ਪੰਜਾਬ ਮੌਸਮ: ਮੀਂਹ ਨਾਲ ਕਈ ਥਾਈਂ ਹੋਣ ਲੱਗਿਆ ਉਜਾੜਾ, ਕੁਦਰਤ ਦੇ ਕਹਿਰ ਦੀਆਂ 15 ਤਸਵੀਰਾਂ

ਸੁਸ਼ੀਲ ਰਿੰਕੂ

ਪੰਜਾਬ ਤੇ ਦਿੱਲੀ ਸਣੇ ਭਾਰਤ ਦੇ ਉੱਤਰੀ ਅਤੇ ਪੱਛਮੀ ਸੂਬਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਨਜੀਵਨ ਲੋਕਾਂ ਨੂੰ ਕਾਫ਼ੀ ਦਿੱਕਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਿਮਾਚਲ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋਈ, ਉੱਥੇ ਹੀ ਇਸ ਸਾਲ ਬਾਰਿਸ਼ਾਂ ਕਾਰਨ ਗੁਜਰਾਤ 'ਚ ਹੁਣ ਤੱਕ 52 ਮੌਤਾਂ ਹੋ ਚੁੱਕੀਆਂ ਹਨ।

ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪਾਣੀ ਭਰ ਜਾਣ ਦੀਆਂ ਖ਼ਬਰਾਂ ਹਨ। ਖ਼ਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਸੂਬੇ ਵਿੱਚ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ ਵਿੱਚ 13 ਜੁਲਾਈ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।

ਪ੍ਰਧਾਨ ਮੰਤਰੀ ਨੇ ਵੀ ਵੱਖ-ਵੱਖ ਸੂਬਿਆਂ ਬਾਰਿਸ਼ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲਿਆ ਹੈ।

ਵੀਡੀਓ ਕੈਪਸ਼ਨ, ਪੰਜਾਬ, ਹਰਿਆਣਾ ਤੇ ਹਿਮਾਚਲ ਪਾਣੀ 'ਚ ਡੁੱਬਿਆ

ਪੰਜਾਬ, ਦਿੱਲੀ ਤੇ ਹਿਮਾਚਲ ਦੀਆਂ ਮੀਂਹ ਤੋਂ ਬਾਅਦ ਦੀਆਂ ਕੁਝ ਤਸਵੀਰਾਂ

ਜਲੰਧਰ

ਤਸਵੀਰ ਸਰੋਤ, Pardeep Sharam

ਤਸਵੀਰ ਕੈਪਸ਼ਨ, ਜਲੰਧਰ ਦੀ ਤਹਿਸੀਲ ਸ਼ਾਹਕੋਟ ਦੇ ਸਤਲੁਜ ਕੰਢੇ ਵੱਸੇ ਪਿੰਡ ਗਿੱਦੜਪਿੰਡੀ ਦੇ ਲੋਕ ਸਮਾਨ ਘਰਾਂ ਤੋਂ ਬਾਹਰ ਲੈ ਆਏ
ਜਲੰਧਰ

ਤਸਵੀਰ ਸਰੋਤ, Padeep sharma

ਤਸਵੀਰ ਕੈਪਸ਼ਨ, ਸਤਲੁਜ ਦਰਿਆ ਦੇ ਘਾਰਿਆ ਨੂੰ ਪੂਰਨ ਲਈ ਤਿਆਰੀ ਕਰਦੇ ਮਜ਼ਦੂਰ

ਬਿਆਸ ਕੰਢੇ ਵਸੇ ਨਗਵਾਈ ਪਿੰਡ ਵਿੱਚ ਫ਼ਸੇ ਲੋਕਾਂ ਨੂੰ ਦੇਰ ਰਾਤ ਰੱਸੀ ਦੀ ਮਦਦ ਨਾਲ ਸੁਰੱਖਿਅਤ ਕੱਢਿਆ ਗਿਆ

ਬਰਸਾਤ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੰਜਾਬ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ

ਭਾਰੀ ਮੀਂਹ ਕਾਰਨ ਮੰਡ ਤੇ ਕੁੱਲੂ ਕੌਮੀ ਹਾਈਵੇਅ ਬੰਦ ਹੋ ਗਿਆ ਹੈ

ਮੀਂਹ

ਤਸਵੀਰ ਸਰੋਤ, ANI

ਮਨਾਲੀ ਵਿੱਚ ਹਰ ਸਾਲ ਗਰਮੀ ਰੁੱਤੇ ਪੰਜਾਬ ਤੇ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਲੋਕ ਘੁੰਮਣ ਆਉਂਦੇ ਹਨ। ਇਥੇ ਕਈ ਹੋਟਲਾਂ ਵਿੱਚ ਪਾਣੀ ਭਰ ਗਿਆ ਹੈ ਤਾਂ ਕਈ ਪਾਣੀ ਹੇਠ ਦੱਬੇ ਗਏ ਹਨ।

ਮਨਾਲੀ

ਤਸਵੀਰ ਸਰੋਤ, ANI

ਪੰਜਾਬ

ਜਲੰਧਰ ਜਿਲ੍ਹੇ ਦੇ ਸ਼ਾਹਕੋਟ ਲਾਗੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ।

ਪਾਣੀ

ਤਸਵੀਰ ਸਰੋਤ, Pradeep Sharma/BBC

ਤਸਵੀਰ ਕੈਪਸ਼ਨ, ਫ਼ਲੌਰ ਨੇੜੇ ਕੁਝ ਲੋਕ ਪਾਣੀ ਵਿੱਚੋਂ ਗੱਡੀ ਕੱਢਣ ਦੋ ਕੋਸ਼ਿਸ਼ ਕਰਦੇ ਹੋਏ
ਸੁਖਨਾ ਝੀਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੰਡੀਗੜ੍ਹ ਸੁਖਨਾ ਝੀਲ ਵੀ ਪਾਣੀ ਨਾਲ ਭਰ ਗਈ ਹੈ
ਚੰਡੀਗੜ੍ਹ ਤੇ ਮੁਹਾਲੀ ਦੀਆਂ ਸੜਕਾਂ
ਤਸਵੀਰ ਕੈਪਸ਼ਨ, ਚੰਡੀਗੜ੍ਹ ਦੀਆਂ ਸੜਕਾਂ ਉੱਤੇ ਵਾਹਨਾਂ ਦਾ ਹਾਲ ਬਿਆਨਦੀ ਤਸਵੀਰ
ਬਠਿੰਡਾ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਪੜ ਦੇ ਹਾਲਾਤ ਕਾਫ਼ੀ ਗੰਭੀਰ ਹਨ ਤੇ ਕਈ ਪਿੰਡਾਂ ਵਿੱਚ ਭਰ ਗਿਆ
ਪਾਣੀ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਪਟਿਆਲਾ ਨੇੜੇ ਖੇਤਾਂ ਵਿੱਚ ਭਰਿਆ ਪਾਣੀ
ਮੀਂਹ

ਤਸਵੀਰ ਸਰੋਤ, Pradeep Sharma/BBC

ਤਸਵੀਰ ਕੈਪਸ਼ਨ, ਪਿੰਡਾਂ ਵਿੱਚ ਪਾਣੀ ਭਰਨ ਕਾਰਨ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ
ਸੁਲਤਾਨਪੁਰ
ਤਸਵੀਰ ਕੈਪਸ਼ਨ, ਸੁਲਤਾਨਪੁਰ ਨੇੜੇ ਮੀਂਹ ਕਾਰਨ ਟੁੱਟੀ ਸੜਕ ਬਣਾਉਣ ਦੀ ਕੋਸ਼ਿਸ਼

ਦਿੱਲੀ ਦੀਆਂ ਸੜਕਾਂ ’ਤੇ ਵੀ ਭਰਿਆ ਪਾਣੀ

ਦਿੱਲੀ ਹਾਲਾਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਵਿੱਚ ਪਤਨੀ ਨੂੰ ਪਾਣੀ ਤੋਂ ਬਚਾ ਕੇ ਲੈਂਦੇ ਹੋਏ ਨੌਜਵਾਨ
ਦਿੱਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਦੀਆਂ ਸੜਕਾਂ ’ਤੇ ਪਾਣੀ ਭਰਨ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਦਿੱਲੀ ਦੇ ਹੜ੍ਹ ਵਰਗੇ ਹਾਲਾਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਵਿੱਚ ਬੱਚੇ ਨਾਲ ਸੜਕ ਪਾਰ ਕਰਦੀ ਔਰਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)