You’re viewing a text-only version of this website that uses less data. View the main version of the website including all images and videos.
ਕੈਨੇਡਾ ਵਿੱਚ ਵਿਦੇਸ਼ੀ ਹੁਣ ਨਹੀਂ ਖਰੀਦ ਸਕਣਗੇ ਘਰ, ਸਰਕਾਰ ਦਾ ਫ਼ੈਸਲੇ ਪਿੱਛੇ ਇਹ ਤਰਕ
- ਲੇਖਕ, ਨਾਦਿਨ ਯੁਸੂਫ਼
- ਰੋਲ, ਬੀਬੀਸੀ ਨਿਊਜ਼, ਟੋਰੰਟੋ
ਕੈਨੇਡਾ 'ਚ ਘਰ ਖਰੀਦਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀਆਂ ਨੂੰ ਝਟਕਾ ਲੱਗਾ ਹੈ ਕਿਉਂਕਿ ਉਹ ਹੁਣ ਦੋ ਸਾਲ ਤੱਕ ਕੈਨੇਡਾ ਵਿੱਚ ਘਰ ਨਹੀਂ ਖ਼ਰੀਦ ਸਕਣਗੇ।
ਕੈਨੇਡਾ ਸਰਕਾਰ ਵਲੋਂ ਲਗਾਈ ਗਈ ਪਾਬੰਦੀ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਰਾਹਤ ਦੇਣਾ ਹੈ ਜੋ ਘਰ ਖਰੀਦਣਾ ਚਾਹੁੰਦੇ ਹਨ ਪਰ ਕੀਮਤਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਅਹਿਜੇ ਲੋਕਾਂ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਦੇ ਇਰਾਦੇ ਨਾਲ ਇਹ ਕਦਮ ਚੁੱਕਿਆ ਗਿਆ ਹੈ।
ਹੁਣ ਤੱਕ ਕੈਨੇਡਾ ’ਚ ਇੱਕ ਘਰ ਦੀ ਕੀਮਤ ਔਸਤਨ ਅੱਠ ਲੱਖ ਕੈਨੇਡੀਅਨ ਡਾਲਰ ਹੈ। ਇਹ ਕੀਮਤ ਲੋਕਾਂ ਦੀ ਔਸਤ ਘਰੇਲੂ ਆਮਦਨ ਤੋਂ 11 ਗੁਣਾ ਵੱਧ ਹੈ।
ਕੁਝ ਲੋਕਾਂ ਨੇ ਇਸ ਪਾਬੰਦੀ ਦੀ ਆਲੋਚਨਾ ਵੀ ਕੀਤੀ ਅਤੇ ਕਿਹਾ ਹੈ ਕਿ ਇਸ ਪਾਬੰਦੀ ਦਾ ਕੈਨੇਡਾ ਦੀ ਹਾਊਸਿੰਗ ਬਾਜ਼ਾਰ 'ਤੇ ਕੀ ਪ੍ਰਭਾਵ ਪਵੇਗਾ ਇਹ ਦੇਖਣਾ ਬਾਕੀ ਹੈ।
ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬਿਆਂ ਵਿੱਚ ਗੈਰ-ਕੈਨੇਡੀਅਨ ਨਿਵਾਸੀ 6% ਤੋਂ ਵੀ ਘੱਟ ਘਰਾਂ ਦੇ ਮਾਲਕ ਹਨ, ਇੱਥੇ ਰਾਸ਼ਟਰੀ ਅੰਕੜੇ ਦਰਸਾਉਂਦੇ ਹਨ ਕਿ ਘਰਾਂ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਹਨ।
