ਯਮਨ 'ਚ ਸਜ਼ਾ-ਏ-ਮੌਤ ਦਾ ਸਾਹਮਣਾ ਕਰਦੀ ਭਾਰਤੀ ਨਰਸ, ਬਚਣ ਦਾ ਬੱਸ ਇੱਕ ਹੀ ਰਾਹ

- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼, ਕੋਚੀ
ਨਿਮਿਸ਼ਾ ਪ੍ਰਿਆ 2008 ਵਿੱਚ ਕੇਰਲ ਤੋਂ ਯਮਨ ਲਈ ਇੱਕ ਵੱਡਾ ਸੁਪਨਾ ਲੈ ਕੇ ਰਵਾਨਾ ਹੋਈ ਸੀ, ਉਸ ਵੇਲੇ ਉਹ ਸਿਰਫ਼ 19 ਸਾਲ ਦੀ ਸੀ।
ਨਿਮਿਸ਼ਾ ਨੂੰ ਯਮਨ ਦੀ ਰਾਜਧਾਨੀ ਸਨਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨਰਸ ਦੀ ਨੌਕਰੀ ਵੀ ਮਿਲ ਜਾਂਦੀ ਹੈ।
ਉਹ ਹਜ਼ਾਰਾਂ ਕਿਲੋਮੀਟਰ ਦੂਰ ਕੇਰਲਾ ਵਿੱਚ ਆਪਣੀ ਮਾਂ ਨੂੰ ਫੋਨ ਕਰਦੀ ਹੈ ਅਤੇ ਖੁਸ਼ਖ਼ਬਰੀ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਜਲਦੀ ਹੀ ਦੁੱਖ ਭਰੇ ਦਿਨ ਲੰਘ ਜਾਣਗੇ ਕਿਉਂਕਿ ਉਸ ਨੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਹਨ।
15 ਸਾਲਾਂ ਬਾਅਦ, ਇਹ ਸੁਪਨਾ ਨਿਮਿਸ਼ਾ ਅਤੇ ਉਸ ਦੇ ਪਰਿਵਾਰ ਲਈ ਇੱਕ ਡਰਾਉਣੇ ਸੁਪਨੇ ਵਿੱਚ ਬਦਲ ਗਿਆ ਹੈ।
ਨਿਮਿਸ਼ਾ ਇਸ ਵੇਲੇ ਜੰਗ ਪ੍ਰਭਾਵਿਤ ਦੇਸ਼ ਯਮਨ ਵਿੱਚ ਇੱਕ ਸਥਾਨਕ ਵਿਅਕਤੀ ਤਲਾਲ ਅਬਦੋ ਮਹਦੀ ਦੇ ਕਤਲ ਲਈ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਹੈ।
13 ਨਵੰਬਰ ਨੂੰ ਯਮਨ ਦੀ ਸੁਪਰੀਮ ਜੁਡੀਸ਼ੀਅਲ ਕੌਂਸਲ ਨੇ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ।
ਯਮਨ ਵਿੱਚ ਸ਼ਰੀਆ ਕਾਨੂੰਨ ਹੈ ਅਤੇ ਅਦਾਲਤ ਨੇ ਉਨ੍ਹਾਂ ਨੂੰ ਇੱਕ ਆਖ਼ਰੀ ਮੌਕਾ ਦਿੱਤਾ ਹੈ। ਜੇਕਰ ਪੀੜਤ ਪਰਿਵਾਰ ਉਸ ਨੂੰ ਮਾਫ਼ ਕਰ ਦਿੰਦਾ ਹੈ ਤਾਂ ਉਹ ਸਜ਼ਾ ਤੋਂ ਬਚ ਸਕਦੀ ਹੈ।
ਹੁਣ ਭਾਰਤ ਵਿੱਚ ਉਸਦੇ ਪਰਿਵਾਰ ਅਤੇ ਉਸ ਲਈ ਮੁਹਿੰਮ ਚਲਾਉਣ ਵਾਲੇ ਲੋਕਾਂ ਲਈ ਸਮਾਂ ਘੱਟਦਾ ਜਾ ਰਿਹਾ ਹੈ ਅਤੇ ਉਹ ਕਿਸੇ ਚਮਤਕਾਰ ਦੀ ਉਮੀਦ ਕਰ ਰਹੇ ਹਨ।

'ਤੁਸੀਂ ਮੇਰੀ ਜਾਨ ਲੈ ਲਓ'
