ਨਵਾਂ ਸਾਲ 2025: ਤੀਹ ਸਾਲ ਪਹਿਲਾਂ ਕੀਤੀਆਂ ਗਈਆਂ ਭਵਿੱਖਬਾਣੀਆਂ, ਕਿਹੜੀਆਂ ਸੱਚ ਹੋਈਆਂ ਤੇ ਕਿਹੜੀਆਂ ਸੱਚ ਹੋਣ ਕੰਢੇ

- ਲੇਖਕ, ਗ੍ਰਾਹਮ ਫਰੇਜ਼ਰ
- ਰੋਲ, ਟੈਕਨੋਲੋਜੀ ਰਿਪੋਰਟਰ
ਸਾਲ 1995 ਵਿੱਚ ਬੀਬੀਸੀ ਦੇ 'ਟੂਮੋਰੋਜ਼ ਵਰਲਡ ਪ੍ਰੋਗਰਾਮ' 'ਚ 2025 ਬਾਰੇ ਕੁਝ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ।
ਇਸ ਪ੍ਰੋਗਰਾਮ 'ਚ ਚਰਚਾ ਕੀਤੀ ਗਈ ਸੀ ਕਿ 30 ਸਾਲਾਂ ਬਾਅਦ ਦੁਨੀਆਂ ਕਿਹੋ ਜਿਹੀ ਦਿਖਾਈ ਦੇਵੇਗੀ।
ਇਹ ਸ਼ੋਅ, ਜੋ ਹੁਣ ਤਾਂ ਪ੍ਰਸਾਰਿਤ ਨਹੀਂ ਕੀਤਾ ਜਾਂਦਾ ਪਰ ਜਦੋਂ ਹੁੰਦਾ ਸੀ ਉਦੋਂ ਇਸ ਵਿੱਚ ਦਿਖਾਈ ਦਿੰਦੇ ਸਨ ਆਪਣੇ ਸਮੇਂ ਦੇ ਸਭ ਤੋਂ ਮਸ਼ਹੂਰ ਵਿਗਿਆਨੀਆਂ ਵਿੱਚੋਂ ਇੱਕ ਪ੍ਰੋਫੈਸਰ ਸਟੀਫਨ ਹਾਕਿੰਗ।
ਪ੍ਰੋਫੈਸਰ ਹਾਕਿੰਗ ਨੇ ਉਦੋਂ ਭਵਿੱਖਬਾਣੀ ਕੀਤੀ ਸੀ: "2025 ਤੱਕ ਅਸੀਂ ਵੱਡੀਆਂ ਤਬਦੀਲੀਆਂ ਦੀ ਉਮੀਦ ਕਰ ਸਕਦੇ ਹਾਂ।"
ਸ਼ੋਅ, ਜੋ ਹੁਣ ਪ੍ਰਸਾਰਿਤ ਨਹੀਂ ਕੀਤਾ ਗਿਆ ਹੈ, ਵਿੱਚ ਉਮਰ ਦੇ ਸਭ ਤੋਂ ਮਸ਼ਹੂਰ ਵਿਗਿਆਨੀਆਂ ਵਿੱਚੋਂ ਇੱਕ, ਪ੍ਰੋ ਸਟੀਫਨ ਹਾਕਿੰਗ, ਨੇ ਭਵਿੱਖਬਾਣੀ ਕੀਤੀ ਸੀ: "2025 ਤੱਕ ਅਸੀਂ ਵੱਡੀਆਂ ਤਬਦੀਲੀਆਂ ਦੀ ਉਮੀਦ ਕਰ ਸਕਦੇ ਹਾਂ।"
30 ਸਾਲਾਂ ਪਹਿਲੇ ਪ੍ਰਸਾਰਿਤ ਹੋਏ ਇਸ ਪ੍ਰੋਗਰਾਮ 'ਚ ਹੋਲੋਗ੍ਰਾਮ ਸਰਜਰੀ ਤੋਂ ਲੈ ਕੇ ਸਪੇਸ ਜੰਕ ਜੈੱਲ ਤੱਕ ਦੀ ਚਰਚਾ ਕੀਤੀ ਗਈ ਸੀ।
ਆਓ ਵੇਖਦੇ ਆ ਕਿ 30 ਸਾਲ ਪਹਿਲਾਂ ਮਾਹਰਾਂ ਨੇ ਜਿਸ ਦੁਨੀਆਂ ਦੀ ਕਲਪਨਾ ਕੀਤੀ ਸੀ, ਉਹ ਅੱਜ ਦੀ ਦੁਨੀਆਂ ਨਾਲ ਕਿੰਨਾ ਮੇਲ ਖਾਂਦੀ ਹੈ।
2005 ਦੇ 'ਸਾਈਬਰਸਪੇਸ ਦੰਗੇ'

