੰ ਦਿੱਤੇ ਪੈਸੇ ਨੂੰ ਜਿਵੇਂ ਟਰੰਪ ਦੇ ਖਾਤਿਆਂ ਵਿੱਚ ਰਿਕਾਰਡ ਕੀਤਾ ਗਿਆ, ਉਸ ਉੱਤੇ ਸਵਾਲ ਚੁੱਕੇ ਗਏ ਹਨ।
ਉਨ੍ਹਾਂ ਉੱਤੇ ਇਲਜ਼ਾਮ ਹਨ ਕਿ ਭੁਗਤਾਨ ਨੂੰ ਕਾਨੂੰਨ ਦਿਖਾਉਣ ਦੀ ਕਵਾਇਦ ਵਿੱਚ ਗਲਤ ਤਰੀਕੇ ਦਾ ਇਸਤੇਮਾਲ ਕੀਤਾ ਗਿਆ।
ਇਸ ਪੈਸੇ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਦਿੱਤਾ ਗਿਆ ਸੀ।
2018 ਵਿੱਚ ਕੋਹੇਨ ਨੂੰ ਟੈਕਸ ਚੋਰੀ ਤੇ ਪ੍ਰਚਾਰ ਦੇ ਨਿਯਮ ਤੋੜਨ ਤੇ ਟਰੰਪ ਦੀ ਇੱਕ ਪ੍ਰੇਮਿਕਾ ਤੇ ਡੈਨੀਅਲਸ ਨੂੰ ਭੁਗਤਾਨ ਕਰਨ ਦੇ ਦੋਸ਼ਾਂ ਤਹਿਤ ਜੇਲ੍ਹ ਹੋਈ ਸੀ।
ਪਹਿਲਾਂ ਤਾਂ ਕੋਹੇਨ ਨੇ ਕਿਹਾ ਸੀ ਕਿ ਟਰੰਪ ਦਾ ਇਨ੍ਹਾਂ ਅਦਾਇਗੀਆਂ ਨਾਲ ਲੈਣਾ-ਦੇਣਾ ਨਹੀਂ ਹੈ ਪਰ ਬਾਅਦ ਵਿੱਚ ਮੰਨ ਗਏ ਕਿ ਟਰੰਪ ਨੇ ਉਨ੍ਹਾਂ ਨੂੰ 130000 ਡਾਲਰ ਦਾ ਭੁਗਤਾਨ ਕਰਨ ਨੂੰ ਕਿਹਾ ਸੀ।
ਟਰੰਪ ਖੁਦ ਨੂੰ ਇਨ੍ਹਾਂ ਇਲਜ਼ਾਮਾਂ ਬਾਰੇ ਬੇਗੁਨਾਹ ਦੱਸਦੇ ਹਨ। ਉਨ੍ਹਾਂ ਉੱਤੇ ਡੈਨੀਅਲਜ਼ ਨੂੰ ਭੁਗਤਾਨ ਕਰਨ ਨੂੰ ਲੈ ਕੇ ਇਲਜ਼ਾਮ ਹਨ। ਉਨ੍ਹਾਂ ਉੱਤੇ ਸਾਬਕਾ ਪਲੇਬੁਆਏ ਮਾਡਲ ਨੂੰ ਵੀ ਸਰੀਰਕ ਸਬੰਧਾਂ ਬਾਰੇ ਚੁੱਪ ਧਾਰਨ ਲਈ ਪੈਸੇ ਦੇਣ ਦੇ ਇਲਜ਼ਾਮ ਲੱਗੇ ਹਨ।
ਟਰੰਪ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇਸ ਕੇਸ ਦੇ ਜੱਜ ਨੂੰ ਨਿਸ਼ਾਨੇ ਉੱਤੇ ਲੈਂਦੇ ਹੋਏ ਇਸ ਪੂਰੀ ਕਾਰਵਾਈ ਨੂੰ ਵਿਰੋਧੀ ਧਿਰ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।
ਇਹ ਮਾਮਲਾ ਅਹਿਮ ਕਿਉਂ ਹੈ?
