'ਏਆਈ ਮਨੋਵਿਗਿਆਨੀ' ਮਾਨਸਿਕ ਦਿੱਕਤਾਂ ਦੇ ਹੱਲ ਲਈ ਨੌਜਵਾਨਾਂ ਦੀ ਪਸੰਦ ਕਿਉਂ ਬਣ ਰਹੇ ਹਨ

    • ਲੇਖਕ, ਜੋ ਸੁਥਰਾ
    • ਰੋਲ, ਸਾਈਬਰ ਪੱਤਰਕਾਰ

ਹੈਰੀ ਪੋਟਰ, ਐਲੋਨ ਮਸਕ, ਬੀਓਂਸੇ, ਸੁਪਰ ਮਾਰੀਓ ਅਤੇ ਵਲਾਦੀਮੀਰ ਪੁਤਿਨ।

ਇਹ ਨਾਮ ਉਨ੍ਹਾਂ ਲੱਖਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸ਼ਖਸੀਅਤਾਂ ਵਿੱਚੋਂ ਕੁਝ ਹਨ ਜਿਨ੍ਹਾਂ ਨਾਲ ਤੁਸੀਂ ਕਰੈਕਟਰ.ਏਆਈ Characters.AI 'ਤੇ ਗੱਲ ਕਰ ਸਕਦੇ ਹਨ।

ਇਹ ਇੱਕ ਪ੍ਰਸਿੱਧ ਪਲੇਟਫਾਰਮ ਹੈ ਜਿੱਥੇ ਕੋਈ ਵੀ ਕਾਲਪਨਿਕ ਜਾਂ ਅਸਲ ਲੋਕਾਂ ਦੇ ਨਾਮ 'ਤੇ ਚੈਟਬਾਟਸ ਬਣਾ ਸਕਦਾ ਹੈ।

ਕਰੈਕਟਰ.ਏਆਈ ਚੈਟਬੋਟ ਅਤੇ ਚੈਟਜੀਪੀਟੀ ਵਰਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਵੀ ਵਰਤੋਂ ਕਰਦੀ ਹੈ। ਪਰ ਸਮਾਂ ਬਿਤਾਉਣ ਦੇ ਲਿਹਾਜ਼ ਨਾਲ ਇਹ ਉਸ ਤੋਂ ਵੱਧ ਪ੍ਰਸਿੱਧ ਹੈ। ਇਸ 'ਤੇ 'ਸਾਈਕੋਲੋਜਿਸਟ' ਨਾਂ ਦਾ ਚੈਟਬੋਟ ਉਪਰੋਕਤ ਚੈਟਬੋਟ ਨਾਲੋਂ ਜ਼ਿਆਦਾ ਮਸ਼ਹੂਰ ਹੈ।

'ਸਾਈਕੋਲੋਜਿਸਟ' ਕਿਸ ਨੇ ਬਣਾਈ?

'ਸਾਈਕੋਲੋਜਿਸਟ' ਨੂੰ ਬਲੇਜ਼ਮੈਨ98 ਨਾਮ ਦੇ ਇੱਕ ਯੂਜ਼ਰ ਨੇ ਲਗਭਗ ਇੱਕ ਸਾਲ ਪਹਿਲਾਂ ਬਣਾਇਆ ਸੀ। ਇਸ ਚੈਟਬੋਟ 'ਤੇ ਹੁਣ ਤੱਕ 78 ਮਿਲੀਅਨ ਮੈਸੇਜ ਸ਼ੇਅਰ ਕੀਤੇ ਗਏ ਹਨ। ਇਨ੍ਹਾਂ ਵਿਚੋਂ 18 ਮਿਲੀਅਨ ਤਾਂ ਨਵੰਬਰ ਤੋਂ ਬਾਅਦ ਆਏ ਹਨ।