1995 ਵਿੱਚ ਵਰਲਡ ਵਾਈਡ ਵੈੱਬ ਯਾਨਿ ਇੰਟਰਨੈੱਟ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਸੀ।
ਭਵਿੱਖਬਾਣੀ -ਬੀਬੀਸੀ ਦੇ 'ਟੂਮੋਰੋਜ਼ ਵਰਲਡ ਪ੍ਰੋਗਰਾਮ' ਨੂੰ ਸ਼ੱਕ ਸੀ ਕਿ ਆਉਣ ਵਾਲੇ ਸਮੇਂ 'ਚ ਇਹ ਤਬਦੀਲੀ ਮੁਸੀਬਤ ਦਾ ਕਾਰਨ ਬਣੇਗੀ।
ਉਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ ਵੱਡੇ ਕਾਰੋਬਾਰੀ ਅਤੇ ਬੈਂਕ ਸਾਲ 2000 ਤੱਕ ਇੰਟਰਨੈਟ 'ਤੇ ਆਪਣਾ ਨਿਯੰਤਰਣ ਜਮ੍ਹਾਂ ਲੈਣਗੇ।
ਉਹ ਇੱਕ "ਸੁਪਰਨੈੱਟ" ਸਥਾਪਤ ਕਰਨਗੇ, ਜਿਸ ਤੱਕ ਸਿਰਫ਼ ਉਨ੍ਹਾਂ ਦੀ ਹੀ ਪਹੁੰਚ ਹੋਵੇਗੀ।
ਇਸ ਦੇ ਚੱਲਦੇ ਹੈਕਿੰਗ, ਵਾਇਰਸ ਵਰਗੇ ਅਪਰਾਧ ਵਧਣਗੇ ਅਤੇ ਇਹ ਸਭ ਫ਼ਸਾਦ ਦਾ ਕਾਰਨ ਬਣੇਗਾ।
ਅੱਜ ਦੀ ਹਕੀਕਤ - ਇੰਟਰਨੈਟ ਅੱਜ ਵੀ ਕਾਇਮ ਹੈ ਅਤੇ ਜ਼ਿਆਦਾਤਰ ਲੋਕਾਂ ਦੀ ਪਹੁੰਚ 'ਚ ਹੈ। ਇਸ ਦੇ ਕਰਨ ਫ਼ਸਾਦ ਤਾਂ ਨਹੀਂ ਹੋਏ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹੈਕਰਾਂ ਦੀਆਂ ਕਾਰਵਾਈਆਂ ਨੇ ਬਹੁਤ ਸਾਰੇ ਲੋਕਾਂ ਲਈ ਮੁਸ਼ਕਲਾਂ ਪੈਦਾ ਕੀਤੀਆਂ ਹਨ।
ਹਾਲਾਂਕਿ, ਇਹ ਸੱਚ ਹੈ ਕਿ ਸਰਕਾਰਾਂ ਅਤੇ ਵੱਡੀ ਕਾਰੋਬਾਰੀ ਕੰਪਨੀਆਂ ਲਈ ਸਾਈਬਰ ਸੁਰੱਖਿਆ ਬਹੁਤ ਮਹੱਤਵਪੂਰਨ ਬਣ ਗਈ ਹੈ।
ਜਿਨ੍ਹਾਂ ਲੋਕਾਂ ਨੂੰ ਬੈਂਕ ਪ੍ਰਣਾਲੀਆਂ 'ਤੇ ਯਕੀਨ ਨਹੀਂ ਸੀ, ਉਨ੍ਹਾਂ ਨੇ ਬਿਟਕੋਇਨ ਵਰਗੀਆਂ ਕ੍ਰਿਪਟੋਕਰੰਸੀਆਂ ਇਜਾਦ ਕਰ ਲਈਆਂ ਹਨ।
ਇਸ ਪ੍ਰੋਗਰਾਮ ਨੇ ਉੱਤਰੀ ਕੋਰੀਆ ਵਰਗੇ ਦੇਸ਼ਾਂ 'ਚ ਵਿਆਪਕ ਰਾਸ਼ਟਰ ਹੈਕਰਾਂ ਦੀ ਭੂਮਿਕਾ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਸੀ। ਜਾਣੋ ਇਸ ਬਾਰੇ ਬੀਬੀਸੀ ਦੇ ਮਾਹਰ ਲਾਜ਼ਰਸ ਹੇਸਟ ਦੀ ਕੀ ਕਹਿਣਾ ਹੈ।