1 ਜਨਵਰੀ ਤੋਂ ਉਨ੍ਹਾਂ ਲੋਕਾਂ ਨੂੰ ਰਿਹਾਇਸ਼ੀ ਜਾਇਦਾਦ ਖਰੀਦਣ 'ਤੇ ਰੋਕ ਹੋਵੇਗੀ ਜੋ ਕੈਨੇਡੀਅਨ ਨਾਗਰਿਕ ਨਹੀਂ ਹਨ ਜਾਂ ਸਥਾਈ ਨਿਵਾਸੀ ਯਾਨੀ ਪੀਆਰ ਨਹੀਂ ਹਨ।
ਇਸ ਦੀ ਉਲੰਘਣਾ ਕਰਨ ਵਾਲਿਆਂ 'ਤੇ 10 ਹਜ਼ਾਰ ਕੈਨੇਡੀਅਨ ਡਾਲਰਾਂ ਦਾ ਜੁਰਮਾਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ:
ਦਸੰਬਰ 2022 ਦੇ ਅਖੀਰ ਵਿੱਚ, ਬੈਨ ਦੇ ਅਮਲ ਵਿੱਚ ਆਉਣ ਤੋਂ 11 ਦਿਨ ਪਹਿਲਾਂ ਕੈਨੇਡੀਅਨ ਸਰਕਾਰ ਨੇ ਨਿਯਮ ਵਿੱਚ ਕੁਝ ਛੋਟਾਂ ਦਾ ਐਲਾਨ ਕੀਤਾ।
ਇਨ੍ਹਾਂ ਛੋਟਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਜੋ ਘੱਟੋ-ਘੱਟ ਪੰਜ ਸਾਲਾਂ ਤੋਂ ਦੇਸ਼ ਵਿੱਚ ਹਨ, ਜੋ ਲੋਕ ਰਫਿਊਜੀ ਹੋਣ ਦਾ ਦਾਅਵਾ ਕਰਦੇ ਹਨ ਅਤੇ ਅਸਥਾਈ ਵਰਕ ਪਰਮਿਟ ਵਾਲੇ ਲੋਕ ਸ਼ਾਮਲ ਹਨ।
ਫੈਡਰਲ ਹਾਊਸਿੰਗ ਮੰਤਰੀ ਅਹਿਮਦ ਹੂਸੈਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਇਸ ਬੈਨ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਘਰ ਖਰੀਦਣ ਤੋਂ ਰੋਕਣਾ ਹੈ ਜੋ ਘਰ ਨੂੰ ਘਰ ਵਾਂਗ ਨਹੀਂ ਸਗੋਂ ਉਸਨੂੰ ਜਾਇਦਾਦ ਜਾਂ ਵਸਤੂ ਦੇ ਤੌਰ ਤੇ ਦੇਖਦੇ ਹਨ
ਹੁਸੈਨ ਨੇ ਕਿਹਾ, ‘‘ਇਸ ਕਾਨੂੰਨ ਰਾਹੀਂ ਅਸੀਂ ਇਹ ਯਕੀਨੀ ਬਣਾਉਣ ਲਈ ਕਾਰਵਾਈ ਕਰ ਰਹੇ ਹਾਂ ਕਿ ਰਿਹਾਇਸ਼ ਕੈਨੇਡੀਅਨ ਨਾਗਰਿਕਾਂ ਦੀ ਮਲਕੀਅਤ ਹੈ ਅਤੇ ਇਹ ਇਸ ਦੇਸ਼ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦੇ ਫਾਇਦੇ ਲਈ ਹੈ।"
ਭਾਵੇਂ ਹੀ ਕੈਨੇਡਾ ਵਿੱਚ ਘਰਾਂ ਦੀਆਂ 2022 ਵਿੱਚ ਘਟੀਆਂ ਹੋਣ, ਪਰ ਅਜੇ ਵੀ ਇੱਕ ਦਹਾਕੇ ਪਹਿਲਾਂ ਦੀਆਂ ਕੀਮਤਾਂ ਨਾਲੋਂ ਕਿਤੇ ਵੱਧ ਹਨ।