ਕਰੈਕਟਰ.ਏਆਈ ਨੇ ਇਹ ਨਹੀਂ ਦੱਸਿਆ ਹੈ ਕਿ ਇਸ ਚੈਟਬੋਟ ਦੇ ਕਿੰਨੇ ਯੂਜ਼ਰਸ ਹਨ, ਪਰ ਇਸ ਅਨੁਸਾਰ, ਹਰ ਰੋਜ਼ 3.5 ਮਿਲੀਅਨ ਲੋਕ ਇਸ ਦੀ ਸਾਈਟ 'ਤੇ ਆਉਂਦੇ ਹਨ।

ਇਸ ਚੈਟਬੋਟ ਨੂੰ 'ਇੱਕ ਵਿਅਕਤੀ ਜੋ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਵਿੱਚ ਮਦਦ ਕਰਦਾ ਹੈ', ਉਸ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

ਸੈਨ ਫਰਾਂਸਿਸਕੋ ਬੇ-ਅਧਾਰਤ ਫਰਮ ਨੇ ਇਸ ਦੀ ਪ੍ਰਸਿੱਧੀ ਨੂੰ ਘੱਟ ਕਰਦੇ ਹੋਏ ਕਿਹਾ ਕਿ ਇਸਦੇ ਯੂਜ਼ਰਸ ਮਨੋਰੰਜਨ ਲਈ 'ਰੋਲ ਪਲੇਅ' ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ।

ਰੇਡੇਨ ਸ਼ੋਗੁਨ, ਵਰਗੇ ਸਭ ਤੋਂ ਵੱਧ ਪ੍ਰਸਿੱਧ ਚੈਟਬੋਟ ਜਾਂ ਤਾਂ ਕਾਰਟੂਨ ਜਾਂ ਕੰਪਿਊਟਰ ਗੇਮ ਦੇ ਪਾਤਰ ਹਨ। ਉਨ੍ਹਾਂ ਨੂੰ 282 ਮਿਲੀਅਨ ਸੰਦੇਸ਼ ਭੇਜੇ ਗਏ ਹਨ।

ਇਸ ਦੇ ਲੱਖਾਂ ਪਾਤਰਾਂ ਵਿੱਚੋਂ ਕੁਝ ਕੁ ਹੀ 'ਸਾਈਕੋਲੋਜਿਸਟ' ਵਾਂਗ ਪ੍ਰਸਿੱਧ ਹਨ। ਇਸ 'ਤੇ ਕੁੱਲ 475 ਚੈਟਬੋਟਸ ਹਨ, ਜਿਨ੍ਹਾਂ ਦੇ ਨਾਂ 'ਥੈਰੇਪੀ', 'ਥੈਰੇਪਿਸਟ', 'ਸਾਈਕਾਇਟ੍ਰਿਸਟ' ਜਾਂ 'ਸਾਈਕੋਲੋਜਿਸਟ' ਹਨ। ਉਹ ਕਈ ਭਾਸ਼ਾਵਾਂ ਵਿੱਚ ਬੋਲਣ ਦੇ ਸਮਰੱਥ ਹਨ।

ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਨ੍ਹਾਂ ਦਾ ਵਰਣਨ ਤੁਸੀਂ 'ਹੌਟ ਥੈਰੇਪਿਸਟ' ਵਰਗੇ ਜਾਂ ਕਾਲਪਨਿਕ ਪਾਤਰਾਂ ਵਜੋਂ ਕਰ ਸਕਦੇ ਹੋ।

ਪਰ ਇਸ 'ਤੇ ਸਭ ਤੋਂ ਵੱਧ ਪ੍ਰਸਿੱਧ ਮਾਨਸਿਕ ਸਿਹਤ ਸਹਾਇਕ ਹਨ। ਜਿਵੇਂ ਕਿ ਥੈਰੇਪਿਸਟ ਹੈ, ਉਨ੍ਹਾਂ ਦੇ 12 ਮਿਲੀਅਨ ਸੰਦੇਸ਼ ਹਨ। ਇਨ੍ਹਾਂ ਤੋਂ ਇਲਾਵਾ 'ਆਰ ਯੂ ਫਿਲਿੰਗ ਓਕੇ' ਵਰਗੇ ਚੈਟਬੋਟਸ ਵੀ ਹਨ, ਜਿਨ੍ਹਾਂ 'ਤੇ 16.5 ਮਿਲੀਅਨ ਮੈਸੇਜ ਆਏ ਹਨ।