ਐਸਟਰਾਇਡ ਮਾਈਨਿੰਗ ਅਤੇ ਸਪੇਸ ਜੰਕ ਜੈੱਲ
ਭਵਿੱਖਬਾਣੀ -ਪ੍ਰੋਗਰਾਮ ਨੇ 1995 'ਚ ਅੰਦਾਜ਼ਾ ਲਗਾਇਆ ਕਿ ਸਪੇਸ ਮਾਈਨਿੰਗ ਇੱਕ ਮੁਨਾਫ਼ੇ ਵਾਲਾ ਉਦਯੋਗ ਬਣ ਜਾਵੇਗਾ, ਕੰਪਨੀਆਂ ਕੀਮਤੀ ਧਾਤਾਂ ਲਈ ਧਰਤੀ ਦੇ ਨੇੜੇ ਵਾਲੇ ਗ੍ਰਹਿਆਂ ਦੀ ਖੁਦਾਈ ਕਰਨਗੀਆਂ।
ਸ਼ੋਅ ਦੌਰਾਨ ਇਹ ਵੀ ਅਨੁਮਾਨ ਲੱਗਿਆ ਸੀ ਕਿ ਪੁਲਾੜ ਕਬਾੜ ਇੱਕ ਅਜਿਹੀ ਵੱਡੀ ਸਮੱਸਿਆ ਬਣ ਜਾਵੇਗਾ ਕਿ ਇਹ ਪੁਲਾੜ ਯਾਤਰੀਆਂ ਦੀ ਸੁਰੱਖਿਆ ਨੂੰ ਹੀ ਖ਼ਤਰੇ 'ਚ ਪਾ ਦੇਵਗਾ।
ਭਵਿੱਖਬਾਣੀ ਕੀਤੀ ਗਈ ਸੀ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਸਪੇਸ ਜੰਕ ਜੈੱਲ ਦਾ ਨਿਰਮਾਣ ਹੋਵੇਗਾ, ਤਾਂ ਜੋ ਮਲਬੇ ਨੂੰ ਕੰਟਰੋਲ 'ਚ ਰੱਖਿਆ ਜਾ ਸਕੇ।
ਅੱਜ ਦੀ ਹਕੀਕਤ -ਹੁਣ ਤੱਕ ਕਿਸੇ ਸਪੇਸ ਜੰਕ ਜੈੱਲ ਦਾ ਨਿਰਮਾਣ ਤਾਂ ਨਹੀਂ ਹੋਇਆ ਪਰ ਸਪੇਸ ਜੰਕ ਇੱਕ ਗੰਭੀਰ ਸਮੱਸਿਆ ਜ਼ਰੂਰ ਬਣ ਗਿਆ ਹੈ।
ਵੈਸੇ ਤਾਂ ਕੋਈ ਸਪੇਸ ਮਾਈਨਿੰਗ ਉਦਯੋਗ ਵੀ ਸ਼ੁਰੂ ਨਹੀਂ ਹੋਇਆ ਹੈ - ਪਰ ਇਹ ਜਲਦੀ ਹਾਲਾਤ ਬਦਲ ਸਕਦੇ ਹਨ।
ਭਵਿੱਖਵਾਦੀ ਟੌਮ ਚੀਜ਼ਵਰਾਈਟ ਸਾਡੇ ਗ੍ਰਹਿ ਤੋਂ ਪਰੇ ਮਾਈਨਿੰਗ ਬਾਰੇ ਆਸ਼ਾਵਾਦੀ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ, "ਸਾਡੇ ਗ੍ਰਹਿ ਤੋਂ ਪਰੇ ਮੌਜੂਦ ਸੰਭਾਵੀ ਅਥਾਹ ਦੌਲਤ ਦਾ ਖਜ਼ਾਨਾ ਅਤੇ ਇਸ ਤੱਕ ਪਹੁੰਚਣ ਦੀ ਟੈਕਨੋਲੋਜੀ ਸਾਡੇ ਕੋਲ ਪੂਰੀ ਤਰ੍ਹਾਂ ਉਪਲੱਭਧ ਹੈ।"
ਸੁਪਰ ਸਰਜਨ ਅਤੇ ਉਨ੍ਹਾਂ ਦੇ ਰੋਬੋਟ