2017 ਵਿੱਚ, ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਯਮਨ ਦੀ ਯਾਤਰਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਬੇਹੱਦ ਲਾਜ਼ਮੀ ਹਾਲਤਾਂ ਵਿੱਚ ਅਜਿਹਾ ਕਰਨ ਲਈ ਵਿਸ਼ੇਸ਼ ਇਜਾਜ਼ਤ ਦੀ ਲੋੜ ਹੁੰਦੀ ਹੈ।
ਨਿਮਿਸ਼ਾ ਲਈ ਮੁਹਿੰਮ ਚਲਾ ਰਹੇ ਸਮੂਹ 'ਸੇਵ ਨਿਮਿਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕੌਂਸਲ' ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ।
ਅਪੀਲ ਕੀਤੀ ਗਈ ਹੈ ਕਿ ਨਿਮਿਸ਼ਾ ਦੀ ਮਾਂ ਅਤੇ ਉਸ ਦੀ 11 ਸਾਲ ਦੀ ਬੇਟੀ ਮਿਸ਼ਾਲ ਨੂੰ ਸਨਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ।
ਸਮੂਹ ਦਾ ਕਹਿਣਾ ਹੈ ਕਿ ਕੌਂਸਲ ਦੇ ਦੋ ਮੈਂਬਰ ਉਨ੍ਹਾਂ ਦੇ ਨਾਲ ਜਾਣਗੇ। ਪਰ ਪਿਛਲੇ ਹਫ਼ਤੇ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ ਅਤੇ ਕਿਹਾ ਸੀ ਕਿ ਯਮਨ ਵਿੱਚ ਕੂਟਨੀਤਕ ਪਹੁੰਚ ਨਹੀਂ ਹੈ ਅਤੇ ਅਜਿਹੇ ਵਿੱਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਨਹੀਂ ਕੀਤੀ ਜਾ ਸਕਦੀ।
ਸਰਕਾਰ ਦਾ ਇਹ ਮੁਲਾਂਕਣ ਯਮਨ ਦੀ ਸਿਆਸੀ ਸਥਿਤੀ 'ਤੇ ਆਧਾਰਿਤ ਹੈ। ਸਨਾ 'ਤੇ ਹੂਤੀ ਬਾਗ਼ੀਆਂ ਦਾ ਕਬਜ਼ਾ ਹੈ, ਜੋ ਸਾਲਾਂ ਤੋਂ ਯਮਨ ਦੀ ਅਧਿਕਾਰਤ ਸਰਕਾਰ ਨਾਲ ਸੰਘਰਸ਼ ਕਰ ਰਹੇ ਹਨ। ਯਮਨ ਦੀ ਸਰਕਾਰ ਸਾਊਦੀ ਅਰਬ ਵਿੱਚ ਜਲਾਵਤਨੀ ਵਿੱਚ ਹੈ।
ਭਾਰਤ ਹੂਤੀ ਬਾਗ਼ੀਆਂ ਨੂੰ ਮਾਨਤਾ ਨਹੀਂ ਦਿੰਦਾ, ਇਸ ਲਈ ਯਮਨ ਦੀ ਯਾਤਰਾ ਭਾਰਤੀ ਨਾਗਰਿਕ ਲਈ ਖ਼ਤਰੇ ਨਾਲ ਭਰੀ ਹੋਈ ਹੈ।

ਨਿਮਿਸ਼ਾ ਨੂੰ ਬਚਾਉਣ ਦੀ ਮੁਹਿੰਮ
ਯਮਨ ਇੱਕ ਯੁੱਧਗ੍ਰਸਤ ਦੇਸ਼ ਹੈ ਅਤੇ ਉੱਥੇ ਯਾਤਰਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ।
ਸੇਵ ਨਿਮਿਸ਼ਾ ਕੌਂਸਲ ਨੇ ਇੱਕ ਵਾਰ ਫਿਰ ਦਿੱਲੀ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ ਅਤੇ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਮਿਸ਼ਾ ਦੀ ਮਾਂ ਅਤੇ ਉਨ੍ਹਾਂ ਦੀ ਬੇਟੀ ਨੂੰ ਯਮਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ।