2013 ਦੇ ਮੁਕਾਬਲੇ ਘਰਾਂ ਦੀ ਕੀਮਤਾਂ 2022 ਵਿੱਚ 48 ਫੀਸਦੀ ਵੱਧ ਸਨ, 2013 ਵਿੱਚ ਔਸਤ ਘਰ ਦੀ ਕੀਮਤ 522,951 ਕੈਨੇਡੀਅਨ ਡਾਲਰ ਹੁੰਦੀ ਸੀ।
ਇਸ ਸਮੇਂ ਦੌਰਾਨ ਕੈਨੇਡਾ ਵਿੱਚ ਲੋਕਾਂ ਨੂੰ ਔਸਤ ਘਰੇਲੂ ਆਮਦਨ ਘਰਾਂ ਦੀਆਂ ਵਧਦੀਆਂ ਕੀਮਤਾਂ ਦੇ ਮੁਕਾਬਲੇ ਬਹੁਤ ਘੱਟ ਹੈ।
ਨਵੇਂ ਅੰਕੜੇ ਦਰਸਾਉਂਦੇ ਹਨ ਕਿ 2015 ਤੋਂ 2020 ਤੱਕ ਲੋਕਾਂ ਦੀ ਘਰੇਲੂ ਆਮਦਨ ਸਿਰਫ਼ 9.8% ਵਧੀ ਹੈ।
ਮਕਾਨ ਦੀਆਂ ਕੀਮਤਾਂ ਅਤੇ ਆਮਦਨੀ ਵਿਚਾਲੇ ਫਰਕ ਦੇ ਡਾਟਾ ਵਿਸ਼ਲੇਸ਼ਣ ਮੁਤਾਬਕ ਕੈਨੇਡਾ ਵਿੱਚ ਬੁਹਤ ਲੋਕਾਂ ਲਈ ਘਰ ਖਰੀਦਣਾ ਪਹੁੰਚ ਤੋਂ ਬਾਹਰ ਹੈ, ਇਸ ਮਾਮਲੇ ਵਿੱਚ ਕੈਨੇਡਾ ਨੇ ਨਿਊਜ਼ੀਲੈਂਡ, ਅਮਰੀਕਾ ਅਤੇ ਯੂਕੇ ਨੂੰ ਪਿੱਛੇ ਛੱਡਿਆ ਹੈ।
ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ - ਟੋਰੰਟੋ ਅਤੇ ਵੈਨਕੂਵਰ ਵਿੱਚ ਔਸਤ ਘਰਾਂ ਦੀਆਂ ਕੀਮਤਾਂ 10 ਲੱਖ ਕੈਨੇਡੀਅਨ ਡਾਲਰ ਤੱਕ ਪਹੁੰਚ ਗਈਆਂ ਹਨ।
ਟੋਰੰਟੋ ਅਤੇ ਵੈਨਕੂਵਰ ਨੂੰ ਦੁਨੀਆ ਦੇ ਚੋਟੀ ਦੇ 10 ਸਭ ਤੋਂ ਵੱਧ ਮਹਿੰਗੇ ਸ਼ਹਿਰਾਂ ਦੀ ਸੂਚੀ ਵਿੱਚ ਰੱਖਿਆ ਜਾਂਦਾ ਹੈ।
ਨਿਊਜ਼ੀਲੈਂਡ ਨੇ 2018 ਵਿੱਚ ਵਿਦੇਸ਼ੀਆਂ ਤੇ ਘਰਾਂ ਦੇ ਖਰੀਦਦਾਰ ਵਜੋਂ ਪਾਬੰਦੀ ਲਗਾਉਣ ਵਾਲਾ ਇੱਕ ਅਜਿਹਾ ਹੀ ਕਾਨੂੰਨ ਪਾਸ ਕੀਤਾ ਸੀ ਕਿਉਂਕਿ ਇਸ ਦੇਸ਼ ਵਿੱਚ ਵੀ ਘਰਾਂ ਦੀਆਂ ਕੀਮਤਾਂ ਬਹੁਤੇ ਲੋਕਾਂ ਦੀ ਪਹੁੰਚ ਵਿੱਚੋਂ ਬਾਹਰ ਹੋ ਗਈਆਂ ਸਨ।
ਹੋਰ ਕਈ ਮੁਲਕਾਂ ਨੇ ਵੀ ਕਈ ਕਦਮ ਚੁੱਕੇ ਹਨ ਜਿਸਦਾ ਮਕਸਦ ਸੀ ਘਰਾਂ ਦੀ ਕੀਮਤਾਂ ਆਮ ਲੋਕਾਂ ਦੀ ਪਹੁੰਚ ਵਿੱਚ ਹੋਣ।
ਜਿਸ ਦੇ ਤਹਿਤ ਮਨੋਨੀਤ ਪਾਬੰਦੀਸ਼ੁਦਾ ਜ਼ੋਨ ਨੂੰ ਲਾਗੂ ਕਰਨਾ ਸ਼ਾਮਲ ਹੈ। ਇਸ ਮੁਤਾਬਕ ਵਿਦੇਸ਼ੀਆਂ ਨੂੰ ਘਰ ਖਰੀਦਣ ਤੋਂ ਰੋਕ ਦਿੱਤਾ ਜਾਂਦਾ ਹੈ ਜਾਂ ਫਿਰ ਵਿਦੇਸ਼ੀ ਖਰੀਦਦਾਰਾਂ 'ਤੇ ਖ਼ਾਸ ਫੀਸ ਲਗਾਈ ਜਾਂਦੀ ਹੈ।