ਭਵਿੱਖਬਾਣੀ -ਟੂਮੋਰੋਜ਼ ਵਰਲਡ ਦੀ ਭਵਿੱਖਬਾਣੀ ਸੀ ਕਿ 2004 ਤੱਕ ਯੂਕੇ ਦੇ ਸਾਰੇ ਹਸਪਤਾਲਾਂ 'ਚ ਸਰਜਰੀ ਦੀਆਂ ਸਫ਼ਲਤਾ ਦਰਾਂ 'ਤੇ ਅਧਾਰਤ ਇੱਕ ਲੀਗ ਟੇਬਲ ਪ੍ਰਕਾਸ਼ਿਤ ਹੋਵੇਗਾ।
ਚੋਟੀ ਦੇ ਸਰਜਨ ਇੰਨੇ ਮਸ਼ਹੂਰ ਹੋ ਜਾਣਗੇ ਅਤੇ ਉਨ੍ਹਾਂ ਨੂੰ ਚੰਗੀ ਆਮਦਨੀ ਹੋਣ ਲੱਗ ਜਾਵੇਗੀ ਕਿ ਉਹ ਮਰੀਜ਼ਾਂ ਕੋਲ ਨਹੀਂ ਜਾਣਗੇ।
ਸਗੋਂ ਇਸ ਦੀ ਬਜਾਏ, ਮਰੀਜ਼ ਦੇ ਹੋਲੋਗ੍ਰਾਮ ਉਹਨਾਂ ਨੂੰ ਭੇਜੇ ਜਾਣਗੇ ਅਤੇ ਸਰਜਨ ਇੱਕ ਤਰ੍ਹਾਂ ਦੇ "ਸਪੇਸ਼ੀਅਲ ਦਸਤਾਨੇ" ਦੀ ਵਰਤੋਂ ਕਰਕੇ ਦੂਰ ਬੈਠੇ ਹੀ ਸਰਜਰੀ ਕਰ ਸਕਣਗੇ।
ਦੂਜੇ ਪਾਸੇ ਉਨ੍ਹਾਂ ਦਸਤਾਨਿਆਂ ਨਾਲ ਜੁੜੀਆਂ ਰੋਬੋਟ ਮਰੀਜ਼ ਦਾ ਓਪਰੇਸ਼ਨ ਕਰ ਸਕੇਗਾ।
ਅੱਜ ਦੀ ਹਕੀਕਤ -ਉਹਨਾਂ ਦੀ ਇਹ ਭਵਿੱਖਬਾਣੀ ਬਿਲਕੁਲ ਸਹੀ ਤਾਂ ਨਹੀਂ ਹੋਈ ਪਰ ਇਹ ਸੱਚ ਹੈ ਕਿ ਰੋਬੋਟ ਸਰਜਰੀਆਂ ਵਿੱਚ ਮਦਦ ਕਰ ਰਹੇ ਹਨ।
'ਹਵਾ 'ਚ ਤੈਰਦੇ ਸਿਰ' ਅਤੇ ਸਮਾਰਟ ਸਪੀਕਰ

ਭਵਿੱਖਬਾਣੀ - ਪ੍ਰੋਗਰਾਮ ਵਿੱਚ ਇੱਕ ਆਦਮੀ ਨੂੰ ਵੀਆਰ ਹੈੱਡਸੈੱਟ ਪਹਿਨੇ ਦਿਖਾਇਆ ਗਿਆ ਸੀ।
ਸ਼ੋਅ ਦੇ ਇੱਕ ਭਾਗ ਵਿੱਚ, ਇੱਕ ਔਰਤ ਦਾ ਤੈਰਦਾ ਹੋਇਆ ਸਿਰ ਇੱਕ "ਸਮਾਰਟ ਸਪੀਕਰ" ਤੋਂ ਬਾਹਰ ਆਉਂਦਾ ਹੈ ਅਤੇ ਆਦਮੀ ਨੂੰ ਦੱਸਦਾ ਹੈ ਕਿ ਉਸ ਦੀ "ਇੰਡੋ ਡਿਜ਼ਨੀ" ਦੀ ਛੁੱਟੀ ਨੂੰ ਇੱਕ ਸਾਲ ਹੋ ਗਿਆ ਹੈ। ਉਹ ਤੈਰਦਾ ਹੋਇਆ ਸਿਰ ਉਸ ਨੂੰ "ਬੰਗਲੌਰ ਲਈ ਸ਼ਟਲ" ਰਾਹੀਂ ਇੱਕ ਹੋਰ ਛੁੱਟੀ ਲੈਣ ਲਈ ਉਤਸ਼ਾਹਿਤ ਕਰਦਾ ਹੈ।
ਸ਼ੋਅ ਮੁਤਾਬਕ ਸ਼ਟਲ ਰਾਹੀਂ ਬੰਗਲੌਰ ਜਾਣ ਨੂੰ ਸਿਰਫ਼ 40 ਸਮਾਂ ਲੱਗਣਾ ਸੀ।