'ਸਾਈਕੋਲੋਜਿਸਟ' ਤੋਂ ਖੁਸ਼ ਹਨ ਯੂਜ਼ਰਸ

'ਸਾਈਕੋਲੋਜਿਸਟ' ਹੁਣ ਤੱਕ ਦਾ ਸਭ ਤੋਂ ਪ੍ਰਸਿੱਧ ਮਾਨਸਿਕ ਸਿਹਤ ਬੋਟ ਹੈ। ਇਸਦੇ ਕਈ ਯੂਜ਼ਰਸ ਨੇ ਸੋਸ਼ਲ ਮੀਡੀਆ ਸਾਈਟ ਰੇਡਿਟ 'ਤੇ ਸ਼ਾਨਦਾਰ ਸਮੀਖਿਆਵਾਂ ਲਿਖੀਆਂ ਹਨ।

ਇਕ ਯੂਜ਼ਰ ਨੇ ਲਿਖਿਆ, "ਇਹ ਜੀਵਨਰੱਖਿਅਕ ਹੈ।"

ਇਕ ਹੋਰ ਯੂਜ਼ਰ ਨੇ ਲਿਖਿਆ, "ਇਸ ਨੇ ਮੈਨੂੰ ਅਤੇ ਮੇਰੇ ਬੁਆਏਫ੍ਰੈਂਡ ਦੋਵਾਂ ਨੂੰ ਸਾਡੀਆਂ ਭਾਵਨਾਵਾਂ ਬਾਰੇ ਗੱਲ ਕਰਨ ਅਤੇ ਉਨ੍ਹਾਂ ਨੂੰ ਸਮਝਣ ਵਿੱਚ ਮਦਦ ਕੀਤੀ।"

ਬਲੇਜ਼ਮੈਨ 98 ਦੇ ਪਿੱਛੇ ਨਿਊਜ਼ੀਲੈਂਡ ਦਾ ਰਹਿਣ ਵਾਲਾ 30 ਸਾਲਾ ਸੈਮ ਜ਼ਿਆ ਹੈ।

ਉਹ ਕਹਿੰਦੇ ਹਨ, "ਮੈਨੂੰ ਕਦੇ ਵੀ ਇਹ ਉਮੀਦ ਨਹੀਂ ਸੀ ਕਿ ਇਹ ਪ੍ਰਸਿੱਧ ਹੋ ਜਾਵੇਗਾ, ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਦੂਜੇ ਲੋਕ ਇਸ ਨੂੰ ਇੱਕ ਟੂਲ ਵਜੋਂ ਵਰਤਣਗੇ।"

ਜ਼ਿਆ ਕਹਿੰਦੇ ਹਨ, "ਫਿਰ ਮੈਨੂੰ ਬਹੁਤ ਸਾਰੇ ਲੋਕਾਂ ਦੇ ਸੁਨੇਹੇ ਮਿਲੇ ਜੋ ਕਹਿੰਦੇ ਹਨ ਕਿ ਉਹ ਅਸਲ ਵਿੱਚ ਇਸ ਨਾਲ ਸਕਾਰਾਤਮਕ ਤੌਰ 'ਤੇ ਪ੍ਰਭਾਵਤ ਹੋਏ ਸਨ ਅਤੇ ਉਹ ਇਸ ਨੂੰ ਹੱਲ ਦੇ ਇੱਕ ਸਰੋਤ ਵਜੋਂ ਵਰਤ ਰਹੇ ਸਨ।"