ਇਸ ਸਭ ਦੇ ਵਿਚਾਲੇ ਨਿਮਿਸ਼ਾ ਦੀ ਮਾਂ ਦੀ ਬੇਚੈਨੀ ਵਧਦੀ ਜਾ ਰਹੀ ਹੈ ਅਤੇ ਕਈ ਤਰ੍ਹਾਂ ਦੇ ਡਰ ਉਸ 'ਤੇ ਹਾਵੀ ਹੋ ਰਹੇ ਹਨ। ਉਹ ਇਸ ਗੱਲ ਤੋਂ ਡਰੇ ਹੋਏ ਹਨ ਕਿ ਉਨ੍ਹਾਂ ਦੀ ਦੀ ਧੀ ਵਿਦੇਸ਼ ਵਿਚ ਮੌਤ ਦਾ ਸਾਹਮਣਾ ਕਰ ਰਹੀ ਹੈ।
ਸੇਵ ਨਿਮਿਸ਼ਾ ਕੌਂਸਲ ਦੇ ਮੈਂਬਰ ਅਤੇ ਸਮਾਜ ਸੇਵੀ ਬਾਬੂ ਜੌਹਨ ਦਾ ਕਹਿਣਾ ਹੈ, "ਨਿਮਿਸ਼ਾ ਨਾਲ ਜੋ ਵੀ ਹੋਇਆ ਉਹ ਮੰਦਭਾਗਾ ਹੈ।"
ਉਨ੍ਹਾਂ ਕਿਹਾ ਕਿ ਨਿਮਿਸ਼ਾ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਯਮਨ ਗਈ ਸੀ ਅਤੇ ਅੱਜ ਉਹ ਉੱਥੇ ਮੌਤ ਦੇ ਮੂੰਹ 'ਚ ਹੈ। ਉਨ੍ਹਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ।
ਨਿਮਿਸ਼ਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਵਿਚ ਚੰਗੀ ਸੀ ਅਤੇ ਸਥਾਨਕ ਚਰਚ ਨੇ ਉਸ ਦੀ ਪੜ੍ਹਾਈ ਵਿਚ ਮਦਦ ਕੀਤੀ ਤੇ ਡਿਪਲੋਮਾ ਕੋਰਸ ਲਈ ਪੈਸੇ ਵੀ ਦਿੱਤੇ।
ਪਰ ਉਸ ਨੂੰ ਕੇਰਲ ਵਿਚ ਨਰਸ ਵਜੋਂ ਨੌਕਰੀ ਨਹੀਂ ਮਿਲ ਸਕੀ ਕਿਉਂਕਿ ਉਸ ਨੇ ਡਿਪਲੋਮਾ ਕਰਨ ਤੋਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਨਹੀਂ ਕੀਤੀ ਸੀ।
ਅਜਿਹੇ 'ਚ ਯਮਨ 'ਚ ਨੌਕਰੀ ਮਿਲਣਾ ਉਨ੍ਹਾਂ ਲਈ ਗਰੀਬੀ ਦੇ ਚੁੰਗਲ 'ਚੋਂ ਨਿਕਲਣ ਦਾ ਚੰਗਾ ਮੌਕਾ ਸੀ।

2011 ਵਿੱਚ, ਨਿਮਿਸ਼ਾ ਟੌਮੀ ਥਾਮਸ ਨਾਲ ਵਿਆਹ ਕਰਨ ਲਈ ਘਰ ਆਈ ਅਤੇ ਫਿਰ ਦੋਵੇਂ ਯਮਨ ਚਲੇ ਗਏ, ਜਿੱਥੇ ਉਨ੍ਹਾਂ ਨੂੰ ਇਲੈਕਟ੍ਰੀਸ਼ੀਅਨ ਦੇ ਸਹਾਇਕ ਵਜੋਂ ਨੌਕਰੀ ਮਿਲੀ ਪਰ ਉਨ੍ਹਾਂ ਨੂੰ ਮਾਮੂਲੀ ਤਨਖ਼ਾਹ ਮਿਲ ਰਹੀ ਸੀ।
ਦਸੰਬਰ 2012 ਵਿੱਚ ਉਨ੍ਹਾਂ ਦੇ ਘਰ ਧੀ ਦਾ ਜਨਮ ਹੋਇਆ ਸੀ ਅਤੇ ਇਸ ਤੋਂ ਬਾਅਦ ਪਤੀ-ਪਤਨੀ ਲਈ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਗਿਆ ਸੀ। 2014 ਵਿੱਚ, ਥਾਮਸ ਕੋਚੀ ਵਾਪਸ ਆ ਗਏ ਜਿੱਥੇ ਉਹ ਟੁਕ-ਟੁੱਕ (ਟੈਂਪੂ) ਚਲਾਉਂਦੇ ਹਨ।