ਅੱਜ ਦੀ ਹਕੀਕਤ - ਅਤਿ-ਤੇਜ਼ ਯਾਤਰਾ ਤਾਂ ਅੱਜ ਵੀ ਪਹਿਲਾਂ ਵਾਂਗ ਦੂਰ ਸੁਪਨਾ ਮਹਿਸੂਸ ਹੁੰਦੀ ਹੈ, ਪਰ ਹੋਲੋਗ੍ਰਾਮ ,ਸਮਾਰਟ ਸਪੀਕਰ ਅਤੇ ਵੀਆਰ ਹੈੱਡਸੈੱਟ ਪਹਿਲਾਂ ਨਾਲੋਂ ਵਧੇਰੇ ਪ੍ਰਚਲਿਤ ਹੁੰਦੇ ਜਾ ਰਹੇ ਹਨ।
ਮਨੁੱਖ ਦੇ ਬਾਂਹ 'ਤੇ ਲੱਗੀ ਮਾਈਕ੍ਰੋਚਿੱਪਰਾਹੀਂ ਬੈਂਕਿੰਗ

ਭਵਿੱਖਬਾਣੀ - ਪ੍ਰੋਗਰਾਮ ਦੇ ਇੱਕ ਹਿੱਸੇ ਵਿੱਚ ਬੈਂਕਿੰਗ ਦੇ ਭਵਿੱਖ ਦਾ ਇੱਕ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ ਸੀ।
ਇਸ ਸੀਨ 'ਚ ਇੱਕ ਔਰਤ ਬੈਂਕ ਵਿੱਚ 100 ਯੂਰੋ ਕਢਾਉਣ ਜਾਂਦੀ ਹੈ ਅਤੇ ਉੱਥੇ ਕੋਈ ਮਨੁੱਖ ਦੇ ਮੌਜੂਦ ਨਾ ਹੋਣ ਦੀ ਸ਼ਿਕਾਇਤ ਕਰਦੀ ਹੈ।
ਬੈਂਕ ਉਸ ਦੀ ਬਾਂਹ ਵਿੱਚ ਲੱਗੀ ਇੱਕ ਚਿੱਪ ਸਕੈਨ ਕਰਨ ਤੋਂ ਬਾਅਦ ਉਸ ਨੂੰ ਪੈਸੇ ਦੇ ਦਿੰਦਾ ਹੈ।
ਅੱਜ ਦੀ ਹਕੀਕਤ - ਬੈਂਕਿੰਗ ਪ੍ਰਣਾਲੀ ਅਸਲ ਵਿੱਚ ਵੱਧ ਤੋਂ ਵੱਧ ਸਵੈਚਾਲਿਤ ਹੋ ਰਹੀ ਹੈ।
ਹਾਲਾਂਕਿ ਮਨੁੱਖੀ ਸਰੀਰ ਦੇ ਅੰਦਰ ਮਾਈਕ੍ਰੋਚਿਪਸ ਦੁਆਰਾ ਭੁਗਤਾਨ ਕਰਨਾ ਇੱਕ ਅਸਲੀਅਤ ਬਣਨ ਚੁੱਕੀ ਹੈ, ਪਰ ਫਿੰਗਰਪ੍ਰਿੰਟ ਅਤੇ ਚਿਹਰੇ ਦੀ ਸਕੈਨਿੰਗ ਵਰਗੀਆਂ ਹੋਰ ਤਕਨੀਕਾਂ ਮੁੱਖ ਤੌਰ 'ਤੇ ਤੌਰ 'ਤੇ ਵਰਤੀਆਂ ਜਾ ਰਹੀਆਂ ਹਨ।
ਪ੍ਰੋਗਰਾਮ ਨੂੰ ਪੇਸ਼ ਕਰਨ ਵਾਲਿਆਂ ਨੇ ਸਾਂਝੀ ਕੀਤੀਆਂ ਯਾਦਾਂ

ਤਸਵੀਰ ਸਰੋਤ, Getty Images
ਗਾਰਡਨਰਜ਼ ਵਰਲਡ ਸਟਾਰ ਮੋਂਟੀ ਡੌਨ 30 ਸਾਲ ਪਹਿਲਾਂ ਟੁਮੋਰੋਜ਼ ਵਰਲਡ ਪ੍ਰੋਗਰਾਮ ਦੇ ਪੇਸ਼ਕਾਰਾਂ 'ਚੋ ਇੱਕ ਹਨ।
ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਐਪੀਸੋਡ 'ਚ ਜੈਨੇਟਿਕ ਇੰਜਨੀਅਰਿੰਗ ਅਤੇ ਬਹੁ-ਮੰਜ਼ਿਲਾ ਖੇਤੀ ਸਹੂਲਤਾਂ ਦਿਖਾਈਆਂ ਗਈਆਂ ਸਨ, ਅਤੇ ਭਵਿੱਖਬਾਣੀ ਕੀਤੀ ਗਈ ਸੀ ਇਸ ਦੇ ਰਾਹੀਂ ਟਿਸ਼ ਵੁੱਡਲੈਂਡਜ਼ ਦੀ ਬਹਾਲੀ ਹੋ ਜਾਵੇਗੀ।ਜਿਸ ਨਾਲ ਭੂਰੇ ਰਿੱਛ ਸਮੇਤ ਹੋਰ ਜਾਨਵਰਾਂ ਦੀ ਵਾਪਸੀ ਹੋ ਜਾਵੇਗੀ।
ਹੁਣ ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਪ੍ਰੋਗਰਾਮ ਦਾ ਇਹ ਹਿੱਸਾ "ਇੱਕ ਭੋਲੀ ਜਿਹੀ ਕਲਪਨਾ" ਸੀ।
ਅਗਲੇ 30 ਸਾਲਾਂ ਵੱਲ ਦੇਖਦੇ ਹੋਏ, ਉਹ ਖੁਸ਼ ਹਨ ਕਿ ਨੌਜਵਾਨਾਂ ਦੀ ਮੌਜੂਦਾ ਪੀੜ੍ਹੀ "ਜਲਵਾਯੂ ਪਰਿਵਰਤਨ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ" ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ 2055 ਤੱਕ ਲੋਕ ਆਪਣਾ ਭੋਜਨ ਆਪ ਹੀ ਉਗਾਉਣ ਲੱਗੇ ਜਾਣਗੇ।
ਉਨ੍ਹਾਂ ਅੱਗੇ ਕਿਹਾ: "ਕੱਲ੍ਹ ਦੀ ਦੁਨੀਆ ਪਰਿਭਾਸ਼ਾ ਦੁਆਰਾ ਉਸ ਤਰੀਕੇ ਨਾਲ ਤਿਆਰ ਕੀਤੀ ਗਈ ਸੀ ਜਿਸ ਨਾਲ ਮਨੁੱਖਜਾਤੀ ਸੰਸਾਰ ਨੂੰ ਬਦਲ ਸਕਦੀ ਹੈ ਅਤੇ ਸੁਧਾਰ ਸਕਦੀ ਹੈ। ਜਦੋਂ ਕਿ ਅਸੀਂ ਅਸਲ ਵਿੱਚ ਉਦੋਂ ਤੋਂ ਜੋ ਸਿੱਖਿਆ ਹੈ ਉਹ ਇਹ ਹੈ ਕਿ ਮਨੁੱਖਜਾਤੀ ਨੂੰ ਚੀਜ਼ਾਂ ਨੂੰ ਬਦਤਰ ਬਣਾਉਣ ਦੀ ਆਦਤ ਹੈ, ਖਾਸ ਕਰਕੇ ਵਾਤਾਵਰਣ। ਕੁਦਰਤ ਨੂੰ ਸੋਧਣ ਅਤੇ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਸਾਨੂੰ ਇਸ ਦੇ ਨਾਲ ਸੁਮੇਲ ਰੱਖਣਾ ਚਾਹੀਦਾ ਹੈ।"

ਵਿਵਿਏਨ ਪੈਰੀ ਇਸ ਸ਼ੋਅ ਦੇ ਇੱਕ ਹੋਰ ਪੇਸ਼ਕਾਰ ਸਨ, ਜਿਨ੍ਹਾਂ ਨੇ ਦਵਾਈਆਂ ਬਾਰੇ ਹੋਈ ਭਵਿੱਖਬਾਣੀ ਨੂੰ ਸਾਹਮਣੇ ਰੱਖਿਆ ਸੀ ,
ਉਹ ਯਾਦ ਕਰਦੇ ਹਨ ਕਿ ਇਸ ਪ੍ਰੋਗਰਾਮ ਨੂੰ ਫਿਲਮਾਉਣ ਵੇਲੇ ਵਿਜ਼ੂਅਲ ਪ੍ਰਭਾਵ ਸੀਮਤ ਸਨ।