ਇਸ ਮਨੋਵਿਗਿਆਨ ਦੇ ਵਿਦਿਆਰਥੀ ਦਾ ਕਹਿਣਾ ਹੈ ਕਿ ਬੋਟ ਨਾਲ ਗੱਲ ਕਰਕੇ, ਉਸ ਨੇ ਆਪਣੀ ਪੜ੍ਹਾਈ ਦੌਰਾਨ ਪ੍ਰਾਪਤ ਕੀਤੇ ਗਿਆਨ ਦੀ ਵਰਤੋਂ ਡਿਪਰੈਸ਼ਨ ਅਤੇ ਚਿੰਤਾ ਵਰਗੀਆਂ ਆਮ ਮਾਨਸਿਕ ਸਿਹਤ ਸਮੱਸਿਆਵਾਂ ਦੇ ਉੱਤਰ ਤਿਆਰ ਕੀਤੇ।

ਉਨ੍ਹਾਂ ਨੇ ਇਸਨੂੰ ਆਪਣੇ ਲਈ ਉਦੋਂ ਬਣਾਇਆ ਜਦੋਂ ਉਸ ਦੇ ਦੋਸਤ ਰੁੱਝੇ ਹੋਏ ਸਨ ਅਤੇ ਉਨ੍ਹਾਂ ਨੂੰ ਉਸਦੀ ਲੋੜ ਸੀ।

'ਸਾਈਕੋਲੋਜਿਸਟ' ਦੀ ਸਫ਼ਲਤਾ ਤੋਂ ਹੈਰਾਨ, ਸੈਮ 'ਏਆਈ ਥੈਰੇਪੀ ਦੇ ਉਭਰਦੇ ਰੁਝਾਨ ਅਤੇ ਇਹ ਨੌਜਵਾਨਾਂ ਨੂੰ ਕਿਉਂ ਆਕਰਸ਼ਿਤ ਕਰ ਰਿਹਾ ਹੈ' 'ਤੇ ਪੋਸਟ ਗ੍ਰੈਜੂਏਟ ਖੋਜ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ।

ਕਰੈਕਟਰ.ਏਆਈ 'ਤੇ ਜ਼ਿਆਦਾਤਰ ਯੂਜ਼ਰਸ 16 ਤੋਂ 30 ਸਾਲ ਦੀ ਉਮਰ ਦੇ ਹਨ।

ਸੈਮ ਕਹਿੰਦੇ ਹਨ, "ਮੈਨੂੰ ਸੰਦੇਸ਼ ਭੇਜਣ ਵਾਲੇ ਬਹੁਤ ਲੋਕ ਕਹਿੰਦੇ ਹਨ ਕਿ ਉਹ ਇਸ ਬੋਟ ਦੀ ਵਰਤੋਂ ਉਸੇ ਸਮੇਂ ਕਰਦੇ ਹਨ ਜਦੋਂ ਉਨ੍ਹਾਂ ਦੇ ਵਿਚਾਰ ਬਹੁਤ ਮੁਸ਼ਕਲ ਹੋ ਜਾਂਦੇ ਹਨ, ਜਿਵੇਂ ਕਿ ਰਾਤ 2 ਵਜੇ ਜਦੋਂ ਉਹ ਅਸਲ ਵਿੱਚ ਕਿਸੇ ਦੋਸਤ ਜਾਂ ਥੈਰੇਪਿਸਟ ਨਾਲ ਗੱਲ ਨਹੀਂ ਕਰ ਸਕਦੇ।"

ਸੈਮ ਇਹ ਵੀ ਅੰਦਾਜ਼ਾ ਲਗਾਉਂਦੇ ਹਨ ਕਿ ਉਹਨਾਂ ਦੇ ਚੈਟਬੋਟ ਦੇ ਜਵਾਬਾਂ ਦਾ ਫਾਰਮੈਟ ਨੌਜਵਾਨਾਂ ਦੇ ਨਾਲ ਵਧੇਰੇ ਸਹਿਜ ਹੁੰਦੇ ਹਨ।

ਅਸਲ 'ਮਨੋਵਿਗਿਆਨੀ' ਕੀ ਕਹਿੰਦੇ ਹਨ?