2014 ਵਿੱਚ, ਨਿਮਿਸ਼ਾ ਨੇ ਆਪਣੀ ਘੱਟ ਤਨਖਾਹ ਵਾਲੀ ਨੌਕਰੀ ਛੱਡ ਕੇ ਇੱਕ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਕੀਤਾ।
ਯਮਨ ਦੇ ਕਾਨੂੰਨ ਦੇ ਤਹਿਤ, ਅਜਿਹਾ ਕਰਨ ਲਈ ਇੱਕ ਸਥਾਨਕ ਸਾਥੀ ਦਾ ਹੋਣਾ ਜ਼ਰੂਰੀ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਮਹਿਦੀ ਇਸ ਕਹਾਣੀ ਵਿੱਚ ਦਾਖ਼ਲ ਹੁੰਦਾ ਹੈ।
ਮਹਿਦੀ ਇੱਕ ਕੱਪੜੇ ਦੀ ਦੁਕਾਨ ਚਲਾਉਂਦਾ ਸੀ ਅਤੇ ਉਸ ਦੀ ਪਤਨੀ ਨੇ ਉਸ ਕਲੀਨਿਕ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਜਿੱਥੇ ਨਿਮਿਸ਼ਾ ਕੰਮ ਕਰਦੀ ਸੀ।
ਜਨਵਰੀ 2015 ਵਿੱਚ ਜਦੋਂ ਨਿਮਿਸ਼ਾ ਭਾਰਤ ਆਈ ਸੀ ਤਾਂ ਮਹਦੀ ਉਸ ਦੇ ਨਾਲ ਆਇਆ ਸੀ।
ਨਿਮਿਸ਼ਾ ਅਤੇ ਉਸ ਦੇ ਪਤੀ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਪੈਸੇ ਲੈ ਕੇ ਲਗਭਗ 50 ਲੱਖ ਰੁਪਏ ਦੀ ਰਕਮ ਇਕੱਠੀ ਕੀਤੀ ਅਤੇ ਇੱਕ ਮਹੀਨੇ ਬਾਅਦ ਨਿਮਿਸ਼ਾ ਆਪਣਾ ਕਲੀਨਿਕ ਖੋਲ੍ਹਣ ਲਈ ਯਮਨ ਵਾਪਸ ਆ ਗਈ।
ਉਸ ਨੇ ਕਾਗਜ਼ੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਉਸ ਦਾ ਪਤੀ ਅਤੇ ਧੀ ਯਮਨ ਵਾਪਸ ਆ ਸਕਣ, ਪਰ ਇਸ ਦੌਰਾਨ ਯਮਨ ਵਿਚ ਘਰੇਲੂ ਯੁੱਧ ਸ਼ੁਰੂ ਹੋ ਗਿਆ ਅਤੇ ਇਸ ਲਈ ਉਹ ਯਾਤਰਾ ਨਹੀਂ ਕਰ ਸਕਦੇ ਸਨ।

ਯਮਨ ਵਿੱਚ ਘਰੇਲੂ ਯੁੱਧ ਦੀ ਸ਼ੁਰੂਆਤ
ਅਗਲੇ ਦੋ ਮਹੀਨਿਆਂ ਵਿੱਚ, ਭਾਰਤ ਨੇ ਆਪਣੇ 4,600 ਨਾਗਰਿਕਾਂ ਅਤੇ 1,000 ਵਿਦੇਸ਼ੀ ਨਾਗਰਿਕਾਂ ਨੂੰ ਯਮਨ ਤੋਂ ਬਾਹਰ ਕੱਢਿਆ।
ਨਿਮਿਸ਼ਾ ਉਨ੍ਹਾਂ ਕੁਝ ਲੋਕਾਂ ਵਿੱਚੋਂ ਸੀ ਜੋ ਵਾਪਸ ਨਹੀਂ ਆਏ।
ਥਾਮਸ ਨੇ ਕਿਹਾ, "ਅਸੀਂ ਉੱਥੇ ਇੰਨਾ ਪੈਸਾ ਲਗਾਇਆ ਸੀ ਕਿ ਉਹ ਇਹ ਸਭ ਛੱਡ ਕੇ ਵਾਪਸ ਨਹੀਂ ਆ ਸਕੀ।"
ਥਾਮਸ ਨੇ ਫੋਨ 'ਤੇ 14 ਬਿਸਤਰਿਆਂ ਵਾਲਾ ਕਲੀਨਿਕ ਅਤੇ ਸਾਈਨ ਬੋਰਡ ਵੀ ਦਿਖਾਇਆ ਜਿਸ 'ਤੇ ਲਿਖਿਆ ਸੀ- ਅਲ ਅਮਾਨ ਮੈਡੀਕਲ ਕਲੀਨਿਕ।