"ਮੈਨੂੰ ਬਿਲਕੁਲ ਸ਼ਾਂਤ ਰਹਿਣਾ ਪਿਆ। ਮੇਰੇ ਕੋਲ ਐਨਕਾਂ ਦਾ ਇੱਕ ਸੈੱਟ ਸੀ ਜਿਸ ਵਿੱਚ ਇੱਕ ਛੋਟਾ ਜਿਹਾ ਕੈਮਰਾ ਲੱਗਾ ਹੋਇਆ ਸੀ। ਉਹ ਕਾਲਾ ਚਿਪਚਿਪਾ ਜਿਹਾ ਬਲੌਬ ਮੇਰੇ ਚਿਹਰੇ 'ਤੇ ਚਿਪਕ ਗਿਆ ਸੀ।
"ਇਹ ਦਿਨ ਬਹੁਤ ਗਰਮੀ ਸੀ, ਅਤੇ ਇਹ ਕਾਲਾ ਬਲੋਬ ਮੇਰੇ ਚਿਹਰੇ ਤੋਂ ਪਿਘਲਣ ਲੱਗਾ ਅਤੇ ਮੈਂ ਹਿੱਲ ਨਹੀਂ ਪਾ ਰਹੀ ਸੀ। ਮੇਕਅੱਪ ਕਰਨ ਵਾਲਾ ਕੋਈ ਵਿਅਕਤੀ ਇਸ ਨੂੰ ਉਤਾਰਨ ਲਈ ਰੂੰਈ ਇੱਕ ਲੰਬੀ ਪੱਟੀ ਲੈ ਕੇ ਆਇਆ।"
ਵਿਵਿਏਨ 2013 ਤੋਂ ਜੀਨੋਮਿਕਸ ਇੰਗਲੈਂਡ ਨਾਲ ਜੁੜੇ ਹੋਏ ਹਨ, ਅਤੇ ਦੱਸਦੇ ਹਨ ਕਿ ਜੀਨੋਮਿਕ ਸਿਕੁਇੰਸ (ਜੀਨਜ਼ ਦੀ ਬਣਤਰ) ਬਾਰੇ 1995 ਟੂਮੋਰੋਜ਼ ਵਰਲਡ ਦੀਆਂ ਕੁਝ ਭਵਿੱਖਬਾਣੀਆਂ ਸੱਚ ਹੋ ਗਈਆਂ ਹਨ, ਕਿਉਂਕਿ ਉਹ ਜੈਨੇਟਿਕ ਸਮੱਸਿਆਵਾਂ ਦਾ ਹੱਲ ਅਤੇ ਇਲਾਜ ਕਰਨ ਵਿੱਚ ਮਦਦ ਕਰਦੀ ਹੈ ।
ਤਾਂ 2055 ਵਿੱਚ ਦੁਨੀਆਂ ਕਿਹੋ ਜਿਹੀ ਦਿਖਾਈ ਦੇ ਸਕਦੀ ਹੈ?

ਫਿਊਚਰਿਸਟ ਟਰੇਸੀ ਫਾਲੋਅਜ਼ ਮੰਨਦੇ ਹਨ ਕਿ 1995 ਦੇ ਇਸ ਪ੍ਰੋਗਰਾਮ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸਹੀ ਸਾਬਤ ਹੋਇਆ, ਪਰ ਉਹ ਪਿਛਲੇ ਤਿੰਨ ਦਹਾਕੇ ਦੀਆਂ ਸਭ ਤੋਂ ਵੱਡੀਆਂ ਤਬਦੀਲੀਆਂ ਜਿਵੇਂ ਸੋਸ਼ਲ ਮੀਡੀਆ ਅਤੇ ਕੁਝ ਹੋਰ ਵੱਡੀਆਂ ਤਕਨੀਕਾਂ ਦੀ ਭਵਿੱਖਬਾਣੀ ਕਰਨ 'ਚ ਅਸਫ਼ਲ ਰਹੇ।
ਉਨ੍ਹਾਂ ਦਾ ਸੋਚਣਾ ਹੈ 2055 ਤੱਕ ਬਹੁਤ ਸਾਰੇ ਲੋਕ "ਬੋਧਾਤਮਿਕ ਤੌਰ 'ਤੇ ਜੁੜੇ ਹੋਏ" ਹੋਣਗੇ।
"ਮਨੁੱਖੀ ਦਿਮਾਗ ਸਰਵਰਾਂ ਅਤੇ ਹੋਰ ਤਕਨਾਲੋਜੀ ਦੁਆਰਾ ਆਪਸ 'ਚ ਜੁੜਿਆ ਹੋਵੇਗਾ, ਜੋ ਵਿਚਾਰਾਂ ਨੂੰ ਸਾਂਝਾ ਕਰਨ ਵਿੱਚ ਮਦਦ ਕਰੇਗਾ।"