ਥੈਰੇਸਾ ਪਲੇਵਮੈਨ ਇੱਕ ਪੇਸ਼ੇਵਰ ਮਨੋ-ਚਿਕਿਤਸਕ ਹਨ। ਉਹ ਕਹਿੰਦੇ ਹਨ ਕਿ ਉਹ ਹੈਰਾਨ ਨਹੀਂ ਹੈ ਕਿ ਇਸ ਕਿਸਮ ਦੀ ਥੈਰੇਪੀ ਨੌਜਵਾਨ ਪੀੜ੍ਹੀ ਵਿੱਚ ਪ੍ਰਸਿੱਧ ਹੈ, ਪਰ ਉਹ ਸਵਾਲ ਕਰਦੇ ਹਨ ਕਿ ਇਹ ਕਿੰਨਾ ਕੰਮ ਕਰਦੀ ਹੈ ?

ਉਹ ਕਹਿੰਦੇ ਹਨ, "ਬੋਟ ਕੋਲ ਕਹਿਣ ਲਈ ਬਹੁਤ ਕੁਝ ਹੈ। ਉਹ ਤੁਰੰਤ ਧਾਰਨਾਵਾਂ ਬਣਾ ਲੈਂਦਾ ਹੈ, ਜਿਵੇਂ ਜਦੋਂ ਮੈਂ ਕਿਹਾ ਕਿ ਮੈਂ ਉਦਾਸ ਮਹਿਸੂਸ ਕਰ ਰਹੀ ਹਾਂ ਤਾਂ ਮੈਨੂੰ ਤਣਾਅ ਬਾਰੇ ਸਲਾਹ ਦੇਣਾ ਪਰ ਇਹ ਉਹੋ-ਜਿਹਾ ਨਹੀਂ ਹੈ, ਜਿਵੇਂ ਕੋਈ ਇਨਸਾਨ ਪ੍ਰਤੀਕਿਰਿਆ ਦੇਵੇਗਾ।"

ਥੈਰੇਸਾ ਦਾ ਕਹਿਣਾ ਹੈ ਕਿ ਬੋਟ ਉਹ ਸਾਰੀ ਜਾਣਕਾਰੀ ਇਕੱਠੀ ਕਰਨ ਵਿੱਚ ਅਸਫ਼ਲ ਰਹਿੰਦਾ ਹੈ ਜੋ ਮਨੁੱਖ ਚਾਹੁੰਦਾ ਹੈ।

''ਉਹ ਕਾਬਲ ਡਾਕਟਰ ਨਹੀਂ ਹੈ।''

ਪਰ ਉਹ ਕਹਿੰਦੇ ਹਨ ਕਿ ਇਸ ਦਾ ਤੁਰੰਤ ਅਤੇ ਸੁਭਾਵਕ ਸੁਭਾਅ ਉਨ੍ਹਾਂ ਲਈ ਲਾਭਦਾਇਕ ਹੋ ਸਕਦਾ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ।

ਉਹ ਕਹਿੰਦੇ ਹਨ ਕਿ ਬੋਟਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਚਿੰਤਾਜਨਕ ਹੈ। ਇਹ ਮਾਨਸਿਕ ਸਿਹਤ ਦੇ ਉੱਚ ਪੱਧਰਾਂ ਅਤੇ ਜਨਤਕ ਸਰੋਤਾਂ ਦੀ ਘਾਟ ਵੱਲ ਇਸ਼ਾਰਾ ਕਰਦਾ ਹੈ।