ਸਾਬਕਾ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ, ਇੱਥੋਂ ਤੱਕ ਕਿ ਧਾਰਮਿਕ ਖਿਆਲਾਂ ਵਾਲੇ ਲੋਕਾਂ ਨੇ ਵੀ ਉਨ੍ਹਾਂ ਦੇ ਪਿਛਲੇ ਵਿਵਹਾਰ ਅਤੇ ਉਨ੍ਹਾਂ ਦੇ ਖਿਲਾਫ਼ ਔਰਤਾਂ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
ਪਰ ਮੈਨਹਟਨ ਕੇਸ ਦੀ ਸੁਣਵਾਈ ਇੱਕ ਚੋਣ ਸਾਲ ਵਿੱਚ ਕੀਤੀ ਜਾ ਰਹੀ ਹੈ ਅਤੇ ਇਹ ਅਕਸਰ ਛੇ ਹਫ਼ਤਿਆਂ ਤੱਕ ਚੱਲਣ ਵਾਲੇ ਮੁਕੱਦਮੇ ਦੇ ਦੌਰਾਨ ਰਾਸ਼ਟਰਪਤੀ ਲਈ ਰਿਪਬਲਿਕਨ ਮੋਹਰੀ ਉਮੀਦਵਾਰ ਨੂੰ ਮੁਹਿੰਮ ਦੇ ਰਾਹ ਤੋਂ ਬਾਹਰ ਕਰ ਸਕਦਾ ਹੈ।
ਟਰੰਪ ਨੇ ਪਹਿਲਾਂ ਦਿਨ ਵੇਲੇ ਅਦਾਲਤ ਵਿੱਚ ਅਤੇ ਰਾਤ ਨੂੰ ਚੋਣ ਪ੍ਰਚਾਰ ਕਰਨ ਦੀ ਸਹੁੰ ਖਾਧੀ ਹੈ। ਇੱਕ ਅਪਰਾਧਿਕ ਬਚਾਓ ਪੱਖ ਦੇ ਤੌਰ 'ਤੇ, ਉਸ ਨੂੰ ਅਦਾਲਤ ਵਿੱਚ ਹੋਣਾ ਕਾਨੂੰਨੀ ਤੌਰ 'ਤੇ ਲੋੜੀਂਦਾ ਹੈ ਅਤੇ ਮੁਕੱਦਮੇ ਦੇ ਜੱਜ, ਜਸਟਿਸ ਜੁਆਨ ਮਰਚਨ, ਨੇ ਗੈਰਹਾਜ਼ਰੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਧਮਕੀ ਦਿੱਤੀ ਹੈ, ਜੋ ਉਨ੍ਹਾਂ ਦੀਆਂ ਮੁਹਿੰਮਾਂ ਦੀਆਂ ਯੋਜਨਾਵਾਂ ਨੂੰ ਗੁੰਝਲਦਾਰ ਬਣਾ ਦੇਵੇਗਾ।
ਬੀਬੀਸੀ ਉੱਤਰੀ ਅਮਰੀਕਾ ਦੇ ਸੰਵਾਦਦਾਤਾ ਐਂਥਨੀ ਜ਼ੁਰਚਰ ਦਾ ਕਹਿਣਾ ਹੈ ਕਿ ਇੱਕ ਅਪਰਾਧਿਕ ਸਜ਼ਾ ਵੀ ਟਰੰਪ ਨੂੰ ਆਪਣੀ ਰਾਸ਼ਟਰਪਤੀ ਮੁਹਿੰਮ ਨੂੰ ਜਾਰੀ ਰੱਖਣ ਤੋਂ ਨਹੀਂ ਰੋਕ ਸਕੇਗੀ।
"ਅਸਲ ਵਿੱਚ, ਅਮਰੀਕੀ ਕਾਨੂੰਨ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਇੱਕ ਅਜਿਹੇ ਉਮੀਦਵਾਰ ਨੂੰ ਰੋਕਦਾ ਹੈ ਜੋ ਅਪਰਾਧ ਲਈ ਦੋਸ਼ੀ ਪਾਇਆ ਗਿਆ ਹੈ, ਅਤੇ ਰਾਸ਼ਟਰਪਤੀ ਬਣਨ ਤੋਂ ਅਤੇ ਇੱਥੋਂ ਤੱਕ ਕਿ ਜੇਲ੍ਹ ਤੋਂ ਵੀ ਨਹੀਂ ਰੋਕ ਸਕਦਾ ਹੈ।