ਥਾਮਸ ਨੇ ਦੱਸਿਆ ਕਿ ਕਲੀਨਿਕ ਚੰਗੀ ਤਰ੍ਹਾਂ ਚੱਲਣਾ ਸ਼ੁਰੂ ਹੋ ਗਿਆ ਸੀ ਪਰ ਇਸ ਸਮੇਂ ਨਿਮਿਸ਼ਾ ਨੇ ਵੀ ਮਹਦੀ ਬਾਰੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ।
ਬੀਬੀਸੀ ਨੇ ਦਿੱਲੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਦੀ ਕਾਪੀ ਦੇਖੀ ਹੈ।
ਇਸ ਵਿਚ ਕਿਹਾ ਗਿਆ ਹੈ, "ਮਹਦੀ ਨੇ ਨਿਮਿਸ਼ਾ ਦੇ ਘਰੋਂ ਉਨ੍ਹਾਂ ਦੀਆਂ ਵਿਆਹ ਦੀਆਂ ਤਸਵੀਰਾਂ ਚੋਰੀਆਂ ਕੀਤੀਆਂ ਸਨ ਅਤੇ ਬਾਅਦ ਵਿਚ ਇਨ੍ਹਾਂ ਛੇੜਛਾੜ ਕਰ ਕੇ ਇਹ ਦਾਅਵਾ ਕੀਤਾ ਕਿ ਉਸ ਨੇ ਨਿਮਿਸ਼ਾ ਨਾਲ ਵਿਆਹ ਕਰ ਲਿਆ ਹੈ।"
ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਹਦੀ ਨੇ ਨਿਮਿਸ਼ਾ ਨੂੰ ਕਈ ਮੌਕਿਆਂ 'ਤੇ ਧਮਕੀਆਂ ਦਿੱਤੀਆਂ ਅਤੇ "ਉਸ ਦਾ ਪਾਸਪੋਰਟ ਵੀ ਰੱਖ ਲਿਆ ਤੇ ਜਦੋਂ ਨਿਮਿਸ਼ਾ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਉਸ ਨੂੰ ਛੇ ਦਿਨਾਂ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ।"
ਮਹਦੀ ਦਾ ਕਤਲ ਅਤੇ ਨਿਮਿਸ਼ਾ ਦੀ ਗ੍ਰਿਫ਼ਤਾਰੀ
ਥਾਮਸ ਨੂੰ ਇਸ ਕਤਲ ਬਾਰੇ ਪਹਿਲੀ ਵਾਰ 2017 ਵਿੱਚ ਇੱਕ ਟੀਵੀ ਨਿਊਜ਼ ਚੈਨਲ ਰਾਹੀਂ ਪਤਾ ਲੱਗਾ ਸੀ।
ਉਨ੍ਹਾਂ ਨੇ ਦੱਸਿਆ ਕਿ ਖ਼ਬਰ ਦੀ ਹੈੱਡਲਾਈ ਅਜਿਹੀ ਸੀ- "ਮਲਿਆਲੀ ਨਰਸ ਨਿਮਿਸ਼ਾ ਦੇ ਕਤਲ ਲਈ ਕੀਤਾ ਗਿਆ ਗ੍ਰਿਫਤਾਰ, ਲਾਸ਼ ਦੇ ਟੁਕੜੇ ਕੀਤਾ।"
ਮਹਦੀ ਦੀ ਕੱਟੀ ਹੋਈ ਲਾਸ਼ ਪਾਣੀ ਦੀ ਟੈਂਕੀ ਵਿੱਚੋਂ ਮਿਲੀ ਸੀ ਅਤੇ ਇੱਕ ਮਹੀਨੇ ਬਾਅਦ, ਨਿਮਿਸ਼ਾ ਨੂੰ ਸਾਊਦੀ ਅਰਬ ਨਾਲ ਲੱਗਦੀ ਯਮਨ ਦੀ ਸਰਹੱਦ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੀਬੀਸੀ ਰਿਪੋਰਟਰ ਨੂੰ ਵਿਆਹ ਦੀਆਂ ਫੋਟੋਆਂ ਦਿਖਾਉਂਦੇ ਹੋਏ ਥਾਮਸ ਨੇ ਕਿਹਾ, "ਇਹ ਆਦਮੀ ਉਸ ਦਾ ਪਤੀ ਕਿਵੇਂ ਹੋ ਸਕਦਾ ਹੈ ਜਦੋਂ ਉਸ ਨੇ ਮੇਰੇ ਨਾਲ ਵਿਆਹ ਕੀਤਾ ਸੀ?"
ਥਾਮਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਨਿਮਿਸ਼ਾ ਨੇ ਉਸ ਨੂੰ ਫੋਨ ਕੀਤਾ ਸੀ। ਇਸ ਦੌਰਾਨ ਉਹ ਬੁਰੀ ਤਰ੍ਹਾਂ ਰੋ ਰਹੀ ਸੀ।
ਉਨ੍ਹਾਂ ਨੇ ਕਿਹਾ, "ਇਹ ਸਭ ਉਸ ਨੇ ਮੇਰੇ ਅਤੇ ਬੱਚੀ ਲਈ ਕੀਤਾ ਹੈ। ਉਹ ਆਸਾਨ ਰਸਤਾ ਚੁਣ ਸਕਦੀ ਸੀ ਅਤੇ ਮਹਦੀ ਨਾਲ ਆਰਾਮਦਾਇਕ ਜੀਵਨ ਬਤੀਤ ਕਰ ਸਕਦੀ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ।"
ਪ੍ਰਵਾਸੀ ਅਧਿਕਾਰਾਂ ਦੇ ਪ੍ਰਚਾਰਕ ਅਤੇ ਸੁਪਰੀਮ ਕੋਰਟ ਦੇ ਵਕੀਲ ਕੇਆਰ ਸੁਭਾਸ਼ ਚੰਦਰਨ ਨੇ ਕਿਹਾ, "ਨਿਮਿਸ਼ਾ ਦਾ ਮਹਦੀ ਨੂੰ ਮਾਰਨ ਦਾ ਇਰਾਦਾ ਨਹੀਂ ਸੀ। ਉਹ ਖ਼ੁਦ ਹੀ ਇਸ ਕਹਾਣੀ ਵਿੱਚ ਪੀੜਤ ਹੈ।"
"ਮਹਦੀ ਨੇ ਉਸ ਦਾ ਪਾਸਪੋਰਟ ਰੱਖਿਆ ਸੀ ਅਤੇ ਉਹ ਉਸ ਦੇ ਚੁੰਗਲ ਤੋਂ ਮੁਕਤ ਹੋਣਾ ਚਾਹੁੰਦੀ ਸੀ। ਉਸ ਨੇ ਮਹਦੀ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਡੋਜ਼ ਜ਼ਿਆਦਾ ਹੋ ਗਿਆ।"

ਰੁਜ਼ਗਾਰ ਲਈ ਖਾੜੀ ਦੇਸ਼ਾਂ ਵਿੱਚ ਜਾਣ ਵਾਲੇ ਭਾਰਤੀ
ਖਾੜੀ ਦੇਸ਼ਾਂ ਵਿੱਚ ਅਰਧ-ਹੁਨਰਮੰਦ ਅਤੇ ਗ਼ੈਰ-ਹੁਨਰਮੰਦ ਕਾਮਿਆਂ ਨੂੰ ਤੰਗ-ਪਰੇਸ਼ਾਨ ਕਰਨ ਦੀ ਕਹਾਣੀ ਨਵੀਂ ਨਹੀਂ ਹੈ।
ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਖਿੱਤੇ ਦੇ ਕਈ ਦੇਸ਼ਾਂ ਵਿੱਚ ਇਹ ਪ੍ਰਥਾ ਹੈ ਕਿ ਜੋ ਲੋਕ ਮਜ਼ਦੂਰਾਂ ਨੂੰ ਕੰਮ 'ਤੇ ਲੈ ਕੇ ਜਾਂਦੇ ਹਨ ਅਤੇ ਉਨ੍ਹਾਂ ਦੇ ਪਾਸਪੋਰਟ ਰੱਖ ਲੈਂਦੇ ਹਨ। ਇਸ ਨੂੰ ਉਥੇ ਕਫ਼ਾਲਾ ਕਿਹਾ ਜਾਂਦਾ ਹੈ।