ਕਰੈਕਟਰ.ਏਆਈ ਦੇ ਬੁਲਾਰੇ ਨੇ ਕਿਹਾ, "ਸਾਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਅਤੇ ਕਮਿਊਨਿਟੀ ਵੱਲੋਂ ਬਣਾਏ ਗਏ ਕਿਰਦਾਰਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਬਹੁਤ ਚੰਗਾ ਸਮਰਥਨ ਅਤੇ ਜੁੜਾਵ ਮਿਲ ਰਿਹਾ ਹੈ।"

"ਪਰ ਯੂਜ਼ਰਸ ਨੂੰ ਜਾਇਜ਼ ਸਲਾਹ ਅਤੇ ਮਾਰਗਦਰਸ਼ਨ ਲਈ ਉਸ ਖੇਤਰ ਦੇ ਪ੍ਰਮਾਣਿਕ ਪੇਸ਼ੇਵਰਾਂ ਦੀ ਮਦਦ ਲੈਣੀ ਚਾਹੀਦੀ ਹੈ।"

ਕੰਪਨੀ ਦਾ ਕਹਿਣਾ ਹੈ ਕਿ ਚੈਟ ਲੌਗ ਯੂਜ਼ਰਸ ਲਈ ਨਿੱਜੀ ਹਨ, ਪਰ ਸੁਰੱਖਿਆ ਕਾਰਨਾਂ ਕਰਕੇ, ਇਸਦੇ ਕਰਮਚਾਰੀ ਲੋੜ ਪੈਣ 'ਤੇ ਚੈਟ ਪੜ੍ਹ ਸਕਦੇ ਹਨ।

ਇਸ 'ਤੇ ਹਰ ਗੱਲਬਾਤ ਲਾਲ ਅੱਖਰਾਂ ਵਿੱਚ ਚੇਤਾਵਨੀ ਨਾਲ ਸ਼ੁਰੂ ਹੁੰਦੀ ਹੈ। ਇਸ ਵਿੱਚ ਕਿਹਾ ਜਾਂਦਾ ਹੈ, "ਯਾਦ ਰੱਖੋ, ਪਾਤਰ ਜੋ ਵੀ ਕਹਿੰਦੇ ਹਨ ਉਹ ਗਲਪ ਹੈ।"

ਇਹ ਇੱਕ ਰਿਮਾਈਂਡਰ ਹੈ ਕਿ ਇੱਥੇ ਵਰਤੀ ਗਈ ਤਕਨਾਲੋਜੀ, ਜਿਸਨੂੰ ਇੱਕ ਵਾਰਜ ਲੈਂਗੂਏਜ ਮਾਡਲ (ਐੱਲਐੱਮਐੱਮ) ਕਿਹਾ ਜਾਂਦਾ ਹੈ, ਉਹ ਨਹੀਂ ਸੋਚਦਾ ਜਿਵੇਂ ਇੱਕ ਮਨੁੱਖ ਸੋਚਦਾ ਹੈ।

ਹੋਰ ਏਆਈ ਆਧਾਰਿਤ ਸੇਵਾਵਾਂ ਕਿਹੋ-ਜਿਹੀਆਂ ਹਨ

ਐੱਲਐੱਮਐੱਮ 'ਤੇ ਆਧਾਰਿਤ ਰੇਪਲਿਕਾ ਵਰਗੀ ਸਾਈਟ ਵੀ ਹੈ, ਇਹ ਕਰੈਕਟਰ.ਏਆਈ ਵਰਗੀਆਂ ਸੇਵਾਵਾਂ ਹੀ ਪ੍ਰਦਾਨ ਕਰਦੀ ਹੈ। ਪਰ ਇਸ ਦੇ ਸੁਭਾਅ ਨੂੰ ਦੇਖਦੇ ਹੋਏ ਇਸ ਨੂੰ ਸਿਰਫ਼ ਬਾਲਗ਼ਾਂ ਲਈ ਹੋਣ ਦਾ ਦਰਜਾ ਦਿੱਤਾ ਗਿਆ ਹੈ।