"ਸ਼ਾਬਦਿਕ ਬਰੇਨ ਸਟਾਰਮਿੰਗ ਅਸਲ 'ਚ ਸੰਭਵ ਹੋ ਜਾਵੇਗੀ, ਜਿਸ ਨਾਲ ਤੁਸੀਂ ਵਿਚਾਰਾਂ ਨੂੰ ਕੇ ਸਾਂਝਾ ਕਰ ਸਕੋਗੇ"
ਟੌਮ ਚੀਜ਼ਵਰਾਈਟ ਸੋਚਦੇ ਹਨ ਕਿ ਅਗਲੇ 30 ਸਾਲਾਂ ਲਈ ਦੋ ਸਭ ਤੋਂ ਦਿਲਚਸਪ ਸੰਭਾਵਨਾਵਾਂ ਸਮੱਗਰੀ ਵਿਗਿਆਨ ਅਤੇ ਬਾਇਓ ਇੰਜੀਨੀਅਰਿੰਗ ਹੋਣਗੀਆਂ।
ਸਮੱਗਰੀ ਵਿੱਚ, ਉਪਕਰਨਾਂ ਦੀ ਸਿਰਜਣਾ ਜੋ ਹੋਰ ਵੀ ਮਜ਼ਬੂਤ, ਹਲਕੇ ਅਤੇ ਪਤਲੇ ਹੋਣਗੇ ਅਤੇ ਸੰਸਾਰ ਨੂੰ ਬਦਲਣ ਦੀ ਸਮਰੱਥਾ ਰੱਖਣਗੇ।
ਸਖ਼ਤ ਨਿਯਮਾਂ ਕਰਕੇ ਦੂਜੇ ਪਾਸੇ ਬਾਇਓ ਇੰਜੀਨੀਅਰਿੰਗ ਨਾਲ ਵਿਆਹਿਆ ਹੋਇਆ ਹੈ - ਦਵਾਈ ਨੂੰ ਬਦਲਣ ਅਤੇ "ਮਨੁੱਖਤਾ ਨੂੰ ਦਰਪੇਸ਼ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਕੁਝ ਨਾਲ ਨਜਿੱਠਣ ਦੀ ਸ਼ਕਤੀ ਰੱਖਦਾ ਹੈ - ਡੀਕਾਰਬੋਨਾਈਜ਼ੇਸ਼ਨ, ਸਾਫ਼ ਪਾਣੀ, ਭੋਜਨ"।
ਤਾਂ ਤੁਸੀਂ ਕੀ ਸੋਚਦੇ ਹੋ ਕਿ ਆਉਣ ਵਾਲੇ 30 ਸਾਲਾਂ ਵਿੱਚ ਦੁਨੀਆਂ ਕਿਵੇਂ ਦੀ ਦਿਖਾਈ ਦੇਵੇਗੀ?
ਤੁਹਾਡੇ ਜਵਾਬ ਜੋ ਵੀ ਹੋਣ ਪਰ ਤਿੰਨ ਦਹਾਕਿਆਂ ਪਹਿਲਾ ਪ੍ਰੋਫੈਸਰ ਹਾਕਿੰਗ ਨੇ ਟੂਮੋਰੋਜ਼ ਵਰਲਡ ਨੂੰ ਜੋ ਕਿਹਾ ਸੀ ਉਹ ਯਾਦ ਰੱਖਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਸੀ "ਆਉਣ ਵਾਲਿਆਂ ਕੁਝ ਤਬਦੀਲੀਆਂ ਬਹੁਤ ਰੋਮਾਂਚਿਕ ਹਨ, ਅਤੇ ਕੁਝ ਚਿੰਤਾਜਨਕ ਹਨ। ਕੋਈ ਚੀਜ਼ ਜਿਸ ਬਾਰੇ ਸ਼ਾਇਦ ਅਸੀਂ ਅੱਜ ਸੋਚ ਵੀ ਨਹੀਂ ਸਕਦੇ ਹੋ ਸਕਦਾ, ਉਹ ਹੋ ਜਾਵੇ ਅਤੇ ਸ਼ਾਇਦ ਉਹ ਨਾ ਹੋਵੇ ਜਿਸ ਦੀ ਅਸੀਂ ਉਮੀਦ ਕਰਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