ਚੰਦਰਨ ਨਿਮਿਸ਼ਾ ਦੀ ਮਾਂ ਦੇ ਵਕੀਲ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਫ਼ਾਲਾ ਦਾ ਸ਼ਿਕਾਰ ਜ਼ਿਆਦਾਤਰ ਭਾਰਤੀ ਔਰਤਾਂ ਹਨ ਜੋ ਘਰੇਲੂ ਨੌਕਰ ਵਜੋਂ ਮੱਧ ਪੂਰਬ ਵਿਚ ਜਾਂਦੀਆਂ ਹਨ।
ਉਨ੍ਹਾਂ ਨੇ ਕਿਹਾ, "ਨਿਮਿਸ਼ਾ ਨੂੰ ਨਿਰਪੱਖ ਕਾਨੂੰਨੀ ਟ੍ਰਾਇਲ ਵੀ ਨਹੀਂ ਮਿਲਿਆ। ਅਦਾਲਤ ਨੇ ਇੱਕ ਜੂਨੀਅਰ ਵਕੀਲ ਦਿੱਤਾ ਸੀ ਪਰ ਉਹ ਵੀ ਨਿਮਿਸ਼ਾ ਦੀ ਮਦਦ ਨਹੀਂ ਕਰ ਸਕਿਆ ਕਿਉਂਕਿ ਉਸ ਨੂੰ ਅਰਬੀ ਨਹੀਂ ਆਉਂਦੀ। ਉਸ ਨੂੰ ਕੋਈ ਅਨੁਵਾਦਕ ਨਹੀਂ ਦਿੱਤਾ ਗਿਆ।"
ਯਮਨ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
'ਬਲੱਡ ਮਨੀ ਹੀ ਹੈ ਬਦਲ'
ਸੇਵ ਨਿਮਿਸ਼ਾ ਕੌਂਸਲ ਦੀ ਵਾਈਸ ਚਾਂਸਲਰ ਅਤੇ ਸਮਾਜਿਕ ਕਾਰਕੁਨ ਦੀਪਾ ਜੋਸੇਫ਼ ਨੇ ਕਿਹਾ, "ਮਹਦੀ ਦੇ ਪਰਿਵਾਰ ਤੋਂ ਮਾਫ਼ੀ ਮੰਗਣਾ ਅਤੇ ਬਲੱਡ ਮਨੀ ਦੇਣਾ ਹੀ ਬਦਲ ਹੈ।"
ਬਲੱਡ ਮਨੀ ਉਹ ਪੈਸਾ ਹੈ ਜੋ ਮਾਫ਼ੀ ਦੇ ਬਦਲੇ ਪੀੜਤ ਪਰਿਵਾਰ ਨੂੰ ਦਿੱਤਾ ਜਾਂਦਾ ਹੈ।
ਕੇਰਲ ਦੇ ਇਕ ਮਸ਼ਹੂਰ ਕਾਰੋਬਾਰੀ ਨੇ ਇਸ ਲਈ 1 ਕਰੋੜ ਰੁਪਏ ਦੇਣ ਦੀ ਗੱਲ ਕਹੀ ਹੈ। ਕੌਂਸਲ ਦਾ ਮੰਨਣਾ ਹੈ ਕਿ ਕੇਰਲ ਦੇ ਲੋਕ ਅਤੇ ਬਾਹਰ ਰਹਿੰਦੇ ਲੋਕ ਵੀ ਇਸ ਵਿੱਚ ਮਦਦ ਕਰਨਗੇ।
ਜਦੋਂ ਯਮਨ ਦੀ ਸੁਪਰੀਮ ਕੌਂਸਲ ਨੇ ਨਿਮਿਸ਼ਾ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ ਤਾਂ ਥਾਮਸ ਨੇ ਉਸ (ਪਤਨੀ) ਨਾਲ ਗੱਲ ਕੀਤੀ ਸੀ। ਉਹ ਚਿੰਤਤ ਸੀ।
ਥਾਮਸ ਨੇ ਕਿਹਾ, "ਮੈਂ ਉਸ ਨੂੰ ਹਿੰਮਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਫਿਰ ਉਸ ਨੇ ਪੁੱਛਿਆ ਕਿ ਮੈਂ ਇਸਦੀ ਉਮੀਦ ਕਿਵੇਂ ਕਰ