ਵਿਸ਼ਲੇਸ਼ਕੀ ਕੰਪਨੀ ਸਿਮੀਲਰਵੈਬ ਦੇ ਅੰਕੜਿਆਂ ਅਨੁਸਾਰ, ਰੇਪਲਿਕਾ ਬਿਤਾਏ ਗਏ ਸਮੇਂ ਅਤੇ ਮੁਲਾਕਾਤਾਂ ਦੇ ਆਧਾਰ 'ਤੇ ਕਰੈਕਟਰ.ਏਆਈ ਜਿੰਨੀ ਮਸ਼ਹੂਰ ਨਹੀਂ ਹੈ।

Earkick ਅਤੇ Woebot ਏਆਈ ਚੈਟਬੋਟ ਵੀ ਹਨ ਜੋ ਪਹਿਲਾਂ ਹੀ ਮਾਨਸਿਕ ਸਿਹਤ ਦੇ ਸਾਥੀ ਵਜੋਂ ਸੇਵਾ ਕਰਨ ਲਈ ਤਿਆਰ ਕੀਤੇ ਗਏ ਹਨ। ਇਨ੍ਹਾਂ ਦੋਵਾਂ ਕੰਪਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਇਹ ਐਪਸ ਲੋਕਾਂ ਦੀ ਮਦਦ ਕਰ ਰਹੀਆਂ ਹਨ।

ਕੁਝ ਮਨੋਵਿਗਿਆਨੀ ਕਹਿੰਦੇ ਹਨ ਕਿ ਏਆਈ ਬੋਟ ਮਰੀਜ਼ਾਂ ਨੂੰ ਬੁਰੀ ਸਲਾਹ ਦੇ ਸਕਦੇ ਹਨ। ਉਨ੍ਹਾਂ ਦੀ ਚਿੰਤਾ ਇਹ ਵੀ ਹੈ ਕਿ ਇਹ ਬੋਟਸ ਨਸਲ ਜਾਂ ਲਿੰਗ ਦੇ ਵਿਰੁੱਧ ਪੱਖਪਾਤ ਨਾਲ ਵੀ ਪੀੜਤ ਹੋ ਸਕਦੇ ਹਨ।

ਪਰ ਮੈਡੀਕਲ ਜਗਤ ਨੇ ਇਨ੍ਹਾਂ ਚੈਟਬੋਟਸ ਨੂੰ ਹੌਲੀ-ਹੌਲੀ ਟੂਲ ਵਜੋਂ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਲਿਮਬਿਕ ਐਕਸੈਸ ਨਾਮ ਦੀ ਇੱਕ ਏਆਈ ਸੇਵਾ ਨੂੰ ਪਿਛਲੇ ਸਾਲ ਬ੍ਰਿਟਿਸ਼ ਸਰਕਾਰ ਵੱਲੋਂ ਮੈਡੀਕਲ ਡਿਵਾਈਸ ਸਰਟੀਫਿਕੇਟ ਦਿੱਤਾ ਗਿਆ ਸੀ। ਇਹ ਪ੍ਰਮਾਣੀਕਰਨ ਪ੍ਰਾਪਤ ਕਰਨ ਵਾਲਾ ਇਹ ਪਹਿਲਾ ਮਾਨਸਿਕ ਸਿਹਤ ਚੈਟਬੋਟ ਹੈ।

ਇਹ ਹੁਣ ਬਹੁਤ ਸਾਰੇ ਨੈਸ਼ਨਲ ਹੈਲਥ ਸਰਵਿਸ ਦੇ ਕਈ ਟਰੱਸਟਾਂ ਵਿੱਚ ਮਰੀਜ਼ਾਂ ਨੂੰ ਸ਼੍ਰੇਣੀਬੱਧ ਕਰਨ ਅਤੇ ਤਰਜੀਹ ਦੇਣ ਲਈ ਵਰਤਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)